ਸੰਯੁਕਤ ਰਾਜ
ਸੰਯੁਕਤ ਰਾਜ ਅਮਰੀਕਾ (ਯੂ.ਐੱਸ.ਏ.),ਆਮ ਤੌਰ 'ਤੇ ਸੰਯੁਕਤ ਰਾਜ (ਯੂ.ਐੱਸ.) ਵਜੋਂ ਜਾਣਿਆ ਜਾਂਦਾ ਹੈ ਜਾਂ ਗੈਰ-ਰਸਮੀ ਤੌਰ 'ਤੇ ਅਮਰੀਕਾ ਵਜੋਂ, ਮੁੱਖ ਤੌਰ 'ਤੇ ਉੱਤਰੀ ਅਮਰੀਕਾ ਵਿੱਚ ਸਥਿਤ ਇੱਕ ਦੇਸ਼ ਹੈ ਜਿਸ ਵਿੱਚ 50 ਰਾਜ, ਇੱਕ ਸੰਘੀ ਜ਼ਿਲ੍ਹਾ, ਪੰਜ ਪ੍ਰਮੁੱਖ ਗੈਰ-ਸੰਗਠਿਤ ਪ੍ਰਦੇਸ਼, ਨੌ ਮਾਈਨਰ ਆਊਟਲਾਈੰਗ ਟਾਪੂ, ਅਤੇ 326 ਭਾਰਤੀ ਰਿਜ਼ਰਵੇਸ਼ਨ ਸ਼ਾਮਲ ਹਨ। ਇਹ ਜ਼ਮੀਨ ਅਤੇ ਕੁੱਲ ਖੇਤਰਫਲ ਦੋਵਾਂ ਪੱਖੋਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ।[lower-alpha 3] ਇਹ ਇਸਦੇ ਉੱਤਰ ਵਿੱਚ ਕੈਨੇਡਾ ਅਤੇ ਇਸਦੇ ਦੱਖਣ ਵਿੱਚ ਮੈਕਸੀਕੋ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ ਅਤੇ ਬਹਾਮਾਸ, ਕਿਊਬਾ, ਰੂਸ ਅਤੇ ਹੋਰ ਦੇਸ਼ਾਂ ਨਾਲ ਸਮੁੰਦਰੀ ਸਰਹੱਦਾਂ ਹਨ।[lower-alpha 9] 333 ਮਿਲੀਅਨ ਤੋਂ ਵੱਧ ਦੀ ਆਬਾਦੀ ਦੇ ਨਾਲ, ਇਹ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਦੁਨੀਆ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।[lower-alpha 10] ਸੰਯੁਕਤ ਰਾਜ ਦੀ ਰਾਸ਼ਟਰੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਹੈ, ਅਤੇ ਇਸਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਅਤੇ ਪ੍ਰਮੁੱਖ ਵਿੱਤੀ ਕੇਂਦਰ ਨਿਊਯਾਰਕ ਸਿਟੀ ਹੈ।
ਸੰਯੁਕਤ ਰਾਜ ਅਮਰੀਕਾ | |||||
---|---|---|---|---|---|
| |||||
ਮਾਟੋ: "ਸਾਨੂੰ ਪ੍ਰਮਾਤਮਾ ਤੇ ਭਰੋਸਾ ਹੈ"[1] | |||||
ਐਨਥਮ: "ਦ ਸਟਾਰ ਸਪਰੈਂਗਲਡ ਬੈਨਰ"[2] | |||||
ਰਾਜਧਾਨੀ | ਵਾਸ਼ਿੰਗਟਨ, ਡੀ.ਸੀ 38°53′N 77°1′W / 38.883°N 77.017°W | ||||
ਸਭ ਤੋਂ ਵੱਡਾ ਸ਼ਹਿਰ | ਨਿਊਯਾਰਕ ਸ਼ਹਿਰ 40°43′N 74°0′W / 40.717°N 74.000°W | ||||
ਅਧਿਕਾਰਤ ਭਾਸ਼ਾਵਾਂ | ਸੰਘੀ ਪੱਧਰ 'ਤੇ ਕੋਈ ਨਹੀਂ[lower-alpha 1] | ||||
ਰਾਸ਼ਟਰੀ ਭਾਸ਼ਾ | ਅੰਗਰੇਜ਼ੀ (ਡੀ ਫੈਕਟੋ)[not verified in body] | ||||
ਨਸਲੀ ਸਮੂਹ | |||||
ਧਰਮ (2021)[6] |
| ||||
ਵਸਨੀਕੀ ਨਾਮ | ਅਮਰੀਕੀ[lower-alpha 2][7] | ||||
ਸਰਕਾਰ | ਫੈਡਰਲ ਰਾਸ਼ਟਰਪਤੀ ਸੰਵਿਧਾਨਕ ਗਣਰਾਜ | ||||
ਜੋ ਬਾਈਡਨ | |||||
ਕਮਲਾ ਹੈਰਿਸ | |||||
• ਸਦਨ ਸਪੀਕਰ | ਕੈਵਿਨ ਮੈਕਰਥੀ | ||||
• ਚੀਫ ਜਸਟਿਸ | ਜਾਨ ਰਾਬਰਟਸ | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨੇਟ | |||||
ਪ੍ਰਤੀਨਿਧੀ ਸਦਨ | |||||
ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ | |||||
• ਘੋਸ਼ਣਾ | ਜੁਲਾਈ 4, 1776 | ||||
• ਸੰਘ | ਮਾਰਚ 1, 1781 | ||||
• ਮਾਨਤਾ | ਸਤੰਬਰ 3, 1783 | ||||
• ਸੰਵਿਧਾਨ | ਜੂਨ 21, 1788 | ||||
• ਆਖਰੀ ਸੋਧ | ਮਈ 5, 1992 | ||||
ਖੇਤਰ | |||||
• ਕੁੱਲ ਖੇਤਰ | 3,796,742 sq mi (9,833,520 km2)[8] (ਤੀਜਾ[lower-alpha 3]) | ||||
• ਜਲ (%) | 4.66[9] (2015) | ||||
• ਜ਼ਮੀਨੀ ਖੇਤਰ | 3,531,905 sq mi (9,147,590 km2) (ਤੀਜਾ) | ||||
ਆਬਾਦੀ | |||||
• 2022 ਅਨੁਮਾਨ | 333,287,557[10] | ||||
• 2020 ਜਨਗਣਨਾ | 331,449,281[lower-alpha 4][11] (ਤੀਜਾ) | ||||
• ਘਣਤਾ | 87/sq mi (33.6/km2) (185ਵਾਂ) | ||||
ਜੀਡੀਪੀ (ਪੀਪੀਪੀ) | 2023 ਅਨੁਮਾਨ | ||||
• ਕੁੱਲ | $26.855 ਟ੍ਰਿਲੀਅਨ[12] (ਦੂਜਾ) | ||||
• ਪ੍ਰਤੀ ਵਿਅਕਤੀ | $80,035[12] (8ਵਾਂ) | ||||
ਜੀਡੀਪੀ (ਨਾਮਾਤਰ) | 2023 ਅਨੁਮਾਨ | ||||
• ਕੁੱਲ | $26.855 ਟ੍ਰਿਲੀਅਨ[12] (ਪਹਿਲਾ) | ||||
• ਪ੍ਰਤੀ ਵਿਅਕਤੀ | $80,035[12] (7ਵਾਂ) | ||||
ਗਿਨੀ (2020) | 39.4[lower-alpha 5][13] ਮੱਧਮ | ||||
ਐੱਚਡੀਆਈ (2021) | 0.921[14] ਬਹੁਤ ਉੱਚਾ · 21ਵਾਂ | ||||
ਮੁਦਰਾ | ਯੂ. ਐੱਸ. ਡਾਲਰ ($) (USD) | ||||
ਸਮਾਂ ਖੇਤਰ | UTC−4 ਤੋਂ −12, +10, +11 | ||||
• ਗਰਮੀਆਂ (DST) | UTC−4 ਤੋਂ −10[lower-alpha 6] | ||||
ਮਿਤੀ ਫਾਰਮੈਟ | mm/dd/yyyy[lower-alpha 7] | ||||
ਡਰਾਈਵਿੰਗ ਸਾਈਡ | ਸੱਜੇ[lower-alpha 8] | ||||
ਕਾਲਿੰਗ ਕੋਡ | +1 | ||||
ਆਈਐਸਓ 3166 ਕੋਡ | US | ||||
ਇੰਟਰਨੈੱਟ ਟੀਐਲਡੀ | .us[15] |
ਆਦਿਵਾਸੀ ਲੋਕ ਹਜ਼ਾਰਾਂ ਸਾਲਾਂ ਤੋਂ ਅਮਰੀਕਾ ਵਿਚ ਵੱਸਦੇ ਹਨ। 1607 ਦੀ ਸ਼ੁਰੂਆਤ ਤੋਂ, ਬ੍ਰਿਟਿਸ਼ ਬਸਤੀਵਾਦ ਨੇ ਪੂਰਬੀ ਸੰਯੁਕਤ ਰਾਜ ਅਮਰੀਕਾ ਵਿੱਚ ਤੇਰ੍ਹਾਂ ਕਲੋਨੀਆਂ ਦੀ ਸਥਾਪਨਾ ਕੀਤੀ। ਉਹਨਾਂ ਨੇ ਟੈਕਸਾਂ ਅਤੇ ਰਾਜਨੀਤਿਕ ਪ੍ਰਤੀਨਿਧਤਾ ਨੂੰ ਲੈ ਕੇ ਬ੍ਰਿਟਿਸ਼ ਤਾਜ ਨਾਲ ਝਗੜਾ ਕੀਤਾ, ਜਿਸ ਨਾਲ ਅਮਰੀਕੀ ਕ੍ਰਾਂਤੀ ਅਤੇ ਅਗਲੀ ਇਨਕਲਾਬੀ ਜੰਗ ਹੋਈ। ਸੰਯੁਕਤ ਰਾਜ ਅਮਰੀਕਾ ਨੇ 4 ਜੁਲਾਈ, 1776 ਨੂੰ ਅਜ਼ਾਦੀ ਦਾ ਐਲਾਨ ਕੀਤਾ, ਅਟੁੱਟ ਕੁਦਰਤੀ ਅਧਿਕਾਰਾਂ, ਸ਼ਾਸਨ ਦੀ ਸਹਿਮਤੀ, ਅਤੇ ਉਦਾਰ ਲੋਕਤੰਤਰ ਦੇ ਗਿਆਨ ਦੇ ਸਿਧਾਂਤਾਂ 'ਤੇ ਸਥਾਪਿਤ ਪਹਿਲਾ ਰਾਸ਼ਟਰ-ਰਾਜ ਬਣ ਗਿਆ। ਦੇਸ਼ ਨੇ ਪੂਰੇ ਉੱਤਰੀ ਅਮਰੀਕਾ ਵਿੱਚ ਫੈਲਣਾ ਸ਼ੁਰੂ ਕੀਤਾ, 1848 ਤੱਕ ਮਹਾਂਦੀਪ ਵਿੱਚ ਫੈਲਿਆ। ਗੁਲਾਮੀ ਉੱਤੇ ਅਨੁਭਾਗਿਕ ਵੰਡ ਨੇ ਅਮਰੀਕਾ ਦੇ ਸੰਘੀ ਰਾਜਾਂ ਦੇ ਵੱਖ ਹੋਣ ਦੀ ਅਗਵਾਈ ਕੀਤੀ, ਜਿਸ ਨੇ ਅਮਰੀਕੀ ਘਰੇਲੂ ਯੁੱਧ (1861-1865) ਦੌਰਾਨ ਯੂਨੀਅਨ ਦੇ ਬਾਕੀ ਰਾਜਾਂ ਨਾਲ ਲੜਿਆ। ਯੂਨੀਅਨ ਦੀ ਜਿੱਤ ਅਤੇ ਸੰਭਾਲ ਦੇ ਨਾਲ, ਗੁਲਾਮੀ ਨੂੰ ਰਾਸ਼ਟਰੀ ਤੌਰ 'ਤੇ ਖਤਮ ਕਰ ਦਿੱਤਾ ਗਿਆ ਸੀ।
