ਭਾਰਤ-ਪਾਕਿਸਤਾਨ ਯੁੱਧ (1965)

1965 ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਝੜਪਾਂ ਦੀ ਸਮਾਪਤੀ

ਭਾਰਤ-ਪਾਕਿਸਤਾਨ ਯੁੱਧ (1965) ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਅਪਰੈਲ 1965 ਤੋਂ ਸਤੰਬਰ 1965[1] 'ਚ ਹੋਇਆ।ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿੱਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ 'ਤੇ ਕਬਜ਼ਾ ਕਰ ਲਿਆ ਤਾਂ ਅੱਗੇ ਦੀਆਂ ਕਾਰਵਾਈਆਂ 'ਤੇ ਰੋਕ ਲੱਗ ਗਈ। ਫਿਰ ਪਾਕਿਸਤਾਨ ਨੇ ਅਖਨੂਰ ਸੈਕਟਰ ਵਿੱਚ ਆਪ੍ਰੇਸ਼ਨ ਗਰੈਂਡ ਸਲੈਮ ਦੀ ਸ਼ੁਰੂਆਤ ਕੀਤੀ। ਪਰ ਇਸ ਦੇ ਜਵਾਬ ਵਿੱਚ ਪੱਛਮੀ ਮੋਰਚਾ ਖੋਲ੍ਹ ਦਿੱਤਾ ਗਿਆ। ਆਸਲ ਉਤਾੜ ਦੀ ਲੜਾਈ ਵਿੱਚ ਪਾਕਿਸਤਾਨ ਦੀ ਹਥਿਆਰਬੰਦ ਡਵੀਜ਼ਨ ਬੁਰੀ ਤਰ੍ਹਾਂ ਝੰਬੀ ਗਈ। ਇਸ ਵਿੱਚ ਉਸ ਦੇ 100 ਟੈਂਕ ਨਸ਼ਟ ਹੋ ਗਏ। ਜਨਰਲ ਚੌਧਰੀ ਨੇ ਰਾਵੀ ਪੁਲ ਤੱਕ ਅੱਗੇ ਵਧਣ ਦੇ ਹੁਕਮ ਨਹੀਂ ਸਨ ਅਤੇ ਇਹ ਉਹਨਾਂ ਦੀ ਯੋਜਨਾ ਵਿੱਚ ਕਿਤੇ ਵੀ ਨਹੀਂ ਸੀ।ਜਨਰਲ ਚੌਧਰੀ ਨੇ ਮੁਤਾਬਕ ਉਹਨਾਂ ਦਾ ਮੁੱਖ ਟੀਚਾ ਪਾਕਿਸਤਾਨ ਦੇ ਸੁਰੱਖਿਆ ਕਵਚ, ਖਾਸ ਕਰਕੇ ਅਮਰੀਕਾ ਤੋਂ ਮਿਲੇ ਪੈਟਨ ਟੈਂਕਾਂ ਨੂੰ ਤੋੜਨ ਦਾ ਸੀ। ਇਛੋਗਿੱਲ ਨਹਿਰ ਇਸ ਵਿੱਚ ਕੰਮ ਆਈ। ਭਾਰਤੀ ਫ਼ੌਜ ਨੇ ਨਹਿਰ ਵਿੱਚ ਸੁਰਾਖ ਕਰ ਦਿੱਤੇ ਤਾਂ ਕਿ ਪਾਣੀ ਫੈਲ ਜਾਵੇ। ਪਾਕਿਸਤਾਨੀ ਟੈਂਕ ਇਸ ਪਾਣੀ ਵਿੱਚ ਫਸ ਗਏ। 1965 ਵਿੱਚ ਪਾਕਿਸਤਾਨ ਦਾ ਹਮਲਾ ਸੈਂਕੜੇ ਘੁਸਪੈਠੀਆਂ ਵੱਲੋਂ ਕਸ਼ਮੀਰ 'ਚ ਚੋਰੀ-ਛੁਪੇ ਆ ਜਾਣ ਨਾਲ ਸ਼ੁਰੂ ਹੋਇਆ ਸੀ। ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਭੁੱਟੋ ਇਨ੍ਹਾਂ ਘੁਸਪੈਠੀਆਂ ਨੂੰ ਮੁਜਾਹਦੀਨ ਕਹਿੰਦੇ ਸਨ। ਘੁਸਪੈਠ ਦੀ ਖ਼ਬਰ ਭਾਰਤੀ ਪ੍ਰੈੱਸ ਵਿੱਚ ਪਹਿਲੀ ਵਾਰ 9 ਅਗਸਤ, 1965 ਨੂੰ ਛਪੀ। ਇਹ ਖ਼ਬਰ ਇਸਲਾਮਾਬਾਦ ਵਿੱਚ ਨਵੇਂ ਨਿਯੁਕਤ ਹੋਏ ਭਾਰਤੀ ਰਾਜਦੂਤ ਕੇਵਲ ਸਿੰਘ ਨੂੰ ਅਯੂਬ ਵੱਲੋਂ ਦਿੱਤੇ ਗਏ ਇਸ ਭਰੋਸੇ ਦੀ ਖ਼ਬਰ ਦੇ ਨਾਲ ਹੀ ਛਪੀ ਸੀ ਕਿ ਬਿਹਤਰ ਸਹਿਯੋਗ ਲਈ ਭਾਰਤ ਦੇ ਹਰ ਕਦਮ ਬਦਲੇ ਪਾਕਿਸਤਾਨ ਵੀ ਉਸੇ ਤਰ੍ਹਾਂ ਦਾ ਕਦਮ ਉਠਾਏਗਾ।

