ਆਚਾਰਿਆ ਅਪਯ ਦੀਕਸ਼ਿਤ
ਭਾਰਤੀ ਕਾਵਿ -ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਅੱਪਯਦੀਕਸ਼ਿਤ ਉੱਤਰਵਰਤੀ ਯੁਗ ਦੇ ਕਾਵਿਸ਼ਾਸਤਰੀ ਆਚਾਰੀਆਂ ਵਿਚੋਂ ਇੱਕ ਸੁਤੰਤਰ ਵਿਚਾਰਸ਼ਤਾ ਲਈ ਬਹੁਤ ਪ੍ਰਸਿੱਧ ਹਨ। ਇਹ ਸਿਰਫ਼ ਕਾਵਿ-ਸ਼ਾਸਤਰ ਦੇ ਹੀ ਪਾਰੰਗਤ ਵਿਦਵਾਨ ਨਹੀਂ ਸਨ ਬਲਕਿ ਵੇਦਾਂਤ, ਮੀਮਾਂਸਾ, ਨਿਆਇ, ਵਿਆਕਰਣ, ਭਗਤੀ ਆਦਿ ਅਨੇਕ ਵਿਸ਼ਿਆਂ ’ਤੇ ਆਪਣੀ ਤੀਖੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਇਹਨਾਂ ਨੇ ਇੱਕ ਸੌ ਚਾਰ ਗ੍ਰੰਥਾਂ ਦੀ ਰਚਨਾ ਕੀਤੀ ਹੈ; ਪਰ ਸਾਰੇ ਗ੍ਰੰਥ ਪ੍ਰਾਪਤ ਨਹੀਂ ਹਨ। ਇਹਨਾਂ ਗ੍ਰੰਥਾਂ ’ਚ ਇਹਨਾਂ ਦੇ ਮੌਲਿਕ ਚਿੰਤਨ ਅਤੇ ਪ੍ਰੌੜ੍ਹ ਪਾਂਡਿਤਯ ਦੀ ਝਲਕ ਸਾਰੇ ਥਾਈਂ ਦੇਖਣ ਨੂੰ ਮਿਲਦੀ ਹੈ।
ਜੀਵਨ
ਸੋਧੋਆਚਾਰੀਆ ਅੱਪਯਦੀਕ੍ਸ਼ਿਤ ਦੇ ਜੀਵਨ ਅਤੇ ਸਮੇਂ ਬਾਰੇ ਇਹਨਾਂ ਦੀਆਂ ਆਪਣੀਆਂ ਕਿਰਤਾਂ ਅਤੇ ਬਾਹਰਲੇ ਪ੍ਰਮਾਣਾਂ ਦੇ ਆਧਾਰ 'ਤੇ ਕੁੱਝ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਭਾਰਦਵਾਜ ਗੋਤ 'ਚ ਉਤਪੰਨ; ਸ਼ੈਵ ਮਤਾਨੁਯਾਯੀ ਦੱਖਣੀ ਭਾਰਤ ਦੇ ‘ਤਮਿਲ’ ਬ੍ਰਾਹਮਿਣ ਅਤੇ ਬਹੁਮੁਖੀ ਪ੍ਰਤਿਭਾ ਦੇ ਮਾਲਿਕ ਸਨ। ਇਹ ਆਪਣੇ ਪਿਤਾ ‘ਰੰਗਰਾਜ’ ਅਥਵਾ ‘ਰੰਗਰਾਜਾਰੀ’ ਦੀ ਪੰਜਵੀਂ ਸੰਤਾਨ ਸਨ। ‘ਚਿਤ੍ਰਮੀਮਾਂਸਾ’ 'ਚ ਉੱਲੇਖ ਦੇ ਅਨੁਸਾਰ ਇਹਨਾਂ ਦੇ ਦਾਦਾ ‘ਵਕ੍ਸ਼ਸਥਲਾਚਾਰਯ’ ‘ਸਨ। ਇਹਨਾਂ ਦੇ ਇੱਕ ਭਰਾ ਦਾ ਨਾਮ ‘ਅੱਚਨ’ ਜਾਂ ‘ਆਛਾਨੁ’ ਸੀ। ਆਚਾਰੀਆ ਅੱਪਯਦੀਕ੍ਸ਼ਿਤ ਦੇ ਦੂਜੇ ਹੋਰ ਦੋਸ਼ਤ, ਅੱਪਯਦੀਕ੍ਸ਼ਿਤ-ਨਾਮਾਂ ਦਾ ਉੱਲੇਖ ਮਿਲਦਾ ਹੈ। ਇਹਨਾਂ ਦੇ ਸਮੇਂ ਬਾਰੇ ਵੀ ਇਹਨਾਂ ਦੀ ਕਿਰਤਾਂ ’ਚ ਸੰਕੇਤ ਪ੍ਰਾਪਤ ਹਨ:- ਕੁਵਲਯਾਨੰਦ’ ਦੇ ਅੰਤ 'ਚ ਕਿਹਾ ਹੈ ਕਿ ਦੱਖਣੀ ਰਾਜਾ ‘ਵੇਂਕਟਪਤੀ’ ਦੀ ਪ੍ਰੇਰਣਾ ਨਾਲ ਇਸ ਗ੍ਰੰਥ ਦੀ ਰਚਨਾ ਕੀਤੀ ਗਈ 3 ਹੈ। ਵਿਦੇਸ਼ੀ ਵਿਦਵਾਨ ਆਫਰੇਕਟ ਅਤੇ ਏਗਲਿੰਗ ਨੇ ਇਹਨਾਂ ਦੇ ਉਕਤ ਆਸਰੇਦਾਤਾ ਨੂੰ ਵਿਜਯਨਗਰ ਦਾ ਰਾਜਾ ‘ਵੇਂਕਟਪਤੀ’ (1535 ਈ. ਸਦੀ ਦੇ ਲਗਭਗ) ਮੰਨਿਆ ਹੈ। ਪਰੰਤੂ ‘ਹੁਲਟਸ’ ਦਾ ਕਹਿਣਾ ਹੈ ਕਿ ਇਹ ‘ਪੇਨਕੋਂਡਾ’ ਦਾ ‘ਵੈਂਕਟ’- 1, ਅਤੇ ਇਸ ਦੇ ਸ਼ਿਲਾਲੇਖਾਂ ਦੀ ਸੀਮਾ ਸ਼ਕ ਸੰਵਤ 1508 ਤੋਂ 1535 (1586 ਤੋਂ 1613 ਈ. ਸਦੀ ਤੱਕ) ਹੈ। ਪਰ ਆਪਣੇ ਉਕਤ ਕਥਨ ਦੇ ਵਿਰੁੱਧ, ‘ਹੁਲ’ ਦੇ ਅਨੁਸਾਰ ਆਪਣੀ ਰਚਨਾ ਅੱਪਯਦੀਕ੍ਸ਼ਿਤ ‘ਸ਼ਿਵਾਦਿਤਯਮਣੀਦੀਪਿਕਾ’ ਦੀ ਭੂਮਿਕਾ 'ਚ ਆਪਣੇ ਆਸਰੇਦਾਤਾ ਦਾ ਨਾਮ ‘ਚਿੰਨਬੋ’ ਕਿਹਾ ਹੈ ਜਿਹੜਾ ਕਿ ‘ਚਿੰਨਵੀਰ’ ਦਾ ਪੁੱਤਰ ਅਤੇ ‘ਲਿੰਗਨਾਯਕ' ਦਾ ਪਿਤਾ ਸੀ। ਵੇਂਕਟ- 1, ਅਤੇ ਲਿੰਗਨਾਯਕ ਦੋਨੋਂ ਸਮਕਾਲੀਨ ਸਨ। ਵੇਲੂਰ ਦੇ ਇਸ ਰਾਜਾ ਦੇ ਸ਼ਿਲਾਲੇਖ ਸ਼ਕ ਸੰਵਤ 1471, 1488 (1549 ਅਤੇ 1566 ਈ. ਸਦੀ) ਦੇ ਹਨ।