ਆਸਲ ਉਤਾੜ ਦੀ ਲੜਾਈ ਭਾਰਤ-ਪਾਕਿਸਤਾਨ ਯੁੱਧ (1965) ਦੇ ਸਮੇਂ 8 ਤੋਂ 10 ਸਤੰਬਰ 1965 ਤੱਕ ਉਸ ਸਮੇਂ ਲੜ੍ਹੀ ਗਈ ਜਦੋਂ ਪਾਕਿਸਤਾਨ ਦੀ ਫ਼ੌਜ਼ ਨੇ ਭਾਰਤ ਦੇ ਖੇਮਕਰਨ ਦੇ 5 ਕਿਲੋਮੀਟਰ ਦੇ ਅੰਦਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਹ ਲੜਾਈ ਟੈਂਕਾਂ ਨਾਲ ਲੜੀ ਗਈ। ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅਸਲ ਉਤਾੜ, ਜੋ 1965 ਦੀ ਜੰਗ ਦਾ ਮੈਦਾਨ ਬਣਿਆ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਸਭ ਤੋਂ ਵੱਡੇ ਟੈਂਕ ਯੁੱਧ ਦੀ ਗਵਾਹ ਬਣੀ। ਇਸ ਪਿੰਡ ਨੂੰ ਯਾਦਗਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਨੇ ਖੇਮਕਰਨ ਕਸਬੇ ‘ਤੇ ਕਬਜ਼ਾ ਕਰ ਲਿਆ ਸੀ। ਖੇਮਕਰਨ ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਅਤੇ ਅਸਲ ਉੱਤਰ ਤੋਂ 7 ਕਿਲੋਮੀਟਰ ਦੂਰ ਹੈ। ਜਿਵੇਂ ਹੀ ਪਾਕਿਸਤਾਨ ਨੇ ਆਸਲ ਉਤਾੜ ਅਤੇ ਨੇੜਲੇ ਪਿੰਡਾਂ ਵੱਲ ਵਧਣਾ ਸ਼ੁਰੂ ਕੀਤਾ, ਇਸ ਲੜਾਈ ਵਿੱਚ ਪਾਕਿਸਤਾਨੀ ਫੌਜ ਨੂੰ ਆਪਣੇ ਕਰੀਬ 97 ਟੈਂਕ ਗਵਾਉਣੇ ਪਏ। ਪਾਕਿਸਤਾਨ ਨੇ ਭਾਰਤ ਦੇ 540 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਭਾਰਤ ਨੇ ਪਾਕਿਸਤਾਨ ਦੇ 1,840 ਵਰਗ ਕਿਲੋਮੀਟਰ ਖੇਤਰ ਵਿੱਚ ਪਰਚਮ ਲਹਿਰਾ ਦਿੱਤਾ ਸੀ। ਤਿੰਨ ਦਿਨਾਂ ਤੱਕ ਚੱਲੀ ਇਸ ਲੜਾਈ ਵਿੱਚ ਭਾਰਤੀ ਫ਼ੌਜ਼ ਨੇ ਲੈ. ਜਰਨਲ ਹਰਬਕਸ਼ ਸਿੰਘ ਦੀ ਕਮਾਡ ਹੇਠ ਪਾਕਿਸਤਾਨ ਦੀ ਫ਼ੋਜ਼ ਨੂੰ ਆਸਲ ਉਤਾੜ ਦੀ ਥਾਂ ਤੇ ਮਾਤ ਦਿਤੀ।

ਆਸਲ ਉਤਾੜ ਦੀ ਲੜਾਈ
ਭਾਰਤ-ਪਾਕਿਸਤਾਨ ਯੁੱਧ (1965) ਦਾ ਹਿੱਸਾ
Pattonb.jpg
ਭੀਖੀਵਿੰਡ ਵਿੱਖੇ ਪਾਕਿਸਤਾਨ ਦਾ ਫੜਿਆ ਗਿਆ ਟੈਂਕ
ਮਿਤੀ 8–10 ਸਤੰਬਰ, 1965
ਥਾਂ/ਟਿਕਾਣਾ
ਨਤੀਜਾ ਭਾਰਤ ਦੀ ਜਿੱਤ[1]
ਲੜਾਕੇ
Flag of India.svg
ਭਾਰਤ
Flag of Pakistan.svg
ਪਾਕਿਸਤਾਨ
ਫ਼ੌਜਦਾਰ ਅਤੇ ਆਗੂ
ਭਾਰਤਲੈ. ਜਰਨਲ ਹਰਬਕਸ਼ ਸਿੰਘ
ਭਾਰਤਲੈ. ਜਰਨਲ ਜੇ. ਐਸ. ਦਿੱਲੋਂ
ਭਾਰਤ ਮੇਜ਼ਰ ਜਰਨਲ ਗੁਰਬਕਸ਼ ਸਿੰਘ
ਭਾਰਤਲੈ ਜਰਨਲ ਹੁਨਤ ਸਿੰਘ ਰਾਠੌੜ
ਪਾਕਿਸਤਾਨਮੇਜ਼ਰ ਜਰਨਲ ਨਾਸੀਰ ਅਹਿਮਦ ਖਾਨ ਪਾਕਿਸਤਾਨ
ਬ੍ਰਗੇਡੀਅਰ ਏ. ਆਰ. ਸ਼ਾਮੀ 
ਤਾਕਤ
45 ਸੈਚੂਰੀਅਨ ਟੈਂਕ,
45 ਐਮ 4 ਸ਼ੇਰਮਨ ਟੈਂਕ,
8ਵੀਂ ਲਾਇਟ ਕੈਵਲਰੀ (45 ਏ.ਐਮ. ਐਕਸ-13 ਟੈਂਕ)
4ਥੀ ਕੈਵਰਲੀ (44 ਪੈਟਨ ਟੈਂਕ)

5ਵੀਂ ਹੋਰਸ (44 ਪੈਟਨ ਟੈਂਕ)

6ਵੀਂ ਲੈਂਸਰ (44 ਪੈਟਨ ਟੈਂਕ)

24ਵੀਂ ਕੈਵਲਰੀ (44 ਪੈਟਨ ਟੈਂਕ)

12ਵੀਂ ਕੈਵਲਰੀ (44 ਐਮ24 ਕੈਫੀ ਟੈਂਕ)

19ਵੀਂ ਲੈਂਸਰ (44 ਪੈਟਨ ਟੈਂਕ)

ਮੌਤਾਂ ਅਤੇ ਨੁਕਸਾਨ
10 ਟੈਂਕ ਤਬਾਹ ਜਾਂ ਨੁਕਸਾਨ 99 ਟੈਂਕ ਤਬਾਹ

ਹਵਾਲੇਸੋਧੋ

  1. Wilson, Peter. Wars, proxy-wars and terrorism: post independent India. Mittal Publications. pp. 83–84. ISBN 81-7099-890-5.