1900 ਤੱਕ, ਸੰਯੁਕਤ ਰਾਜ ਅਮਰੀਕਾ ਨੇ ਆਪਣੇ ਆਪ ਨੂੰ ਇੱਕ ਮਹਾਨ ਸ਼ਕਤੀ ਵਜੋਂ ਸਥਾਪਿਤ ਕਰ ਲਿਆ ਸੀ, ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਬਣ ਗਈ ਸੀ। 1941 ਵਿੱਚ ਪਰਲ ਹਾਰਬਰ ਉੱਤੇ ਜਾਪਾਨ ਦੇ ਹਮਲੇ ਤੋਂ ਬਾਅਦ, ਯੂਐਸ ਨੇ ਸਹਿਯੋਗੀ ਪੱਖ ਤੋਂ ਦੂਜੇ ਵਿਸ਼ਵ ਯੁੱਧ ਵਿੱਚ ਦਾਖਲਾ ਲਿਆ। ਯੁੱਧ ਦੇ ਬਾਅਦ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਸੰਘ ਨੂੰ ਦੁਨੀਆ ਦੀਆਂ ਦੋ ਮਹਾਂਸ਼ਕਤੀਆਂ ਦੇ ਰੂਪ ਵਿੱਚ ਛੱਡ ਦਿੱਤਾ ਅਤੇ ਸ਼ੀਤ ਯੁੱਧ ਦੀ ਅਗਵਾਈ ਕੀਤੀ। ਸ਼ੀਤ ਯੁੱਧ ਦੌਰਾਨ, ਦੋਵੇਂ ਦੇਸ਼ ਵਿਚਾਰਧਾਰਕ ਦਬਦਬੇ ਲਈ ਸੰਘਰਸ਼ ਵਿੱਚ ਰੁੱਝੇ ਹੋਏ ਸਨ ਪਰ ਸਿੱਧੇ ਫੌਜੀ ਟਕਰਾਅ ਤੋਂ ਬਚੇ ਸਨ। ਉਹਨਾਂ ਨੇ ਸਪੇਸ ਰੇਸ ਵਿੱਚ ਵੀ ਮੁਕਾਬਲਾ ਕੀਤਾ, ਜੋ ਕਿ 1969 ਵਿੱਚ ਅਪੋਲੋ 11 ਦੀ ਲੈਂਡਿੰਗ ਵਿੱਚ ਸਮਾਪਤ ਹੋਈ, ਜਿਸ ਨਾਲ ਅਮਰੀਕਾ ਚੰਦਰਮਾ ਉੱਤੇ ਮਨੁੱਖਾਂ ਨੂੰ ਉਤਾਰਨ ਵਾਲਾ ਪਹਿਲਾ ਅਤੇ ਇੱਕੋ ਇੱਕ ਦੇਸ਼ ਬਣ ਗਿਆ। 1991 ਵਿੱਚ ਸੋਵੀਅਤ ਯੂਨੀਅਨ ਦੇ ਪਤਨ ਅਤੇ ਬਾਅਦ ਵਿੱਚ ਸ਼ੀਤ ਯੁੱਧ ਦੇ ਅੰਤ ਦੇ ਨਾਲ, ਸੰਯੁਕਤ ਰਾਜ ਅਮਰੀਕਾ ਵਿਸ਼ਵ ਦੀ ਇੱਕਮਾਤਰ ਮਹਾਂਸ਼ਕਤੀ ਵਜੋਂ ਉਭਰਿਆ।
ਸੰਯੁਕਤ ਰਾਜ ਸਰਕਾਰ ਇੱਕ ਸੰਘੀ ਗਣਰਾਜ ਹੈ ਅਤੇ ਸਰਕਾਰ ਦੀਆਂ ਤਿੰਨ ਵੱਖਰੀਆਂ ਸ਼ਾਖਾਵਾਂ ਵਾਲਾ ਇੱਕ ਪ੍ਰਤੀਨਿਧ ਲੋਕਤੰਤਰ ਹੈ। ਇਸ ਵਿੱਚ ਪ੍ਰਤੀਨਿਧੀ ਸਦਨ, ਇੱਕ ਹੇਠਲੇ ਸਦਨ ਤੋਂ ਬਣੀ ਇੱਕ ਦੋ-ਸਦਨੀ ਰਾਸ਼ਟਰੀ ਵਿਧਾਨ ਸਭਾ ਹੈ; ਅਤੇ ਸੈਨੇਟ, ਹਰੇਕ ਰਾਜ ਲਈ ਬਰਾਬਰ ਨੁਮਾਇੰਦਗੀ 'ਤੇ ਆਧਾਰਿਤ ਇੱਕ ਉਪਰਲਾ ਸਦਨ। ਬਹੁਤ ਸਾਰੇ ਨੀਤੀਗਤ ਮੁੱਦਿਆਂ ਨੂੰ ਰਾਜ ਜਾਂ ਸਥਾਨਕ ਪੱਧਰ 'ਤੇ ਵਿਕੇਂਦਰੀਕ੍ਰਿਤ ਕੀਤਾ ਜਾਂਦਾ ਹੈ, ਅਧਿਕਾਰ ਖੇਤਰ ਦੁਆਰਾ ਵਿਆਪਕ ਤੌਰ 'ਤੇ ਵੱਖਰੇ ਕਾਨੂੰਨਾਂ ਦੇ ਨਾਲ। ਜੀਵਨ ਦੀ ਗੁਣਵੱਤਾ, ਆਮਦਨ ਅਤੇ ਦੌਲਤ, ਆਰਥਿਕ ਮੁਕਾਬਲੇਬਾਜ਼ੀ, ਮਨੁੱਖੀ ਅਧਿਕਾਰਾਂ, ਨਵੀਨਤਾ, ਅਤੇ ਸਿੱਖਿਆ ਦੇ ਅੰਤਰਰਾਸ਼ਟਰੀ ਮਾਪਦੰਡਾਂ ਵਿੱਚ ਯੂ.ਐਸ. ਇਸ ਵਿੱਚ ਭ੍ਰਿਸ਼ਟਾਚਾਰ ਦਾ ਪੱਧਰ ਘੱਟ ਹੈ। ਇਸ ਵਿੱਚ ਜ਼ਿਆਦਾਤਰ ਹੋਰ ਵਿਕਸਤ ਦੇਸ਼ਾਂ ਨਾਲੋਂ ਕੈਦ ਅਤੇ ਅਸਮਾਨਤਾ ਦੇ ਉੱਚ ਪੱਧਰ ਹਨ, ਅਤੇ ਵਿਸ਼ਵਵਿਆਪੀ ਸਿਹਤ ਸੰਭਾਲ ਤੋਂ ਬਿਨਾਂ ਇੱਕਲੌਤਾ ਵਿਕਸਤ ਦੇਸ਼ ਹੈ। ਸੰਸਕ੍ਰਿਤੀਆਂ ਅਤੇ ਨਸਲਾਂ ਦੇ ਪਿਘਲਣ ਵਾਲੇ ਪੋਟ ਦੇ ਰੂਪ ਵਿੱਚ, ਸੰਯੁਕਤ ਰਾਜ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਵਾਸੀ ਆਬਾਦੀ ਦੁਆਰਾ ਆਕਾਰ ਦਿੱਤਾ ਗਿਆ ਹੈ।
ਸੰਯੁਕਤ ਰਾਜ ਅਮਰੀਕਾ ਇੱਕ ਉੱਚ ਵਿਕਸਤ ਦੇਸ਼ ਹੈ ਜਿਸਦੀ ਦੁਨੀਆ ਵਿੱਚ ਕਿਸੇ ਵੀ ਰਾਜ ਦੀ ਸਭ ਤੋਂ ਵੱਧ ਔਸਤ ਆਮਦਨ ਹੈ। ਇਸਦੀ ਅਰਥਵਿਵਸਥਾ ਗਲੋਬਲ ਜੀਡੀਪੀ ਦਾ ਲਗਭਗ ਇੱਕ ਚੌਥਾਈ ਹਿੱਸਾ ਹੈ ਅਤੇ ਮਾਰਕੀਟ ਐਕਸਚੇਂਜ ਦਰਾਂ 'ਤੇ ਜੀਡੀਪੀ ਦੁਆਰਾ ਦੁਨੀਆ ਦੀ ਸਭ ਤੋਂ ਵੱਡੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਆਯਾਤਕ ਅਤੇ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ, ਅਤੇ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਸੰਪੱਤੀ ਰੱਖਦਾ ਹੈ। ਸੰਯੁਕਤ ਰਾਜ ਸੰਯੁਕਤ ਰਾਸ਼ਟਰ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ, ਅਮਰੀਕੀ ਰਾਜਾਂ ਦੀ ਸੰਸਥਾ, ਨਾਟੋ, ਵਿਸ਼ਵ ਸਿਹਤ ਸੰਗਠਨ ਦਾ ਸੰਸਥਾਪਕ ਮੈਂਬਰ ਹੈ, ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। ਇਹ ਦੁਨੀਆ ਦੀ ਸਭ ਤੋਂ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਿਕ, ਫੌਜੀ ਅਤੇ ਵਿਗਿਆਨਕ ਸ਼ਕਤੀ ਹੈ।
ਇਤਿਹਾਸ
ਸੋਧੋਕੋਲੰਬਸ ਨੇ ਸੰਨ 1492 ਵਿੱਚ ਅਮਰੀਕਾ ਲੱਭਿਆ। ਸਪੇਨ, ਫਰਾਂਸ ਅਤੇ ਇੰਗਲੈਂਡ ਦੇ ਵਾਸੀਆਂ ਨੇ ਇੱਥੇ ਬਸਤੀਆਂ ਸਥਾਪਿਤ ਕੀਤੀਆਂ। ਹੌਲੀ-ਹੌਲੀ ਇੰਗਲੈਂਡ ਦੇ ਬਸਤੀਵਾਦੀਆਂ ਨੇ ਸਪੇਨ ਅਤੇ ਫਰਾਂਸੀਸੀ ਬਸਤੀਆਂ ਤੋਂ ਉਨ੍ਹਾਂ ਦਾ ਇਲਾਕਾ ਲੈ ਲਿਆ ਅਤੇ ਅਮਰੀਕਾ, ਇੰਗਲੈਂਡ ਦੀ ਬਸਤੀ ਬਣ ਗਈ। ਅਮਰੀਕੀ ਲੋਕਾਂ ਨੇ ਇੰਗਲੈਂਡ ਤੋਂ ਆਜ਼ਾਦ ਹੋਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਸੰਨ 1776 ਵਿੱਚ ਇੰਗਲੈਂਡ ਤੋਂ ਆਜ਼ਾਦ ਹੋ ਕੇ ਅਮਰੀਕਾ ਇੱਕ ਆਜ਼ਾਦ ਦੇਸ਼ ਬਣ ਗਿਆ ਪਰ ਅਮਰੀਕਾ ਦੁਨੀਆ ਦੇ ਨਕਸ਼ੇ ‘ਤੇ ਇੱਕ ਮਹੱਤਵਪੂਰਨ ਦੇਸ਼ ਨਹੀਂ ਸੀ।
- ਅਮਰੀਕਾ ਦਾ ਮੁੱਢ ਬਹੁਤ ਹੀ ਨਿਮਨ ਅਤੇ ਨਿਮਰ ਵਰਗਾਂ ਨੇ ਬੰਨ੍ਹਿਆ। ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਲੋਕ ਯੂਰਪ ਤੋਂ ਅਮਰੀਕਾ ਆ ਕੇ ਵਸੇ। ਪਹਿਲਾ ਵਰਗ ਉਹ ਸੀ ਜੋ ਯੂਰਪ ਵਿੱਚ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਸੀ। ਲੱਖਾਂ ਲੋਕ ਅਜਿਹੀ ਮੌਤ ਤੋਂ ਬਚਣ ਲਈ ਅਮਰੀਕਾ ਆ ਵਸੇ। ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰਪ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰਪੀ ਸਮਾਜ ਦਾ ਸਭ ਤੋਂ ਹੇਠਲਾ ਨਿਮਰ ਅਤੇ ਨਿਮਨ ਵਰਗ ਹੀ ਕਹੇ ਜਾ ਸਕਦੇ ਸਨ।
- ਦੂਜਾ ਵਰਗ ਜਰਾਇਮ ਪੇਸ਼ਾ ਅਤੇ ਅਣਚਾਹੇ ਤੱਤ ਸਨ। ਇਹ ਉਹ ਵਰਗ ਸੀ ਜਿਸ ਨੂੰ ਯੂਰਪੀ ਸਮਾਜ ਸਹਿਣ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ ਉਥੋਂ ਕੱਢ ਕੇ ਜ਼ਬਰਦਸਤੀ ਅਮਰੀਕਾ ਵਸਾਇਆ ਗਿਆ। ਭਾਵੇਂ ਆਸਟਰੇਲੀਆ ਇੱਕ ਐਲਾਨੀ ਹੋਈ ਦੰਡਕ ਬਸਤੀ ਸੀ ਪਰ ਯੂਰਪ ਅਮਲੀ ਤੌਰ ‘ਤੇ ਅਮਰੀਕਾ ਨੂੰ ਵੀ ਇੱਕ ਪੀਨਲ ਕਾਲੋਨੀ ਵਾਂਗ ਹੀ ਸਮਝਦਾ ਸੀ ਜਿੱਥੇ ਉਹ ਆਪਣੇ ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਧੱਕ ਸਕਦਾ ਸੀ।
