ਆਤਿਸ਼ ਤਾਸੀਰ (ਜਨਮ 1980), ਬਰਤਾਨੀਆ ਲੇਖਕ-ਪੱਤਰਕਾਰ ਹੈ, ਅਤੇ ਭਾਰਤੀ ਪੱਤਰਕਾਰ ਤਵਲੀਨ ਸਿੰਘ ਅਤੇ ਮਰਹੂਮ ਪਾਕਿਸਤਾਨੀ ਸਿਆਸਤਦਾਨ ਅਤੇ ਕਾਰੋਬਾਰੀ ਸਲਮਾਨ ਤਾਸੀਰ ਦਾ ਪੁੱਤਰ ਹੈ।[1][2]

ਮੁੱਢਲੀ ਜ਼ਿੰਦਗੀ

ਸੋਧੋ

ਸਲਮਾਨ ਤਾਸੀਰ ਅਤੇ ਤਵਲੀਨ ਸਿੰਘ ਦੇ ਘਰ ਲੰਡਨ ਵਿੱਚ ਜਨਮੇ ਤਾਸੀਰ ਦਾ ਪਾਲਣ ਪੋਸ਼ਣ ਦਿੱਲੀ ਵਿੱਚ ਹੋਇਆ ਸੀ, ਅਤੇ ਸਕੂਲ ਹੋਸਟਲ ਕੋਦੈਕਨਾਲ ਵਿੱਚ ਪੜ੍ਹਿਆ।[1] ਉਸ ਦੇ ਪਿਤਾ ਨੇ ਉਸ ਦੀ ਸੁੰਨਤ ਕਰਾਈ ਅਤੇ ਮੁਸਲਿਮ ਨਾਂਅ ਆਤਿਸ਼ ਰੱਖਿਆ। ਬਾਅਦ ਵਿੱਚ ਆਤਿਸ਼ ਨੂੰ ਆਪਣੀ ਪਛਾਣ ਦੀ ਸਮੱਸਿਆ ਪੇਸ਼ ਆਈ ਕਿ ਉਹ ਕੌਣ ਹੈ? ਉਸ ਨੇ ਇਸ ਗੱਲ ਦਾ ਜ਼ਿਕਰ ਆਪਣੀ ਪਹਿਲੀ ਕਿਤਾਬ‘ਸਟਰੇਂਜਰ ਟੂ ਹਿਸਟਰੀ: ਜਰਨੀ ਥਰੂ ਇਸਲਾਮੀ ਲੈਂਡ।” ਵਿੱਚ ਕੀਤਾ ਹੈ।[3] ਆਤਿਸ਼ ਦਿੱਲੀ ਵਿੱਚ ਆਪਣੇ ਨਾਨਕੇ ਪਰਿਵਾਰ ਦੇ ਸਿੱਖੀ ਮਾਹੌਲ ਵਿੱਚ ਪਲ਼ਿਆ। ਉਸ ਨੂੰ ਸਕੂਲੀ ਪੜ੍ਹਾਈ ਲਈ ਕੋਡੇਕਨਾਲ (ਤਾਮਿਲਨਾਡੂ) ਭੇਜ ਦਿੱਤਾ ਗਿਆ। ਪਿਤਾ ਉਸ ਦੀ ਮਾਂ ਨਾਲੋਂ ਅਲੱਗ ਹੋ ਗਿਆ ਸੀ ਅਤੇ ਪਿਤਾ ਨੇ ਉਸ ਨੂੰ ਕਦੇ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਸ ਨੇ ਬਾਅਦ ਵਿੱਚ ਅੱਠ ਮਹੀਨਿਆਂ ਲਈ ਇਰਾਨ, ਤੁਰਕੀ, ਸੀਰੀਆ, ਸਾਊਦੀ ਅਰਬ ਤੇ ਪਾਕਿਸਤਾਨ ਦੀ ਯਾਤਰਾ ਕਰ ਕੇ ਇਸਲਾਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਸ ਨੇ ਲਿਖਿਆ ਹੈ, ‘‘ਮੈਂ ਜਾਣਨਾ ਚਾਹੁੰਦਾ ਸੀ ਕਿ ਮੇਰੇ ਪਿਤਾ ਤੇ ਮੇਰੇ ਦਰਮਿਆਨ ਫਾਸਲਾ ਕਿਉਂ ਸੀ।... ਕਿ ਮੇਰੇ ਪਿਤਾ ਤੇ ਮੇਰੀ ਮਾਂ ਦੇ ਮਜ਼ਹਬਾਂ ਤੇ ਸੱਭਿਆਚਾਰਾਂ ਵਿੱਚ ਅਜਿਹਾ ਕੀ ਸੀ ਜਿਸ ਨੇ ਸਾਨੂੰ ਇਕ-ਦੂਜੇ ਦੇ ਕਰੀਬ ਆਉਣ... ਤੋਂ ਰੋਕੀ ਰੱਖਿਆ।’’ ਫਿਰ ਤਾਸੀਰ ਆਪਣੇ ਪਿਤਾ ਨੂੰ ਮਿਲਿਆ ਅਤੇ ਇਸ ਸੰਬੰਧੀ ਕਿਹਾ, ‘‘ਸਾਡੇ ਦਰਮਿਆਨ ਜੋ ਵਖਰੇਵੇਂ ਸਨ, ਉਹ ਬਹੁਤ ਛੇਤੀ ਮਿਟ ਗਏ। ਮੇਰਾ ਪਿਤਾ ਪਾਕਿਸਤਾਨੀ ਹੋਣ ਦੇ ਬਾਵਜੂਦ ਖ਼ਾਲਸ ਸੈਕੂਲਰ ਮੁਸਲਿਮ ਸੀ।’’[4]

ਲਿਖਤਾਂ

ਸੋਧੋ
  • ਸਟਰੇਂਜਰ ਟੂ ਹਿਸਟਰੀ: ਏ ਸਨ’ਜ਼ ਜਰਨੀ ਥਰੂ ਇਸਲਾਮਿਕ ਲੈਂਡਜ਼(2009)
  • ਦ ਟੈਂਪਲ-ਗੋਅਰਜ਼ (ਨਾਵਲ, 2010)

ਹਵਾਲੇ

ਸੋਧੋ