ਨਵੀਂ ਦਿੱਲੀ
ਭਾਰਤ ਦੀ ਰਾਜਧਾਨੀ
ਨਵੀਂ ਦਿੱਲੀ (ਹਿੰਦੀ: नई दिल्ली ਉਰਦੂ: نئی دلی), ਭਾਰਤ ਦੀ ਰਾਜਧਾਨੀ ਹੈ। ਕੁਲ 42.7 ਵਰਗ ਕਿ ਮੀ ਖੇਤਰਫਲ ਨਾਲ, ਨਵੀਂ ਦਿੱਲੀ ਦਿੱਲੀ ਮਹਾਂਨਗਰ ਦੇ ਅੰਦਰ ਆਉਂਦਾ ਹੈ ਅਤੇ ਇੱਥੇ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਦੇ ਸਾਰੇ ਪ੍ਰਬੰਧਕੀ ਭਵਨ ਸਥਿਤ ਹਨ। ਇਸ ਦੀ ਰੂਪ ਰੇਖਾ 20ਵੀਂ ਸਦੀ ਦਾ ਇੱਕ ਪ੍ਰਮੁੱਖ ਬ੍ਰਿਟਿਸ਼ ਵਾਸਤੂਸ਼ਿਲਪੀ/ਆਰਕੀਟੈਕਟ ਏਡਵਿਨ ਲੁਟਿਅਨਸ ਦੁਆਰਾ ਤਿਆਰ ਕੀਤੀ ਗਈ ਸੀ। ਨਵੀਂ ਦਿੱਲੀ ਰਸਮੀ ਤੌਰ 'ਤੇ ਬਿ੍ਟਿਸ਼ ਇੰਡੀਆ ਦੀ ਰਾਜਧਾਨੀ ਬਣੀ। ਲਾਰਡ ਇਰਵਿਨ ਨੇ ਇਸ ਦਾ ਰਸਮੀ ਉਦਘਾਟਨ ਕੀਤਾ। ਪਹਿਲਾਂ 12 ਦਸੰਬਰ 1911 ਦੇ ਦਿਨ ਕਲਕੱਤਾ ਦੀ ਥਾਂ 'ਪੁਰਾਣੀ ਦਿੱਲੀ' ਰਾਜਧਾਨੀ ਬਣਾਈ ਗਈ ਸੀ)। ਨਵੀਂ ਦਿੱਲੀ ਦੀ ਨੀਂਹ 15 ਦਸੰਬਰ, 1911 ਦੇ ਦਿਨ ਰਾਇਸੀਨਾ ਪਿੰਡ (ਜਿਸ ਦਾ ਮਾਲਕ ਲੱਖੀ ਰਾਏ ਯਾਦਵ ਵਣਜਾਰਾ ਪ੍ਰਵਾਰ ਸੀ) ਵਿੱਚ ਰੱਖੀ ਗਈ ਸੀ। ਇਸ ਦਾ ਨਾਂ ਨਵੀਂ ਦਿੱਲੀ 1927 ਵਿੱਚ ਰਖਿਆ ਗਿਆ ਸੀ।
ਨਕਸ਼ਾ | ਨਿਸ਼ਾਨ |
![]() | |
![]() | |
ਨਜ਼ਾਮਤਾਂ | |
![]() | |
ਦੇਸ਼ | ![]() |
ਸੂਬਾ | ਰਾਸ਼ਟਰੀ ਰਾਜਧਾਨੀ ਖੇਤਰ |
ਗੁਣਕ | Coordinates: Unknown argument format {{#coordinates:}}: invalid latitude |
ਸਥਾਪਨਾ ਮਿਤੀ | 15 ਦਸੰਬਰ 1911 |
ਸਤ੍ਹਾ ਖੇਤਰ: | |
- ਕੁੱਲ | 1 500 ਕਿਲੋਮੀਟਰ ਦੋਘਾਤੀ |
ਉੱਚਾਈ | 216 ਮੀਟਰ |
ਅਬਾਦੀ: | |
- ਕੁੱਲ (2012) | 249 998 |
- ਅਬਾਦੀ ਘਣਤਾ | 7 538/ ਕਿਲੋਮੀਟਰ ਦੋਘਾਤੀ |
- ਮਹਾਂਨਗਰੀ ਖੇਤਰ | 13 850 507 |
ਸਮਾਂ ਜੋਨ | ਯੂ.ਤੀ.ਸੀ +5:30 |
ਮੇਅਰ | ਸ਼ੀਲਾ ਦਿਕ੍ਸਿਤ |
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |