ਇਗਨਾਸੀਓ ਪਾਦਈਆ (7 ਨਵੰਬਰ 196820 ਅਗਸਤ 2016)[1] ਇੱਕ ਮੈਕਸੀਕਨ ਲੇਖਕ ਸੀ ਜਿਸ ਦੇ ਕੰਮ ਨੂੰ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਹ ਉਸ ਕਥਿਤ 'ਕਰੈਕ ਮੂਵਮੈਂਟ' ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਇੱਕ ਸੀ, ਜਿਹਨਾਂ ਨੇ ਜਾਦੂਈ ਯਥਾਰਥਵਾਦ ਤੇ ਅਧਾਰਿਤ ਰਵਾਇਤੀ ਲੇਖਣ-ਸ਼ੈਲੀ ਤੋਂ ਵੱਖ ਤਰ੍ਹਾਂ ਦੀ ਲੇਖਣੀ ਦਾ ਮੁੱਦਾ ਚੁੱਕਿਆ ਸੀ। ਪਾਦਈਆ ਨੇ ਜਾਰਜ ਵੋਲਪੀ, ਐਲੋਏ ਯੂਰੋਜ, ਮਿਗੁਏਲ ਐੈਂਜੇਲ ਪਲਾਓ, ਰਿਕਾਡਰੋ ਵਰਗੇ ਲੇਖਕਾਂ ਨਾਲ ਮਿਲ ਕੇ 1996 ਵਿੱਚ ਮੈਕਸੀਕੋ ਤੋਂ ਲੇਖਕਾਂ ਲਈ 'ਕਰੇਕ ਮੈਨੀਫੇਸਟੋ' ਪ੍ਰਕਾਸ਼ਿਤ ਕੀਤਾ ਸੀ। 1994 ਵਿੱਚ ਪਾਦਈਆ ਨੂੰ ਉਸ ਦੇ ਨਾਵਲ ਦ ਕੈਥੇਡ੍ਰਿੱਲ ਆਫ ਦਾ ਡਰਾਊਨਡ ਲਈ ਜੁਆਨ ਰਲਫੋ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।

ਇਗਨਾਸੀਓ ਪਾਦਈਆ
ਜਨਮ(1968-11-07)ਨਵੰਬਰ 7, 1968
ਮੈਕਸੀਕੋ ਸਿਟੀ
ਮੌਤਅਗਸਤ 20, 2016(2016-08-20) (ਉਮਰ 47)
ਕਿੱਤਾ
  • ਲੇਖਕ
  • ਆਲੋਚਕ
  • ਡਿਪਲੋਮੈਟ
ਰਾਸ਼ਟਰੀਅਤਾਮੈਕਸੀਕਨ
ਕਾਲ1989–2016
ਸ਼ੈਲੀ
ਸਾਹਿਤਕ ਲਹਿਰਕਰੈਕ

ਜੀਵਨੀ

ਸੋਧੋ

ਮੁੱਢਲੀ ਜ਼ਿੰਦਗੀ

ਸੋਧੋ

ਪਾਦਈਆ ਦਾ ਜਨਮ 1968 ਵਿੱਚ ਮੈਕਸੀਕੋ ਸ਼ਹਿਰ ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਲਿਖਣ ਵੱਲ ਖਿੱਚਿਆ ਗਿਆ ਸੀ, ਅਤੇ ਜਦੋਂ ਉਹ ਵੱਡਾ ਹੋਇਆ, ਉਹ ਜੇਮਜ ਜੋਇਸ, ਫਿਉਦਰ ਦੋਸਤੋਵਸਕੀ ਅਤੇ ਰਾਬਰਟ ਲੂਈਸ ਸਟੀਵਨਸਨ ਦੀਆਂ ਸਾਹਿਤਕ ਰਚਨਾਵਾਂ ਵਿੱਚ ਲੀਨ ਹੋ ਗਿਆ, ਜਿਹਨਾਂ ਦੀਆਂ ਰਚਨਾਵਾਂ ਅਕਸਰ ਮਨੁੱਖੀ ਗੌਰਵ ਦੇ ਵਿਸ਼ੇ ਤੇ ਫ਼ੋਕਸ ਹੁੰਦੀਆਂ ਸਨ।[2]

ਹਵਾਲੇ

ਸੋਧੋ
  1. "Perfil. Ignacio Padilla, escritor del Crack". EL Universal (in Spanish). Mexico City. 2016-08-20. Retrieved 2016-08-21.{{cite news}}: CS1 maint: unrecognized language (link)
  2. "Biography of Ignacio Padilla - Searching for the transcendental language". Archived from the original on 2007-09-27. Retrieved 2008-03-21.