- ਤੀਜਾ ਵਰਗ ਉਹ ਸੀ ਜੋ ਆਪਣੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਕਾਰਨ ਯੂਰਪ ਵਿੱਚ ਫਿੱਟ ਨਹੀਂ ਬੈਠਦਾ ਸੀ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਜਾਂ ਵਿਚਾਰਾਂ ਨੂੰ ਯੂਰਪ ਵਿੱਚ ਸਹਿਣ ਨਹੀਂ ਕੀਤਾ ਜਾਂਦਾ ਸੀ। ਕੈਥੋਲਿਕ ਬਹੁਗਿਣਤੀ ਦੇਸ਼ਾਂ ਵਿੱਚ ਪਰੋਟੈਸਟੈਂਟਾਂ ਅਤੇ ਪਰੋਟੈਸਟੈਂਟ ਬਹੁਗਿਣਤੀ ਵਾਲੇ ਮੁਲਕਾਂ ਵਿੱਚ ਕੈਥੋਲਿਕਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ ਸੀ ਅਤੇ ਇਹ ਲੋਕ ਵੀ ਯੂਰਪ ਛੱਡ ਕੇ ਅਮਰੀਕਾ ਆ ਵਸੇ।
ਕੁਦਰਤੀ ਸੋਮੇ
ਸੋਧੋਅਮਰੀਕਾ ਦੀ ਮਹਾਨਤਾ ਦਾ ਮੁੱਖ ਕਾਰਨ ਇੱਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ। ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਸੀਮਿਤ ਕੁਦਰਤੀ ਵਸੀਲੇ ਸਨ ਅਤੇ ਉਥੋਂ ਦੀ ਵਸੋਂ ਜ਼ਿਆਦਾ ਸੀ। ਯੂਰਪ ਦੀ ਤੁਲਨਾ ਵਿੱਚ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕਦਰਤੀ ਵਸੀਲੇ ਉਪਲਬਧ ਸਨ। ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦਾ ਵੀ ਸਫ਼ਲ ਹੋਣਾ ਲਗਪਗ ਲਾਜ਼ਮੀ ਸੀ। ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਨ ਤੱਥਾਂ ਦੀ ਕਸਵਟੀ ‘ਤੇ ਪੂਰਾ ਨਹੀਂ ਉਤਰਦਾ। ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕੀ ਹੰਕਾਰ ਦਾ ਮੁੱਢ ਬੰਨਿ੍ਹਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਮਨ ਅਤੇ ਨਿਮਰ ਮੁੱਢ ਨੂੰ ਦੇਖਦੇ ਹੋਏ ਅਮੀਰਕੀ ਨਿਮਰਤਾ ਦਾ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੇ ਯੂਰਪ ਦੇ ਰਹੇ-ਖੁਹੇ, ਨਖਿੱਧ, ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਵੀ ਇੱਕ ਮਹਾਨ ਦੇਸ਼ ਦੇ ਵਾਸੀ ਬਣਾ ਦਿੱਤਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।
ਲੁੱਟ
ਸੋਧੋਅਮੀਰ ਕੁਦਰਤੀ ਵਸੀਲਿਆਂ ਤੋਂ ਇਲਾਵਾ ਘੱਟ ਗਿਣਤੀਆਂ ਦੀ ਲੁੱਟ ਨੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਵਿੱਚ ਵੱਡਾ ਹਿੱਸਾ ਪਇਆ ਹੈ। ਸਭ ਤੋਂ ਪਹਿਲਾਂ ਅਮਰੀਕੀ ਗੋਰਿਆਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਖੋਹੀਆਂ, ਇਹ ਜ਼ਮੀਨਾਂ ਧੋਖੇ ਤੇ ਨਾਬਰਾਬਰੀ ਵਾਲੀਆਂ ਸੰਧੀਆਂ ਉਨ੍ਹਾਂ ‘ਤੇ ਠੋਸ ਕੇ ਅਤੇ ਕਈ ਵਾਰੀ ਜੰਗਲੀ ਜਾਨਵਰਾਂ ਵਾਂਗ ਵੱਡੇ ਪੱਧਰ ‘ਤੇ ਉਨ੍ਹਾਂ ਦਾ ਕਤਲੇਆਮ ਕਰ ਕੇ ਵੀ ਖੋਹੀਆਂ ਗਈਆਂ।
- ਕਾਲੇ ਲੋਕਾਂ ਦੀ ਲੁੱਟ ਕੀਤੀ ਗਈ। ਆਧੁਨਿਕ ਯੁੱਗ ਵਿੱਚ ਉਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਜਦੋਂਕਿ ਬਾਕੀ ਦੁਨੀਆ ਵਿੱਚ ਗੁਲਾਮੀ ਪ੍ਰਥਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਸੀ। ਕਾਲੇ ਲੋਕਾਂ ਨੂੰ ਪਹਿਲਾਂ ਖੇਤੀਬਾੜੀ ਅਤੇ ਘਰੇਲੂ ਯੁੱਧ ਤੋਂ ਬਾਅਦ ਕਾਰਖਾਨਿਆਂ ਵਿੱਚ ਉਤਪਾਦਨ ਲਈ ਵਰਤਿਆ ਗਿਆ। ਕਾਲੇ ਲੋਕਾਂ ਨੂੰ ਗੋਰਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਉਜਰਤ ਅਤੇ ਖਰਚੇ ਦਿੱਤੇ ਜਾਂਦੇ ਸਨ ਜਿਸ ਨਾਲ ਵਾਧੂ ਸਰਮਾਇਆ ਇਕੱਠਾ ਕਰਨਾ ਸੌਖਾ ਹੋ ਗਿਆ।
