ਆਸ਼ਾ ਸੈਣੀ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਸ ਦਾ ਅਸਲ ਨਾਂ ਫਲੋਰਾ ਦੇਵੀ ਹੈ ਜਿਸ ਨੂੰ ਉਸ ਦੇ ਸਕ੍ਰੀਨ ਨਾਂ ਆਸ਼ਾ ਦੇਵੀ ਵਜੋਂ ਵੀ ਜਾਣਿਆ ਜਾਂਦਾ ਹੈ।[1] ਉਹ ਮੁੱਖ ਤੌਰ 'ਤੇ ਦੱਖਣੀ ਭਾਰਤ ਦੀਆਂ ਫ਼ਿਲਮਾਂ ਵਿੱਚ ਅਦਾਕਾਰੀ ਕਰਦੀ ਹੈ। ਉਹ ਕਈ ਕੰਨੜ, ਤਾਮਿਲ ਦੇ ਨਾਲ-ਨਾਲ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆਈ। ਪ੍ਰੇਮ ਕਸਮ (1999) ਤੋਂ ਆਪਣੀ ਸ਼ੁਰੂਆਤ ਤੋਂ ਬਾਅਦ, ਉਸ ਨੇ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਰਜਨੀਕਾਂਤ, ਵੀ.ਰਵੀਚੰਦਰਨ, ਸੁਦੀਪ, ਸ਼ਿਵਰਾਜਕੁਮਾਰ, ਵਿਜੈਕਾਂਤ, ਪ੍ਰੱਭੂ, ਕਾਰਤਿਕ, ਜਗਪਤੀ ਬਾਬੂ ਅਤੇ ਰਾਜਸੇਖਰ ਨਾਲ ਕੰਮ ਕੀਤਾ।[2]

ਫਲੋਰਾ ਸੈਣੀ
ਜਨਮ29 ਸੰਤਬਰ, 1979
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ1999 - ਵਰਤਮਾਨ

ਕੈਰੀਅਰ

ਸੋਧੋ

ਫਲੋਰਾ ਦਾ ਜਨਮ ਚੰਡੀਗੜ੍ਹ ਵਿੱਚ ਇੱਕ ਆਰਮੀ ਅਫਸਰ ਦੇ ਘਰ ਹੋਇਆ। ਉਸ ਨੇ ਆਪਣੀ ਸਕੂਲੀ ਪੜ੍ਹਾਈ ਜੰਮੂ-ਕਸ਼ਮੀਰ ਦੇ ਉਧਮਪੁਰ ਵਿੱਚ ਸ਼ੁਰੂ ਕੀਤੀ ਅਤੇ ਆਰਮੀ ਪਬਲਿਕ ਸਕੂਲ, ਧੌਲਾ ਕੂਆਂ ਦਿੱਲੀ ਵਿੱਚ ਜਾਰੀ ਰੱਖੀ। ਉਸ ਦਾ ਪਰਿਵਾਰ ਫਿਰ ਕੋਲਕਾਤਾ ਚਲਾ ਗਿਆ, ਜਿੱਥੇ ਉਸ ਨੇ ਮਾਡਲਿੰਗ ਕੈਰੀਅਰ ਅਪਣਾਉਣਾ ਸ਼ੁਰੂ ਕੀਤਾ। ਉਸ ਨੇ ਮਿਸ ਕੋਲਕਾਤਾ ਬਿਊਟੀ ਪੇਜੈਂਟ ਮੁਕਾਬਲੇ ਵਿੱਚ ਹਿੱਸਾ ਲਿਆ।[3] ਫਲੋਰਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1999 ਵਿੱਚ ਤੇਲਗੂ ਫਿਲਮ ਪ੍ਰੇਮਾ ਕੋਸਮ ਤੋਂ ਕੀਤੀ ਜਿਸ ‘ਚ ਉਸ ਨੇ ਮੁੱਖ ਔਰਤ ਦੀ ਭੂਮਿਕਾ ਨਿਭਾਈ। ਉਸ ਦੀ ਪਹਿਲੀ ਫਿਲਮ ਦੇ ਨਿਰਮਾਤਾ ਨੇ ਉਸ ਨੂੰ ਆਸ਼ਾ ਸੈਣੀ ਦੇ ਰੂਪ ਵਿੱਚ ਮੁੜ ਤੋਂ ਨਵਾਂ ਰੂਪ ਦਿੱਤਾ, ਜਦੋਂ ਕਿ ਸਾਲਾਂ ਬਾਅਦ ਆਪਣਾ ਅਸਲ ਨਾਂ ਬਦਲਣ ਤੋਂ ਪਹਿਲਾਂ ਉਸ ਨੇ ਇੱਕ ਜੋਤਸ਼ੀ ਦੀ ਸਲਾਹ ਦੇ ਅਨੁਸਾਰ, ਪਰਦੇ ‘ਤੇ ਇੱਕ ਨਵਾਂ ਨਾਮ ਮਯੂਰੀ ਅਪਣਾਇਆ।

