ਆਈਜ਼ਕ ਬਸ਼ੇਵਸ ਸਿੰਗਰ
ਆਈਜ਼ਕ ਬਸ਼ੇਵਸ ਸਿੰਗਰ (Yiddish: יצחק באַשעװיס זינגער; 21 ਨਵੰਬਰ, 1902 – ਜੁਲਾਈ 24, 1991) ਯਿੱਦਿਸ਼ ਵਿੱਚ ਇੱਕ ਪੋਲਿਸ਼-ਜੰਮਿਆ ਲੇਖਕ ਸੀ, 1978 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਜਨਮ ਦੇ ਨਾਮ ਦਾ ਪੋਲਿਸ਼ ਰੂਪ ਆਈਸੇਕ ਹੇਰਜ਼ ਜ਼ਿੰਗਰ ਸੀ।[1] ਉਸਨੇ ਆਪਣੇ ਸ਼ੁਰੂਆਤੀ ਸਾਹਿਤਕ ਉਪਨਾਮ ਵਿੱਚ ਇਜ਼ਾਕ ਬਾਜ਼ਵੇਸ, ਆਪਣੀ ਮਾਂ ਦਾ ਪਹਿਲਾ ਨਾਮ ਵਰਤਿਆ, ਬਾਅਦ ਵਿੱਚ ਇਸਦਾ ਵਿਸਥਾਰ ਕੀਤਾ ਗਿਆ। [2] ਉਹ ਯਿੱਦਿਸ਼ ਸਾਹਿਤਕ ਅੰਦੋਲਨ ਦਾ ਪ੍ਰਮੁੱਖ ਵਿਅਕਤੀ ਸੀ, ਸਿਰਫ ਯਿੱਦਿਸ਼ ਵਿੱਚ ਲਿਖਦਾ ਅਤੇ ਪ੍ਰਕਾਸ਼ਿਤ ਕਰਦਾ ਸੀ। ਉਸ ਨੂੰ ਦੋ ਯੂਐਸ ਨੈਸ਼ਨਲ ਬੁੱਕ ਅਵਾਰਡ, ਇੱਕ ਬਾਲ ਸਾਹਿਤ ਵਿੱਚ ਉਸ ਦੀ ਯਾਦ 'ਏ ਡੇ ਆਫ ਪਲੀਜਰ: ਸਟੋਰੀਜ਼ ਆਫ਼ ਆਫ ਅ ਬੌਆਇ ਗਰੋਇੰਗ ਅਪ ਇਨ ਵਾਰਸਾ (1970) ਅਤੇ ਗਲਪ ਵਿੱਚ ਉਸ ਸੰਗ੍ਰਹਿ 'ਅ ਕਰਾਊਨ ਆਫ਼ ਫੇਦਰਜ਼ ਐਂਡ ਅਦਰ ਸਟੋਰੀਜ' (1974) ਲਈ ਦਿੱਤਾ ਗਿਆ ਸੀ।
ਆਈਜ਼ਕ ਬਸ਼ੇਵਸ ਸਿੰਗਰ | |
---|---|
ਜਨਮ | ਆਈਸੇਕ ਜ਼ਿੰਗਰ ਨਵੰਬਰ 21, 1902 ਲਿਓਨਸਿਨ, ਕਾਂਗਰਸ ਪੋਲੈਂਡ |
ਮੌਤ | ਜੁਲਾਈ 24, 1991 ਸਰਫਸਾਈਡ, ਫ਼ਲੌਰਿਡਾ, ਅਮਰੀਕਾ | (ਉਮਰ 88)
ਕਲਮ ਨਾਮ | ਬਸ਼ੇਵਸ, Warszawski (pron. Varshavsky), D. Segal |
ਕਿੱਤਾ | ਨਾਵਲਕਾਰ, ਨਿੱਕੀ ਕਹਾਣੀਕਾਰ |
ਭਾਸ਼ਾ | ਯਿੱਦਿਸ਼ |
ਨਾਗਰਿਕਤਾ | ਯੂਨਾਈਟਿਡ |
ਸ਼ੈਲੀ | ਗਲਪ |
ਪ੍ਰਮੁੱਖ ਕੰਮ | The Magician of Lublin A Day of Pleasure |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਪੁਰਸਕਾਰ 1978 |
ਦਸਤਖ਼ਤ | |
ਜ਼ਿੰਦਗੀ
ਸੋਧੋਆਈਜ਼ਕ ਬਸ਼ੇਵਸ ਸਿੰਗਰ ਦਾ ਜਨਮ 1902 ਵਿੱਚ ਪੋਲੈਂਡ ਦੇ ਵਾਰਸਾ ਸ਼ਹਿਰ ਦੇ ਨੇੜੇ ਲਿਓਨਸਿਨ ਪਿੰਡ ਵਿੱਚ ਹੋਇਆ ਸੀ। ਕੁਝ ਸਾਲ ਬਾਅਦ, ਇਹ ਪਰਵਾਰ ਨੇੜੇ ਦੇ ਪੋਲਿਸ਼ ਸ਼ਹਿਰ ਰੈਜ਼ੇਮਿਨ ਵਿੱਚ ਰਹਿਣ ਲਈ ਗਿਆ। ਉਸ ਦੇ ਜਨਮ ਦੀ ਸਹੀ ਤਾਰੀਖ਼ ਦਾ ਪੱਕਾ ਪਤਾ ਨਹੀਂ ਹੈ, ਪਰ ਸਭ ਤੋਂ ਵੱਧ ਸੰਭਾਵਨਾ ਇਹ 21 ਨਵੰਬਰ 1902 ਹੈ, ਉਹ ਤਾਰੀਖ ਸੀ ਜਿਹੜੀ ਸਿੰਗਰ ਨੇ ਆਪਣੇ ਅਧਿਕਾਰਕ ਜੀਵਨੀ ਲੇਖਕ ਪਾਲ ਕਰੇਸ਼,[3] ਅਤੇ ਉਸ ਦੇ ਸਕੱਤਰ ਦਵੋਰਾਹ ਤੇਲੁਸ਼ਕੀਨ ਦੋਵਾਂ ਨੂੰ ਦਿੱਤਾ।[4]ਇਹ ਉਸ ਵਲੋਂ ਅਤੇ ਉਸ ਦੇ ਭਰਾ ਵਲੋਂ ਲਿਖੀਆਂ ਬਚਪਨ ਦੀਆਂ ਯਾਦਾਂ ਵਿੱਚ ਦਿੱਤੀਆਂ ਇਤਿਹਾਸਕ ਘਟਨਾਵਾਂ ਦੇ ਨਾਲ ਵੀ ਢੁਕਦੀ ਹੈ। ਅਕਸਰ ਵਰਤੀ ਜਾਂਦੀ ਜਨਮ ਦੀ ਮਿਤੀ, 14 ਜੁਲਾਈ 1904 ਨੂੰ ਲੇਖਕ ਨੇ ਆਪਣੀ ਜਵਾਨੀ ਵਿੱਚ ਮਨੋ ਬਣਾਇਆ ਸੀ, ਬਹੁਤੁ ਸੰਭਾਵਨਾ ਹੈ ਇਹ ਉਹ ਆਪਣੇ ਆਪ ਨੂੰ ਨੌਜਵਾਨ ਦਰਸਾਉਣ ਲਈ ਕੀਤਾ ਸੀ।.[5]
ਉਸ ਦਾ ਪਿਤਾ ਹਸੀਡਿਕ ਰੱਬੀ ਸੀ ਅਤੇ ਉਸ ਦੀ ਮਾਂ, ਬਥਸ਼ੇਬਾ, ਬਿੱਲਗੋਰਾਜ ਦੇ ਰੱਬੀ ਦੀ ਧੀ ਸੀ। ਬਾਅਦ ਵਿੱਚ ਸਿੰਗਰ ਨੇ ਉਸਦਾ ਨਾਮ ਆਪਣੇ ਕਲਮੀ ਨਾਂ "ਬੇਸਵਸ" (ਬਥਸ਼ੇਬਾ ਦਾ) ਵਜੋਂ ਵਰਤਿਆ ਹੈ। ਉਸਦੇ ਦੋਵੇਂ ਵੱਡੇ ਭੈਣ-ਭਰਾ, ਭੈਣ ਏਸਤਰ ਕਰਾਈਟਮਨ (1891-1954) ਅਤੇ ਭਰਾ ਇਜ਼ਰਾਇਲ ਯਹੋਸ਼ੁਆ ਸਿੰਗਰ (1893-1944) ਦੋਵੇਂ ਲੇਖਕ ਵੀ ਬਣੇ। ਏਸਤਰ ਕਹਾਣੀ ਲਿਖਣ ਵਾਲਾ ਪਰਿਵਾਰ ਦਾ ਪਹਿਲਾ ਵਿਅਕਤੀ ਸੀ। [6]
ਇਹ ਪਰਿਵਾਰ 1907 ਵਿੱਚ ਰਾਜ਼ੇਮੀਨ ਦੇ ਰੱਬੀ ਦੇ ਦਰਬਾਰ ਵਿੱਚ ਚਲਾ ਗਿਆ ਜਿੱਥੇ ਇਸਦੇ ਪਿਤਾ ਜੀ ਏਸ਼ਿਵਾ ਦੇ ਮੁਖੀ ਬਣ ਗਏ। 1908 ਵਿੱਚ ਯੇਸ਼ੀਵਾ ਦੀ ਇਮਾਰਤ ਨੂੰ ਸਾੜ ਦਿੱਤੇ ਜਾਣ ਤੋਂ ਬਾਅਦ, ਪਰਵਾਰ ਉਲ ਕਰੋਚਮਾਲਨਾ 10 ਵਿੱਚ ਇੱਕ ਫਲੈਟ ਵਿੱਚ ਰਹਿਣ ਲੱਗ ਪਿਆ। 1914 ਦੀ ਬਸੰਤ ਵਿੱਚ, ਸਿੰਗਰ 12 ਨੰਬਰ ਵਿੱਚ ਚਲੇ ਗਏ। [7]
ਜਿਸ ਗਲੀ ਵਿੱਚ ਸਿੰਗਰ ਵੱਡਾ ਹੋਇਆ, ਉਹ ਗਲੀ, ਵਾਰਸਾ ਦੇ ਗਰੀਬੀ ਮਾਰੇ ਯਿੱਦਿਸ਼-ਬੋਲਣ ਵਾਲੇ ਯਹੂਦੀ ਖੇਤਰ ਵਿੱਚ ਸਥਿਤ ਸੀ। ਉੱਥੇ ਉਸ ਦੇ ਪਿਤਾ ਨੇ ਇੱਕ ਰੱਬਾਈ ਵਜੋਂ ਸੇਵਾ ਕੀਤੀ ਅਤੇ ਇੱਕ ਜੱਜ, ਸਾਲਸ, ਧਾਰਮਿਕ ਅਧਿਕਾਰੀ ਅਤੇ ਯਹੂਦੀ ਸਮਾਜ ਵਿੱਚ ਰੂਹਾਨੀ ਆਗੂ ਵਜੋਂ ਉਸ ਨੂੰ ਬੁਲਾਇਆ ਜਾਂਦਾ ਸੀ। [8] ਕਰੌਮਕਲਨਾ ਸਟ੍ਰੀਟ ਦੇ ਯੁੱਧ ਤੋਂ ਪਹਿਲਾਂ ਦੇ ਵਿਲੱਖਣ ਮਾਹੌਲ ਵਰਸ਼ਾਵਸਕੀ ਕਹਾਣੀਆਂ ਦੇ ਸੰਗ੍ਰਹਿ ਵਿੱਚ ਮਿਲਦਾ ਹੈ, ਜੋ ਕਿ ਸਿੰਗਰ ਦੇ ਬਚਪਨ ਦੀਆਂ ਕਹਾਣੀਆਂ ਹਨ [9] ਨਾਲ ਹੀ ਉਨ੍ਹਾਂ ਨਾਵਲਾਂ ਅਤੇ ਕਹਾਣੀਆਂ ਵਿੱਚ ਜੋ ਜੰਗ ਤੋਂ ਪਹਿਲਾਂ ਵਾਰਸਾ ਵਿੱਚ ਵਾਪਰਦੀਆਂ ਹਨ।[10]
