ਆਬਖ਼ਾਜ਼ /æpˈhɑːz/[1] ਇੱਕ ਉੱਤਰੀਪੱਛਮੀ ਕਾਕੇਸ਼ੀਆਈ ਭਾਸ਼ਾ ਹੈ ਜੋ ਜ਼ਿਆਦਾ ਤਰ ਆਬਖ਼ਾਜ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਅਬਖ਼ਾਜ਼ੀਆ ਦੀ ਸਰਕਾਰੀ ਭਾਸ਼ਾ ਹੈ ਜਿੱਥੇ ਇਸਦੇ 10 ਲੱਖ ਬੁਲਾਰੇ ਹਨ।[2] ਇਸ ਦੇ ਨਾਲ ਹੀ ਇਹ ਭਾਸ਼ਾ ਤੁਰਕੀ, ਜਾਰਜੀਆ, ਸੀਰੀਆ, ਜਾਰਡਨ ਆਦਿ ਮੁਲਕਾਂ ਵਿੱਚ ਆਬਖ਼ਾਜ਼ ਡਾਇਸਪੋਰਾ ਦੁਆਰਾ ਬੋਲੀ ਜਾਂਦੀ ਹੈ। 2010 ਦੀ ਰੂਸੀ ਜਨਗਣਨਾ ਅਨੁਸਾਰ ਰੂਸ ਵਿੱਚ ਆਬਖ਼ਾਜ਼ ਦੇ 6,786 ਬੁਲਾਰੇ ਹਨ।[3]

ਭੂਗੋਲਿਕ ਵੰਡਸੋਧੋ

ਆਬਖ਼ਾਜ਼ ਮੁੱਖ ਤੌਰ ਉੱਤੇ ਆਬਖ਼ਾਜ਼ੀਆ ਵਿੱਚ ਬੋਲੀ ਜਾਂਦੀ ਹੈ। ਇਹ ਆਬਖ਼ਾਜ਼ ਮੁਹਾਜਰ ਡਾਈਸਪੋਰਾ ਦੁਆਰਾ ਵਿਸ਼ੇਸ਼ ਤੌਰ ਉੱਤੇ ਤੁਰਕੀ, ਸੀਰੀਆ, ਇਰਾਕ, ਜਾਰਡਨ ਅਤੇ ਹੋਰ ਮੁਲਕਾਂ ਵਿੱਚ ਵੀ ਬੋਲੀ ਜਾਂਦੀ ਹੈ।

ਧੁਨੀ ਵਿਉਂਤਸੋਧੋ

ਆਬਖ਼ਾਜ਼ ਵਿੱਚ ਵਿਅੰਜਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮਿਆਰੀ ਆਬਖ਼ਾਜ਼ ਵਿੱਚ 58 ਵਿਅੰਜਨ ਹਨ। 

ਲਿਪੀਸੋਧੋ

ਆਬਖ਼ਾਜ਼ ਭਾਸ਼ਾ ਨੂੰ ਲਿਖਣ ਲਈ 1862 ਵਿੱਚ ਸਿਰੀਲਿਕ ਲਿਪੀ ਉੱਤੇ ਆਧਾਰਿਤ ਲਿਪੀ ਵਰਤੀ ਜਾਣ ਲੱਗੀ। 1909 ਵਿੱਚ ਇੱਕ 55 ਅੱਖਰੀ ਸਿਰੀਲਿਕ ਲਿਪੀ ਦੀ ਵਰਤੋਂ ਕੀਤੀ ਜਾਣ ਲੱਗੀ।

ਉਪਭਾਸ਼ਾਵਾਂਸੋਧੋ

ਆਬਖ਼ਾਜ਼ ਦੀਆਂ ਮੂਲ ਰੂਪ ਵਿੱਚ ਤਿੰਨ ਉਪਭਾਸ਼ਾਵਾਂ ਮੰਨੀਆਂ ਜਾਂਦੀਆਂ ਹਨ:

  • ਆਬਜ਼ੀਵਾ - ਇਹ ਕਾਕੇਸ਼ਸ ਵਿੱਚ ਬੋਲੀ ਜਾਂਦੀ ਹੈ। ਇਸਦਾ ਨਾਂ ਆਬਜ਼ੀਵਾ ਦੇ ਇਤਿਹਾਸਕ ਇਲਾਕੇ ਦੇ ਨਾਂ ਉੱਤੇ ਰੱਖਿਆ ਗਿਆ ਹੈ।
  • ਬਜ਼ੀਬ - ਇਹ ਉਪਭਾਸ਼ਾ ਕਾਕੇਸ਼ਸ ਅਤੇ ਤੁਰਕੀ ਵਿੱਚ ਬੋਲੀ ਜਾਂਦੀ ਹੈ। ਇਸਦਾ ਨਾਂ ਬਜ਼ੀਬ ਇਲਾਕੇ ਦੇ ਨਾਂ ਉੱਤੇ ਰੱਖਿਆ ਗਿਆ ਹੈ।
  • ਸਾਦਜ਼ - ਇਹ ਅੱਜ ਕੱਲ ਤੁਰਕੀ ਵਿੱਚ ਹੀ ਬੋਲੀ ਜਾਂਦੀ ਹੈ। ਇਹ ਬਜ਼ੀਪ ਅਤੇ ਖੋਸਤਾ ਨਦੀ ਵਿੱਚ ਬੋਲੀ ਜਾਂਦੀ ਹੈ।

ਸਾਹਿਤਕ ਆਬਖ਼ਾਜ਼ ਭਾਸ਼ਾ ਆਬਜ਼ੀਵਾ ਉੱਤੇ ਆਧਾਰਿਤ ਹੈ।

ਹਵਾਲੇਸੋਧੋ

  1. Laurie Bauer, 2007, The Linguistics Student’s Handbook, Edinburgh
  2. Abkhaz at Ethnologue (18th ed., 2015)
  3. Row 7 in Приложение 6: Население Российской Федерации по владению языками [Appendix 6: Population of the Russian Federation by languages used] (XLS) (in Russian).  Unknown parameter |trans_title= ignored (help)