ਇਸ ਤੋਂ ਬਾਅਦ ਅਗਲੇ ਤਿੰਨ ਸਾਲਾਂ ਵਿੱਚ ਫਲੋਰਾ ਨੇ ਇੱਕ ਦਰਜਨ ਤੋਂ ਵੱਧ ਤੇਲਗੂ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ, ਜਿਸ ਦੌਰਾਨ ਉਹ ਫਿਲਮ ਨਰਸਿਮ੍ਹਾ ਨਾਇਡੂ (2002) ਵਿੱਚ ਨਜ਼ਰ ਆਈ, ਜਿਸ ਨਾਲ ਉਸਨੂੰ ਬਹੁਤ ਸਫਲਤਾ ਪ੍ਰਾਪਤ ਹੋਈ। ਇਸ ਫ਼ਿਲਮ ਨਾਲ ਉਹ ਸਭ ਤੋਂ ਵੱਧ ਜਾਣਨਯੋਗ ਬਣ ਗਈ, ਜਿਸ ਕਾਰਨ ਉਸ ਨੂੰ ਲੀਡ ਪ੍ਰਾਪਤ ਹੋਈ ਅਤੇ ਉਸ ਤੋਂ ਬਾਅਦ "ਲੱਕਸ ਪਾਪਾ" ਵਜੋਂ ਜਾਣਿਆ ਜਾਣ ਲੱਗ ਪਿਆ ਹੈ। 2002 ‘ਚ, ਉਸਨੇ ਹਿੰਦੀ ਵਿੱਚ ਡੈਬਿਊ ਕੀਤਾ। ਪਹਿਲੀ ਹਿੰਦੀ ਫ਼ਿਲਮ ਟੀ. ਪੀ. ਅਗਰਵਾਲ ਦੁਆਰਾ ਨਿਰਮਿਤ ਭਾਰਤ ਭਾਗਿਆ ਵਿਧਾਤਾ ‘ਚ ਅਭਿਨੈ ਕੀਤਾ। ਉਸ ਦੀ ਦੂਜੀ ਹਿੰਦੀ ਫਿਲਮ ਲਵ ਇਨ ਨੇਪਾਲ (2004) ਵਿੱਚ ਮਸ਼ਹੂਰ ਪਲੇਬੈਕ ਗਾਇਕਾ ਸੋਨੂੰ ਨਿਗਮ ਨਾਲ ਉਸਦੀ ਜੋੜੀ ਨਜ਼ਰ ਆਈ, ਜਿਸ ਨੂੰ ਟੀ.ਪੀ. ਅਗਰਵਾਲ ਨੇ ਹੀ ਨਿਰਮਿਤ ਕੀਤਾ ਸੀ। ਫਲੋਰਾ ਨੇ ਕਈ ਕੰਨੜ ਫ਼ਿਲਮਾਂ ‘ਚ ਵੀ ਅਭਿਨੈ ਕੀਤਾ ਸੀ, ਜਿਨ੍ਹਾਂ ‘ਚੋਂ ‘ਗਿਰੀ’ ਅਭਿਨੇਤਾ ਸ਼੍ਰੀਨਗਰ ਕਿੱਟੀ ਨਾਲ ਅਤੇ ਨਮੰਨਨਾ ਅਭਿਨੇਤਾ ਸੁਦੀਪ ਸਨ।

