ਤਾਜਿਕ ਭਾਸ਼ਾ
ਤਾਜਿਕ,[2] ਜਾਂ ਤਾਜਿਕੀ, ਤਾਜਿਕ ਫ਼ਾਰਸੀ, ਤਾਜਿਕੀ ਫ਼ਾਰਸੀ (Тоҷикӣ, Форсии Тоҷикӣ, تاجیکی, فارسی تاجیکی, Toçikī [tɔːdʒɪˈkiː]) ਇੱਕ ਦੱਖਣੀ ਪੱਛਮੀ ਇਰਾਨੀ ਭਾਸ਼ਾਜੋ ਫ਼ਾਰਸੀ ਅਤੇ ਦਰੀ ਦੇ ਨਜ਼ਦੀਕ ਦੀ ਭਾਸ਼ਾ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸਨੂੰ ਫ਼ਾਰਸੀ ਦੀ ਉਪਭਾਸ਼ਾ ਮੰਨਿਆ ਜਾਂਦਾ ਸੀ।[3] (Halimov 1974: 30–31, Oafforov 1979: 33). ਇਸ ਦੌਰ ਵਿੱਚ ਫ਼ਾਰਸੀ ਬੁੱਧੀਜੀਵੀਆਂ ਨੇ ਤਾਜਿਕ ਨੂੰ ਫ਼ਾਰਸੀ ਤੋਂ ਵੱਖ ਭਾਸ਼ਾ ਦੇ ਤੌਰ ਉੱਤੇ ਸਥਾਪਿਤ ਕਰਨ ਪੂਰੀ ਕੋਸ਼ਿਸ਼ ਕੀਤੀ। ਸਦਰਿੱਦੀਨ ਆਇਨੀ ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਤਾਜਿਕ ਫ਼ਾਰਸੀ ਦਾ ਬਿਗੜਿਆ ਹੋਇਆ ਰੂਪ ਨਹੀਂ ਹੈ।[4] ਤਾਜਿਕ ਅਤੇ ਫ਼ਾਰਸੀ ਨੂੰ ਦੋ ਜਾਂ ਇੱਕ ਭਾਸ਼ਾ ਮੰਨਣ ਪਿੱਛੇ[5] ਸਿਆਸਤ ਨਾਲ ਜੁੜਿਆ ਹੋਇਆ ਮਸਲਾ ਹੈ।[4] ਅੱਜ ਤਾਜਿਕ ਨੂੰ ਆਪਣੇ ਆਪ ਵਿੱਚ ਵੱਖਰੀ ਪੱਛਮੀ-ਇਰਾਨੀ ਭਾਸ਼ਾ ਮੰਨਿਆ ਜਾਂਦਾ ਹੈ ਅਤੇ ਇਹ ਫ਼ਾਰਸੀ ਅਤੇ ਦਰੀ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੱਖ ਹੈ।[6]
ਤਾਜਿਕ | |
---|---|
тоҷикӣ, تاجیکی, فارسی تاجیکی, toçikī | |
ਜੱਦੀ ਬੁਲਾਰੇ | ਤਾਜਿਕਸਤਾਨ, Afghanistan, Uzbekistan, ਕਿਰਗਿਜ਼ਸਤਾਨ, ਕਜ਼ਾਖਸਤਾਨ |
Native speakers | 7.9 million (2010 census – 2014)[1] |
ਸਿਰੀਲਿਕ, ਲਾਤੀਨੀ, ਫ਼ਾਰਸੀ, ਤਾਜਿਕ ਬਰੇਲ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਤਾਜਿਕਸਤਾਨ |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | tg |
ਆਈ.ਐਸ.ਓ 639-2 | tgk |
ਆਈ.ਐਸ.ਓ 639-3 | tgk |
Glottolog | taji1245 |
ਤਾਜਿਕ ਅਫ਼ਗ਼ਾਨਿਸਤਾਨ ਅਤੇ ਤਾਜਿਕਸਤਾਨ ਦੀ ਸਰਕਾਰੀ ਭਾਸ਼ਾ ਹੈ।
ਭੂਗੋਲਿਕ ਵੰਡ