ਭਾਰਤ-ਪਾਕਿਸਤਾਨ ਯੁੱਧ 1965
ਭਾਰਤ-ਪਾਕਿਸਤਾਨ ਯੁੱਧ]] ਦਾ ਹਿੱਸਾ ਦਾ ਹਿੱਸਾ
ਮਿਤੀਅਗਸਤ – 23 ਸਤੰਬਰ 1965
ਥਾਂ/ਟਿਕਾਣਾ
ਦੱਖਣੀ ਏਸ਼ੀਆ
ਨਤੀਜਾ
  • ਸੰਯੁਕਤ ਰਾਸ਼ਟਰ ਨੇ ਸ਼ਾਂਤੀ ਲਾਗੂ ਕੀਤੀ
  • ਬਾਰਡਰ ਤੇ ਕੋਈ ਬਦਲਾ ਨਹੀਂ ਦੇਖੋ ਤਾਸ਼ਕੰਦ ਐਲਾਨ
Belligerents
 ਭਾਰਤ  ਪਾਕਿਸਤਾਨ
Commanders and leaders
ਭਾਰਤ ਸਰਵੇਪੱਲੀ ਰਾਧਾਕ੍ਰਿਸ਼ਣਨ
(ਭਾਰਤ ਦਾ ਰਾਸ਼ਟਰਪਤੀ)
ਭਾਰਤ ਲਾਲ ਬਹਾਦੁਰ ਸ਼ਾਸਤਰੀ
(ਪ੍ਰਧਾਂਨ ਮੰਤਰੀ)
ਜਰਨਲ ਜੇ ਐਨ ਚੋਹਾਨ
(ਚੀਫ ਆਫ ਆਰਮੀ ਸਟਾਫ)
ਲੈ. ਜਰਨਲ ਹਰਬਖਸ ਸਿੰਘ
(ਪੱਛਮੀ ਕਮਾਡ )
ਏਅਰ ਮਾਰਸ਼ਲ ਅਰਜਨ ਸਿੰਘ
(ਚੀਫ ਆਫ ਆਰਮੀ ਸਟਾਫ)
ਮੇਜਰ ਜਰਨਲ ਗੁਰਬਖਸ਼ ਸਿੰਘ
(GOC, 15ਵੀਂ ਡਵੀਜਨ)
ਬ੍ਰਗੇਡੀਅਰ ਜ਼ੋਰਾਵਰ ਚੰਦ ਬਕਸ਼ੀ
ਅਯੁਬ ਖਾਨ
(ਰਾਸ਼ਟਰਪਤੀ)
ਜਰਨਲ ਮੁਹੰਮਦ ਮੁਸਾ
(ਚੀਫ ਆਫ ਆਰਮੀ ਸਟਾਫ)
ਏਅਰ ਮਾਰਸ਼ਲ ਮਲਿਕ ਨੂਰ ਖਾਨ
(ਚੀਫ ਆਫ ਏਅਰ ਸਟਾਫ)
ਵਾਈਸ ਅਡਮਿਰਲ ਸਾਇਦ ਮੁਹੰਦ ਅਹਸਾਨ
(ਚੀਫ ਆਫ ਨੇਵਲ ਸਟਾਫ )
ਲ਼ੈ. ਜਰਨਲ ਬਖਤਿਆਰ ਰਾਨਾ
(ਕਮਾਡਰ )
ਮੇਜਰ ਜਰਨਲ ਟਿਕਾ ਖਾਨ
(ਜਰਨਲ ਅਫਸਰ)
ਮੇਜਰ ਜਰਨਲ ਅਖਤਿਆਰ ਹੁਸੈਨ ਮਲਕ
(ਜਰਨਲ ਅਫਸਰ)
ਮੇ. ਜਰਨਲ ਇਫਤਿਖਾਰ ਜੰਜੂਆ
ਬ੍ਰਗੇਡੀਅਰ ਅਬਦੁਲ ਅਲੀ ਮਲਿਕ
(ਪਾਕਿਸਤਾਨ ਫੌਜ ਦਾ ਢਾਂਚਾ)
ਕਮਾਂਡਰ ਐਸ. ਐਮ. ਅਨਵਰ
(ਕਮਾਂਡਰ ਅਪਰੇਸ਼ਨ)
Strength