ਮਾਰਚ 2008 ਵਿੱਚ, ਉਸ ਨੂੰ ਚੇਨਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਤੇ ਕਥਿਤ ਤੌਰ ‘ਤੇ ਜਾਅਲੀ ਵੀਜ਼ਾ ਦੇ ਦਸਤਾਵੇਜ਼ਾਂ ਦਾ ਦੋਸ਼ ਸੀ, ਅਤੇ ਬਾਅਦ ਵਿੱਚ ਤਾਮਿਲ ਫ਼ਿਲਮ ਇੰਡਸਟਰੀ ‘ਚ ਕੰਮ ਕਰਨ ਲਈ ਉਸ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਸਨੇ ਆਪਣੇ ਨਿਰਦੋਸ਼ ਹੋਣ ਦਾ ਦਾਅਵਾ ਕੀਤਾ, ਅਤੇ ਕੁਝ ਹਫ਼ਤਿਆਂ ਬਾਅਦ ਪਾਬੰਦੀ ਹਟਾ ਦਿੱਤੀ ਗਈ।

ਫਲੋਰਾ ਦੀਆਂ ਆਪਣੀਆਂ ਤਿੰਨ ਫਿਲਮਾਂ, ਬ੍ਰੋਕਰ (ਤੇਲਗੂ), ਵਿਸਮਾਇਆ ਪ੍ਰਮਾਇਆ ਅਤੇ ਵਾਹ ਰੇ ਵਾਹ (ਦੋਵੇਂ ਕੰਨੜ) 31 ਦਸੰਬਰ, 2010 ਨੂੰ ਰਿਲੀਜ਼ ਹੋਈਆਂ। ਇਸ ਤੋਂ ਬਾਅਦ ਉਸ ਨੂੰ ਸਭ ਤੋਂ ਵੱਧ ਫਿਲਮਾਂ ਦੀਆਂ ਰਿਲੀਜ਼ਾਂ ਲਈ ਲਿਮਕਾ ਬੁੱਕ ਰਿਕਾਰਡ ਵਿੱਚ ਦਰਜ ਕੀਤਾ ਗਿਆ। 2010 ‘ਚ, ਫਲੋਰਾ ਸੈਣੀ ਨੂੰ ਉਤਰਾਖੰਡ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਸਨੂੰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੇ ਕੰਮ ਲਈ ਮਾਰੀਸ਼ਸ ਵਿੱਚ ਦ ਗ੍ਰੇਟ ਡਾਟਰ ਆਫ਼ ਸੋਇਲ ਐਵਾਰਡ ਵੀ ਮਿਲਿਆ ਹੈ। ਉਹ ਆਖਰੀ ਵਾਰ ਅੰਦੇਸ਼ੀ ਜੈਨ ਦੇ ਨਾਲ ਗੰਦੀ ਬਾਤ ਸੀਜ਼ਨ 2 ਨਾਮ ਦੀ ਇੱਕ ਵੈੱਬ ਸੀਰੀਜ਼ ਵਿੱਚ ਵੇਖੀ ਗਈ ਸੀ, ਜਿਸ ‘ਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲ ਹੀ ‘ਚ ਸੈਣੀ ਨੂੰ ਕਈ ਵੈਬ ਸੀਰੀਜ਼ ਵਿੱਚ ਦੇਖਿਆ ਗਿਆ ਸੀ ਜਿਸ ਨੇ ਹੌਟਸਟਾਰ ਦੇ ਮਯਾਨਗਰੀ-ਸਿਟੀ ਆਫ ਡਰੀਮਜ਼ ‘ਚ ਖਾਸ ਤੌਰ 'ਤੇ ਕੰਮ ਕੀਤਾ ਸੀ।

