ਇੰਦਰਾ ਕ੍ਰਿਸ਼ਨਾਮੂਰਥੀ ਨੂਯੀ (ਤਾਮਿਲ: இந்திரா கிருஷ்ணமூர்த்தி நூயி; ਜਨਮ 28 ਅਕਤੁਬਰ 1956) ਭਾਇੱਕ ਭਾਰਤੀ-ਅਮਰੀਕੀ ਕਾਰੋਬਾਰੀ ਕਾਰਜਕਾਰੀ ਅਤੇ ਪੈਪਸੀਕੋ ਦੀ ਸਾਬਕਾ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਹੈ।[3][4][5] 2017 ਵਿੱਚ, ਪੈਪਸੀਕੋ ਵਿੱਚ ਆਪਣੇ ਆਖਰੀ ਸਾਲ ਵਿੱਚ, ਉਸਦੀ ਤਨਖਾਹ $31 ਮਿਲੀਅਨ ਸੀ।[6]

ਇੰਦਰਾ ਕ੍ਰਿਸ਼ਨਾਮੂਰਥੀ ਨੂਯੀ
ਨੂਯੀ ਵਿਸ਼ਵ ਆਰਥਿਕ ਮੰਚ ਸਾਲਾਨਾ ਮੀਟਿੰਗ ਦਾਵੋਸ, ਸ੍ਵਿਟਜ਼ਰਲੈੰਡ, ਜਨਵਰੀ 2010
ਜਨਮ (1955-10-28) 28 ਅਕਤੂਬਰ 1955 (ਉਮਰ 68)
ਮਦ੍ਰਾਸ, ਤਮਿਲਨਾਡੂ, ਭਾਰਤ
ਨਾਗਰਿਕਤਾਅਮਰੀਕੀ[1]
ਅਲਮਾ ਮਾਤਰਮਦ੍ਰਾਸ ਕ੍ਰਿਸਚਿਅੰਨ
ਇੰਡੀਅਨ ਇੰਸਟੀਟੂਟ ਔਫ ਮੈਨੇਜਮੇਂਟ ਕਲਕੱਤਾ)
ਯੇਲ ਸਕੂਲ ਔਫ ਮੈਨੇਜਮੈਂਟ
ਪੇਸ਼ਾਅਦਿਆਕਸ਼ ਅਤੇ ਪੈਪਸੀਕੋ ਦੀ ਮੁੱਖ ਕਾਰਜਕਾਰੀ ਅਧਿਕਾਰੀ

ਉਹ ਲਗਾਤਾਰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚ ਸ਼ਾਮਲ ਹੈ।[7] 2014 ਵਿੱਚ, ਉਹ ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ 13ਵੇਂ ਨੰਬਰ 'ਤੇ ਸੀ[8] ਅਤੇ 2015 ਵਿੱਚ ਉਸਨੇ ਫਾਰਚਿਊਨ ਸੂਚੀ ਵਿੱਚ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਦਰਜਾ ਪ੍ਰਾਪਤ ਕੀਤਾ ਸੀ।[9] 2017 ਵਿੱਚ, ਉਸਨੂੰ ਫੋਰਬਸ ਦੀ ਵਪਾਰ ਵਿੱਚ 19 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਇੱਕ ਵਾਰ ਫਿਰ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਦਰਜਾ ਦਿੱਤਾ ਗਿਆ ਸੀ।[10]

ਉਹ ਐਮਾਜ਼ਾਨ[11] ਅਤੇ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ ਦੇ ਬੋਰਡਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ।[12] ਫਿਲਿਪਸ ਨੇ ਇੰਦਰਾ ਨੂੰ ਮਈ 2021 ਵਿੱਚ ਆਪਣੇ ਬੋਰਡ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ।[13]

ਮੁੱਢਲਾ ਜੀਵਨ ਸੋਧੋ

ਇੰਦਰਾ ਦਾ ਜਨਮ ਮਦਰਾਸ (ਹੁਣ ਚੇਨਈ ਵਜੋਂ ਜਾਣਿਆ ਜਾਂਦਾ ਹੈ), ਤਾਮਿਲਨਾਡੂ, ਭਾਰਤ ਵਿੱਚ ਹੋਇਆ ਸੀ।[14][15][16] ਇੰਦਰਾ ਨੇ ਆਪਣੀ ਸਕੂਲੀ ਪੜ੍ਹਾਈ ਟੀ. ਨਗਰ ਦੇ ਹੋਲੀ ਏਂਜਲਸ ਐਂਗਲੋ ਇੰਡੀਅਨ ਹਾਇਰ ਸੈਕੰਡਰੀ ਸਕੂਲ ਵਿੱਚ ਕੀਤੀ।[17]

