ਅਜ਼ਾਦ ਕਸ਼ਮੀਰ

(ਆਜ਼ਾਦ ਕਸ਼ਮੀਰ ਤੋਂ ਮੋੜਿਆ ਗਿਆ)

ਅਜ਼ਾਦ ਜੰਮੂ ਅਤੇ ਕਸ਼ਮੀਰ (Urdu: آزاد جموں و کشمیر ਆਜ਼ਾਦ ਜੰਮੂ ਓ ਕਸ਼ਮੀਰ) ਛੋਟਾ ਰੂਪ AJK ਜਾਂ, ਛੋਟੇ ਤੌਰ ਉੱਤੇ, ਅਜ਼ਾਦ ਕਸ਼ਮੀਰ, ਉਹਨਾਂ ਦੋ ਸਿਆਸੀ ਇਕਾਈਆਂ ਵਿੱਚੋਂ ਸਭ ਤੋਂ ਦੱਖਣੀ ਅਤੇ ਛੋਟੀ ਹੈ ਜੋ ਮਿਲ ਕੇ ਪੂਰਬਲੀ ਜੰਮੂ ਅਤੇ ਕਸ਼ਮੀਰ ਬਾਦਸ਼ਾਹੀ ਦਾ ਪਾਕਿਸਤਾਨ-ਮਕਬੂਜ਼ਾ ਹਿੱਸਾ ਬਣਾਉਂਦੀਆਂ ਹਨ। ਇਹਨਾਂ ਵਿੱਚੋਂ ਉੱਤਰੀ ਅਤੇ ਵੱਡਾ ਰਾਜਖੇਤਰ ਗਿਲਗਿਤ-ਬਾਲਤਿਸਤਾਨ ਦਾ ਹੈ। ਇਹਦੀਆ ਹੱਦਾਂ ਪੂਰਬ ਵੱਲ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ, ਪੱਛਮ ਵੱਲ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੋਨਖ਼ਵਾ, ਉੱਤਰ ਵੱਲ ਪਾਕਿਸਤਾਨੀ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਅਤੇ ਦੱਖਣ ਵੱਲ ਪਾਕਿਸਤਾਨੀ ਸੂਬੇ ਪੰਜਾਬ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਮੁਜ਼ਫ਼ਰਾਬਾਦ ਵਿਖੇ ਹੈ ਅਤੇ ਇਹਦਾ ਕੁੱਲ ਰਕਬਾ 13,297 ਵਰਗ ਕਿਲੋਮੀਟਰ ਅਤੇ ਕੁੱਲ ਅਬਾਦੀ ਲਗਭਗ 40 ਲੱਖ ਹੈ।

ਅਜ਼ਾਦ ਜੰਮੂ ਅਤੇ ਕਸ਼ਮੀਰ
آزاد جموں و کشمیر
ਆਜ਼ਾਦ ਜੰਮੂ ਵ ਕਸ਼ਮੀਰ
ਸਿਖਰੋਂ ਘੜੀ ਦੇ ਰੁਖ ਨਾਲ਼: ਕੋਟਲੀ - ਬੰਜੋਸਾ ਝੀਲ - ਮੀਰਪੁਰ - ਤੋਲੀ ਪੀਰ - ਮੀਰਪੁਰ ਸ਼ਹਿਰ
ਸਿਖਰੋਂ ਘੜੀ ਦੇ ਰੁਖ ਨਾਲ਼: ਕੋਟਲੀ - ਬੰਜੋਸਾ ਝੀਲ - ਮੀਰਪੁਰ - ਤੋਲੀ ਪੀਰ - ਮੀਰਪੁਰ ਸ਼ਹਿਰ
Flag of ਅਜ਼ਾਦ ਜੰਮੂ ਅਤੇ ਕਸ਼ਮੀਰOfficial seal of ਅਜ਼ਾਦ ਜੰਮੂ ਅਤੇ ਕਸ਼ਮੀਰ
ਅਜ਼ਾਦ ਜੰਮੂ ਅਤੇ ਕਸ਼ਮੀਰ ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਪਾਕਿਸਤਾਨ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਰਾਜਖੇਤਰ ਚਿੱਟੇ ਰੰਗ ਵਿੱਚ ਹਨ।
ਅਜ਼ਾਦ ਜੰਮੂ ਅਤੇ ਕਸ਼ਮੀਰ ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਪਾਕਿਸਤਾਨ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਰਾਜਖੇਤਰ ਚਿੱਟੇ ਰੰਗ ਵਿੱਚ ਹਨ।
ਸਥਾਪਤ1947
ਰਾਜਧਾਨੀਮੁਜ਼ਫ਼ਰਾਬਾਦ
ਸਭ ਤੋਂ ਵੱਡਾ ਸ਼ਹਿਰਮੁਜ਼ਫ਼ਰਾਬਾਦ
ਸਰਕਾਰ
 • ਕਿਸਮਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜ[1]
 • ਬਾਡੀਵਿਧਾਨ ਸਭਾ
 • ਰਾਸ਼ਟਰਪਤੀਸਰਦਾਰ ਮੁਹੰਮਦ ਯਕੂਬ ਖ਼ਾਨ
 • ਪ੍ਰਧਾਨ ਮੰਤਰੀਚੌਧਰੀ ਅਬਦੁਲ ਮਾਜਿਦ
ਖੇਤਰ
 • ਕੁੱਲ13,297 km2 (5,134 sq mi)
ਆਬਾਦੀ
 • ਕੁੱਲ45,67,982
 • ਘਣਤਾ340/km2 (890/sq mi)
ਸਮਾਂ ਖੇਤਰਯੂਟੀਸੀ+5 (ਪਾਕਿਸਤਾਨੀ ਮਿਆਰੀ ਵਕਤ)
ISO 3166 ਕੋਡPK-JK
ਮੁੱਖ ਬੋਲੀਆਂ
ਅਸੈਂਬਲੀ ਸੀਟਾਂ49
ਜ਼ਿਲ੍ਹੇ10
ਨਗਰ19
ਸੰਘੀ ਕੌਂਸਲ182
ਵੈੱਬਸਾਈਟwww.ajk.gov.pk
ਆਜ਼ਾਦ ਜੰਮੂ ਅਤੇ ਕਸ਼ਮੀਰ ਦੇ ਨਿਸ਼ਾਨ
ਸਟੇਟ ਜਾਨਵਰ
ਸਟੇਟ ਪੰਛੀ
ਸਟੇਟ ਰੁੱਖ
ਸਟੇਟ ਫੁੱਲ
ਸਟੇਟ ਖੇਡ

ਹਵਾਲੇ

ਸੋਧੋ
  1. "Azad Kashmir" at britannica.com