ਆਹਾਰ ਯੋਜਨਾ
ਆਹਾਰ, ਪੰਜ ਰੁਪਏ ਵਿੱਚ ਸ਼ਹਿਰੀ ਗਰੀਬ ਨੂੰ ਸਸਤੇ ਲੰਚ ਪ੍ਰਦਾਨ ਕਰਨ ਲਈ ਓਡੀਸ਼ਾ ਦੀ ਸਰਕਾਰ ਦੀ ਇੱਕ ਭੋਜਨ ਦੀ ਸਕੀਮ ਹੈ। ਉਤਕਲ ਦਿਵਸ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 1 ਅਪਰੈਲ 2015 ਨੂੰ ਇਸ ਦਾ ਉਦਘਾਟਨ ਕੀਤਾ ਸੀ। ਇਹ ਸਕੀਮ ਤਹਿਤ ਉੜੀਸਾ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਭੋਜਨ ਦਿੱਤਾ ਜਾਂਦਾ ਹੈ।[1] ਅਸਲ ਵਿੱਚ ਇੱਕ ਡੰਗ ਦਾ ਖਾਣਾ 20 ਰੂਪਏ ਪੈਂਦਾ ਹੈ। ਪਰ ਇਸ ਸਕੀਮ ਤਹਿਤ ਉੜੀਸਾ ਮਾਈਨਿੰਗ ਕਾਰਪੋਰੇਸ਼ਨ ਦੀ ਵਿੱਤੀ ਸਹਾਇਤਾ ਨਾਲ ਸਬਸਿਡੀ ਵਾਲਾ ਖਾਣਾ 5 ਰੂਪਏ ਇੱਕ ਡੰਗ ਪੈਂਦਾ ਹੈ।[2]