ਆਤੀ ਲੋਕ
ਆਤੀ (Ati) ਇੱਕ ਨੇਗਰਿਟੋ ਮਾਨਵ ਜਾਤੀ ਹੈ ਜੋ ਦੱਖਣ ਪੂਰਬੀ ਏਸ਼ੀਆ ਦੇ ਫ਼ਿਲਪੀਨਜ਼ ਦੇਸ਼ ਦੇ ਵਸਾਇਆ ਪਰ ਭਾਗ ਦੇ ਮੂਲ ਨਿਵਾਸੀਆਂ ਵਿੱਚੋਂ ਹੈ।
ਅਹਿਮ ਅਬਾਦੀ ਵਾਲੇ ਖੇਤਰ | |
---|---|
ਬੋਰਾਕਾਏ, ਪਨਾਏ ਅਤੇ ਨੀਗਰੋਸ | |
ਭਾਸ਼ਾਵਾਂ | |
ਆਤੀ, ਅਕਲਾਨੋਨ, ਮਲਿਆਨੋਨ, ਹਲਗਾਐਨੋਨ, ਅਨਿਆ ਵਸਾਇਆ ਭਾਸ਼ਾਈਂ | |
ਧਰਮ | |
ਸਰਵਾਤਮਵਾਦ, ਈਸਾਈ ਧਰਮ (ਰੋਮਨ ਕੈਥੋਲਿਕ) | |
ਸਬੰਧਿਤ ਨਸਲੀ ਗਰੁੱਪ | |
ਅਨਿਆ ਨੇਗਰਿਟੋ ਜਾਤੀਆਂ, ਵਸਾਇਆ ਜਾਤੀਆਂ, ਅਤੇ ਫ਼ਲਪੀਨੀ |
ਫਿਲਿਪੀਨਜ ਵਿੱਚ ਕਈ ਹੋਰ ਨੇਗਰਿਟੋ ਜਾਤੀਆਂ ਰਹਿੰਦੀਆਂ ਹਨ - ਜਿਵੇਂ ਕਿ ਲੂਜੋਨ ਦੇ ਆਏਤਾ ਲੋਕ, ਪਲਾਵਨ ਦੇ ਬਤਕ ਲੋਕ ਅਤੇ ਮਿੰਦਨਾਓ ਦੇ ਮਮਨਵਾ ਲੋਕ - ਜਿਹਨਾਂ ਨਾਲ ਆਤੀ ਜੇਨੇਟਿਕ ਤੌਰ 'ਤੇ ਸੰਬੰਧਿਤ ਹਨ।
ਇਤਿਹਾਸ
ਸੋਧੋਆਧੁਨਿਕ ਕਾਲ ਤੋਂ 20,000 ਤੋਂ 30,000 ਸਾਲ ਪਹਿਲਾਂ ਹਿਮ ਯੁਗ ਦੇ ਦੌਰਾਨ ਸਮੁੰਦਰੀ ਸਤਾ ਹੇਠਾਂ ਸੀ ਕਿਉਂਕਿ ਬਹੁਤਾ ਪਾਣੀ ਬਰਫ ਦੇ ਰੂਪ ਵਿੱਚ ਜਮਾਂ ਹੋਇਆ ਸੀ। ਭੂਵਿਗਿਆਨਿਕ ਮੰਨਦੇ ਹਨ ਕਿ ਤਦ ਬੋਰਨਿਓ ਦੇ ਟਾਪੂ ਅਤੇ ਫਿਲਿਪੀਨਜ ਦੇ ਵਿੱਚ ਇੱਕ ਜ਼ਮੀਨੀ ਪੁੱਲ ਅਸਤਿਤਵ ਵਿੱਚ ਸੀ ਜੋ ਹਿਮ ਯੁਗ ਦੇ ਅੰਤ ਉੱਤੇ ਸਮੁੰਦਰ ਵਿੱਚ ਡੁੱਬ ਗਿਆ। ਮੰਨਿਆ ਜਾਂਦਾ ਹੈ ਕਿ ਆਤੀ, ਆਏਤਾ ਅਤੇ ਹੋਰ ਫਿਲਿਪੀਨੀ ਨੇਗਰਿਟੋ ਲੋਕਾਂ ਦੇ ਪੂਰਵਜ ਇਸ ਪੁੱਲ ਉੱਤੇ ਚਲਕੇ ਹਜ਼ਾਰਹਾ ਸਾਲ ਪੂਰਵ ਫਿਲਿਪੀਨਜ ਦੇ ਵਿਸਾਇਆ ਖੇਤਰ ਵਿੱਚ ਪਹੁੰਚੇ ਸਨ।[2] ਕੁਝ ਜ਼ਬਾਨੀ ਰਵਾਇਤਾਂ ਦੇ ਅਨੁਸਾਰ, ਉਹ ਵਿਸਾਇਆ ਖੇਤਰ ਵਿੱਚ ਵੱਸਦੇ ਬਿਸਾਇਆ ਲੋਕਾਂ ਤੋਂ ਵੀ ਪਹਿਲਾਂ ਦੇ ਇਥੋਂ ਦੇ ਵਾਸੀ ਹਨ।
ਦਸ ਬੋਰਨੀਆ ਦਾਤੂ ਅਤੇ ਬਿਨੀਰਾਇਨ ਫੈਸਟੀਵਲ ਬਾਰੇ ਦੰਤ ਕਥਾਵਾਂ ਤੋਂ ਪਤਾ ਚੱਲਦਾ ਹੈ ਕਿ 12ਵੀਂ ਸਦੀ ਦੇ ਸ਼ੁਰੂ ਵਿੱਚ, ਜਦ ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਭਾਰਤੀਕ੍ਰਿਤ ਮੂਲਵਾਸੀ ਰਾਜਿਆਂ ਦੇ ਰਾਜ ਦੇ ਅਧੀਨ ਸਨ, ਬਿਸਾਇਆ ਲੋਕਾਂ ਦੇ ਪੁਰਖੇ ਰਾਜਾ ਮਾਕਾਤੂਨੋ ਦੇ ਜ਼ੁਲਮਾਂ ਦੇ ਮਾਰੇ ਬੋਰਨੀਓ ਤੋਂ ਬਚ ਕੇ ਨਿਕਲ ਤੁਰੇ ਸਨ। ਦਾਤੂ ਪੁਤੀ ਅਤੇ ਦਾਤੂ ਸੁਮਾਕਵੇਲ ਦੀ ਅਗਵਾਈ ਵਿੱਚ ਉਹ ਬਲਾਨਗੇ ਨਾਮ ਨਾਲ ਜਾਣੀਆਂ ਜਾਂਦੀਆਂ ਕਿਸ਼ਤੀਆ ਤੇ ਸਫ਼ਰ ਕਰਕੇ ਉਹ ਪਨਾਏ (ਇਸ ਜਗ੍ਹਾ ਨੂੰ ਉਦੋਂ ਐਨਿਨੀਪੇ ਦੇ ਤੌਰ 'ਤੇ ਜਾਣਿਆ ਜਾਂਦਾ ਸੀ)ਦੇ ਦੱਖਣੀ ਤਟ ਤੇ ਸੁਆਰਾਗਨ ਕਹਾਉਂਦੀ ਇੱਕ ਨਦੀ ਦੇ ਕੰਢੇ ਉਤਰੇ ਅਤੇ ਪੋਲਪੋਲਾਂ ਨਾਮ ਦੇ ਇੱਕ ਆਤੀ ਸਰਦਾਰ ਅਤੇ ਉਸਦੇ ਪੁੱਤਰ ਮਾਰੀਕੂਦੋ ਕੋਲੋਂ ਇੱਕ ਹਾਰ ਅਤੇ ਇੱਕ ਸੋਨੇ ਦਾ ਸਲਾਕੋਟ (ਰਤਨ ਜੜਿਆ ਵੱਡਾ ਟੋਪ) ਕੀਮਤ ਦੇ ਕੇ ਜ਼ਮੀਨ ਲਈ ਸੀ। ਪਹਾੜੀ ਖੇਤਰ ਆਤੀ ਲੋਕਾਂ ਲਈ ਛੱਡ ਦਿੱਤਾ ਗਿਆ ਸੀ, ਜਦਕਿ ਮੈਦਾਨ ਅਤੇ ਦਰਿਆ ਮਲਾਇਆਂ ਨੂੰ। ਇਸ ਮੀਟਿੰਗ ਦੀ ਯਾਦ ਆਤੀ-ਆਤੀਹਨ ਤਿਉਹਾਰ ਦੁਆਰਾ ਤਾਜਾ ਕੀਤੀ ਜਾਂਦੀ ਹੈ। ਪਰ ਇਸ ਦੰਤ ਕਥਾ ਨੂੰ ਕੁਝ ਇਤਿਹਾਸਕਾਰਾਂ ਨੇ ਚੁਣੌਤੀ ਵੀ ਦਿੱਤੀ ਹੈ।[3]
ਸਪੇਨੀ ਬਸਤੀਵਾਦੀ ਮਹਿੰਮ ਦੇ ਦੌਰਾਨ ਕਬੀਲੇ ਨੇ ਸਪੇਨੀ ਧਾੜਵੀਆਂ ਨਾਲ ਸੰਪਰਕ ਬਣਾਇਆ ਅਤੇ ਪਨਾਏ ਦੇ ਉਹਨਾਂ ਦੇ ਕੋਲੋਨਾਈਜੇਸ਼ਨ ਵਿੱਚ ਸਹਾਇਕ ਹੋਏ।
ਹੁਣ, ਇਸ ਕਬੀਲੇ ਨੂੰ ਇਨ੍ਹਾਂ ਦੇ ਇਲਾਕਿਆਂ ਤੇ ਕਬਜ਼ਿਆਂ, ਜਿਹੋ ਜਿਹਾ ਹਾਲ ਹੀ ਵਿੱਚ ਬੋਰਾਕੇ ਵਿੱਚ ਵੇਖਿਆ ਗਿਆ, ਕਾਰਨ ਖਤਰਾ ਬਣਿਆ ਹੋਇਆ ਹੈ। ਇੱਕ ਹੋਰ ਸਮੱਸਿਆ ਵਿਤਕਰੇ ਦੀ ਹੈ ਜਿਸਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
ਹਵਾਲੇ
ਸੋਧੋ- ↑ "Ati – A language of Philippines". Ethnologue. Retrieved 2007-03-26.
- ↑ Scott, William Henry (1984), Prehispanic Source Materials for the study of Philippine History, New Day Publishers, pp. xix, 3, ISBN 971-10-0226-4, retrieved 2008-08-05.
- ↑ "Kalantiao – the hoax". Paul Morrow. Archived from the original on 15 April 2007. Retrieved 2007-03-26.
{{cite web}}
: Unknown parameter|deadurl=
ignored (|url-status=
suggested) (help)