700,000 ਫੌਜ
720 ਟੈਂਕ

  • 186 ਸੈਂਟੁਰੀਅਨ ਟੈਂਕ
  • 346 ਸ਼ੇਰਮਨ ਟੈਂਕ
  • 90 ਏਐਮਐਕਸ AMX
  • 90 ਪੀਟੀ -76

628 ਹਥਿਆਰ

  • 66x 3.7"How
  • 450x ਆਰਡੈਂਸ QF 25 ਪੋਡਰ
  • 96x 5.5"
  • 16x 7.2"

260,000 ਫੌਜ 756 ਟੈਂਕ

  • 352 ਐਮ 48 ਪੈਟਰਨ
  • 308 ਸ਼ੇਰਮਨ
  • 96 ਐਮ24 ਚਾਫੀ

552 ਹਥਿਆਰ

  • 72x105mm How
  • 234X25pdr
  • 126x155mm How
  • 48x8" How
  • 72x3.7" How
  • POK Lt Btys
Casualties and losses

ਹੋਰ ਕਲੇਮ

  • 3,000 ਆਦਮੀ
  • 150–190 ਟੈਂਕ
  • 60–75 ਹਵਾਈ ਜਹਾਜ
  • 540 km2 (210mi2) ਕੱਛ ਦੇ ਰਣ 'ਚ ਗੁਆਈ।

ਭਾਰਤੀ ਕਲੇਮ

  • 35–59 ਹਵਾਈ ਜਹਾਜ, 13 IAF ਦੁਰਘਟਨਾ 'ਚ ਅਤੇ 3 ਸਿਵਲੀਅਨ ਜਹਾਜ
  • 322 km2 ਇਲਾਕਾ ਗੁਆਇਆ

ਪਾਕਿਸਤਾਨ ਕਲੇਮ

  • 8,200 ਆਦਮੀ ਮੌਤ ਜਾਂ ਫੜੇ ਗਏ
  • 110–113 ਜਹਾਜ
  • 500 ਟੈਂਕ
  • 2602, 2575 km2 ਕਬਜ਼ਾ ਕੀਤਾ।

ਹੋਰ ਕਲੇਮ

  • 3,800 ਆਦਮੀ
  • 200-300 ਟੈਂਕ
  • 20 ਜਹਾਜ
  • 1,840 km2 (710 mi2) ਲਾਹੋਰ ਦੇ ਜ਼ਿਲ੍ਹਾ ਸਿਆਲਕੋਟ. ਅਤੇ ਅਜ਼ਾਦ ਕਸ਼ਮੀਰ ਦਾ ਇਲਾਕਾ ਗੁਆਇਆ।

ਪਾਕਿਸਤਾਨੀ ਕਲੇਮ

  • 19 ਜਹਾਜ

ਭਾਰਤੀ ਕਲੇਮ

  • 5259 ਆਦਮੀ ਦੀ ਮੌਤ ਜਾਂ ਫੜੇ
  • 43−73 ਜਹਾਜ ਤਬਾਹ
  • 471 ਟੈਂਕ ਤਬਾਹ
  • 3,900 km2

ਇਸ ਲੜਾਈ ਦੌਰਾਨ ਲਗਭਗ 50 ਵਰਗ ਕਿਲੋਮੀਟਰ ਦੇ ਖੇਤਰ ਅੰਦਰ ਭਾਰਤੀ ਫੌਜ ਨੇ ਦੁਸ਼ਮਣ ਦੇ 165 ਟੈਂਕਾਂ ਨੂੰ ਬਰਬਾਦ ਕਰ ਦਿੱਤਾ। ਇਸ ਲੜਾਈ ਵਿੱਚ ਭਾਰਤ ਦੇ ਪੰਜ ਅਧਿਕਾਰੀਆਂ ਅਤੇ 64 ਬਹਾਦਰ ਸੈਨਿਕਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਜਿਹਨਾਂ ਵਿੱਚ ਲੈਫਟੀਨੈਂਟ ਕਰਨਲ ਏ.ਬੀ.ਤਾਰਾਪੋਰ ਵੀ ਸ਼ਾਮਲ ਸਨ ਜਿਹਨਾਂ ਨੂੰ ਦੇਸ਼ ਦੇ ਸਰਵ ਉਚ ਵੀਰਤਾ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਾਜੀ ਪੀਰ ਦੀ ਲੜਾਈ

