ਆਲਾ
ਕੰਧ ਵਿਚ, ਥਮਲੇ ਵਿਚ ਬਣੇ ਹੋਏ ਖੁੱਡੇ ਨੂੰ ਆਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਘਰ ਕੱਚੇ ਹੁੰਦੇ ਸਨ। ਲੋਕਾਂ ਨੂੰ ਸੂਝ ਵੀ ਥੋੜੀ ਸੀ। ਕੰਧਾਂ ਵਿਚ ਅਲਮਾਰੀਆਂ ਬਣਾਉਣ ਦੀ ਜਾਂਚ ਵੀ ਲੋਕਾਂ ਨੂੰ ਨਹੀਂ ਸੀ। ਇਸ ਲਈ ਨਿੱਕਾ-ਮੋਟਾ ਸਾਮਾਨ ਰੱਖਣ ਲਈ ਘਰਾਂ ਦੀਆਂ ਕੰਧਾਂ ਵਿਚ ਤੇ ਥਮਲਿਆਂ ਵਿਚ ਕਈ ਕਈ ਆਲੇ ਬਣਾ ਲੈਂਦੇ ਸਨ। ਦੀਵੇ ਵਿਸ਼ੇਸ਼ ਤੌਰ 'ਤੇ ਇਨ੍ਹਾਂ ਆਲਿਆਂ ਵਿਚ ਰੱਖੇ ਜਾਂਦੇ ਸਨ। ਦੀਵੇ ਦੀ ਬਲਦੀ ਬਤੀ ਵਾਲਾ ਹਿੱਸਾ ਆਲੇ ਤੋਂ ਬਾਹਰ ਹੋਣ ਕਰਕੇ ਸਾਰੇ ਘਰ ਵਿਚ ਚਾਨਣ ਹੋ ਜਾਂਦਾ ਸੀ। ਆਲੇ ਦੀ ਆਮ ਤੌਰ 'ਤੇ ਇਕ ਕੁ ਫੁੱਟ ਦੀ ਚੌੜਾਈ ਤੇ ਸਵਾ/ਡੇਢ ਕੁ ਫੁੱਟ ਦੀ ਉਚਾਈ ਹੁੰਦੀ ਸੀ।
ਹੁਣ ਘਰਾਂ ਵਿਚ ਸ਼ਾਇਦ ਹੀ ਕੋਈ ਆਲਾ ਰੱਖਦਾ ਹੋਵੇ ? ਹੁਣ ਆਲਿਆਂ ਦੀ ਥਾਂ ਕੰਧਾਂ ਵਿਚ ਅਲਮਾਰੀਆਂ ਬਣਾਈਆਂ ਜਾਂਦੀਆਂ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.