ਸੋਧੋਇਤਿਹਾਸਕ ਤੌਰ ਉੱਤੇ ਸਮਰਕੰਦ ਅਤੇ ਬੁਖ਼ਾਰਾ (ਮੌਜੂਦਾ ਉਜ਼ਬੇਕਿਸਤਾਨ) ਦੋ ਸਭ ਤੋਂ ਮਸ਼ਹੂਰ ਸ਼ਹਿਰ ਹੈ ਜਿੱਥੇ ਤਾਜਿਕ ਭਾਸ਼ਾ ਬੋਲੀ ਜਾਂਦੀ ਸੀ। ਅੱਜ ਬੁਖ਼ਾਰਾ ਦੇ ਸਾਰੇ ਤਾਜੀਕ ਬੁਲਾਰੇ ਉਜ਼ਬੇਕ ਭਾਸ਼ਾ ਵੀ ਜਾਣਦੇ ਹਨ। ਸਰਕਾਰੀ ਰਿਪੋਰਟਾਂ ਅਨੁਸਾਰ ਉਜ਼ਬੇਕਿਸਤਾਨ ਦੀ 5% ਆਬਾਦੀ ਤਾਜਿਕ ਭਾਸ਼ਾ ਬੋਲਦੀ ਹੈ। ਤਾਜਿਕਸਤਾਨ ਦੀ 80% ਆਬਾਦੀ ਤਾਜਿਕ ਭਾਸ਼ਾ ਬੋਲਦੀ ਹੈ।
ਉਪਭਾਸ਼ਾਵਾਂ
ਸੋਧੋਧੁਨੀ ਵਿਉਂਤ
ਸੋਧੋਸਵਰ
ਸੋਧੋਮਿਆਰੀ ਤਾਜੀਕ ਵਿੱਚ 6 ਸਵਰ ਧੁਨੀਮ ਹਨ।
ਅਗਲੇ | ਕੇਂਦਰੀ | ਪਿਛਲੇ | |
---|---|---|---|
ਬੰਦ | и /i/ |
у /u/ | |
ਮਧਲੇ | е /eː/ |
ӯ1 /ɵː/ |
о2 /ɔː/ |
ਖੁੱਲ੍ਹੇ | а /æ/ |
ਵਿਅੰਜਨ
ਸੋਧੋਤਾਜੀਕ ਭਾਸ਼ਾ ਵਿੱਚ 24 ਵਿਅੰਜਨ ਧੁਨੀਆਂ ਹਨ।
ਹੋਂਠੀ | ਦੰਤੀ/ ਦੰਤ ਪਠਾਰੀ |
ਉੱਤਰ-ਦੰਤ ਪਠਾਰੀ | ਉਲਟਜੀਭੀ | ਤਾਲਵੀ | ਕੰਠੀ | ਸੁਰਯੰਤਰੀ | |
---|---|---|---|---|---|---|---|
ਨਾਸਕੀ | м /m/ |
н /n/ |
|||||
ਡੱਕਵੇਂ | п б /p/ /b/ |
т д /t/ /d/ |
ч ҷ /tʃ/ /dʒ/ |
к г /k/ /ɡ/ |
қ /q/ |
ъ /ʔ/ | |
ਖਹਿਵੇਂ | ф в /f/ /v/ |
с з /s/ /z/ |
ш ж /ʃ/ /ʒ/ |
х ғ /χ/ /ʁ/ |
ҳ /h/ | ||
ਫਟਕਵਾਂ | р /r/ |
||||||
ਸਰਕਵੇਂ | л /l/ |
й /j/ |
ਨੋਟਸ
ਸੋਧੋ- ↑ ਫਰਮਾ:Ethnologue18
- ↑ http://www.ethnologue.com/show_language.asp?code=tgk
- ↑ Lazard, G. 1989
- ↑ 4.0 4.1 Shinji ldo.
- ↑ Studies pertaining to the association between Tajik and Persian include Amanova (1991), Kozlov (1949), Lazard (1970), Rozenfel'd (1961), and Wei-Mintz (1962).
- ↑ Review of Tajik.
- ↑ 7.0 7.1 7.2 7.3 Windfuhr, Gernot. "Persian and Tajik." The Iranian Languages. New York, NY: Routledge, 2009. 421
- ↑ Khojayori, Nasrullo, and Mikael Thompson. Tajiki Reference Grammar for Beginners. Washington, DC: Georgetown UP, 2009.