ਆਜ਼ਾਦ (ਅਖ਼ਬਾਰ)
ਆਜ਼ਾਦ (ਅਖ਼ਬਾਰ) ਬ੍ਰਿਟਿਸ਼ ਰਾਜ ਵਿੱਚ ਲਾਹੌਰ ਤੋਂ ਛਪਣ ਵਾਲਾ ਉਰਦੂ ਭਾਸ਼ਾ ਦੇ ਰੋਜ਼ਾਨਾ ਅਖਬਾਰ ਵਿੱਚ ਸੀ। ਇਹ 28 ਜੁਲਾਈ 1946 ਨੂੰ ਜਾਰੀ ਕੀਤਾ ਗਿਆ। ਇਹ ਮਜਲਿਸ-ਏ-ਅਹਰੜ ਦਾ ਬੁਲਾਰਾ ਸੀ। ਇਸ ਦੇ ਸੰਪਾਦਕੀ ਸਟਾਫ ਵਿੱਚ ਸ਼ੇਖ ਹੁਸਮੁਦੀਨ ਅਤੇ ਮਾਸਟਰ ਤਾਜੁਦੀਨ ਅੰਸਾਰੀ ਸ਼ਾਮਲ ਸਨ। 1946 ਵਿੱਚ, ਨਵਾਬ ਨਸਰੁੱਲਾ ਖਾਨ ਕੁਝ ਸਮੇਂ ਲਈ ਇਸਦੇ ਸੰਪਾਦਕ ਵੀ ਰਹੇ ਅਤੇ 1947 ਤੋਂ ਬਾਅਦ, ਆਘਾ ਸ਼ੋਰਸ਼ ਕਸ਼ਮੀਰੀ ਇਸਦੇ ਸੰਪਾਦਕ ਬਣੇ। ਪਰ ਥੋੜ੍ਹੀ ਦੇਰ ਬਾਅਦ, ਉਹ ਵੱਖ ਹੋ ਗਏ ਅਤੇ ਆਪਣਾ ਹਫਤਾਵਾਰੀ ਅਖ਼ਬਾਰ, ਚੀਤਨ ਸ਼ੁਰੂ ਕੀਤਾ। ਆਜ਼ਾਦ ਦੀ ਮਾਲਕੀ ਸ਼ੇਖ ਰਿਆਜ਼-ਉਦ-ਦੀਨ ਜੋ ਕਿ ਸ਼ੇਖ ਹੁਸਮ-ਉਦ-ਦੀਨ ਦਾ ਪੁੱਤਰ ਸੀ, ਦੇ ਨਾਮ ਤੇ ਸੀ।ਕੁਝ ਸਮੇਂ ਵਿੱਚ ਉਸਨੇ ਅਖ਼ਬਾਰ ਨੂੰ ਹੋਰ ਲੋਕਾਂ ਦੇ ਹਵਾਲੇ ਕਰ ਦਿੱਤਾ। ਉਦਾਹਰਣ ਵਜੋਂ, 1970 ਦੇ ਦਹਾਕੇ ਦੇ ਅੱਧ ਵਿੱਚ, ਅਬਦੁੱਲਾ ਮਲਿਕ, ਹਾਮਿਦ ਅਖਤਰ, ਆਈਏ ਰਹਿਮਾਨ ਅਤੇ ਕੁਝ ਹੋਰ ਪੱਤਰਕਾਰਾਂ ਨੇ ਮਿਲ ਕੇ ਇਸ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕੀਤਾ, ਪਰ ਇੱਕ ਸਾਲ ਬਾਅਦ ਇਹ ਨਵਾਂ ਪ੍ਰਬੰਧ ਫੇਲ੍ਹ ਹੋ ਗਿਆ। ਫਿਰ 1977 ਵਿਚ ਇਹ ਕੁਝ ਸਮੇਂ ਲਈ ਤਹਿਰੀਕ - ਏ-ਇਸਤਿਕਲਲ ਦੀ ਸਰਪ੍ਰਸਤੀ ਹੇਠ ਛਪਦਾ ਰਿਹਾ। ਪਰ ਕਿਸੇ ਵੀ ਸਮੇਂ ਇਹ ਆਪਣੇ ਵੱਡੇ ਸਮਕਾਲੀ ਅਖਬਾਰਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਆਜ਼ਾਦ ਅਖ਼ਬਾਰ ਲੋਕਾਂ ਦੇ ਮਿਆਰ ਤੇ ਪੂਰਾ ਨਹੀਂ ਉਤਰ ਸਕਿਆ। ਅਖਬਾਰ ਦੇ ਕਰਮਚਾਰੀ ਤਨਖਾਹਾਂ ਦੇ ਮੁੱਦੇ ਤੋਂ ਸੰਤੁਸ਼ਟ ਨਹੀਂ ਸਨ ਅਤੇ ਇਸ ਅਸੰਤੁਸ਼ਟੀ ਦੇ ਫਲਸਰੂਪ ਅਖ਼ਬਾਰ ਬੰਦ ਹੋ ਗਿਆ। ਇਸ ਤਰ੍ਹਾਂ 1978 ਵਿੱਚ ਅਖ਼ਬਾਰ ਪੱਕੇ ਤੌਰ ਤੇ ਬੰਦ ਹੋ ਗਿਆ।[1]
ਹਵਾਲੇ
ਸੋਧੋ- ↑ ڈاکٹر مسکین علی حجازی، پنجاب میں اردو صحافت، مغربی پاکستان اردو اکیڈمی لاہور، 1995ء، ص 476