- ਲਾਤੀਨੀ ਲੋਕਾਂ ਦੀ ਵਿਆਪਕ ਲੁੱਟ ਸ਼ੁਰੂ ਹੋਈ। ਖੇਤੀਬਾੜੀ, ਬਾਗਬਾਨੀ ਅਤੇ ਹੋਰ ਬਹੁਤ ਘੱਟ ਉਜਰਤ ਵਾਲੇ ਕੰਮਾਂ ਜਿਵੇਂ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਘਰੇਲੂ ਕੰਮ-ਕਾਜ ਆਦਿ ਵਿੱਚ ਲਾਤੀਨੀ ਲੋਕਾਂ ਨੂੰ ਲਾਇਆ ਗਿਆ। ਇਹ ਕਾਲੇ ਲੋਕਾਂ ਨਾਲੋਂ ਵੀ ਸਸਤੇ ਪੈਂਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਆਵਾਸੀ ਹਨ। ਇਸ ਲਈ ਇਹ ਬਹੁਤ ਹੀ ਘੱਟ ਉਜਰਤ ਉਤੇ ਅਤੇ ਬਿਨਾਂ ਕੋਈ ਸਹੂਲਤਾਂ ਦੇ ਵੀ ਕੰਮ ਕਰਨ ਲਈ ਮਜਬੂਰ ਹਨ।
- ਅਮਰੀਕਾ ਦੇ ਇੱਕ ਵੱਡੀ ਸ਼ਕਤੀ ਬਣਨ ਵਿੱਚ ਤੀਜੀ ਦੁਨੀਆ ਤੇ ਖਾਸ ਕਰਕੇ ਲਾਤੀਨੀ ਅਮਰੀਕਾ ਦੀ ਲੁੱਟ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਅਮਰੀਕਾ ਨੇ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਦੇ ਵਸੀਲਿਆਂ ‘ਤੇ ਮੁਕੰਮਲ ਕੰਟਰੋਲ ਕਰ ਲਿਆ। ਭਾਵੇਂ ਸਬਜ਼ੀਆਂ, ਫਲ ਤੇ ਕਾਫੀ ਤੇ ਗੰਨੇ ਵਰਗੀਆਂ ਫ਼ਸਲਾਂ, ਕੇਲੇ, ਅੰਗੂਰ ਤੇ ਅਨਾਨਾਸ, ਇਨ੍ਹਾਂ ਦੇਸ਼ਾਂ ਦਾ ਤੇਲ ਹੋਵੇ ਭਾਵੇਂ ਸੋਨਾ, ਚਾਂਦੀ ਤੇ ਹੋਰ ਧਾਤਾਂ, ਇਨ੍ਹਾਂ ਸਭ ‘ਤੇ ਅਮਰੀਕਾ ਦਾ ਹੀ ਕੰਟਰੋਲ ਸੀ। ਇੱਥੋਂ ਤਕ ਕਿ ਇਨ੍ਹਾਂ ਦੇਸ਼ਾਂ ਦੇ ਚੰਗੇ ਵਾਤਾਵਰਣ ਅਤੇ ਸੋਹਣੇ ਕੁਦਰਤੀ ਦ੍ਰਿਸ਼ਾਂ ‘ਤੇ ਵੀ ਅਮਰੀਕਾ ਨੇ ਮੁਕੰਮਲ ਕੰਟਰੋਲ ਕਰਕੇ ਉਨ੍ਹਾਂ ਨੂੰ ਸੈਰ-ਸਪਾਟੇ ਅਤੇ ਅਯਾਸ਼ੀ ਦੇ ਕੇਂਦਰਾਂ ਵਜੋਂ ਵਿਕਸਿਤ ਕਰਕੇ ਖੂਬ ਮੁਨਾਫ਼ਾ ਕਮਾਇਆ।
- ਹੁਣ ਮੈਕਸੀਕੋ ਦਾ ਸਾਰਾ ਸਮੁੰਦਰੀ ਕੰਢਾ ਹੀ ਅਮਰੀਕਾ ਨੇ ਇਸ ਪੱਖੋਂ ਵਿਕਸਿਤ ਕਰ ਲਿਆ ਹੈ। ਇਨ੍ਹਾਂ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਨੂੰ ਅਮਰੀਕਾ ਨੇ ਕੌਡੀਆਂ ਦੇ ਭਾਅ ਖਰੀਦ ਕੇ ਖੂਬ ਮੁਨਾਫ਼ਾ ਕਮਾਇਆ ਅਤੇ ਉਸ ਮੁਨਾਫ਼ੇ ਦਾ ਕੁਝ ਹਿੱਸਾ ਆਪਣੇ ਲੋਕਾਂ ਨੂੰ ਵੀ ਸਸਤੀਆਂ ਵਸਤੂਆਂ ਦੇ ਰੂਪ ਵਿੱਚ ਦਿੱਤਾ, ਲਾਤੀਨੀ ਅਮਰੀਕਾ ਦੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਪਾਰਲੀ ਲੁੱਟ ਅਮਰੀਕੀ ਸਾਮਰਾਜ ਦੇ ਉਥਾਨ ਦਾ ਮੁੱਖ ਸੋਮਾ ਬਣੀ ਪਰ ਇਹ ਪਾਰਲੀ ਲੁੱਟ ਸਿਰਫ਼ ਅਮਰੀਕਾ ਦਾ ਪਿਛਵਾੜਾ ਕਹੇ ਜਾਂਦੇ ਲਾਤੀਨੀ ਅਮਰੀਕਾ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੀ ਤੀਜੀ ਦੁਨੀਆ ਅਰਥਾਤ ਅਫ਼ਰੀਕਾ ਅਤੇ ਏਸ਼ੀਆ ਵੀ ਅਮਰੀਕੀ ਸਾਮਰਾਜੀ ਲੁੱਟ ਦਾ ਸ਼ਿਕਾਰ ਬਣੇ ਅਤੇ ਅਮਰੀਕੀ ਉਥਾਨ ਅਤੇ ਅਮਰੀਕਾ ਦੇ ਇੱਕੋ ਇੱਕ ਮਹਾਂਸ਼ਕਤੀ ਬਣਨ ਵਿੱਚ ਸਹਾਈ ਹੋਏ।
ਮਹਾਂ ਸ਼ਕਤੀ
