ਇਲਾਚੀ
ਇਲਾਚੀ ਦਾ ਸੇਵਨ ਆਮ ਤੌਰ ’ਤੇ ਮੁੱਖ-ਸ਼ੁੱਧੀ ਲਈ ਅਤੇ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੀ ਆਉਂਦੀ ਹੈ- ਹਰੀ ਜਾਂ ਛੋਟੀ ਇਲਾਚੀ ਅਤੇ ਵੱਡੀ ਇਲਾਚੀ। ਜਿੱਥੇ ਵੱਡੀ ਇਲਾਚੀ ਵਿਅੰਜਨਾਂ ਨੂੰ ਲਜੀਜ ਬਣਾਉਣ ਲਈ ਇੱਕ ਮਸਾਲੇ ਦੇ ਰੂਪ ਵਿੱਚ ਪ੍ਰਿਉਕਤ ਹੁੰਦੀ ਹੈ, ਉੱਥੇ ਹੀ ਹਰੀ ਇਲਾਚੀ ਮਿਠਾਈਆਂ ਦੀ ਖੁਸ਼ਬੂ ਵਧਾਉਂਦੀ ਹੈ। ਮਹਿਮਾਨਾਂ ਦੀ ਆਉਭਗਤ ਵਿੱਚ ਵੀ ਇਲਾਚੀ ਦਾ ਪ੍ਰਯੋਗ ਹੁੰਦਾ ਹੈ। ਪਰ ਇਸਦੀ ਮਹੱਤਤਾ ਕੇਵਲ ਇੱਥੇ ਤੱਕ ਸੀਮਤ ਨਹੀਂ ਹੈ। ਇਹ ਔਸ਼ਧੀ ਗੁਣਾਂ ਦੀ ਖਾਨ ਹੈ। ਸੰਸਕ੍ਰਿਤ ਵਿੱਚ ਇਸਨੂੰ "ਐਲਾ" ਕਿਹਾ ਜਾਂਦਾ ਹੈ।
ਇਲਾਚੀ | |
---|---|
ਟ੍ਰੂ ਕਾਰਡਮਮ (Elettaria cardamomum) | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genera | |
ਪ੍ਰਕਾਰ ਅਤੇ ਵਿਤਰਣ
ਸੋਧੋਇਲਾਚੀ ਦੀਆਂ ਦੋ ਪ੍ਰਮੁੱਖ ਪ੍ਰਜਾਤੀਆਂ ਹਨ ਉਹਨਾਂ ਦਾ ਵਿਤਰਣ ਇਸ ਪ੍ਰਕਾਰ ਹੈ:-
- ਅਲਟੇਰੀਆ, ਜਿਸਨੂੰ ਹਰੀ ਜਾਂ ਛੋਟੀ ਇਲਾਚੀ ਵੀ ਕਹਿੰਦੇ ਹਨ, ਭਾਰਤ ਤੋਂ ਲੈ ਕੇ ਮਲੇਸ਼ੀਆ ਤੱਕ ਉਗਾਈ ਜਾਂਦੀ ਹੈ।
- ਐਮੋਮਮ, ਜਿਸਨੂੰ ਵੱਡੀ ਇਲਾਚੀ, ਕਾਲੀ ਇਲਾਚੀ, ਭੂਰੀ ਇਲਾਚੀ, ਨੇਪਾਲੀ ਇਲਾਚੀ, ਬੰਗਾਲ ਇਲਾਚੀ ਜਾਂ ਲਾਲ ਇਲਾਚੀ ਵੀ ਕਹਿੰਦੇ ਹਨ, ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਉਗਾਈ ਜਾਂਦੀ ਹੈ।
ਚਿੱਤਰ ਦੀਰਘਾ
ਸੋਧੋ-
ਇਲਾਚੀ ਦਾ ਫਲ ਅਤੇ ਬੀਜ
-
ਹਰੀ ਇਲਾਚੀ ਦੀ ਫਲੀ ਅਤੇ ਬੀਜ
-
ਹਰੀ ਇਲਾਚੀ ਨਾਲ ਭਰਿਆ ਮਰਤਬਾਨ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |