ਆਂਦਰੇਈ ਤਾਰਕੋਵਸਕੀ
ਆਂਦਰੇਈ ਅਰਸੇਨੀਏਵਿਚ ਤਾਰਕੋਵਸਕੀ (ਰੂਸੀ: Андре́й Арсе́ньевич Тарко́вский; IPA: [ɐnˈdrʲej ɐrˈsʲenʲjɪvʲɪtɕ tɐrˈkofskʲɪj] pronunciation (ਮਦਦ·ਫ਼ਾਈਲ); 4 ਅਪ੍ਰੈਲ 1932 – 29 ਦਸੰਬਰ 1986) ਇੱਕ ਸੋਵੀਅਤ ਨਿਰਮਾਤਾ, ਲੇਖਕ, ਫਿਲਮ ਸੰਪਾਦਕ, ਫਿਲਮ ਸਾਸ਼ਤਰੀ, ਥੀਏਟਰ ਅਤੇ ਓਪੇਰਾ ਡਾਇਰੈਕਟਰ ਸੀ। ਤਾਰਕੋਵਸਕੀ ਦੀਆਂ ਫਿਲਮਾਂ ਵਿੱਚ ਇਵਾਨ ਦਾ ਬਚਪਨ (1962), ਆਂਦਰੇਈ ਰੂਬਲੇਵ (1966), ਸੋਲਾਰਿਸ (1972), ਮਿਰਰ (1975) ਅਤੇ ਸਟਾਲਕਰ (1979) ਸ਼ਾਮਲ ਹਨ। ਉਸਨੇ ਆਪਣੀਆਂ ਸੱਤ ਫਿਲਮਾਂ ਵਿੱਚੋਂ ਪਹਿਲੀਆਂ ਪੰਜ ਫਿਲਮਾਂ ਸੋਵੀਅਤ ਯੂਨੀਅਨ ਵਿੱਚ ਨਿਰਦੇਸ਼ਿਤ ਕੀਤੀਆਂ; ਉਸ ਦੀਆਂ ਆਖਰੀ ਦੋ ਫਿਲਮਾਂ, ਨੋਸਟਾਲਗੀਆ (1983) ਅਤੇ ਦਿ ਸਾਂਬਰਿੀਸ (1986) ਕ੍ਰਮਵਾਰ ਇਟਲੀ ਅਤੇ ਸਵੀਡਨ ਵਿੱਚ ਬਣਾਈਆਂ ਗਈਆਂ ਸਨ। ਉਸ ਦੇ ਕੰਮ ਦੀਆਂ ਵਿਸ਼ੇਸ਼ਤਾਈਆਂ ਲੌਂਗ-ਟੇਕ, ਗੈਰ-ਰਵਾਇਤੀ ਨਾਟਕੀ ਸੰਰਚਨਾ, ਸਿਨੇਮਾਟੋਗ੍ਰਾਫੀ ਦੀ ਸਪਸ਼ਟ ਲਿਖਤ ਵਰਤੋਂ, ਅਤੇ ਰੂਹਾਨੀ ਅਤੇ ਅਧਿਆਤਮਿਕ ਥੀਮ ਹਨ।
Andrei Tarkovsky | |
---|---|
ਜਨਮ | Andrei Arsenyevich Tarkovsky 4 ਅਪ੍ਰੈਲ 1932 |
ਮੌਤ | 29 ਦਸੰਬਰ 1986 | (ਉਮਰ 54)
ਕਬਰ | Sainte-Geneviève-des-Bois Russian Cemetery |
ਪੇਸ਼ਾ | Film director, screenwriter |
ਸਰਗਰਮੀ ਦੇ ਸਾਲ | 1958–86 |
ਜ਼ਿਕਰਯੋਗ ਕੰਮ |
|
ਜੀਵਨ ਸਾਥੀ | Irma Raush (1957–70) Larisa Kizilova (1970–86) |
Parent | Arseny Tarkovsky (1907-1989) |
ਪੁਰਸਕਾਰ |
|
