ਆੱਕਮਾ ਚੇਰੀਅਨ ਇੱਕ ਭਾਰਤੀ ਸੁਤੰਤਰਤਾ ਕਾਰਕੁਨ ਸੀ[1][2] ਜੋ ਪੁਰਾਣੇ ਤਰਾਵਣਕੋਰ (ਕੇਰਲਾ), ਭਾਰਤ ਤੋਂ ਸੀ। ਉਹ ਵਧੇਰੇ ਕਰਕੇ ਤਰਾਵਣਕੋਰ ਦੀ ਝਾਂਸੀ ਰਾਣੀ ਵਜੋਂ ਜਾਣਿਆ ਜਾਂਦਾ ਸੀ।[3]

ਆਕੱਮਾ ਚੇਰੀਅਨ
ਜਨਮ14 ਫ਼ਰਵਰੀ 1909
ਮੌਤ5 ਮਈ 1982
ਰਾਸ਼ਟਰੀਅਤਾਭਾਰਤ
ਰਾਜਨੀਤਿਕ ਦਲਭਾਰਤੀ ਨੈਸ਼ਨਲ ਕਾਂਗਰਸ
ਜੀਵਨ ਸਾਥੀਵੀ. ਵੀ. ਵਾਰਕੀ
ਮਾਤਾ-ਪਿਤਾਥੋਮਨ ਚੇਰੀਅਨ ਅਤੇ ਅੰਨਾਮਮਾ

ਮੁੱਢਲਾ ਜੀਵਨ ਅਤੇ ਸਿੱਖਿਆ  ਸੋਧੋ

ਆੱਕਮਾ ਦਾ ਜਨਮ ਕਾਂਜੀਰਪੱਲੀ, ਤਰਾਵਣਕੋਰ ਵਿੱਖੇ 14 ਫ਼ਰਵਰੀ 1909 ਨੂੰ ਨਸਰਾਨੀ ਪਰਿਵਾਰ (ਕਾਰਿਪਾਰਾਮਬਿਲ) ਵਿੱਚ, ਥੋਂਮਨ ਚੇਰੀਅਨ ਅਤੇ ਅੰਨਾਮਮਾ ਕਾਰਿਪਾਰਾਮਬਿਲ ਦੀ ਦੁੱਜੀ ਪੁੱਤਰੀ ਵਜੋਂ ਹੋਇਆ। ਉਸਨੇ ਆਪਣੀ ਸਕੂਲੀ ਸਿੱਖਿਆ ਗਵਰਨਮੈਂਟ ਗਰਲਜ਼ ਹਾਈ ਸਕੂਲ, ਕਾਰਿਪਾਰਾਮਬਿਲ ਅਤੇ ਸੈਂਟ. ਜੋਸਫ਼'ਸ ਹਾਈ ਸਕੂਲ, ਚੰਗਨਾਚੇਰੀ ਤੋਂ  ਹਾਸਿਲ ਕੀਤੀ। ਉਸਨੇ ਸੈਂਟ ਟੇਰੇਸਾ ਕਾਲਜ, ਇਰਨਾਕੁਲਮ ਤੋਂ ਇਤਿਹਾਸ ਦੀ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ।

1931 ਵਿੱਚ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਸਨੇ ਸੈਂਟ ਮੈਰੀ ਇੰਗਲਿਸ਼ ਮੀਡੀਅਮ ਸਕੂਲ ਵਿੱਚ ਬਤੌਰ ਅਧਿਆਪਕਾ ਪੜ੍ਹਾਉਣਾ ਸ਼ੁਰੂ ਕੀਤਾ, ਜਿੱਥੇ ਉਹ ਬਾਅਦ ਵਿੱਚ ਮੁੱਖ ਅਧਿਆਪਿਕਾ ਬਣੀ। ਉਸਨੇ ਇਸ ਸੰਸਥਾ ਵਿੱਚ ਲਗਭਗ ਛੇ ਸਾਲ ਕੰਮ ਕੀਤਾ, ਅਤੇ ਇਸੇ ਸਮੇਂ ਦੌਰਾਨ ਉਸਨੇ ਤੀਰੂਵੰਥਪੁਰਮ ਟ੍ਰੇਨਿੰਗ ਕਾਲਜ ਤੋਂ ਐਲ,ਟੀ. ਡਿਗਰੀ ਪ੍ਰਾਪਤ ਕੀਤੀ। 

