ਇਨੂਇਤ(ਇਨੂਕਤੀਤੁਤ: ᐃᓄᐃᑦ, ਅੰਗਰੇਜ਼ੀ: Inuit) ਲੋਕ ਅਲਾਸਕਾ, ਗਰਿਨਲੇਂਡ, ਕਨਾਡਾ, ਸੰਯੁਕਤ ਰਾਜ ਅਮਰੀਕਾ ਅਤੇ ਰੂਸ ਦੇ ਬਹੁਤ ਦੂਰ ਉੱਤਰ ਵਿੱਚ ਸਥਿਤ ਬਰਫੀਲੇ ਆਰਕਟਿਕ ਇਲਾਕਿਆਂ ਵਿੱਚ ਰਹਿੰਦੀਆਂ ਕੁੱਝ ਮਨੁੱਖ ਜਾਤੀਆਂ ਦਾ ਸਮੂਹਿਕ ਨਾਮ ਹੈ। ਇਨੂਇਤਾਂ ਵਿੱਚ ਬਹੁਤ ਸਾਰੀਆਂ ਵਿਭਿੰਨ ਉਪਜਾਤੀਆਂ ਹਨ ਲੇਕਿਨ ਇਨ੍ਹਾਂ ਸਭਨਾਂ ਵਿੱਚ ਆਪਸੀ ਸਮਾਨਤਾਵਾਂ ਅਤੇ ਸੰਬੰਧ ਹਨ। ਇਨੁਇਤ ਇੱਕ ਬਹੁਵਚਨ ਸ਼ਬਦ ਹੈ ਅਤੇ ਇੱਕ ਵਿਅਕਤੀ ਨੂੰ ਇਨੁਕ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਇਨੁਇਤ ਲੋਕਾਂ ਨੂੰ ਐਸਕੀਮੋ ਬੁਲਾਇਆ ਜਾਂਦਾ ਸੀ ਲੇਕਿਨ ਬਹੁਤ ਸਾਰੇ ਇਨੂਇਤ ਲੋਕ ਇਸਨੂੰ ਅਪਮਾਨਜਨਕ ਸ਼ਬਦ ਮੰਨਦੇ ਹਨ ਇਸ ਲਈ ਹੁਣ ਇਸ ਜਾਤੀ ਨੂੰ ਆਮ ਤੌਰ 'ਤੇ ਇਨੂਇਤ ਹੀ ਕਿਹਾ ਜਾਂਦਾ ਹੈ। ਇਨੂਇਤ ਸ਼ਬਦ ਦਾ ਮਤਲਬ ਲੋਕ ਹੈ।[1][2]

ਖਾਣਾ

ਸੋਧੋ

ਇਹਨਾਂ ਦਾ ਰੋਜ਼ ਦਾ ਕੰਮ ਵਿੱਚ ਸ਼ਾਮਿਲ ਨੇ ਮੱਛੀ ਫੜ੍ਹਨਾ, ਕੈਰੀਬੂ ਹਿਰਨ ਪਾਲਣਾ ਅਤੇ ਧਰੁਵੀ ਜਾਨਵਰਾਂ ਜਿਵੇਂ ਸੀਲ,ਵ੍ਹੇਲ, ਭਾਲੂ ਆਦਿ ਦਾ ਸ਼ਿਕਾਰ ਕਰਨਾ ਇੰਨ੍ਹਾਂ ਦਾ ਜੀਵਨ ਢੰਗ ਹੈ।