ਸਿੱਖਿਆ ਸੋਧੋ

ਇੰਦਰਾ ਨੇ 1974 ਵਿੱਚ ਮਦਰਾਸ ਯੂਨੀਵਰਸਿਟੀ ਦੇ ਮਦਰਾਸ ਕ੍ਰਿਸ਼ਚੀਅਨ ਕਾਲਜ ਤੋਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿੱਚ ਬੈਚਲਰ ਡਿਗਰੀਆਂ ਪ੍ਰਾਪਤ ਕੀਤੀਆਂ, ਅਤੇ 1976 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਕਲਕੱਤਾ ਤੋਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਡਿਪਲੋਮਾ ਪ੍ਰਾਪਤ ਕੀਤਾ।[18] 1978 ਵਿੱਚ, ਇੰਦਰਾ ਨੂੰ ਯੇਲ ਸਕੂਲ ਆਫ਼ ਮੈਨੇਜਮੈਂਟ ਵਿੱਚ ਦਾਖਲਾ ਮਿਲਿਆ ਅਤੇ ਉਹ ਸੰਯੁਕਤ ਰਾਜ ਅਮਰੀਕਾ (ਯੂਐਸਏ) ਵਿੱਚ ਚਲੀ ਗਈ ਜਿੱਥੇ ਉਸਨੇ 1980 ਵਿੱਚ ਪਬਲਿਕ ਅਤੇ ਪ੍ਰਾਈਵੇਟ ਮੈਨੇਜਮੈਂਟ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਹਵਾਲੇ ਸੋਧੋ

 1. "The TIME 100". Archived from the original on 2013-08-24. Retrieved 2014-10-15. {{cite web}}: Unknown parameter |dead-url= ignored (|url-status= suggested) (help) Archived 2013-08-24 at the Wayback Machine.
 2. [1]
 3. "PepsiCo CEO Indra Nooyi Is Stepping Down After 12 Years". NPR.org (in ਅੰਗਰੇਜ਼ੀ). Retrieved 2018-08-07.
 4. "Leadership". PepsiCo, Inc. Official Website (in ਅੰਗਰੇਜ਼ੀ).
 5. "PepsiCo, Inc. (NYSE:PEP) : Second Quarter 2010 Earnings Preview". IStock Analyst. 15 ਜੁਲਾਈ 2010. Archived from the original on 17 ਜੁਲਾਈ 2010. Retrieved 11 ਦਸੰਬਰ 2010.
 6. "Not Preaching, Suggesting, Recommending, Says Indra Nooyi On Never Asked For Raise Comment". Moneycontrol (in ਅੰਗਰੇਜ਼ੀ). Retrieved 2022-01-12.
 7. Sellers, Patricia (2 October 2012). "Forbes Magazine's List of The World's 100 Most Powerful Women". Forbes.
 8. "#13 Indra Nooyi". Forbes. Retrieved 20 June 2014.
 9. Howard, Caroline. "The World's Most Powerful Women 2015". Forbes (in ਅੰਗਰੇਜ਼ੀ). Retrieved 2018-10-03.
 10. Howard, Caroline. "The 19 Most Powerful Women In Business 2017: CEOs And More With Ambitious Goals". Forbes (in ਅੰਗਰੇਜ਼ੀ). Retrieved 2020-03-02.
 11. "PepsiCo's former CEO Indra Nooyi joins Amazon's Board of Directors". 26 February 2019.
 12. "ICC appoints Indra Nooyi as Independent Director".
 13. "Philips provides update on composition of its Supervisory Board and proposes reappointment of Marnix van Ginneken as member of its Board of Management". GlobeNewswire. 23 February 2021.
 14. "Personal side of Indra Nooyi". Timesofindia-economictimes. 7 February 2007. Retrieved 26 May 2015.
 15. Zweigenhaft, Richard L.; Domhoff, G. William (2011). The New CEOs: Women, African American, Latino, and Asian American Leaders of Fortune 500 Companies. Rowman & Littlefield Publishers. p. 68. ISBN 978-1-4422-0767-7.
 16. "Pride of Chennai". ITZChennai. 2015. Archived from the original on 8 ਨਵੰਬਰ 2014. Retrieved 8 ਨਵੰਬਰ 2014.
 17. "Who is Indra Nooyi?". The Indian Express. 6 August 2018. Retrieved 13 October 2018.
 18. ""Indra Nooyi Biography." - Life, Family, Children, Parents, School, Mother, Born, College, House". Newsmakers Cumulation — Encyclopedia of World Biography. Retrieved 26 May 2015.