ਪਹਿਲੀ ਸੰਸਾਰ ਜੰਗ
ਸੋਧੋਸੰਯੁਕਤ ਰਾਜ ਅਮਰੀਕਾ
ਸੋਧੋਸਾਹਿਤਕ ਕੈਰੀਅਰ
ਸੋਧੋਵਿਰਾਸਤ ਅਤੇ ਸਨਮਾਨ
ਸੋਧੋ- Nobel Prize for Literature, 1978.
- National Book Award (United States), 1974[11]
- A street in Surfside, Florida named in his honor.
- A street in New York City named in his honor (W. 86th st.)
Notes
ਸੋਧੋ- ↑ Florence Noiville (2008). Isaac B. Singer: A Life. Northwestern University Press. p. 65. ISBN 0810124823.
- ↑ Several of his professional identification cards using localized spellings and further variants of these names are reproduced in: Wollitz, Seth L. (2001). Staley, Thomas F. (ed.). The Hidden Isaac Bashevis Singer. Literary Modernism Series. University of Texas Press. ISBN 0-292-79147-X. Retrieved 2012-07-28.
- ↑ Kresh 1979.
- ↑ Telushkin 1997.
- ↑ Tree 2004.
- ↑ Carr 1992.
- ↑ Leociak, J (2011), Spojrzenia na warszawskie getto. Ulica Krochmalna, Warszawa: Dom Spotkań z Historią, p. 29, OCLC 800883074
{{citation}}
: More than one of|OCLC=
and|oclc=
specified (help) - ↑ Singer 1967.
- ↑ Best known: My Father's Court 1966
- ↑ Die familye Mushkat/The Family Moskat 1950, Shoym 1967/Scum 1991), etc.
- ↑ 1974 Archived 2017-08-15 at the Wayback Machine. (one of two).