ਰਾਮ ਸ਼੍ਰੀ ਮੁਗਾਲੀ (ਰੰਗਾਨਾਥ ਸ੍ਰੀਨਿਵਾਸ ਮੁਗਾਲੀ) (15 ਜੁਲਾਈ 1906 - 20 ਫਰਵਰੀ 1993) ਕੰਨੜ ਭਾਸ਼ਾ ਦਾ ਇੱਕ ਪ੍ਰਸਿੱਧ ਲੇਖਕ ਸੀ। ਉਸ ਨੂੰ 1956 ਵਿੱਚ ਕੰਨੜ ਵਿੱਚ ਉਨ੍ਹਾਂ ਦੀ ਰਚਨਾ "ਕੰਨੜ ਸਾਹਿਤ ਚਰਿਤ੍ਰ" ਲਈ ਵੱਕਾਰੀ ਕੇਂਦਰੀ ਸਾਹਿਤ ਅਕਾਦਮੀ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰੋਫੈਸਰ ਮੁਗਾਲੀ ਦਾ ਉਪਨਾਮ ਰਸਿਕਾ ਰੰਗਾ ("ਰੋਮਾਂਟਿਕ ਰੰਗਾ") ਸੀ। ਉਹ ਭਾਰਤ ਦੇ ਕਰਨਾਟਕ ਰਾਜ ਦੇ ਤੁਮਕੁਰ ਜ਼ਿਲ੍ਹੇ ਦੇ ਸਿਦਗੰਗਾ ਵਿੱਚ ਹੋਏ 44 ਵੇਂ ਕੰਨੜ ਸਾਹਿਤ ਸੰਮੇਲਨ ਦਾ ਪ੍ਰਧਾਨ ਸੀ।

ਰਾਮ ਸ਼੍ਰੀ ਮੁਗਾਲੀ
ਜਨਮ(1906-07-15)15 ਜੁਲਾਈ 1906
ਹੋਲੇ ਅਲੂਰ, ਰੋਨ ਤਾਲੁਕ, ਗਦਾਗ ਜ਼ਿਲ੍ਹਾ, ਕਰਨਾਟਕ
ਮੌਤ10 ਫਰਵਰੀ 1993(1993-02-10) (ਉਮਰ 86)
ਬੈਂਗਲੁਰੂ, ਕਰਨਾਟਕ
ਕਲਮ ਨਾਮਰਸਿਕਾ ਰੰਗਾ
ਕਿੱਤਾਅਧਿਆਪਕ, ਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਗਲਪ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਇਨਾਮ

ਮੁੱਢਲਾ ਜੀਵਨ

ਸੋਧੋ

ਰਾਮ ਸ਼੍ਰੀ ਮੁਗਾਲੀ ਦਾ ਜਨਮ ਕਰਨਾਟਕ ਦੇ ਗਦਾਗ ਜ਼ਿਲੇ ਦੇ ਰੋਨ ਤਾਲੁਕ ਦੇ ਹੋਲੇ ਅਲੂਰ ਵਿੱਚ 15 ਜੁਲਾਈ 1906 ਨੂੰ ਹੋਇਆ ਸੀ। ਮੁਗਾਲੀ ਦੇ ਪਿਤਾ ਮਸ਼ਹੂਰ ਵਕੀਲ ਸਨ। ਉਸ ਨੂੰ ਮਰਾਠੀ ਮਾਹੌਲ ਵਿੱਚ ਕੰਨੜ ਨਾਟਕ ਖੇਡਣਾ ਬਹੁਤ ਪਸੰਦ ਸੀ। ਪਿਤਾ ਵਿੱਚ ਸਾਹਿਤਕ ਰੁਚੀਆਂ ਬੇਟੇ ਵਿੱਚ ਤੇਜ਼ੀ ਨਾਲ ਵਿਕਸਿਤ ਹੋਈਆਂ।

