ਮਿਆਦੀ ਪਹਾੜਾ

(ਆਵਰਤੀ-ਸਾਰਣੀ ਤੋਂ ਮੋੜਿਆ ਗਿਆ)

ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ ਮਿਆਦੀ ਪਹਾੜਾ (ਆਵਰਤੀ ਸਾਰਨੀ ਜਾਂ ਤਰਤੀਬੀ ਪਹਾੜਾ ਜਾਂ ਪੀਰੀਆਡਿਕ ਟੇਬਲ) ਆਖਿਆ ਜਾਂਦਾ ਹੈ। ਇਹ ਸੱਚਮੁੱਚ ਹਿਸਾਬ ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਤਰਤੀਬੀ ਪਹਾੜੇ ਦੇ ਕਈ ਮੁੱਢਲੇ ਰੂਪ ਵੀ ਹਨ। ਇਸ ਦੀ ਕਾਢ ਰੂਸੀ ਰਸਾਇਣ ਵਿਗਿਆਨੀ ਦਮਿਤਰੀ ਮੈਂਡਲੀਵ ਨੇ ਸੰਨ 1869 ਵਿੱਚ ਕੱਢੀ। ਉਹ ਤੱਤਾਂ ਦੇ ਗੁਣਾਂ ਵਿੱਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਸਾਰਨੀ ਨੂੰ ਸਮੇਂ-ਸਮੇਂ, ਕਈ ਵਾਰ,ਜਿਉਂ-ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਤ ਕੀਤੇ ਗਏ, ਸੁਧਾਰਿਆ ਤੇ ਵਧਾਇਆ ਗਿਆ ਹੈ।

ਮੁਢਲੀ ਜਾਣਕਾਰੀ

ਸੋਧੋ

ਅਜੋਕੇ (ਸਮਾਂ 16/10/2006) ਮਿਆਰੀ ਟੇਬਲ ਵਿੱਚ 117 ਪਰਪੱਕ ਤੱਤ ਹਨ। ਤੱਤ 118 ਭਾਵੇਂ ਬਣਾ ਲਿਆ ਗਿਆ ਹੈ ਪਰ 117 ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਹ ਲਿਸਟ ਭਾਂਤ-ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਹਨਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦੀ ਵਰਤੋਂ ਭੌਤਿਕ ਵਿਗਿਆਨ, ਜੀਵ ਵਿਗਿਆਨ, ਇੰਨਜੀਨਅਰੀ ਅਤੇ ਤਕਨਾਲੋਜੀ ਵਿੱਚ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ।

 

ਸਾਰਨੀ ਦੀ ਬਣਤਰ ਮਿਆਰੀ ਸਾਰਨੀ ਨੂੰ ਚਿਤਰਿਤ 18 ਖੰਭਿਆਂ ਵਿੱਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ 18 ਸਮੂਹਾਂ ਜਾਂ ਜਮਾਤਾਂ ਵਿੱਚ ਵੰਡਦੇ ਹਨ। ਇਸ ਸਾਰਨੀ ਦੀਆਂ 7 ਪੰਕਤੀਆਂ ਹਨ। ਸਾਰਨੀ ਦਾ ਨਕਸ਼ਾ ਆਵਰਤੀ (ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੂੰ ਦਰਸਾਉਂਦਾ ਹੈ। ਤੱਤਾਂ ਨੂੰ ਉਹਨਾਂ ਦੇ ਅਟਾਮਿਕ ਨੰਬਰ (ਭਾਵ ਐਟਮੀ ਗਰਭ ਵਿੱਚ ਪਰੋਟੋਨਾਂ ਦੀ ਗਿਣਤੀ) ਦੇ ਕ੍ਰਮ ਅਨੁਸਾਰ ਪੰਕਤੀਆਂ ਵਿੱਚ ਦਰਸਾਇਆ ਗਿਆ ਹੈ। ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇੱਕ ਹੀ ਖੰਭੇ (ਸਮੂਹ) ਵਿੱਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਸਾਰਨੀ ਵਿੱਚ ਹਰ ਲੇਟਵੀਂ ਪੰਗਤੀ, ਕੁਆਂਟਮ ਖੋਲਾਂ ਦੀ ਸਤਹ ਉੱਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿੱਚ ਖੰਭਿਆਂ ਦੇ ਥੱਲੇ ਜਾਂਦਿਆਂ ਹਰ ਤੱਤ ਦੇ ਐਟਮੀ ਪੀਰੀਅਡ ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਸਾਰਨੀ ਵਿੱਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।