ਆਜ਼ਾਦ ਭਾਰਤ ਵਿੱਚ ਜੀਵਨ  ਸੋਧੋ

1947 ਵਿੱਚ, ਆਜ਼ਾਦੀ ਤੋਂ ਬਾਅਦ, ਆਕੱਮਾ ਨੂੰ ਕੰਜੀਰਾਪਲੇ ਤੋਂ ਤ੍ਰਿਵਾਣਕੋਰ ਵਿਧਾਨ ਸਭਾ ਦੀ ਉਮੀਦਵਾਰ ਚੁਣਿਆ ਗਿਆ। 1951 ਵਿੱਚ, ਉਸਨੇ ਵੀ.ਵੀ. ਵਾਰਕੀ ਨਾਲ ਵਿਆਹ ਕਰਵਾਇਆ, ਜੋ ਇੱਕ ਆਜ਼ਾਦੀ ਘੁਲਾਟੀਆ ਅਤੇ ਵਿਧਾਨ ਸਭਾ ਦਾ ਮੈਂਬਰ ਸੀ। ਉਹਨਾਂ ਦਾ ਇੱਕ ਪੁੱਤਰ, ਜੌਰਜ ਵੀ. ਵਾਰਕੀ, ਸੀ ਜੋ ਇੱਕ ਇੰਜੀਨੀਅਰ ਸੀ। 

ਮੌਤ ਅਤੇ ਯਾਦਗਾਰੀ ਸਮਾਰੋਹ  ਸੋਧੋ

ਆਕੱਮਾ ਚੇਰੀਅਨ ਦੀ ਮੌਤ 5 ਮਈ, 1982 ਨੂੰ ਹੋਈ। ਵੇੱਲਾਵਮਬਲਮ, ਤੀਰੂਵੰਥਪੁਰਮ. ਵਿੱਚ ਉਸਦੀ ਇੱਕ ਮੂਰਤੀ ਬਣਾਈ ਗਈ ਹੈ। [4] ਸ੍ਰੀਬਾਲਾ ਕੇ. ਮੈਨਨ ਨੇ ਆਪਣੀ ਜ਼ਿੰਦਗੀ ਵਿੱਚ ਉਸ ਉੱਪਰ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ।[5][6][7]

ਹਵਾਲੇ ਸੋਧੋ

  1. "ROLE OF WOMEN IN KERALA POLITICS REFORMS AMENDMENT ACT 1969 A STUDY IN SOCIAL CHANGE". Journal of Kerala Studies. University of Kerala. 1985. p. 21.
  2. K. Karunakaran Nair,Editor and Convenor, Regional Records Survey Committee, Kerala State (1975). Who is who of Freedom Fighters in Kerala. K. Karunakaran Nair. p. 89.{{cite book}}: CS1 maint: uses authors parameter (link) CS1 maint: Uses authors parameter (link)
  3. "Status of Kerala Women". Archived from the original on 26 October 2008. Retrieved 30 October 2008. {{cite web}}: Unknown parameter |dead-url= ignored (help)
  4. "Road users at the receiving end". The Hindu. Chennai, India. 15 March 2006. Archived from the original on 13 ਦਸੰਬਰ 2006. Retrieved 30 October 2008. {{cite news}}: Unknown parameter |dead-url= ignored (help) "ਪੁਰਾਲੇਖ ਕੀਤੀ ਕਾਪੀ". Archived from the original on 2006-12-13. Retrieved 2018-01-25. {{cite web}}: Unknown parameter |dead-url= ignored (help)"ਪੁਰਾਲੇਖ ਕੀਤੀ ਕਾਪੀ". Archived from the original on 2006-12-13. Retrieved 2018-01-25. {{cite web}}: Unknown parameter |dead-url= ignored (help)
  5. "'Remembering the eminent'" (PDF). Archived from the original (PDF) on 30 September 2007. Retrieved 30 October 2008. {{cite web}}: Unknown parameter |dead-url= ignored (help)
  6. "Docufest". Retrieved 30 October 2008.[ਮੁਰਦਾ ਕੜੀ]
  7. "'Docufest' to begin tomorrow". The Hindu. Chennai, India. 3 October 2005. Archived from the original on 23 ਨਵੰਬਰ 2007. Retrieved 30 October 2008. {{cite news}}: Unknown parameter |dead-url= ignored (help)