1933 ਵਿੱਚ ਉਸਨੂੰ ਵਿਲੀਿੰਗਡਨ ਕਾਲਜ, ਸੰਗਲੀ ਵਿਖੇ ਕੰਨੜ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਵਿਲਿੰਗਡਨ ਵਿਖੇ ਉਸ ਦੇ ਵਿਦਿਆਰਥੀਆਂ ਵਿੱਚ ਪ੍ਰਸਿੱਧ, ਸੁਬੰਨਾ ਏਕੁੰਡੀ ਅਤੇ ਗੰਗਾਧਰ ਵੀ. ਚਿਤਾਲ ਵੀ ਸਨ, ਜੋ ਖੁਦ ਕੰਨੜ ਵਿੱਚ ਪ੍ਰਸਿੱਧ ਲੇਖਕ ਬਣੇ। ਗਿਆਨਪੀਠ ਅਵਾਰਡੀ ਵੀ ਕੇ ਗੋੱਕਕ ਵਿਲਿੰਗਡਨ ਕਾਲਜ ਵਿੱਚ ਉਸ ਦਾ ਸਮਕਾਲੀ ਸੀ। 1966 ਵਿਚ, ਮੁਗਾਲੀ ਵਿਲਿੰਗਡਨ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਇਆ। 1967 ਤੋਂ 1970 ਤੱਕ, ਉਸ ਨੇ ਬੈਂਗਲੁਰੂ ਯੂਨੀਵਰਸਿਟੀ, ਬੰਗਲੌਰ ਵਿੱਚ ਕੰਨੜ ਵਿਭਾਗ ਦੇ ਮੁਖੀ ਵਜੋਂ ਕੰਮ ਕੀਤਾ। ਮੁਗਾਲੀ ਦੀ 20 ਫਰਵਰੀ 1992 ਨੂੰ ਬੈਂਗਲੁਰੂ ਵਿੱਚ ਮੌਤ ਹੋ ਗਈ ਸੀ। ਉਹ ਇਨਕਲਾ ਇੰਸਟੀਚਿਊਟ ਦੀ ਤਰਫੋਂ ਫਰਿਬੂ ਵਿੱਚ ਆਯੋਜਿਤ ਗਲੋਬਲ ਸਾਹਿਤ ਸੰਮੇਲਨ ਵਿੱਚ ਕੰਨੜ ਡੈਲੀਗੇਟ ਸੀ। ਉਹ ਪੈਨ ਅਤੇ ਕੇਂਦਰੀ ਸਾਹਿਤ ਅਕਾਦਮੀ ਦਾ ਮੈਂਬਰ ਸੀ।

ਕੰਨੜ ਸਾਹਿਤ ਦਾ ਇਤਿਹਾਸ ਮੁਗਾਲੀ ਦੀ ਇੱਕ ਮਹੱਤਵਪੂਰਣ ਰਚਨਾ ਹੈ।[1] ਪ੍ਰਾਚੀਨ ਸਮੇਂ ਤੋਂ ਪੁਰਾਣੇ ਸਮੇਂ ਤੱਕ ਕੰਨੜ ਸਾਹਿਤ ਦੇ ਇਤਿਹਾਸ ਦੀ ਚਰਚਾ ਕੀਤੀ ਗਈ ਹੈ। ਇਸ ਰਚਨਾ ਦੇ ਲਈ ਪੁਣੇ ਯੂਨੀਵਰਸਿਟੀ, ਨੇ ਉਸ ਨੂੰ ਡੀ.ਲਿੱਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ।

ਮੁਗਾਲੀ ਦੀ ਕਵਿਤਾ ਦੇ ਉਘੇ ਸੰਗ੍ਰਹਿ. ਬਸੀਗੌ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਕੰਨੜ ਦੇ ਪੁਨਰ ਜਾਗਰਣ ਬਾਰੇ ਹਨ। ਕੁਦਰਤ ਦੀਆਂ ਕਵਿਤਾਵਾਂ ਨੂੰ ਛੱਡ ਕੇ, ਬਾਕੀ ਕਵਿਤਾਵਾਂ ਵਿੱਚ ਸੁੰਦਰਤਾ, ਆਦਰਸ਼ਵਾਦ, ਦੋਸਤੀ, ਰੋਮਾਂਸ, ਰੱਬ ਦੀ ਦਇਆ ਵਰਗੀਆਂ ਸੁੰਦਰ ਧਾਰਨਾਵਾਂ ਸ਼ਾਮਲ ਹਨ।

ਹਵਾਲੇ

ਸੋਧੋ
  1. Mugali, R. S. (1971). History of kannada literature (in ਕੰਨੜ). Usha Sahitya Male.