ਆਇਓਨਿਕ ਬੰਧਨ
ਆਇਓਨਿਕ ਬੰਧਨ ਇੱਕ ਕਿਸਮ ਦਾ ਰਸਾਇਣਕ ਬੰਧਨ ਹੈ ਜਿਸ ਵਿੱਚ ਵਿਰੋਧੀ ਚਾਰਜ ਦੇ ਆਇਨ੍ਹਾਂ ਵਿਚਕਾਰ ਇਲੈਕਟ੍ਰੋਸਟੈਟਿਕ ਖਿੱਚ ਸ਼ਾਮਲ ਹੁੰਦੀ ਹੈ, ਅਤੇ ਇਹ ਆਇਓਨਿਕ ਮਿਸ਼ਰਣਾਂ ਵਿੱਚ ਪ੍ਰਾਇਮਰੀ ਇੰਟਰੈਕਸ਼ਨ ਹੁੰਦੀ ਹੈ। ਇੱਕ ਆਇਨ ਉਹ ਐਟਮ ਹੁੰਦੇ ਹਨ ਜਿਹਨਾਂ ਨੇ ਇੱਕ ਜਾਂ ਇੱਕ ਤੋਂ ਵੱਧ ਇਲੈਕਟ੍ਰੋਨ ਪ੍ਰਾਪਤ ਹੁੰਦੇ ਹਨ (ਐਨਾਂਅਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਇਹਨਾਂ ਉੱਤੇ ਨਕਾਰਾਤਮਕ ਚਾਰਜ ਹੁੰਦਾ ਹੈ) ਜਾ ਫਿਰ ਉਹ ਐਟਮ ਜਿਹਨਾਂ ਵਿਚੋਂ ਇੱਕ ਜਾਂ ਇੱਕ ਤੋਂ ਵੱਧ ਇਲੈਕਟ੍ਰੌਨਾਂ ਦਾ ਨਿਕਾਸ ਹੋਇਆ ਹੁੰਦਾ ਹੈ(ਜਿਸ ਨੂੰ ਕਾਇਟਾਈਨ ਵਜੋਂ ਜਾਣਿਆ ਜਾਂਦਾ ਹੈ, ਇਹਨਾਂ ਉੱਤੇ ਸਕਾਰਾਤਮਕ ਚਾਰਜ ਹੁੰਦਾ ਹੈ)। ਕੋਵੈਲੇਂਸ ਦੇ ਉਲਟ ਇਲੈਕਟ੍ਰੋਨਸ ਦੇ ਇਸ ਟ੍ਰਾਂਸਫਰ ਨੂੰ ਇਲੈਕਟ੍ਰੋਵਲੈਂਸ ਕਿਹਾ ਜਾਂਦਾ ਹੈ। ਸਰਲ ਮਾਮਲੇ ਵਿੱਚ, ਕਾਇਟਾਈਨ ਇੱਕ ਧਾਤ ਦਾ ਪਰਮਾਣੂ ਹੈ ਅਤੇ ਐਨਾਂਅਨ ਇੱਕ ਨਾਨ-ਮੈਟਲ ਪਰਮਾਣੁ ਹੈ, ਪਰ ਇਹ ਆਇਨ੍ਹਾਂ ਵਧੇਰੇ ਗੁੰਝਲਦਾਰ ਹੋ ਸਕਦੇ ਹਨ, ਉਦਾਹਰਨ ਲਈ, NH4+ ਜਾ ਫਿਰ SO42− ਵਰਗੇ ਅਣੂ। ਸਧਾਰਨ ਸ਼ਬਦਾਂ ਵਿੱਚ, ਇੱਕ ਆਇਓਨਿਕ ਬਾਂਡ ਇਲੈਕਟ੍ਰੋਨਸ ਦੀ ਇੱਕ ਮੈਟਲ ਤੋਂ ਇੱਕ ਨਾਨ-ਮੈਟਲ ਵਿੱਚ ਟ੍ਰਾਂਸਫਰ ਹੁੰਦਾ ਹੈ ਤਾਂ ਜੋ ਦੋਵੇਂ ਪ੍ਰਮਾਣੂਆਂ ਪੂਰਨ ਸੰਤੁਲਨ ਸ਼ੈੱਲ ਪ੍ਰਾਪਤ ਕਰ ਸਕਣ।
ਆਇਓਨਿਕ ਮਿਸ਼ਰਣ ਬਿਜਲੀ ਨੂੰ ਉਦੋਂ ਕੰਡਕਟ ਕਰਦੇ ਹਨ ਜਦੋਂ ਪਿਘਲੇ ਹੋਏ ਹੁੰਦੇ ਹਨ। ਆਇਓਨਿਕ ਮਿਸ਼ਰਣਾਂ ਦਾ ਆਮ ਤੌਰ 'ਤੇ ਇੱਕ ਉੱਚ ਪਿਘਲਣ ਪੁਆਇੰਟ ਹੁੰਦਾ ਹੈ, ਜੋ ਉਹਨਾਂ ਦੇ ਬਣੇ ਹੋਏ ਆਇਨ ਦੇ ਚਾਰਜ ਦੇ ਆਧਾਰ ਤੇ ਹੁੰਦਾ ਹੈ। ਜਿੰਨਾਂ ਜਿਆਦਾ ਉਹਨਾਂ ਉੱਪਰ ਚਾਰਜ ਹੁੰਦਾ ਉਹਨਾਂ ਜਿਆਦਾ ਹੀ ਉਹਨਾਂ ਦਾ ਪਿਘਲਣਾ ਪੁਆਇੰਟ ਹੁੰਦਾ ਹੈ। ਉਹ ਪਾਣੀ ਵਿੱਚ ਘੁਲ ਸਕਦੇ ਹਨ। ਜਿੰਨਾਂ ਜਿਆਦਾ ਉਹਨਾਂ ਉੱਪਰ ਘੱਟ ਚਾਰਜ ਹੁੰਦਾ ਹੈ, ਓਹਨੀ ਜ਼ਿਆਦਾ ਘੁਲਣਸ਼ੀਲਤਾ ਹੁੰਦੀ ਹੈ।