ਇਗੋਰ ਮਿਤੋਰਾਜ

(ਇਗੋਰ ਮਿਤੋਰਾਏ ਤੋਂ ਮੋੜਿਆ ਗਿਆ)

ਇਗੋਰ ਮਿਤੋਰਾਜ (ਮਾਰਚ 26 ਮਾਰਚ 1944 – 6 ਅਕਤੂਬਰ 2014)ਇੱਕ ਪੋਲਿਸ਼ ਬੁੱਤ ਕਲਾਕਾਰ ਸੀ ਜਿਸਦਾ ਜਨਮ ਓਇਡਰਨ, ਜਰਮਨੀ ਵਿੱਚ ਹੋਇਆ। .[1]

ਇਗੋਰ ਮਿਤੋਰਾਜ
ਮਿਤੋਰਾਜ 2014 ਵਿੱਚ
ਜਨਮ(1944-03-26)ਮਾਰਚ 26, 1944
ਮੌਤਅਕਤੂਬਰ 6, 2014(2014-10-06) (ਉਮਰ 70)
ਰਾਸ਼ਟਰੀਅਤਾਪੋਲਿਸ਼
Heros de Lumiere, Carrara marble (1986) at the Yorkshire Sculpture Park

ਜੀਵਨੀ

ਸੋਧੋ

ਮਿਤੋਰਾਜ ਨੇ ਤਾਡੇਊਜ ਕੰਟੋਰ (Tadeusz Kantor) ਦੇ ਅਧੀਨ ਕਰਾਕੋਵ ਕਲਾ ਅਕੈਡਮੀ (Kraków Academy of Art) ਤੋਂ ਕਲਾ ਦੀ ਵਿੱਦਿਆ ਪ੍ਰਾਪਤ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸਨੇ 1967 ਵਿੱਚ ਪੋਲੈਂਡ ਵਿਖੇ ਪਹਿਲੀ ਕਲਾ ਪਰਦਰਸ਼ਨੀ ਲਗਾਈ। 1968 ਵਿੱਚ ਉਹ ਨੈਸ਼ਨਲ ਸਕੂਲ ਆਫ ਆਰਟ ਵਿਖੇ ਪੜ੍ਹਾਈ ਜਾਰੀ ਰਖਣ ਲਈ ਪੈਰਿਸ ਚਲਾ ਗਿਆ। ਇਸ ਤੋਂ ਕੁਝ ਸਮੇਂ ਬਾਅਦ ਉਹ ਲਾਤੀਨੀ ਅਮਰੀਕਾ ਦੀ ਕਲਾ ਅਤੇ ਚਿਤ੍ਰਕਾਰੀ ਤੋਂ ਪ੍ਰਭਾਵਤ ਰਿਹਾ ਅਤੇ ਉਹ ਕਰੀਬ ਇੱਕ ਸਾਲ ਮੈਕਸਿਕੋ ਡੇ ਇਰਦ ਗਿਰਦ ਚਿਤ੍ਰਕਾਰੀ ਕਰਦਾ ਰਿਹਾ। ਉਹ 1974 ਵਿੱਚ ਵਾਪਸ ਪੈਰਿਸ ਪਰਤ ਆਇਆ ਅਤੇ ਇੱਥੇ ਉਸਨੇ ਮੁੜ ਵਿਸ਼ਾਲ ਸੋਲੋ ਪਰਦਰਸ਼ਨੀ ਲਗਾਈ ਜਿਸ ਵਿੱਚ ਕੁਝ ਮੂਰਤੀ ਕਲਾ ਦੇ ਨਮੂਨੇ ਵੀ ਰੱਖੇ ਗਏ।

ਫੋਟੋ ਗੈਲਰੀ

ਸੋਧੋ

ਹਵਾਲੇ

ਸੋਧੋ
  1. "Igor Mitoraj obituary". The Guardian. 17 October 2014.