ਆਰਥਰ ਕੋਇਸਲਰ , CBE (/ˈkɛstlər, ˈkɛslər//ˈkɛstlər, ˈkɛslər/; ਜਰਮਨ: [ˈkœstlɐ]; ਮਗਿਆਰ: [Kösztler Artúr] Error: {{Lang}}: text has italic markup (help);  5 ਸਤੰਬਰ 1905 – 1 ਮਾਰਚ 1983) ਇੱਕ ਹੰਗਰੀਆਈ-ਬ੍ਰਿਟਿਸ਼ ਲੇਖਕ ਅਤੇ ਪੱਤਰਕਾਰ ਸੀ। ਕੋਇਸਲਰ ਦਾ ਜਨਮ ਬੁਡਾਪੈਸਟ ਵਿੱਚ ਹੋਇਆ ਸੀ ਅਤੇ ਉਹ ਸ਼ੁਰੂਆਤੀ ਸਕੂਲੀ ਸਾਲਾਂ ਤੋਂ ਇਲਾਵਾ, ਆਸਟ੍ਰੀਆ ਵਿੱਚ ਪੜ੍ਹਿਆ ਸੀ। 1931 ਵਿੱਚ ਕੋਇਸਲਰ ਜਰਮਨੀ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ, ਪਰ ਸਟਾਲਿਨਵਾਦ ਦੀ ਹਕੀਕਤ ਜਾਣ ਲੈਣ ਤੇ, ਉਸਨੇ 1938 ਵਿੱਚ ਅਸਤੀਫਾ ਦੇ ਦਿੱਤਾ। 1940 ਵਿੱਚ ਉਸਨੇ ਆਪਣਾ ਨਾਵਲ 'ਡਾਰਕਨੈੱਸ ਐਟ ਨੂਨ' ਪ੍ਰਕਾਸ਼ਿਤ ਕੀਤਾ, ਜੋ ਇੱਕ ਤਾਨਾਸ਼ਾਹੀ-ਵਿਰੋਧੀ ਰਚਨਾ ਸੀ ਜਿਸਨੇ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਦਾਨ ਕੀਤੀ। ਅਗਲੇ 43 ਸਾਲਾਂ ਦੌਰਾਨ ਬਰਤਾਨੀਆ ਸਥਿਤ ਆਪਣੇ ਨਿਵਾਸ ਤੋਂ ਕੋਇਸਲਰ ਨੇ ਕਈ ਰਾਜਨੀਤਕ ਕਾਜਾਂ ਦਾ ਸਮਰਥਨ ਕੀਤਾ ਅਤੇ ਨਾਵਲ, ਯਾਦਾਂ, ਜੀਵਨੀਆਂ ਅਤੇ ਕਈ ਲੇਖ ਲਿਖੇ। 1968 ਵਿੱਚ ਉਸਨੂੰ "ਯੂਰਪੀ ਸੱਭਿਆਚਾਰ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ" ਸੋਨਿੰਗ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ 1972 ਵਿੱਚ ਉਸਨੂੰ ਕਮਾਂਡਰ ਆਫ ਦ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ (ਸੀ.ਬੀ.ਈ.) ਬਣਾਇਆ ਗਿਆ। 1976 ਵਿੱਚ ਉਸ ਦਾ ਪਾਰਕਿੰਸਨ ਰੋਗ ਹੋਣ ਦਾ ਪਤਾ ਲਗਿਆ ਸੀ ਅਤੇ 1979 ਵਿੱਚ ਟਰਮੀਨਲ ਲਿਉਕਿਮੀਆ ਦਾ।[2] 1983 ਵਿੱਚ ਉਹ ਅਤੇ ਉਸ ਦੀ ਪਤਨੀ ਨੇ ਲੰਡਨ ਵਿੱਚ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ।

ਆਰਥਰ ਕੋਇਸਲਰ
ਆਰਥਰ ਕੋਇਸਲਰ (1969)
ਆਰਥਰ ਕੋਇਸਲਰ (1969)
ਜਨਮਕੋਇਸਲਰ ਆਰਥਰ 
5 ਸਤੰਬਰ 1905
ਬੁਡਾਪੈਸਟ, ਆਸਟਰੀਆ-ਹੰਗਰੀ
ਮੌਤ1 ਮਾਰਚ 1983 (ਉਮਰ 77)
ਲੰਡਨ, ਇੰਗਲੈਂਡ, ਯੂਨਾਈਟਿਡ ਕਿੰਗਡਮ
ਕਿੱਤਾਨਾਵਲਕਾਰ, ਨਿਬੰਧਕਾਰ, ਪੱਤਰਕਾਰ
ਰਾਸ਼ਟਰੀਅਤਾਹੰਗੇਰੀਅਨ, ਬ੍ਰਿਟਿਸ਼
ਨਾਗਰਿਕਤਾNaturalized British subject
ਪ੍ਰਮੁੱਖ ਅਵਾਰਡSonning Prize (1968)
CBE (1972)
ਜੀਵਨ ਸਾਥੀDorothy Ascher (1935–50)
Mamaine Paget (1950–52)
Cynthia Jefferies[1] (1965–83)

ਹਵਾਲੇ

ਸੋਧੋ
  1. There is a discrepancy between the various biographers in the spelling of the surname. David Cesarani uses the spelling Jeffries, Iain Hamilton, Harold Harris; in his Introduction to Living with Koestler: Mamaine Koestler's Letters 1945–51, Celia Goodman in the same book and Mark Levene in Arthur Koestler spell it Jefferies.
  2. A. & C. Koestler (ACK) Stranger on the Square, London: Hutchinson 1984, ISBN 978-0-09-154330-3, p. 10.