ਸੁਬੰਨਾ ਆਰ ਏਕੁੰਡੀ (1923–1995) ਕੰਨੜ ਦੀਆਂ ਕੁਝ ਮਹਾਨ ਗਾਥਾਵਾਂ ਦਾ ਕਵੀ ਅਤੇ ਗੀਤਕਾਰ ਹੈ। ਉਹ ਸਾਹਿਤ ਅਕਾਦਮੀ ਪੁਰਸਕਾਰ, ਸਰਬੋਤਮ ਅਧਿਆਪਕ ਲਈ ਰਾਸ਼ਟਰੀ ਅਵਾਰਡ ਅਤੇ ਸੋਵੀਅਤ ਲੈਂਡ ਪੁਰਸਕਾਰ ਵਿਜੇਤਾ ਸੀ।

ਸੁਬੰਨਾ ਆਰ ਏਕੁੰਡੀ
ਜਨਮਸੁਬੰਨਾ ਰੰਗਾਨਾਥ ਏਕੁੰਡੀ
(1923-01-20)20 ਜਨਵਰੀ 1923
ਰਾਨੇਬੇਨੂਰ , ਹਵੇਰੀ ਜ਼ਿਲ੍ਹਾ, ਕਰਨਾਟਕ
ਮੌਤ20 ਅਗਸਤ 1995(1995-08-20) (ਉਮਰ 72)
ਬੰਗਲੋਰ, ਕਰਨਾਟਕ
ਕਲਮ ਨਾਮಸು.ರಂ.ಎಕ್ಕುಂಡಿ
ਕਿੱਤਾਅਧਿਆਪਕ
ਰਾਸ਼ਟਰੀਅਤਾਭਾਰਤ
ਕਾਲ1945-1995
ਸ਼ੈਲੀਕੰਨੜ ਕਵਿਤਾ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਇਨਾਮ,
ਸਰਬੋਤਮ ਅਧਿਆਪਕ ਲਈ ਰਾਸ਼ਟਰੀ ਅਤੇ ਸੋਵੀਅਤ ਲੈਂਡ ਪੁਰਸਕਾਰ
ਜੀਵਨ ਸਾਥੀਇੰਦਰਾ ਏਕੁੰਡੀ

ਏਕੁੰਡੀ ਦਾ ਜਨਮ ਸੰਨ 1923 ਵਿੱਚ ਭਾਰਤ ਦੇ ਕਰਨਾਟਕ ਰਾਜ ਵਿੱਚ ਹਵੇਰੀ ਜ਼ਿਲ੍ਹੇ ਦੇ ਰਾਨੇਬੇਨੂਰ ਵਿੱਚ ਹੋਇਆ ਸੀ। ਉਸ ਦਾ ਪਿਤਾ ਰੰਗਨਾਥ ਸੀ ਅਤੇ ਮਾਤਾ ਰਾਜਕੱਕ। ਉਹ ਸੰਗਲੀ ਦੇ ਵਿਲਿੰਗਡਨ ਕਾਲਜ ਵਿਖੇ ਸਾਹਿਤ ਦਾ ਵਿਦਿਆਰਥੀ ਸੀ। ਵਿਲਿੰਗਡਨ ਵਿਖੇ, ਵੀ ਕੇ ਗੋਕਾਕ ਅਤੇ ਆਰ ਐਸ ਮੁਗਾਲੀ ਏਕੁੰਡੀ ਦੇ ਪ੍ਰੋਫੈਸਰ ਸਨ। ਏਕੁੰਡੀ ਅਤੇ ਹਨੇਹੱਲੀ ਤੋਂ ਗੰਗਾਧਰ ਵੀ. ਚਿਤਾਲ ਵਿਲਿੰਗਡਨ ਵਿਖੇ ਸਹਿਪਾਠੀ ਸਨ। ਬੀਏ (ਆਨਰਜ਼) ਸਾਹਿਤ ਨਾਲ ਸਾਲ 1944 ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ, ਸੁਬੰਨਾ ਏਕੁੰਡੀ ਨੇ ਅਨੰਦਸ਼ਰਮ ਹਾਈ ਸਕੂਲ, ਬਾਂਕਿਕੋਡਲਾ ਵਿੱਚ ਇੱਕ ਅਧਿਆਪਕ ਵਜੋਂ ਨਿਯੁਕਤ ਹੋਇਆ ਅਤੇ 1977 ਵਿੱਚ ਉਸ ਸੰਸਥਾ ਦੇ ਮੁੱਖ ਅਧਿਆਪਕ ਵਜੋਂ ਸੇਵਾ ਮੁਕਤ ਹੋਇਆ। ਏਕੁੰਡੀ ਦਾ ਵਿਆਹ ਹਵੇਰੀ ਤੋਂ ਇੰਦਰਾ ਏਕੁੰਡੀ ਨਾਲ ਹੋਇਆ ਸੀ।

