ਅਸ਼ਾਲਤਾ ਸੇਨ (5 ਫਰਵਰੀ 1894 - 13 ਫਰਵਰੀ 1986) ਇੱਕ ਕਾਰਕੁਨ, ਕਵੀ, ਸਮਾਜ ਸੇਵੀ ਅਤੇ ਭਾਰਤੀ ਸੁਤੰਤਰਤਾ ਅੰਦੋਲਨ ਦੀ ਮੋਹਰੀ ਸ਼ਖਸੀਅਤ ਸੀ।[1][2][3]

ਆਸ਼ਾਲਤਾ
ਜਨਮ5 ਫ਼ਰਵਰੀ 1894
ਨੋਆਖਾਲੀ , ਬ੍ਰਿਟਿਸ਼ ਭਾਰਤ
ਮੌਤ13 ਫ਼ਰਵਰੀ 1986
ਨਵੀਂ ਦਿੱਲੀ , ਭਾਰਤ
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਭਾਰਤੀ ਆਜ਼ਾਦੀ ਕ੍ਰਾਂਤੀਕਾਰੀ

ਜੀਵਨਸੋਧੋ

ਆਸ਼ਾਲਤਾ ਸੇਨ ਦਾ ਜਨਮ 1984 ਵਿੱਚ ਨੋਆਖਲੀ ਦੇ ਇੱਕ ਵਕੀਲ ਪਰਿਵਾਰ ਬੰਗਾਲਮੋਹਨ ਦਾਸਗੁਪਤਾ ਅਤੇ ਮਨੋਦਾਸੁੰਦਰੀ ਦਾਸਗੁਪਤਾ ਦੇ ਘਰ ਹੋਇਆ| ਉਸ ਦੇ ਪਿਤਾ ਨੋਆਖਲੀ ਦੀ ਜੱਜ ਅਦਾਲਤ ਵਿੱਚ ਵਕੀਲ ਸਨ। ਉਹ ਬਚਪਨ ਤੋਂ ਹੀ ਸਾਹਿਤਕ ਰਚਨਾਵਾਂ ਵੱਲ ਖਿੱਚੀ ਗਈ ਸੀ| 10 ਸਾਲ ਦੀ ਉਮਰ ਵਿਚ, ਉਸਨੇ ਬੰਗਾਲ ਦੀ ਵੰਡ ਵਿਰੁੱਧ ਰਾਸ਼ਟਰਵਾਦੀ ਸ਼ੌਕ ਨਾਲ ਕਵਿਤਾਵਾਂ ਲਿਖੀਆਂ ਜੋ ਅੰਤਾਹਪੁਰ ਰਸਾਲੇ ਵਿਚ ਪ੍ਰਕਾਸ਼ਿਤ ਹੋਈ। ਆਪਣੀ ਦਾਦੀ ਨਭਾਸ਼ੀ ਦੇਵੀ ਦੇ ਹੌਂਸਲੇ ਨਾਲ, ਉਹ 1905 ਵਿਚ 11 ਸਾਲ ਦੀ ਉਮਰ ਵਿਚ, ਸਵਦੇਸੀ ਲਹਿਰ ਵਿਚ ਸ਼ਾਮਲ ਹੋ ਕੇ ਰਾਜਨੀਤਿਕ ਖੇਤਰ ਵਿਚ ਦਾਖਲ ਹੋਈ ਸੀ। ਉਛੱਵਾਸ, ਉਤਸਾ, ਵਿੱਦਿਉਤ ਅਤੇ ਛੋਟੇਦਰ ਛੜਾ ਸੇਨ ਦੁਆਰਾ ਲਿਖੀਆਂ ਕੁਝ ਕਿਤਾਬਾਂ ਸਨ।[4]

1921 ਵਿਚ, ਉਹ ਮਹਾਤਮਾ ਗਾਂਧੀ ਦੁਆਰਾ ਚਲਾਈ ਅਸਹਿਯੋਗ ਅੰਦੋਲਨ ਵਿਚ ਸ਼ਾਮਲ ਹੋਈ ਅਤੇ ਮਹਿਲਾ ਸਸ਼ਕਤੀਕਰਣ ਲਈ ਆਪਣੇ ਘਰ ਵਿਚ ਇਕ ਸਿੱਖਿਆ ਆਸ਼ਰਮ ਸਥਾਪਤ ਕੀਤਾ। 1922 ਵਿਚ, ਉਹ ਢਾਕਾ ਜ਼ਿਲ੍ਹੇ ਵੱਲੋਂ ਡੈਲੀਗੇਟ ਦੇ ਤੌਰ ਤੇ ਗਾਯਾ ਕਾਂਗਰਸ ਵਿਚ ਸ਼ਾਮਲ ਹੋ ਗਈ।1924 ਵਿੱਚ ਉਸਨੇ ਸਰਮਾ ਗੁਪਤਾ ਅਤੇ ਸਰਜੂਬਲਾ ਗੁਪਤਾ ਦੇ ਸਹਿਯੋਗ ਨਾਲ, ਗਾਂਧੀਵਾਦੀ ਫ਼ਲਸਫ਼ੇ ਨੂੰ ਅੱਗੇ ਵਧਾਉਣ ਅਤੇ ਔਰਤ ਭਾਗੀਦਾਰਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਲਈ ਗੰਡਾਰੀਆ ਮਹਿਲਾ ਸੰਮਤੀ ਦੀ ਸਥਾਪਨਾ ਕੀਤੀ। 1925 ਵਿਚ, ਉਹ ਆਲ ਇੰਡੀਆ ਕਟੂਨੀ ਸੰਘ (ਏ.ਆਈ.ਕੇ.ਐੱਸ.) ਦੀ ਮੈਂਬਰ ਬਣ ਗਈ ਅਤੇ ਨੇੜਲੇ ਪਿੰਡਾਂ ਵਿਚ ਖਾਦੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲੱਗੀ।[4]

13 ਫਰਵਰੀ 1986 ਨੂੰ ਉਸਦੀ ਮੌਤ ਨਵੀਂ ਦਿੱਲੀ ਵਿਖੇ ਆਪਣੇ ਪੁੱਤਰ ਦੀ ਰਿਹਾਇਸ਼ ‘ਤੇ ਹੋ ਗਈ।

ਹਵਾਲੇਸੋਧੋ