ਆਨੰਦੀ ਗੋਪਾਲ ਜੋਸ਼ੀ ਏ (ਜਾਂ ਆਨੰਦੀਬਾਈ ਜੋਸ਼ੀ, ਮਰਾਠੀ: आनंदीबाई जोशी) (31 ਮਾਰਚ 1865 - 26 ਫਰਵਰੀ 1887) ਡਾਕ‍ਟਰੀ ਦੀ ਡਿਗਰੀ  ਹਾਸਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਸੀ। ਇਹ ਡਿਗਰੀ ਹਾਸਲ ਕਰਨ ਵਾਲੀ ਉਹ ਪਹਿਲੀ ਹਿੰਦੂ ਔਰਤ ਵੀ ਸੀ[1] ਭਾਰਤ 'ਚ ਆਨੰਦੀਬਾਈ ਇੱਕ ਅਜਿਹੀ ਸ਼ਖ਼ਸੀਅਤ ਹੈ, ਜੋ ਆਜ਼ਾਦੀ ਤੋਂ ਪਹਿਲਾਂ ਜਨਮੀ ਤੇ ਪਹਿਲੀ ਮਹਿਲਾ ਡਾਕਟਰ ਬਣੀ। ਉਸ ਦਾ ਜਨਮ 31 ਮਾਰਚ 1865 ਨੂੰ ਮਹਾਰਾਸ਼ਟਰ ਦੇ ਪੂਨਾ ਕਲਿਆਣ 'ਚ ਬ੍ਰਾਹਮਣ ਪਰਿਵਾਰ 'ਚ ਹੋਇਆਂ। ਮਾਤਾ ਪਿਤਾ ਨੇ ਉਹਨਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਗੋਪਾਲ ਰਾਓ ਜੋਸ਼ੀ ਨਾਲ ਕਰ ਦਿਤਾ ਤੇ ਉਹਨਾਂ ਦਾ ਨਾਮ ਆਨੰਦੀਬਾਈ ਰੱਖਿਆ ਗਿਆ। ਉਹਨਾਂ ਦੇ ਬੇਟੇ ਦੀ ਮੌਤ ਹੀ ਉਹਨਾਂ ਨੂੰ ਡਾਕਟਰ ਬਨਣ ਦੀ ਪ੍ਰੇਰਣਾ ਬਣੀ। ਉਸ ਸਮੇਂ ਜਦੋਂ ਬ੍ਰਿਟਿਸ਼ ਰਾਜ ਸੀ ਅਤੇ ਉਸ ਸਮੇਂ ਔਰਤ ਦਾ ਪੜ੍ਹਾਈ ਕਰਨਾ ਹੀ ਦੂਰ ਦੀ ਗੱਲ ਸੀ ਪਰ ਆਨੰਦੀਬਾਈ ਨੇ ਤਾਂ ਡਾਕਟਰ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ। ਉਸ ਦੇ ਪਤੀ ਨੇ ਰਾਇਲ ਵਿਲਡਰ ਨੂੰ ਪੱਤਰ ਲਿਖ ਕੇ ਯੂਨਾਈਟਿਡ ਸਟੇਟ 'ਚ ਯੋਗ ਅਹੁਦੇ ਦੀ ਮੰਗ ਕੀਤੀ ਪਰ ਵਿਲਡਰ ਨੇ ਇਸ ਦੇ ਬਦਲੇ ਧਰਮ ਬਦਲ ਕੇ ਕ੍ਰਿਸ਼ਚੀਅਨ ਬਣਨ ਦੀ ਗੱਲ ਕਹਿ ਦਿੱਤੀ, ਜਿਸ ਨੂੰ ਠੁਕਰਾ ਕੇ ਗੋਪਾਲ ਰਾਓ ਨੇ ਪਤਨੀ ਨੂੰ ਉਤਸ਼ਾਹਿਤ ਕੀਤਾ ਅਤੇ ਆਨੰਦੀਬਾਈ ਨੂੰ ਉੱਚ ਸਿੱਖਿਆ ਲਈ ਵੂਮੈਨਜ਼ ਮੈਡੀਕਲ ਕਾਲਜ ਆਫ ਪੈਨਸਿਲਵੇਨੀਆ 'ਚ ਦਾਖਲਾ ਲੈਣ-ਪੱਛਮੀ ਦੇਸ਼ 'ਚ ਸਿੱਖਿਆ ਪੂਰੀ ਕਰਨ ਦੀ ਸਲਾਹ ਦਿੱਤੀ। ਉਸ ਦਾ ਕ੍ਰਿਸ਼ਚੀਅਨ ਸਮਾਜ ਨੇ ਖੁਲਕੇ ਸਾਥ ਦਿੱਤਾ ਪਰ ਉਹ ਹਿੰਦੂ ਸਮਾਜ ਦੇ ਵਿਚਾਰਾਂ ਨੂੰ ਤਬਦੀਲ ਕਰਨਾ ਚਾਹੁੰਦੀ ਸੀ। ਉਸ ਨੇ ਸੇਰਾਂਪੋਰੇ ਕਾਲਜ ਵਿਚੋਂ ਡਿਗਰੀ ਹਾਸਿਲ ਕੀਤੀ। ਆਨੰਦੀਬਾਈ ਨੇ 20 ਸਾਲ ਦੀ ਉਮਰ ਵਿੱਚ ਡਾਕਟਰ ਦੀ ਡਿਗਰੀ ਹਾਸਿਲ ਕਰ ਲਈ, ਜਿਸ 'ਤੇ ਮਹਾਰਾਣੀ ਵਿਕਟੋਰੀਆ ਨੇ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜਿਆ ਅਤੇ ਭਾਰਤ ਪਰਤਣ 'ਤੇ ਕੋਲਹਾਪੁਰ ਦੇ ਅਲਬਰਟ ਐਡਵਰਡ ਹਸਪਤਾਲ ਦੀ ਮਹਿਲਾ ਡਾਕਟਰ ਦੇ ਰੂਪ ਵਿੱਚ ਨਿਯੁਕਤ ਕੀਤਾ ਪਰ ਬਦਕਿਸਮਤੀ ਨਾਲ ਆਨੰਦੀਬਾਈ ਦਾ 26 ਫਰਵਰੀ, 1887 ਨੂੰ ਸਿਰਫ ਉਮਰ 21 ਦੀ ਉਮਰ 'ਚ ਦਿਹਾਂਤ ਹੋ ਗਿਆ।

ਆਨੰਦੀ ਗੋਪਾਲ ਜੋਸ਼ੀ
Anandibai gopalrao joshi.jpg
ਆਨੰਦੀ ਗੋਪਾਲ ਜੋਸ਼ੀ ਦੀ ਆਪਣੇ ਦਸਤਖ਼ਤਾਂ ਵਾਲੀ ਤਸਵੀਰ
ਜਨਮ(1865-03-31)31 ਮਾਰਚ 1865
ਪੂਨਾ, ਮਹਾਰਾਸ਼ਟਰ
ਮੌਤਫਰਵਰੀ 26, 1887(1887-02-26) (ਉਮਰ 21)
ਸਾਥੀਗੋਪਾਲ ਰਾਓ ਜੋਸ਼ੀ

ਹਵਾਲੇਸੋਧੋ

  1. Eron, Carol (1979). "Women in Medicine and Health Care". In O'Neill, Lois Decker. The Women's Book of World Records and Achievements. Anchor Press. p. 204. ISBN 0-385-12733-2. First Hindu Woman Doctor