1992 ਵਿੱਚ ਏਕੁੰਡੀ ਨੂੰ ਕੰਨੜ ਵਿੱਚ ਉਸ ਦੀ ਉੱਘੀ ਕਾਵਿ ਰਚਨਾ ਬਾਕੁਲਾਦਾ ਹੂਵਗਲੂ ਲਈ ਸਾਹਿਤ ਅਕਾਦਮੀ ਅਤੇ ਕਰਨਾਟਕ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਉਸਦੀ ਕਵਿਤਾਲੱਧਕ ਇਰਲੀ ਨੇਪਾ ਇਰਲੀ ਜੋ ਦੂਸਰੀ ਭਾਰਤ-ਚੀਨ ਯੁੱਧ ਦੌਰਾਨ ਲਿਖੀ ਗਈ ਸੀ, ਦਾ ਖੂਬ ਪ੍ਰਸੰਸਾ ਹੋਈ ਸੀ। ਉਸਦੀ ਰਾਜਸੀ ਹਮਦਰਦੀ ਕਮਿਊਨਿਸਟ ਪਾਰਟੀ ਨਾਲ ਸੀ। ਸੇਵਾਮੁਕਤੀ ਤੋਂ ਬਾਅਦ, ਉਸ ਨੂੰ ਅਧਿਆਪਨ ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ਉਹ ਕਵਿਤਾਵਾਂ ਅਤੇ ਲਘੂ ਕਹਾਣੀਆਂ ਦੀਆਂ ਕਈ ਰਚਨਾਵਾਂ ਦਾ ਲੇਖਕ ਸੀ।[1] ਉਸ ਦੇ ਕੰਮ ਦਾ ਵਰਣਨ ਐਨਸਾਈਕਲੋਪੀਡੀਆ ਆਫ਼ ਇੰਡੀਅਨ ਲਿਟਰੇਚਰ ਵਿੱਚ ਦਰਜ ਹੈ।[2] ਰਾਜਨੀਤੀ ਤੋਂ ਇਲਾਵਾ ਉਸ ਦੀ ਕਵਿਤਾ ਮੁੱਖ ਤੌਰ ਤੇ ਰਵਾਇਤੀ ਭਾਰਤੀ ਮਿਥਿਹਾਸਕ ਅਤੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਹੈ। ਉਸ ਦੀ ਉਭਯ ਭਾਰਤੀ ਹਿੰਦੂ ਦਾਰਸ਼ਨਿਕਾਂ ਆਦਿ ਸ਼ੰਕਰ ਅਤੇ ਮੰਡਾਨਾ ਮਿਸ਼ਰਾ ਦਰਮਿਆਨ ਮਸ਼ਹੂਰ ਬਹਿਸ ਨਾਲ ਸੰਬੰਧਤ ਹੈ।

1970 ਵਿੱਚ ਏਕੁੰਡੀ ਨੂੰ ਸੋਵੀਅਤ ਲੈਂਡ ਪੁਰਸਕਾਰ ਦਿੱਤਾ ਗਿਆ। ਹਮਪੀ ਵਿਖੇ ਕੰਨੜ ਯੂਨੀਵਰਸਿਟੀ ਨੇ ਐੱਸ. ਆਰ ਏਕੁੰਡੀ ਦੇ ਬਾਰੇ ਇੱਕ ਵਿਦਿਆਰਥੀ ਦੇ ਥੀਸਿਸ ਨੂੰ ਪੀਐਚ.ਡੀ. ਡਿਗਰੀ ਪ੍ਰਦਾਨ ਦਿੱਤੀ ਗਈ ਸੀ।

ਉਸ ਦੀਆਂ ਸੰਪੂਰਨ ਕਵਿਤਾਵਾਂ ਦਾ ਇੱਕ ਸੰਗ੍ਰਹਿ ਸਾਲ 2008 ਵਿੱਚ ਬੇਲਕੀ ਹਿੰਦੂ ਨਾਮ ਦੀ ਇੱਕ ਕਿਤਾਬ ਵਜੋਂ ਜਾਰੀ ਕੀਤਾ ਗਿਆ ਸੀ।[3]

ਹਵਾਲੇ

ਸੋਧੋ
  1. K. M. George (1992). Modern Indian Literature, an Anthology. Sahitya Akademi. p. 678. ISBN 81-7201-324-8.
  2. Amaresh Datta (1988). Encyclopaedia of Indian literature vol. 2. Sahitya Akademi. p. 1142. ISBN 81-260-1194-7.
  3. [1] Archived 2008-09-15 at the Wayback Machine., Article In The Hindu newspaper.