ਆਸਤਾ ਸੋਫੀ ਅਮਲੀ ਨੇਲਸਨ (11 ਸਤੰਬਰ 1881) - 24 ਮਈ 1972) ਇੱਕ ਡੈੱਨਮਾਰਕ ਦੀ ਖਾਮੋਸ਼ ਫਿਲਮ ਅਦਾਕਾਰਾ ਸੀ ਜੋ 1910 ਵਿਆਂ ਦੀਆਂ ਸਭ ਤੋਂ ਮਸ਼ਹੂਰ ਪ੍ਰਮੁੱਖ ਔਰਤਾਂ ਵਿੱਚੋਂ ਇੱਕ ਸੀ ਅਤੇ ਪਹਿਲੇ ਅੰਤਰਰਾਸ਼ਟਰੀ ਫਿਲਮ ਸਿਤਾਰਿਆਂ ਵਿੱਚੋਂ ਇੱਕ ਸੀ।[1] ਨੇਲਸਨ ਦੀਆਂ ਸੱਤ ਫਿਲਮਾਂ ਜਰਮਨੀ ਵਿੱਚ ਬਣੀਆਂ ਸਨ ਜਿਥੇ ਉਹ ਸਿਰਫ਼ ਡਾਇ ਅਸਟਾ ( ਡੀ ਅਸਟਾ) ਵਜੋਂ ਜਾਣੀ ਜਾਂਦੀ ਸੀ।

ਆਸਤਾ ਨੇਲਸਨ
Asta Nielsen in ihrer Berliner Wohnung, 1925, Bildausschnitt.jpg
ਆਸਤਾ ਨੇਲਸਨ ਆਪਣੀ ਬਰਲਿਨ ਰਹਾਇਸ਼ ਵਿੱਚ, 1925
ਜਨਮਆਸਤਾ ਸੋਫੀ ਅਮਲੀ ਨੇਲਸਨ
(1881-09-11)11 ਸਤੰਬਰ 1881
ਡੈਨਮਾਰਕ ਦੇ ਕੋਪੇਨਹੇਗਨ ਦੇ ਵੇਸਟਰਬਰੋ ਭਾਗ ਵਿੱਚ
ਮੌਤ24 ਮਈ 1972(1972-05-24) (ਉਮਰ 90)
ਡੈਨਮਾਰਕ
ਰਾਸ਼ਟਰੀਅਤਾDanish
ਅਲਮਾ ਮਾਤਰਰਾਇਲ ਡੈਨਿਸ਼ ਥੀਏਟਰ
ਪੇਸ਼ਾਐਕਟਰ
ਸਰਗਰਮੀ ਦੇ ਸਾਲ1902–1936
ਸਾਥੀ
  • ਅਰਬਨ ਗੈਦ (ਵਿ.1912–ਤੱ. 1918)
  • ਫਰਡੀਨੰਦ ਵਿੰਗਾਰਡ (ਵਿ.1919–ਤੱ. 1923)
  • ਐਂਡਰਸ ਕ੍ਰਿਸ਼ਚੀਅਨ ਥੀਡੀ (ਵਿ.1970)
ਭਾਗੀਦਾਰਗ੍ਰੈਗੋਰੀ ਚਾਮਾਰਾ (1923-1930s)
ਬੱਚੇ1

ਆਪਦੀਆਂ ਵੱਡੀਆਂ ਕਾਲੀਆਂ ਅੱਖਾਂ, ਮਖੌਟੇ ਵਰਗੇ ਚਿਹਰੇ ਅਤੇ ਲੜਕਿਆਂ ਵਰਗੇ ਡੀਲ ਡੌਲ ਲਈ ਮਸ਼ਹੂਰ, ਨੇਲਸਨ ਅਕਸਰ ਦੁਖਦਾਈ ਹਾਲਾਤਾਂ ਵਿੱਚ ਫਸੀਆਂ ਮਜ਼ਬੂਤ ਇੱਛਾਵਾਂ ਵਾਲੀਆਂ ਭਾਵੁਕ ਔਰਤਾਂ ਦੇ ਪਾਤਰ ਕਰਿਆ ਕਰਦੀ ਸੀ। ਉਸ ਦੀ ਅਦਾਕਾਰੀ ਦੇ ਕਾਮੁਕ ਸੁਭਾਅ ਦੇ ਕਾਰਨ, ਨੇਲਸਨ ਦੀਆਂ ਫਿਲਮਾਂ ਸੰਯੁਕਤ ਰਾਜ ਵਿੱਚ ਸੈਂਸਰ ਕੀਤੀਆਂ ਜਾਂਦੀਆਂ ਸਨ, ਅਤੇ ਉਸਦਾ ਕੰਮ ਅਮਰੀਕੀ ਦਰਸ਼ਕਾਂ ਲਈ ਮੁਕਾਬਲਤਨ ਓਟ ਵਿੱਚ ਰਿਹਾ। ਉਸ ਨੂੰ ਫਿਲਮੀ ਅਦਾਕਾਰੀ ਨੂੰ ਸਿੱਧੀ ਥੀਏਟਰੀਕਲਟੀ ਤੋਂ ਵਧੇਰੇ ਸੂਖਮ ਪ੍ਰਕਿਰਤੀਵਾਦੀ ਸ਼ੈਲੀ ਵਿੱਚ ਬਦਲਣ ਦਾ ਸਿਹਰਾ ਜਾਂਦਾ ਹੈ। [1]