ਸੋਧੋ

ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿੱਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਹਾਜੀ ਪੀਰ ਦੱਰਾ, ਪੱਛਮੀ ਪੀਰ ਪੰਜਾਲ ਰੇਂਜ ‘ਤੇ ਹੈ। ਇਹ ਦੱਰਾ ਪੁੰਛ ਅਤੇ ਉਰੀ ਨੂੰ ਜੋੜਦਾ ਹੈ, ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਅਧੀਨ ਆਉਂਦਾ ਹੈ। ਸਾਲ 1965 ਦੀ ਜੰਗ ਵੇਲੇ ਇਹ ਰਸਤਾ ਪਾਕਿਸਤਾਨ ਦੀ ਵੱਡੀ ਤਾਕਤ ਬਣਿਆ ਹੋਇਆ ਸੀ। ਇਹੀ ਰਸਤਾ, ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਬੇਸ ਕੈਂਪਾਂ ਅਤੇ ਪੁੰਛ ਵਿੱਚ ਦਾਖਲ ਹੋ ਚੁੱਕੇ ਪਾਕਿਸਤਾਨੀ ਘੁਸਪੈਠੀਆਂ ਵਿਚਕਾਰ ਲਿੰਕ ਦਾ ਕੰਮ ਕਰਦਾ ਸੀ। ਪਾਕਿਸਤਾਨ ਦੇ ਅਪਰੇਸ਼ਨ ਗਿਬਰਾਲਟਰ ਵੇਲੇ, ਭਾਰਤ ਨੇ ਹਾਜੀ ਪੀਰ ਦੱਰਾ ਦੇ ਰਸਤੇ ਪਾਕਿਸਤਾਨੀਆਂ ਨੂੰ ਰੋਕਣ ਦੀ ਯੋਜਨਾ ਬਣਾਈ। ਭਾਰਤ ਦੀ 19 ਇਨਫੈਂਟਰੀ ਡਿਵੀਜ਼ਨ ਅਤੇ 68 ਇਨਫੈਂਟਰੀ ਬ੍ਰਿਗੇਡ ਨੇ ਦੋ ਵੱਖ-ਵੱਖ ਪਾਸਿਓਂ ਅੱਗੇ ਵਧਣਾ ਸ਼ੁਰੂ ਕੀਤਾ। ਅਪਰੇਸ਼ਨ ਬਖਸ਼ੀ, ਜਿਸ ਤਹਿਤ ਉੱਤਰੀ ਦਿਸ਼ਾ ਵੱਲੋਂ ਜਵਾਨ ਦੁਸ਼ਮਣ ਦੇ ਟਾਕਰੇ ਲਈ ਅੱਗੇ ਵਧ ਰਹੇ ਸੀ ਅਤੇ ਅਪਰੇਸ਼ਨ ਫੌਲਾਦ ਜੋ ਦੱਖਣੀ ਪਾਸਿਓਂ ਦੁਸ਼ਮਣ ‘ਤੇ ਹਮਲਾ ਕਰਨ ਲਈ ਫੌਲਾਦ ਬਣ ਜਾ ਰਹੇ ਸੀ। 28 ਅਗਸਤ, 1965 ਨੂੰ ਹਾਜੀ ਪੀਰ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਭਾਵੇਂ ਤਾਸ਼ਕੰਜ ਐਲਾਨਨਾਮੇ ਤੋਂ ਬਾਅਦ ਭਾਰਤ ਨੇ ਹਾਜੀ ਪੀਰ ਦੱਰੇ ਨੂੰ ਪਾਕਿਸਤਾਨ ਨੂੰ ਵਾਪਸ ਦੇ ਦਿੱਤਾ ਸੀ।ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ 'ਤੇ ਕਬਜ਼ਾ ਕਰ ਲਿਆ ਤਾਂ ਅੱਗੇ ਦੀਆਂ ਕਾਰਵਾਈਆਂ 'ਤੇ ਰੋਕ ਲੱਗ ਗਈ।

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.