ਸ਼ਿਵਾਨੰਦ ਯਤੀ ਨੇ ਦੀਕ੍ਸ਼ਿਤ ਦੀ ਕਿਰਤ ‘ਆਤਮਾਰਪਣ' ਦੀ ਟੀਕਾ 'ਚ ਇਹਨਾਂ ਦਾ ਜਨਮ ਸਮਾਂ ਕਲੀਵਰਸ਼ 4654 (1553 ਈ. ਸਦੀ) ਦੱਸਿਆ ਹੈ। ਅੱਪਯਦੀਕ੍ਸ਼ਿਤ ਦੇ ਛੋਟੇ ਭਰਾ ‘ਅੱਚਨ’ ਦੇ ਪੋਤੇ ਨੀਲਕੰਠ ਦੀਕ੍ਸ਼ਿਤ ਨੇ ‘ਸ਼ਿਵਲੀਲਾਰਣਵ ਰਚਨਾ 'ਚ ਲਿਖਿਆ ਹੈ ਕਿ ਅੱਪਯਦੀਕ੍ਸ਼ਿਤ ਬਹੱਤਰ ਸਾਲ ਤੱਕ ਜੀਵਿਤ ਰਹੇ। ਇਸ ਤੋਂ ਇਹਨਾਂ ਦਾ ਜੀਵਨ ਸਮਾਂ 1553 ਈ. ਸਦੀ ਤੋਂ 1625 ਈ. ਸਦੀ ਤੱਕ ਮੰਨਿਆ ਜਾ ਸਕਦਾ ਹੈ। ਅਪਰ ਸੀਮਾ ਲਈ, ਕਮਲਾਕਰ ਭੱਟ (17 ਵੀਂ ਈ. ਸਦੀ ਪਹਿਲਾ ਭਾਗ) ਨੇ ਅੱਪਯਦੀਕ੍ਸ਼ਿਤ ਦਾ ਉੱਲੇਖ ਕੀਤਾ ਹੈ। ਦੂਜਾ ਆਚਾਰੀਆ ਜਗਨਨਾਥ 1 ਈ. ਸਦੀ) ਨੇ ਅੱਪਯਦੀਕ੍ਸ਼ਿਤ ਦੇ ਗ੍ਰੰਥ ‘ਚਿਮੀਮਾਂਸਾ’ ਦੀ ਤੀਖੀ ਅਤੇ ਰੱਜ ਕੇ ਵਿਅੰਗਾਤਮਕ ਆਲੋਚਨਾ ਕੀਤੀ ਹੈ । ਇਸ ਲਈ ਇਹਨਾਂ ਦਾ ਸਮਾਂ 16 ਵੀਂ ਸਦੀ ਦਾ ਦੂਜਾ ਭਾਗ ਅਤੇ 17 ਵੀਂ ਸਦੀ ਦਾ ਪਹਿਲਾ ਭਾਗ ਹੋ ਸਕਦਾ।
ਰਚਨਾਵਾਂ
ਸੋਧੋਆਚਾਰੀਆ ਅੱਪਯਦੀਕ੍ਸ਼ਿਤ ਨੇ ਇੱਕ ਵਿਸ਼ਾਲ ਸਾਹਿਤ (104 ਕਿਰਤਾਂ) ਦੀ ਰਚਨਾ ਤੋਂ ਇਲਾਵਾ ਕਾਵਿ-ਸ਼ਾਸਤਰ ਦੇ, ਚਿਮੀਮਾਂਸਾ, ਕੁਵਲਯਾਨੰਦਗ੍ਰੰਥਾਂ ਦੀ ਕ੍ਰਮ ਨਾਲ ਰਚਨਾ ਕੀਤੀ ਹੈ। ਡਾ. ਪੀ. ਵੀ. ਕਾਣੇ ਨੇ ਇਹਨਾਂ ਦੀ ਚੌਥੀ ਰਚਨਾ ‘ਲਕ੍ਸ਼ਣਰਤਨਾਵਲੀ' ਦਾ ਵੀ ਸੰਕੇਤ ਕੀਤਾ ਹੈ ਜਿਸਦੇ ਵਿਸ਼ੈ-ਵਸਤੂ ਨੂੰ-ਨਾਂਦੀ, ਸੂਧਾਰ, ਪੂਰਵਰੰਗ, ਪ੍ਰਸਤਾਵਨਾ ਆਦਿ ਨਾਟਕ ਦੇ ਪਾਰਿਭਾਸ਼ਿਕ ਸ਼ਬਦਾਂ ਦੀ ਵਿਆਖਿਆ ਦੇ ਰੂਪ 'ਚ ਦੱਸਿਆ ਹੈ।