ਸਮੂਹ ਅਤੇ ਪੀਰੀਅਡ

ਸੋਧੋ

ਸਮੂਹ ਅਤੇ ਪੀਰੀਅਡ ਲਿਸਟ ਵਿੱਚ ਖੜਾ ਖੰਭਾ ਇੱਕ ਸਮੂਹ ਦਰਸਾਂਦਾ ਹੈ ਅਤੇ ਲੇਟਵੀੰ ਪੰਕਤੀ ਇੱਕ ਪੀਰੀਅਡ ਨੂੰ ਤੱਤ ਸਮੂਹਾਂ ਵਿੱਚ ਪਹਿਲੇ, ਸਤਾਰਵੇਂ ਤੇ ਅਠਾਰਵੇਂ ਖੰਭੇ ਦੇ ਸਮੂਹਾਂ ਵਿੱਚ ਖਾਰੀ ਧਾਤੂਆਂ, ਹੈਲੋਜਨਜ਼, ਉਦਾਸੀਨ ਗੈਸਾਂ ਆਦਿ ਪ੍ਰਮੁੱਖ ਹਨ। ਤੀਸਰੇ ਖੰਭੇ ਦੀ ਛੇਵੀਂ ਪੰਕਤੀ ਵਿੱਚ ਲੈਂਥਾਨਾਈਡਜ਼ ਦੇ ਨਾਂ ਨਾਲ ਜਾਣੇ ਜਾਂਦੇ ਦੁਰਲੱਭ ਧਾਤੂਆਂ ਦਾ ਇੱਕ ਝੁੰਡ ਹੈ।ਇਸੇ ਤਰਾਂ ਤੀਜੇ ਖੰਭੇ ਵਿੱਚ ਸਤਵੀਂ ਕਤਾਰ ਵਿੱਚ ਐਕਟੀਨਾਈਡਜ਼ ਦੇ ਨਾਂ ਨਾਲ ਜਾਣੀਆਂ ਜਾਦੀਆਂ ਧਾਤੂਆਂ ਦਾ ਝੁੰਡ ਹੈ। ਖਾਰੀ ਧਾਤੂਆਂ, ਕਲਰੀ (ਖਾਰੀ ਜ਼ਮੀਨ) ਧਾਤੂਆਂ, ਤਬਲੀਦੀ ਧਾਤੂਆਂ, ਐਕਟੀਨਾਈਡਜ਼, ਲੈਂਥਾਨਾਈਡਜ਼ ਤੇ ਗਰੀਬ ਧਾਤੂਆਂ ਦਾ ਇੱਕ ਸਮੂਹਿਕ ਨਾਂ ਹੈ “ਧਾਤਾਂ”। ਇਸੇ ਤਰਾਂ ਹੈਲੋਜਨਜ਼ ਤੇ ਉਦਾਸੀਨ ਗੈਸਾਂ ਨੂੰ ਅਧਾਤਾਂ ਵੀ ਕਿਹਾ ਜਾਂਦਾ ਹੈ।

ਸਿੱਧਾਂਤ

ਸੋਧੋ

ਵਰਤਮਾਨ ਕੁਆਂਟਮ ਯਾਂਤਰਿਕੀ ਸਿਧਾਂਤ ਇਸ ਗਲ ਦੀ ਵਿਆਖਿਆ ਕਰਦੇ ਹਨ ਕਿ ਇੱਕ ਸਮੂਹ ਦੇ ਤੱਤਾਂ ਦੀ ਆਪਣੇ ਵੈਲੰਸੀ ਵਾਲੇ ਖੋਲ ਵਿੱਚ ਇਲੇਕਟਰੋਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ ਜੋਕਿ ਉਹਨਾਂ ਦੇ ਇਕੋ ਜਿਹੇ ਗੁਣਾਂ ਲਈ ਜ਼ਿਮੇਵਾਰ ਹੈ।ਇਕ ਸਮੂਹ ਦੇ ਤੱਤਾਂ ਦੀ ਐਟਮੀ ਅਰਧ ਵਿਆਸ, ਆਇਨੀ ਤਾਕਤ ਤੇ ਇਲੈਕਟਰੋਨੈਗੇਟਿਵਿਟੀ ਵਿੱਚ ਰੂਪ-ਵਿਧੀ ਵੀ ਇਕੋ ਜਿਹੀ ਹੈ। ਇਸ ਤਰਾਂ ਉੱਪਰ ਤੋਂ ਹੇਠਾਂ ਆਉਂਦਿਆਂ ਤੱਤਾਂ ਦੇ ਐਟਮੀ ਅਰਧ ਵਿਆਸ ਵਧਦੇ ਹਨ, ਆਇਨੀ ਤਾਕਤ ਅਤੇ ਇਲੈਕਟਰੋਨੈਗੇਟਿਵਿਟੀ ਘਟਦੀ ਹੈ। ਇਹ ਸਭ ਵੇਲੈਂਸ ਇਲੈਕਟਰੋਨਾਂ ਦੀ ਗਰਭ ਤੋਂ ਵਧਦੀ ਦੂਰੀ ਕਾਰਨ ਹੈ।

ਫਰਮਾ:ਰਸਾਇਣ ਵਿਗਿਆਨ