ਫਿਲਮੋਗ੍ਰਾਫੀ

ਸੋਧੋ
ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
1999 ਪ੍ਰੇਮਾ ਕੋਸਮ ਐਸ਼ਵਰਿਆ ਤੇਲਗੂ
2000 ਅੰਥਾ ਮਾਨਾ ਮੰਚਿਕੇ ਨਿਸ਼ਾ
2000 ਅੰਮੋ! ਓਕਾਰੋ ਤਰੀਖੂ ਜੀ. ਕੇ. ਪਤਨੀ
2000 ਸਬਸੇ ਬੜਾ ਬੇਈਮਾਨ ਹਿੰਦੀ
2000 ਯੇ ਹੈ ਗ੍ਰੀਨ ਸਿਗਨਲ
2000 ਮਾਨਾਸੁੰਨਾ ਮਰਾਜੂ ਤੇਲਗੂ
2000 ਚਾਲਾ ਬਾਗੁੰਦੀ ਗੰਗਾ
2001 ਚੇਪੱਲਾਨੀ ਵੁੰਦੀ
2001 ਸਾਰਦੂਕੁਪੋਦਮ ਰੰਡੀ ਨਿਸ਼ਾ
2001 ਟਾਈਮਪਾਸ
2001 ਅੱਕਾ ਬਾਵੇਕੱਦਾ ਸ਼ਿਲਪਾ
2001 ਨਵੁਥੂ ਬਾਥਕਲਿਰਾ
2001 ਨਰਸਿਮ੍ਹਾ ਨਾਇਡੂ ਸੰਧਿਆ
2001 ਪ੍ਰੇਮਥੋ ਰਾ ਅਨੀਤਾ
2001 ਰਾਊਡੀਸ਼ੀਟਰ
2001 Subhakaryam
2001 Nuvvu Naaku Nachav Asha
2002 O Chinnadana Asha
2002 Adrustam Smita / Pinky
2002 Kodanda Rama Sangeetha Kannada
2002 Sontham Asha Telugu Cameo appearance
2002 Bharat Bhagya Vidhata Shabnam Hindi
2003 Ottesi Cheputhunna Telugu
2004 Love in Nepal Maxi Hindi
2004 143 Telugu
2004 Swamy Special appearance
2004 Gajendra Kausalya Tamil
2005 Giri Kannada
2005 Mr. Errababu Telugu Special appearance
2005 Nammanna Kannada
2005 Sorry Enaku Kalyanamayidichu Manju Tamil
2006 Kusthi Abhi
2008 Michael Madana Kamaraju Mandira Telugu
2008 Swagatham Deepthi Telugu
2008 Kuselan Tamil Special appearance
2008 Dheemaku Indira Devi Kannada
2008 Chedugudu Telugu
2008 Dindigul Sarathy Tamil Special appearance
2009 Aa Intlo Pallavi Telugu
2009 Junction Special appearance
2010 Comedy Express
2010 Naane Ennul Illai Tamil
2010 Kanagavel Kakka Special appearance
2010 Broker Ganapathi's wife Telugu
2010 Vismaya Pramaya Meera Kannada
2010 Vah Re Vah
2011 Chattam Telugu Special appearance
2011 Money Money, More Money
2012 ਦਬੰਗ 2 ਹਿੰਦੀ ਬਤੌਰ ਪੱਤਰਕਾਰ ਕੈਮਿਓ ਪੇਸ਼ਕਾਰੀ
2013 ਸੀ.ਆਈ.ਡੀ ਈਸ਼ਾ ਕੰਨੜ
2013 ਅਕਸੳਮਲੋ ਸਗਮ ਵਾਸੂ ਤੇਲਗੂ
2013 ਸਹਾਸਰਾ ਖ਼ਾਸ ਪੇਸ਼ਕਾਰੀ
2014 ਪੈਸਾ ਯਾਰ ਐਨ ਪੰਗਾ ਮੀਰਾ ਪੰਜਾਬੀ
2014 ਯਾ ਰੱਬ ਹਿੰਦੀ
2014 ਲਕਸ਼ਮੀ ਸਵਰਨਾ
2015 ਐਮ.ਐਸ.ਜੀ: ਦ ਮੈਸੇਂਜਰ ਆਫ਼ ਗਾਡ।ਐਮਐਸਜੀ:ਦ ਮੈਸੇਂਜਰ ਮੁਸਕਾਨ
2015 ਧਨਕ
2015 ਗੁੱਡੂ ਕੀ ਗਨ ਨਰਸ
2017 ਬੇਗਮ ਜਾਨ ਮੈਨਾ
2018 ਸਤ੍ਰੀ ਸਤ੍ਰੀ
2019 ਫਰੌਡ ਸਈਆਂ ਸ਼ਰਧਾ

