ਇਰਾਜ ਬਸ਼ੀਰੀ
ਇਰਾਜ ਬਸ਼ੀਰੀ (ਜਨਮ 31 ਜੁਲਾਈ 1940) ਮਿੰਨੇਸੋਟਾ ਯੂਨੀਵਰਸਿਟੀ, ਯੂ ਐਸ ਏ ਵਿੱਚ ਇਤਹਾਸ ਦੇ ਪ੍ਰੋਫੈਸਰ ਹਨ। ਅਤੇ ਕੇਂਦਰੀ ਏਸ਼ੀਆਈ ਅਧਿਐਨਾਂ ਅਤੇ ਇਰਾਨੀ ਅਧਿਐਨਾਂ ਦੇ ਖੇਤਰਾਂ ਵਿੱਚ ਅਹਿਮ ਵਿਦਵਾਨ ਹਨ। ਉਹ ਅੰਗਰੇਜ਼ੀ, ਫ਼ਾਰਸੀ/ਤਾਜਿਕ ਅਤੇ ਹੋਰ ਅਨੇਕ ਤੁਰਕ ਭਾਸ਼ਾਵਾਂ ਵਿੱਚ ਚੰਗੇ ਰਵਾਂ ਹਨ, ਇਸ ਲਈ ਉਹ ਰਚਨਾਵਾਂ ਪੜ੍ਹ ਤੇ ਅਨੁਵਾਦ ਕਰ ਸਕੇ ਹਨ ਜਿਹੜੀਆਂ ਵੈਸੇ ਆਮ ਤੌਰ 'ਤੇ ਰੂਸੀ ਬੋਲਣ ਵਾਲੀ ਕੇਂਦਰੀ ਏਸ਼ਿਆਈ ਅਧਿਐਨਾਂ ਦੀ ਬਰਾਦਰੀ ਲਈ ਅਪਹੁੰਚ ਸਨ।
ਇਰਾਜ ਬਸ਼ੀਰੀ | |
---|---|
ਜਨਮ | 31 ਜੁਲਾਈ 1940 |
ਸਿੱਖਿਆ | ਪੀਐਚਡੀ, ਮਿਸ਼ੀਗਨ ਯੂਨੀਵਰਸਿਟੀ, 1972 |
ਪੇਸ਼ਾ | ਪ੍ਰੋਫੈਸਰ |
ਜੀਵਨ ਸਾਥੀ | ਕੈਰੋਲ (ਸੇਅਰਜ) ਬਸ਼ੀਰੀ |
ਬੱਚੇ | ਮਰੀਅਮ, ਮੈਨੂਚੇਹਰ, ਮਿਹਰਦਾਦ |
Parent | ਮੁਹੰਮਦ ਅਤੇ ਰਬਾਬ ਬਸ਼ੀਰੀ |
ਜੀਵਨੀ
ਸੋਧੋਇਰਾਜ ਬਸ਼ੀਰੀ 31 ਜੁਲਾਈ 1940 ਨੂੰ ਬੇਹਬਾਹਨ, ਇਰਾਨ ਵਿੱਚ ਪੈਦਾ ਹੋਇਆ ਸੀ। ਉਸ ਨੇ ਆਪਣੀ ਮੁਢਲੀ ਸਿੱਖਿਆ ਫੇਰੇਦਾਨ ਦੇ ਦਾਮਨੇ ਅਤੇ ਦਾਰਾਂ ਦੇ ਕਸਬਿਆਂ ਤੋਂ ਅਤੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਇਸਫਾਹਨ ਅਤੇ ਸ਼ਿਰਾਜ਼ ਤੋਂ ਪੂਰੀ ਕੀਤੀ।