1. ਤੀਵਾਰਤਿਕ:- ਇੱਕ ਛੋਟੀ-ਜਿਹੀ ਰਚਨਾ; ਦੋ ਪਰਿੱਛੇਦਾਂ 'ਚ ਵੰਡੀ ਹੋਈ; ਪਹਿਲੇ ’ਚ ਅਭਿਧਾ ਸ਼ਬਦ ਸ਼ਕਤੀ ਦਾ ਰੂੜ੍ਹੀ, ਯੋਗ, ਯੋਗਰੂੜ੍ਹੀ ਤਿੰਨ ਭੇਦਾਂ ਸਹਿਤ ਵਿਵੇਚਨ; ਦੂਜੇ 'ਚ ਲਕ੍ਸ਼ਣਾ ਸ਼ਬਦ ਸ਼ਕਤੀ ਦਾ ਭੇਦ-ਉਪਭੇਦ ਸਹਿਤ ਵਿਵੇਚਨ; ਤੀਜੀ ਵਿਅੰਜਨਾ ਸ਼ਬਦ ਸ਼ਕਤੀ ਦਾ ਵਿਵੇਚਨ ਨਾ ਹੋਣ ਕਰਕੇ ਇਹ ਰਚਨਾ ਅਧੂਰਾ ਜਾਾਪਦੀ ਹੈ।
2. ਚਿਤ੍ਰਮੀਮਾਂਸਾ:- ਕਾਵਿ ਦੇ ਧੁਨੀ, ਗੁਣੀਭੂਤਵਿਅੰਗ, ਚਿਤਭੇਦ; ਚਿਤ੍ਰਕਾਵਿ 'ਚ ਰਮਣੀਯਤਾ ਦੇ ਅਭਾਵ ਦਾ ਪ੍ਰਤਿਪਾਦਨ; ਸਿਰਫ਼ ਅਰਥਾਲੰਕਾਰਾਂ ਦਾ ਅਤਿਯੋਕਤੀ ਤੱਕ ਵਿਵੇਚਨ; ਉਪਮਾ ਨੂੰ ਸਾਧਰਮਯਮੂਲਕ ਅਲੰਕਾਰਾਂ ਦਾ ਮੂਲ ਮੰਨਿਆ; ਆਪਣੇ ਕਥਨ ਦੇ ਅਨੁਸਾਰ ਇਹਨਾਂ ਨੇ ਗ੍ਰੰਥ ਨੂੰ ਜਾਣ-ਬੁੱਝ ਕੇ ਪੂਰਾ ਨਹੀਂ ਕੀਤਾ ਹੈ; ਤਤਕਾਲ ਬਾਅਦ 'ਚ ਆਚਾਰੀਆ ਜਗਨਨਾਥ ਨੇ ਅੱਪਯਦੀਕ੍ਸ਼ਿਤ ਨਾਲ ਸਿੱਧਾਂਤਕ ਮਤਭੇਦ ਦੇ ਕਾਰਣ ਇਸ ਗ੍ਰੰਥ ਦੀ ਕਠੋਰ ਸ਼ਬਦਾਂ 'ਚ ਆਲੋਚਨਾ ਕਰਦੇ ਹੋਏ ‘ਚਿਤ੍ਰਮੀਮਾਂਸਾ-ਖੰਡਨ’ ਨਾਮ ਦੇ ਗ੍ਰੰਥ ਦੀ ਰਚਨਾ ਕੀਤੀ ਹੈ।