ਤਾਰਕੋਵਸਕੀ ਦੀਆਂ ਫਿਲਮਾਂ ਆਂਦਰੇਈ ਰੂਬਲੇਵ , ਮਿਰਰ ਅਤੇ ਸਟਾਲਕਰ ਨੂੰ ਬਾਕਾਇਦਗੀ ਨਾਲ ਸਰਬਕਾਲੀ ਮਹਾਨ ਫਿਲਮਾਂ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਸਿਨੇਮਾ ਵਿੱਚ ਉਸ ਦਾ ਯੋਗਦਾਨ ਇੰਨਾ ਪ੍ਰਭਾਵਸ਼ਾਲੀ ਸੀ ਕਿ ਇਸੇ ਤਰ੍ਹਾਂ ਨਾਲ ਕੀਤੇ ਗਏ ਕੰਮ ਨੂੰ ਤਾਰਕੋਵਸਕੀਅਨ ਕਿਹਾ ਜਾਂਦਾ ਹੈ।[2][3] ਇੰਗਮਾਰ ਬਰਗਮਾਨ ਉਸ ਬਾਰੇ ਕਹਿੰਦਾ ਹੈ:
ਮੇਰੇ ਲਈ ਤਰਕੋਵਸਕੀ ਸਭ ਤੋਂ ਮਹਾਨ (ਡਾਇਰੈਕਟਰ) ਹੈ, ਜਿਸ ਨੇ ਇੱਕ ਨਵੀਂ ਭਾਸ਼ਾ ਦੀ ਕਾਢ ਕੀਤੀ ਹੈ, ਜੋ ਕਿ ਫਿਲਮ ਦੀ ਪ੍ਰਕਿਰਤੀ ਲਈ ਸੱਚ ਹੈ, ਕਿਉਂਕਿ ਇਹ ਜੀਵਨ ਨੂੰ ਇੱਕ ਪ੍ਰਤੀਬਿੰਬ ਵਜੋਂ, ਜੀਵਨ ਨੂੰ ਇੱਕ ਸੁਪਨੇ ਵਜੋਂ ਗ੍ਰਹਿਣ ਕਰਦੀ ਹੈ।[4]
ਜ਼ਿੰਦਗੀ
ਸੋਧੋਬਚਪਨ ਅਤੇ ਸ਼ੁਰੂ ਦਾ ਜੀਵਨ
ਸੋਧੋਆਂਦਰੀ ਤਾਰਕੋਵਸਕੀ ਦਾ ਜਨਮ ਇਵਾਨੋਵੋ ਉਦਯੋਗਿਕ ਓਬਲਾਸਟ ਦੇ ਯੂਰੀਏਵੇਤਸਕੀ ਜ਼ਿਲੇ ਵਿੱਚ ਜ਼ਾਵਰਾਜ਼ੀਏ ਨਾਮ ਦੇ ਪਿੰਡ ਵਿੱਚ ਹੋਇਆ ਸੀ। ਉਸਦਾ ਪਿਤਾ ਯੈਲਿਸਵੈਤਗ੍ਰਾਡ, ਖੇਰਸਨ ਗਵਰਨੇਟ ਦਾ ਮੂਲਵਾਸੀ ਕਵੀ ਅਤੇ ਅਨੁਵਾਦਕ ਸੀ ਅਤੇ ਮਾਂ, ਮਾਰੀਆ ਇਵਾਨੋਵਾ ਵਿਸ਼ਨਿਆਕੋਵਾ, ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਦੀ ਇੱਕ ਗ੍ਰੈਜੂਏਟ ਸੀ ਜੋ ਬਾਅਦ ਵਿੱਚ ਦਰੁਸਤੀਆਂ ਕਰਨ ਦਾ ਕੰਮ ਕਰਦੀ ਸੀ;ਅਤੇ ਉਸਦਾ ਜਨਮ ਮਾਸਕੋ ਵਿੱਚ ਡੁਬਾਸੋਵ ਪਰਿਵਾਰ ਅਸਟੇਟ ਵਿੱਚ ਹੋਇਆ ਸੀ। ਆਂਦਰੀ ਦਾ ਦਾਦਾ ਅਲੈਗਜ਼ੈਂਡਰ ਤਾਰਕੋਵਸਕੀ ( Polish: Aleksander Tarkowski) ਇੱਕ ਪੋਲਿਸ਼ ਅਮੀਰ ਸੀ ਜੋ ਬੈਂਕ ਕਲਰਕ ਵਜੋਂ ਕੰਮ ਕਰਦਾ ਸੀ। ਉਸ ਦੀ ਪਤਨੀ ਮਾਰੀਆ ਡੈਨਿਲੋਵਨਾ ਰਾਚੇਕੋਵਸਕਾਇਆ ਇੱਕ ਰੋਮਾਨੀਆਈ ਅਧਿਆਪਕ ਸੀ ਜੋ ਲਾਸੀ ਤੋਂ ਆਈ ਸੀ।[5] ਆਂਦਰੀ ਦੀ ਨਾਨੀ ਵੇਰਾ ਨਿਕੋਲੇਵਨਾ ਵਿਸ਼ਨਿਆਕੋਵਾ (ਪਹਿਲਾਂ ਦੁਬਾਸੋਵਾ) ਰੂਸੀ ਅਮੀਰਸ਼ਾਹੀ ਦੇ ਪੁਰਾਣੇ ਦੁਬਾਸੋਵ ਪਰਿਵਾਰ ਨਾਲ ਸੰਬੰਧਿਤ ਸੀ, ਜਿਸਦਾ ਇਤਿਹਾਸ ਦੇ ਨਿਸ਼ਾਨ 17 ਵੀਂ ਸਦੀ ਵਿੱਚ ਮਿਲਦੇ ਸੀ; ਉਸ ਦੇ ਰਿਸ਼ਤੇਦਾਰਾਂ ਵਿੱਚ ਐਡਮਿਰਲ ਫਿਓਡਰ ਦੁਬਾਸੋਵ ਵੀ ਸੀ, ਇਹ ਤਥ ਉਸ ਨੂੰ ਸੋਵੀਅਤ ਦਿਨ੍ਹਾਂ ਦੇ ਦੌਰਾਨ ਲੁਕਾਉਣਾ ਪਿਆ ਸੀ। ਉਹ ਕਾਲੁਗਾ ਗਵਰਨੇਟ ਦੇ ਇਵਾਨ ਇਵਾਨੋਵਿਚ ਵਿਸ਼ਨਿਆਕੋਵ ਨਾਲ ਵਿਆਹੀ ਸੀ, ਜਿਸਨੇ ਮਾਸਕੋ ਯੂਨੀਵਰਸਿਟੀ ਵਿੱਚ ਕਾਨੂੰਨ ਦਾ ਅਧਿਐਨ ਕੀਤਾ ਸੀ ਅਤੇ ਕੋਜਲਸੇਕ ਵਿੱਚ ਇੱਕ ਜੱਜ ਦੇ ਤੌਰ ਤੇ ਸੇਵਾ ਕੀਤੀ ਸੀ।[6][7].
ਹਵਾਲੇ
ਸੋਧੋਟਿੱਪਣੀਆਂ
- ↑ "Tarkovsky, Andrei; translated by Kitty Hunter-Blair (1991). Time Within Time: The Diaries 1970-1986. Calcutta: Seagull Books. ISBN 81-7046-083-2.
- ↑ Hampton, Howard (1 June 2012). "Riffs: 'On Celestial Music,' by Rick Moody". The New York Times. Retrieved 20 April 2015.
- ↑ Robey, Tim (21 April 2011). "How I Ended This Summer, review". tf. Retrieved 20 April 2015.
- ↑ Title quote of 2003 Tarkovsky Festival Program, Pacific Film Archive
- ↑ Marina Tarkovskaya: «My brother enjoyed being a descendant of the Dagestanian princes» Archived 2017-03-24 at the Wayback Machine. interview to the Gordon Boulevard newspaper at the Andrei Tarkovsky media archive, 2007 (in Russian)
- ↑ Filming Eternity Archived 2017-01-18 at the Wayback Machine. interview with Tarkovsky's sister Marina Tarkovskaya, Itogy journal, April 2, 2012 (in Russian)
- ↑ Dubasov family from the Brockhaus and Efron Encyclopedic Dictionary, 1890—1907 (Wikisource, in Russian)