ਵੈਬ ਸੀਰੀਜ਼

ਸੋਧੋ
ਸਾਲ ਸੀਰੀਜ਼ ਭੂਮਿਕਾ ਭਾਸ਼ਾ ਪਲੈਟਫੋਰਮ ਨੋਟਸ
2016 ਮੇਡ ਇਨ ਇੰਡਿਆ ਮੇਡ ਹਿੰਦੀ ਵੈਬਟਾਕਿਜ਼ [4]
2018 ਗੰਦੀ ਬਾਤ ਸਜੇਲੀ S02E01 ਹਿੰਦੀ ਏਅਟੀਬਾਲਾਜੀ [5][6]
2018 ਇਨਸਾਇਡ ਐਜ ਆਇਸ਼ਾ ਧਵਨ ਹਿੰਦੀ ਐਮਾਜ਼ੋਨ ਪ੍ਰਾਈਮ
2018 ਐਕਸ.ਐਕਸ.ਐਕਸ ਰੁਕਮਣੀ ਲਾਲਵਾਣੀ ਹਿੰਦੀ ਏਐਲਟੀਬਾਲਾਜੀ [7][8]
2019 ਬੌਂਬਰਸ ਮਿਨਿਸਟਰ’ਸ ਵਾਈਫ਼ ਹਿੰਦੀ ਜ਼ੀ5 [9][10]
2019 Dupur Thakurpo Phulwa Boudi Bengali hoichoi [11]
2019 ਮਾਯਾਨਗਰੀ-ਸਿਟੀ ਆਫ਼ ਦ ਡ੍ਰਮੀਜ਼ ਮਿਸਟਰੀ ਵੂਮੈਨ ਹਿੰਦੀ ਹੌਟਸਟਾਰ

ਹਵਾਲੇ

ਸੋਧੋ
  1. "#MeToo Movement: Flora Saini appreciates the way men are supporting the movement".
  2. Vinita Chaturvedi (2011-12-19). "Flora Saini: Another southern hottie ready to storm Bollywood". The Times of India. Archived from the original on 2013-01-03. Retrieved 2013-01-11. {{cite web}}: Unknown parameter |dead-url= ignored (|url-status= suggested) (help) Archived 2013-01-03 at Archive.is "ਪੁਰਾਲੇਖ ਕੀਤੀ ਕਾਪੀ". Archived from the original on 2013-01-03. Retrieved 2019-12-04. {{cite web}}: Unknown parameter |dead-url= ignored (|url-status= suggested) (help) Archived 2013-01-03 at Archive.is
  3. "Love in Delhi, the Fllora way". The Hindu. 2003-08-28. Archived from the original on 2003-10-24. Retrieved 2013-01-11. {{cite web}}: Unknown parameter |dead-url= ignored (|url-status= suggested) (help) Archived 2003-10-24 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2003-10-24. Retrieved 2019-12-04. {{cite web}}: Unknown parameter |dead-url= ignored (|url-status= suggested) (help) Archived 2003-10-24 at the Wayback Machine.
  4. "Flora Saini: Look at me beyond just a bold actress". mid-day (in ਅੰਗਰੇਜ਼ੀ). 2019-05-02. Retrieved 2019-07-10.
  5. "I never felt objectified on Gandii Baat 2 set: Flora Saini". The Indian Express (in Indian English). 2019-01-17. Retrieved 2019-07-10.
  6. MumbaiMay 2, Indo-Asian News Service; May 2, 2019UPDATED:; Ist, 2019 12:20. "Gandi Baat actress Flora Saini: Look at me beyond just a bold actress". India Today (in ਅੰਗਰੇਜ਼ੀ). Retrieved 2019-07-10. {{cite web}}: |first3= has numeric name (help)CS1 maint: extra punctuation (link) CS1 maint: numeric names: authors list (link)
  7. "Rithvik Dhanjani on Asha Negi's reaction to XXX Uncensored: She is completely fine with it". The Indian Express (in Indian English). 2018-09-21. Retrieved 2019-07-10.
  8. "ALTBalaji's X.X.X: Rithvik Dhanjani and Kyra Dutt's midnight tidbits are NSFW!". DNA India (in ਅੰਗਰੇਜ਼ੀ). 2018-09-25. Retrieved 2019-07-10.
  9. "Flora Saini to essay the role of a minister's wife in ZEE 5's football based show Bombers". Peepingmoon.com (in ਅੰਗਰੇਜ਼ੀ). Retrieved 2019-07-10.
  10. "On set interview with flora saini for her upcoming web series 'Bombers' with ZEE5" – News Stock Live" (in ਅੰਗਰੇਜ਼ੀ (ਅਮਰੀਕੀ)). Archived from the original on 2019-07-10. Retrieved 2019-07-10. {{cite web}}: Unknown parameter |dead-url= ignored (|url-status= suggested) (help)
  11. "Flora Saini made her debut in Bengali web series". Archived from the original on 2019-08-28. Retrieved 2019-12-04. {{cite web}}: Unknown parameter |dead-url= ignored (|url-status= suggested) (help)