ਆ ਕਿਊ ਦੀ ਸੱਚੀ ਕਹਾਣੀ
(ਆਹ ਕਿਊ ਦੀ ਸੱਚੀ ਕਹਾਣੀ ਤੋਂ ਮੋੜਿਆ ਗਿਆ)
ਆਹ ਕਿਊ ਦੀ ਸੱਚੀ ਕਹਾਣੀ (ਸਰਲ ਚੀਨੀ: 阿Q正传; ਰਿਵਾਇਤੀ ਚੀਨੀ: 阿Q正傳; ਪਿਨਯਿਨ: Ā Q Zhèngzhuàn; ਵੇਡ–ਗਾਈਲਜ਼: A Q Cheng-chuan), ਚੀਨੀ ਲੇਖਕ ਲੂ ਸ਼ੁਨ ਦੀਆਂ ਸ਼ਾਹਕਾਰ ਰਚਨਾਵਾਂ ਵਿੱਚੋਂ ਇੱਕ ਹੈ। ਇਹ ਇੱਕ ਛੋਟਾ ਨਾਵਲ ਹੈ ਜੋ 4 ਦਸੰਬਰ 1921 ਅਤੇ 12 ਫਰਵਰੀ 1922 ਦੇ ਦਰਮਿਆਨ ਸੀਰੀਅਲ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਬਾਅਦ ਨੂੰ ਇਹ ਉਸਦੇ ਪਹਿਲੇ ਕਹਾਣੀ ਸੰਗ੍ਰਹਿ ਹਥਿਆਰਾਂ ਨੂੰ ਸੱਦਾ (吶喊, Nahan) (1923) ਵਿੱਚ ਪ੍ਰਕਾਸ਼ਿਤ ਹੋਈ ਸਭ ਤੋਂ ਲੰਬੀ ਕਹਾਣੀ ਹੈ। ਇਹ ਰਚਨਾ ਆਮ ਤੌਰ 'ਤੇ ਆਧੁਨਿਕ ਚੀਨੀ ਸਾਹਿਤ ਦੀ ਸ਼ਾਹਕਾਰ ਮੰਨੀ ਜਾਂਦੀ ਹੈ, ਕਿਉਂਕਿ ਇਹ ਚੀਨ ਵਿੱਚ 1919 ਵਾਲੀ ਚਾਰ ਮਈ ਦੀ ਲਹਿਰ ਤੋਂ ਬਾਅਦ ਪੂਰੀ ਤਰ੍ਹਾਂ ਵਰਨੈਕੂਲਰ ਚੀਨੀ ਵਿੱਚ ਲਿਖੀ ਗਈ ਪਹਿਲੀ ਰਚਨਾ ਸੀ।[1]
ਤਸਵੀਰ:TheStoryofAQreprint.jpg | |
ਲੇਖਕ | ਲੂ ਸ਼ੁਨ |
---|---|
ਮੂਲ ਸਿਰਲੇਖ | Ā Q Zhèngzhuàn |
ਦੇਸ਼ | ਚੀਨ |
ਭਾਸ਼ਾ | ਦੇਸੀ ਚੀਨੀ |
ਪ੍ਰਕਾਸ਼ਨ ਦੀ ਮਿਤੀ | 1921 |
ਹਵਾਲੇ
ਸੋਧੋ- ↑ Luo, Jing. [2004] (2004). Over a Cup of Tea: An Introduction to Chinese Life and Culture. University Press of America. ISBN 0-7618-2937-7