ਖ਼ਾਸ ਪੁਸ਼ਾਕ ਪਾਰਕਾ

ਸੋਧੋ

ਇਹਨਾਂ ਦੀ ਖ਼ਾਸ ਪੁਸ਼ਾਕ ਸਥਾਨਕ ਧਰੁਵੀ ਜਾਨਵਰਾਂ ਦੀ ਖੱਲ ਜਾ ਜੱਤ ਤੋਂ ਬਣੀ ਹੁੰਦੀ ਸੀ। ਆਰਕਟਿਕ ਸਰਕਲ ਵਿੱਚ ਸ਼ੁਰੂਆਤੀ ਯੂਰਪੀਨ ਖ਼ੋਜੀ ਮੁਹਿੰਮਾਂ ਦੇ ਅਸਫਲ ਹੋਣ ਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਇੱਕ ਪ੍ਰਮੁੱਖ ਕਾਰਨ ਇਹ ਵੀ ਸੀ ਕਿ ਉਹ ਧੁਰ-ਉੱਤਰ ਦੀਆਂ ਅਤਿ ਠੰਢੀਆਂ ਮੌਸਮੀ ਸਥਿਤੀਆਂ ਦੇ ਅਨੂਕੂਲ ਪੁਸ਼ਾਕਾਂ ਨਾਲ਼ ਲੈਸ ਨਹੀਂ ਸਨ। ਇਨੂਇਟਾਂ ਕਿਉਂਕਿ 22,000 ਈਸਾ ਪੂਰਵ (ਸਾਈਬੇਰੀਆ ) ਦੇ ਸ਼ੁਰੂ ਤੋਂ ਹੀ ਕੈਰੀਬੂ ਹਿਰਨ ਜਾਂ ਸੀਲ ਦੀ ਖੱਲ ਤੋਂ ਆਪਣੀ ਪੁਸ਼ਾਕ ਪਾਰਕਾ ਬਣਾਉਂਦੇ ਆ ਰਹੇ ਸਨ। ਇੱਕ ਪਾਰਕਾ ਤਿਆਰ ਕਰਨ ਵਿੱਚ ਹਫ਼ਤੇ ਲੱਗ ਜਾਂਦੇ ਸਨ। ਪਾਰਕਾ ਬਣਾਉਣ ਦੀ ਪਰੰਪਰਿਕ ਕਲਾ਼ ਮਾਂ ਤੋਂ ਧੀ ਤੱਕ ਅਤੇ ਅਗਾਂਹ ਉਸਦੀ ਧੀ ਤੱਕ ਪੀੜ੍ਹੀ ਦਰ ਪੀੜ੍ਹੀ ਅਗਾਂਹ ਪਹੁੰਚਦੀ ਸੀ। ਕਬੀਲਿਆਂ ਦੀ ਭੂਗੋਲਿਕ ਸਥਿਤੀ 'ਤੇ ਨਿਰਭਰ ਕਰਦਿਆਂ, ਪਾਰਕਾ ਦਾ ਡਿਜ਼ਾਈਨ ਉਪਲਬਧ ਜਾਨਵਰਾਂ ਦੀਆਂ ਕਿਸਮਾਂ ਦੇ ਅਨੁਸਾਰ ਵੱਖੋ-ਵੱਖਰਾ ਹੁੰਦਾ ਸੀ। ਪੁਸ਼ਾਕ ਨੂੰ ਮਣਕਿਆਂ, ਝਾਲਰਾਂ ਅਤੇ ਫੁੰਮ੍ਹਣ ਆਦਿ ਨਾਲ਼ ਸ਼ਿੰਗਾਰਿਆ ਜਾਂਦਾ ਸੀ। ਐਮੰਡਸਨ ਪਹਿਲਾ ਸਾਹਸੀ-ਖੋਜੀ ਯਾਤਰੀ ਸੀ ਜਿਸ ਨੇ ਇਨਿਊਟ ਕੱਪੜਿਆਂ ਦੀ ਮਹੱਤਤਾ ਨੂੰ ਪਛਾਣਿਆਂ ਅਤੇ ਆਪਣੇ ਅਮਲੇ਼ ਨੂੰ ਇੰਨ੍ਹਾਂ ਨਾਲ਼ ਲੈਸ ਕੀਤਾ, ਜਿਸ ਦੇ ਫਲਸਰੂਪ ਉਹ 1906 ਵਿੱਚ ਉੱਤਰੀ-ਪੱਛਮੀ ਸਮੁੰਦਰੀ ਰਸਤੇ ਨੂੰ ਸਫਲਤਾਪੂਰਵਕ ਗਾਹੁਣ ਦੇ ਯੋਗ ਹੋਇਆ। ਭਾਵੇਂ 20ਵੀਂ ਸਦੀ ਵਿੱਚ ਇਸ ਪਰੰਪਰਾਗਤ ਇਨੂਇਟ ਪੁਸ਼ਾਕਾਂ ਦੀ ਵਰਤੋਂ ਵਿੱਚ ਭਾਰੀ ਗਿਰਾਵਟ ਆਈ, ਪਰ ਇਨੂਇਟ ਭਾਈਚਾਰੇ ਵਿੱਚ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਪ੍ਰਤੀ ਆਈ ਪੁਨਰ ਜਾਗਰਤੀ ਦੇ ਫਲਸਰੂਪ ਆਪਣੀ ਪਾਰੰਪਰਕ ਪੁਸ਼ਾਕ ਪਾਰਕਾ ਪਹਿਨਣ ਦਾ ਰੁਝਾਣ ਇੱਕ ਵਾਰ ਫ਼ੇਰ ਜ਼ੋਰ ਫੜ੍ਹ ਗਿਆ ਹੈ। [3]

ਹਵਾਲੇ

ਸੋਧੋ
  1. Welcome to the Inuit Circumpolar Council, Inuitcircumpolar.com, Accessed 2011-01-24
  2. The Hunters of the Arctic, bambusspiele.de, Accessed 2008-01-07
  3. Gurmail Bega