3. ਕੁਵਲਯਾਨੰਦ:- ਆਚਾਰੀਆ ਜਯਦੇਵ ਦੇ ’ਚੰਦ੍ਰਾਲੋਕ' 'ਤੇ ਆਧਾਰਿਤ; ਉਥੋਂ ਇੱਕ ਸੌ ਅਤੇ ਆਪਣੇ ਰਸਵਤ੍ ਆਦਿ ਤੇਈ ਅਲੰਕਾਰਾਂ ਦਾ ਵਿਵੇਚਨ ਕੀਤਾ ਹੈ। ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਅੱਪਯਦੀਕ੍ਸ਼ਿਤ ਦੁਆਰਾ ਵਿਵੇਚਿਤ, ਅਲੰਕਾਰ-ਵਿਵਰਣ ਇਤਿਹਾਸਿਕ ਅਤੇ ਸਿੱਧਾਂਤਕ ਦੋਹਾਂ ਪੱਖਾਂ ਤੋਂ ਮਹਤੱਵਪੂਰਣ ਹੈ। ਇਹਨਾਂ ਨੇ ਹਰੇਕ ਅਲੰਕਾਰ ਦੇ ਵਿਵੇਚਨ 'ਚ ਪੂਰਵਵਰਤੀ ਅਲੰਕਾਰ ਦੇ ਆਚਾਰੀਆਂ ਦੇ ਲਕ੍ਸ਼ਣ ਅਤੇ ਉਦਾਹਰਣਾਂ ’ਚ ਦੋਸ਼ਾਂ ਨੂੰ ਲੱਭ ਨੂੰ ਲੱਭ ਕੇ ਉਨ੍ਹਾਂ ਦੀਆਂ ਸ਼ੁੱਧ ਅਤੇ ਸਪਸ਼ਟ ਪਰਿਭਾਸ਼ਾਵਾਂ ਦਿੱਤੀਆਂ ਹਨ। ‘ਕੁਵਲਯਾਨੰਦ’ ਇਹਨਾਂ ਦੀ ਅਲੰਕਾਰ-ਸੰਬੰਧੀ ਬਹੁਤ ਲੋਕਪ੍ਰਿਯ ਰਚਨਾ ਹੈ। ਇਹਨਾਂ ਦੇ ਗ੍ਰੰਥਾਂ ਅਤੇ ਸਾਹਿਤਕ ਰਚਨਾਵਾਂ ਦੇ ਅਧਿਐਨ ਤੋਂ ਇਹਨਾਂ ਦੇ ਮੌਲਿਕ ਵਿਚਾਰਾਂ, ਅਨੋਖੀ ਪ੍ਰਤਿਭਾ, ਸਟੀਕ ਪ੍ਰਤਿਪਾਦਨ ਸ਼ੈਲੀ ਅਤੇ ਪ੍ਰੌੜ੍ਹ ਵਿਦਵੱਤਾ ਦੇ ਦਰਸ਼ਨ ਹੁੰਦੇ ਹਨ। ਸਮੀਖਿਆਕਾਰ ਚਾਹੇ ਇਹਨਾਂ ਦੇ ਗ੍ਰੰਥ ‘ਕੁਵਲਯਾਨੰਦ’ ਨੂੰ ਮੌਲਿਕ ਰਚਨਾ ਮੰਨਣ ਦੀ ਬਜਾਏ ‘ਸੰਗ੍ਰਹਿ ਗ੍ਰੰਥ’ ਹੀ ਕਹਿਣ ਪਰ ਅਲੰਕਾਰਾਂ ਦੇ ਸਹਿਜ ਸਰੂਪ ਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਉਕਤ ਗ੍ਰੰਥ ਦੀ ਉਪਯੋਗਿਤਾ ’ਤੇ ਸੰਦੇਹ ਨਹੀ ਕੀਤਾ ਜਾ ਸਕਦਾ ਹੈ।
ਹਵਾਲੇ
ਸੋਧੋਪ੍ਰੋ . ਸ਼ੁਕਦੇਵ ਸ਼ਰਮਾ . ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ: 2017. pp. 412–414.ISBN 978-81-302-0462-8.