ਨੇਲਸਨ ਨੇ 1920 ਵਿਆਂ ਦੇ ਦਹਾਕੇ ਦੌਰਾਨ ਬਰਲਿਨ ਵਿੱਚ ਆਪਣੇ ਫਿਲਮੀ ਸਟੂਡੀਓ ਦੀ ਸਥਾਪਨਾ ਕੀਤੀ, ਪਰ ਜਰਮਨੀ ਵਿੱਚ ਨਾਜ਼ੀਵਾਦ ਦੇ ਉਭਾਰ ਤੋਂ ਬਾਅਦ 1937 ਵਿੱਚ ਡੈਨਮਾਰਕ ਵਾਪਸ ਪਰਤ ਗਈ। ਉਸਦੇ ਬਾਅਦ ਦੇ ਸਾਲਾਂ ਵਿੱਚ ਨੇਲਸਨ ਇੱਕ ਨਿਜੀ ਸ਼ਖਸੀਅਤ ਦੇ ਤੌਰ ਤੇ ਵਿਚਰਨ ਲੱਗੀ, ਅਤੇ ਕੋਲਾਜ ਕਲਾਕਾਰ ਅਤੇ ਲੇਖਕ ਬਣ ਗਈ।

ਅਰੰਭਕ ਜੀਵਨਸੋਧੋ

ਆਸਤਾ ਸੋਫੀ ਅਮਲੀ ਨੇਲਸਨ ਦਾ ਜਨਮ ਡੈਨਮਾਰਕ ਦੇ ਕੋਪੇਨਹੇਗਨ ਦੇ ਵੇਸਟਰਬਰੋ ਭਾਗ ਵਿੱਚ ਹੋਇਆ ਸੀ। ਉਹ ਇੱਕ ਅਕਸਰ ਬੇਰੁਜ਼ਗਾਰ ਰਹਿਣ ਵਾਲੇ ਲੁਹਾਰ ਅਤੇ ਇੱਕ ਧੋਬਣ ਦੀ ਧੀ ਸੀ। ਨੇਲਸਨ ਦੇ ਪਰਿਵਾਰ ਨੇ ਉਸ ਦੇ ਪਿਤਾ ਦੇ ਰੁਜ਼ਗਾਰ ਦੀ ਭਾਲ ਦੇ ਚੱਕਰ ਵਿੱਚ ਉਸਦੇ ਬਚਪਨ ਦੌਰਾਨ ਕਈ ਵਾਰ ਰਹਾਇਸ਼ ਬਦਲੀ ਕੀਤੀ। ਉਹ ਸਵੀਡਨ ਦੇ ਮਾਲਮਾ ਵਿੱਚ ਕਈ ਸਾਲਾਂ ਤੱਕ ਰਹੇ ਜਿਥੇ ਉਸ ਦੇ ਪਿਤਾ ਇੱਕ ਮੱਕੀ ਦੀ ਚੱਕੀ ਅਤੇ ਫਿਰ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ। ਇਹ ਨੌਕਰੀਆਂ ਗੁਆਉਣ ਤੋਂ ਬਾਅਦ, ਉਹ ਕੋਪੇਨਹੇਗਨ ਦੇ ਨਰੇਬਰੋ ਭਾਗ ਵਿੱਚ ਰਹਿਣ ਲਈ ਵਾਪਸ ਪਰਤ ਗਏ।[2] ਜਦੋਂ ਉਹ ਚੌਦਾਂ ਸਾਲਾਂ ਦੀ ਸੀ ਨੇਲਸਨ ਦੇ ਪਿਤਾ ਦੀ ਮੌਤ ਹੋ ਗਈ। 18 ਸਾਲ ਦੀ ਉਮਰ ਵਿੱਚ, ਨੇਲਸਨ ਨੂੰ ਰਾਇਲ ਡੈਨਿਸ਼ ਥੀਏਟਰ ਦੇ ਅਦਾਕਾਰੀ ਸਕੂਲ ਵਿੱਚ ਲੈ ਲਿਆ ਗਿਆ ਸੀ। ਉਥੇ ਆਪਣੇ ਸਮੇਂ ਦੌਰਾਨ, ਉਸਨੇ ਰਾਇਲ ਡੈਨਿਸ਼ ਅਦਾਕਾਰ, ਪੀਟਰ ਜਰਨਡੋਰਫ ਨਾਲ ਨੇੜਿਓਂ ਅਧਿਐਨ ਕੀਤਾ। [3] 1901 ਵਿੱਚ, 21 ਸਾਲਾਂ ਦੀ ਨੇਲਸਨ ਗਰਭਵਤੀ ਹੋ ਗਈ ਅਤੇ ਉਸਨੇ ਆਪਣੀ ਬੇਟੀ, ਜੇਸਤਾ ਨੂੰ ਜਨਮ ਦਿੱਤਾ। ਨੇਲਸਨ ਨੇ ਕਦੇ ਵੀ ਬੱਚੀ ਦੇ ਪਿਤਾ ਦੀ ਪਛਾਣ ਨਹੀਂ ਜ਼ਾਹਰ ਕੀਤੀ ਅਤੇ ਆਪਣੀ ਮਾਂ ਅਤੇ ਵੱਡੀ ਭੈਣ ਦੀ ਮਦਦ ਨਾਲ ਆਪਣੇ ਬੱਚੇ ਨੂੰ ਇਕੱਲਿਆਂ ਪਾਲਣਾ ਸਵੀਕਾਰ ਕੀਤਾ।[2]

ਫਿਲਮੀ ਕਰੀਅਰਸੋਧੋ

 
ਅਲੈਗਜ਼ੈਂਡਰ ਬਾਇੰਡਰ, ਵਲੋਂ ਲਈਆਂ ਆਸਤਾ ਨੇਲਸਨ 1920 ਵਿਆਂ ਦੀਆਂ ਤਸਵੀਰਾਂ .
  1. 1.0 1.1 Morris 1996.
  2. 2.0 2.1 Malmkjær 2000.
  3. DFI.