ਸੋਧੋਸੰਨ 1846 ਤੋਂ 1848 ਤਕ ਅਮਰੀਕਾ-ਮੈਕਸੀਕੋ ਯੁੱਧ ਚੱਲਿਆ ਜਿਸ ਵਿੱਚ ਅਮਰੀਕਾ ਦੀ ਜਿੱਤ ਹੋਈ ਅਤੇ ਮੈਕਸੀਕੋ ਦਾ ਬਹੁਤ ਸਾਰਾ ਇਲਾਕਾ ਅਮਰੀਕਾ ਨੇ ਆਪਣੇ ਵਿੱਚ ਮਿਲਾ ਲਿਆ। ਅਮਰੀਕਾ ਦਾ ਸਾਰਾ ਪੱਛਮੀ ਕੰਢਾ ਅਤੇ ਦੱਖਣ-ਪੱਛਮੀ ਹਿੱਸਾ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦਾ ਸੀ। ਇਸ ਜਿੱਤ ਨਾਲ ਅਮਰੀਕਾ ਇੱਕ ਅਹਿਮ ਸ਼ਕਤੀ ਵਜੋਂ ਉਭਰਿਆ। ਸੰਨ 1861 ਤੋਂ 1865 ਤਕ ਚੱਲੇ ਘਰੇਲੂ ਯੁੱਧ ਨੇ ਅਮਰੀਕਾ ਨੂੰ ਇੱਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਉਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਉਤਰ ਵਿੱਚ ਲੱਗੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਕਿਰਤੀਆਂ ਦੀ ਘਾਟ ਸੀ। ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖੇਤੀਬਾੜੀ ਮੁੱਖ ਧੰਦਾ ਸੀ ਅਤੇ ਉੱਥੇ ਜ਼ਿਆਦਾਤਰ ਕਾਲੇ ਗੁਲਾਮ ਖੇਤੀਬਾੜੀ ਵਿੱਚ ਲੱਗੇ ਹੋਏ ਸਨ। ਇਸ ਘਰੇਲੂ ਯੁੱਧ ਵਿੱਚ ਦੱਖਣ ਹਾਰ ਗਿਆ ਅਤੇ ਉਤਰ ਜਿੱਤ ਗਿਆ। ਗੁਲਾਮ ਕਾਲੇ ਉਤਰੀ ਅਮਰੀਕਾ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਲਈ ਆਜ਼ਾਦ ਹੋ ਗਏ। ਇਸ ਤੋਂ ਬਾਅਦ ਅਮਰੀਕਾ ਦੁਨੀਆ ਦੀ ਇੱਕ ਮਹੱਤਵਪੂਰਨ ਉਤਪਾਦਕ ਸ਼ਕਤੀ ਬਣ ਗਿਆ।
ਦੋ ਮਹਾਂ ਸ਼ਕਤੀਆਂ
ਸੋਧੋਸੰਨ 1914 ਤੋਂ 1918 ਤਕ ਚੱਲੇ ਪਹਿਲੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਇੱਕ ਵੱਡੀ ਸ਼ਕਤੀ ਬਣ ਗਿਆ। ਸੰਨ 1939 ਤੋਂ 1945 ਤਕ ਚੱਲੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਇਸ ਯੁੱਧ ਤੋਂ ਬਾਅਦ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਗਿਆ। ਇੱਕ ਪਾਸੇ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਦੇਸ਼ਾਂ ਦਾ ਗੁੱਟ ਅਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਪੂਰਬੀ ਯੂਰਪੀ ਦੇਸ਼ਾਂ ਦਾ ਗੁੱਟ। ਸੰਨ 1946 ਤੋਂ 1991 ਤਕ ਦੇ ਸਮੇਂ ਨੂੰ ਅਸੀਂ ਸ਼ੀਤ ਯੁੱਧ ਦਾ ਸਮਾਂ ਕਹਿ ਸਕਦੇ ਹਾਂ ਕਿਉਂਕਿ ਭਾਵੇਂ ਦੋਵਾਂ ਗੁੱਟਾਂ ਵਿੱਚ ਖੁੱਲ੍ਹ ਕੇ ਲੜਾਈ ਨਹੀਂ ਹੋਈ ਪਰ ਦੋਵਾਂ ਵਿੱਚ ਵਿਚਾਰਧਾਰਕ, ਹਥਿਆਰਾਂ ਦੀ ਦੌੜ ਤੇ ਜਾਸੂਸੀ ਟਕਰਾਅ ਹੁੰਦਾ ਰਿਹਾ ਅਤੇ ਆਨੇ-ਬਹਾਨੇ ਪਰੋਕਸੀ ਲੜਾਈਆਂ ਹੁੰਦੀਆਂ ਰਹੀਆਂ।
ਆਰਥਿਕ ਸੰਕਟ
ਸੋਧੋਸਾਲ 1991 ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਅਤੇ ਅਮਰੀਕਾ ਦੁਨੀਆ ਦੀ ਇੱਕੋ-ਇੱਕ ਮਹਾਂਸ਼ਕਤੀ ਬਣ ਗਿਆ। ਸਾਲ 1991 ਤੋਂ 2010 ਤਕ ਤਕਰੀਬਨ ਵੀਹ ਸਾਲ ਦਾ ਸਮਾਂ ਅਮਰੀਕੀ ਯੁੱਗ ਕਿਹਾ ਸਕਦਾ ਹੈ ਪਰ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਤਕ ਅਮਰੀਕਾ ਡੂੰਘੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਅਤੇ ਦੁਨੀਆ ਵਿੱਚ ਇੱਕੋ ਇੱਕ ਮਹਾਂਸ਼ਕਤੀ ਵਜੋਂ ਆਪਣੀ ਪ੍ਰਬਲਤਾ ਕਾਇਮ ਨਹੀਂ ਰੱਖ ਸਕਿਆ। ਇਹ ਸੰਕਟ ਸਿਰਫ਼ ਆਰਥਿਕ ਨਹੀਂ ਹੈ, ਭਾਵੇਂ ਇਹ ਮੁੱਖ ਤੌਰ ‘ਤੇ ਆਰਥਿਕ ਸੰਕਟ ਵਜੋਂ ਸਾਹਮਣੇ ਆਇਆ ਹੈ। ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਘੱਟ ਰਹੀ ਫ਼ੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਲ ਹਨ। ਏਸ਼ੀਆ ਅਤੇ ਚੀਨ ਦੇ ਉਭਾਰ ਨੇ ਵੀ ਅਮਰੀਕਾ ਦੇ ਦੁਨੀਆ ਦੀ ਇੱਕੋ-ਇਕ ਮਹਾਂਸ਼ਕਤੀ ਵਜੋਂ ਵਜੂਦ ਨੂੰ ਖ਼ਤਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਾਲ ਵਿੱਚ ਅਮਲੀ ਤੌਰ ‘ਤੇ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ। ਇਸ ਲਈ ਸਾਲ 2010 ਨੂੰ ਅਮਰੀਕੀ ਯੁੱਗ ਦੇ ਅੰਤ ਦਾ ਸਮਾਂ ਕਹਿ ਸਕਦੇ ਹਾਂ। ਸਾਰੇ ਕੌਮਾਂਤਰੀ ਰੁਝਾਨ ਇਹ ਹੀ ਸੰਕੇਤ ਦੇ ਰਹੇ ਹਨ ਕਿ ਤੁਲਨਾਤਮਕ ਤੌਰ ‘ਤੇ ਅਮਰੀਕਾ ਦੀ ਸ਼ਕਤੀ ਘਟੀ ਜਾਏਗੀ। ਅਮਰੀਕਾ ਦਾ ਸੰਸਾਰ ਦੀ ਇੱਕੋ-ਇੱਕ ਮਹਾਂਸ਼ਕਤੀ ਵਜੋਂ ਸਥਾਨ ਤਾਂ ਸਦਾ ਲਈ ਖੁੱਸ ਗਿਆ ਹੈ। ਸਮੁੱਚੇ ਤੌਰ ‘ਤੇ ਅਮਰੀਕਾ ਦੀ ਸ਼ਕਤੀ ਅਤੇ ਰਸੂਖ ਘਟਦੇ ਜਾਣਗ
ਰਾਜ ਪ੍ਰਬੰਧ
ਸੋਧੋਅਮਰੀਕਾ ਵਿੱਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਬਹੁਤ ਹੀ ਘੱਟ ਆਉਂਦੇ ਹਨ। ਕੋਈ ਨੀਂਹ ਪੱਥਰ ਰੱਖਦਾ ਹੈ ਅਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ। ਇਹ ਲੋਕ ਸਮਾਂ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਇਸ਼ਤਿਹਾਰਬਾਜ਼ੀ ’ਤੇ ਪੈਸਾ ਖ਼ਰਚ ਕਰਦੇ ਹਨ। ਰਾਸ਼ਟਰਪਤੀ ਦੀ ਚੋਣ ਸਿੱਧੀ ਹੁੰਦੀ ਹੈ ਅਤੇ ਹੁੰਦੀ ਵੀ ਚਾਰ ਸਾਲ ਲਈ ਹੈ। ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨ ਮੰਤਰੀ ਕੋਲ ਹਨ, ਉਹ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਰਾਸ਼ਟਰਪਤੀ ਨੂੰ ਵੀਟੋ ਦਾ ਅਧਿਕਾਰ ਹੈ ਭਾਵ ਜੇ ਸੈਨੇਟ ਕੋਈ ਬਿੱਲ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ ਪਰ ਜੇ ਉਹ ਬਿੱਲ ਮੁੜ ਪਾਸ ਹੋ ਜਾਵੇ ਤਾਂ ਉਸ ਨੂੰ ਮੁੜ ਵੀਟੋ ਨਹੀਂ ਕਰ ਸਕਦਾ। ਸੰਵਿਧਾਨ ਵਿੱਚ ਸੋਧ ਕਰਨ ਲਈ ਲੋਕਾਂ ਕੋਲੋਂ ਵੋਟਾਂ ਪੁਆ ਕੇ ਪੁਸ਼ਟੀ ਕਰਵਾਈ ਜਾਂਦੀ ਹੈ। ਹੈ। ਅਮਰੀਕਾ ਵਿੱਚ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਵੀ ਦੋ ਹਾਊਸ ਹਨ। ਇੱਕ ਸੈਨੇਟ ਅਤੇ ਦੂਜਾ ਹਾਊਸ ਆਫ਼ ਰਿਪਰੀਜੈਨਟੇਟਿਵ, ਜਿਸਨੂੰ ਆਮ ਤੌਰ ’ਤੇ ਕਾਂਗਰਸ ਕਹਿ ਦਿੰਦੇ ਹਨ। ਅਮਰੀਕਾ ਦੇ 50 ਸੂਬੇ ਹਨ। ਸੈਨੇਟ ਵਿੱਚ ਹਰ ਸੂਬੇ ਦੀਆਂ 2 ਸੀਟਾਂ ਹਨ ਅਤੇ ਇੰਜ ਸੈਨੇਟ ਦੀਆਂ ਕੁੱਲ 100 ਸੀਟਾਂ ਹਨ। ਸੈਨੇਟਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਅਬਾਦੀ ਅਨੁਸਾਰ ਹੁੰਦੀ ਹੈ। ਇਸ ਸਮੇਂ ਇਸ ਦੀ ਗਿਣਤੀ 435 ਹੈ। ਇਸ ਦੇ ਮੈਂਬਰਾਂ ਨੂੰ ਕਾਂਗਰਸਮੈੱਨ ਕਿਹਾ ਜਾਂਦਾ ਹੈ। ਕੋਵੀ ਵੀ ਬਿੱਲ ਦਾ ਦੋਵਾਂ ਹਾਊਸਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਸੈਨੇਟਰ ਤੇ ਕਾਂਗਰਸਮੈੱਨ ਮੰਤਰੀ ਨਹੀਂ ਬਣ ਸਕਦੇ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਿਸ ਸ਼ਹਿਰੀ ਨੂੰ ਚਾਹੇ ਮੰਤਰੀ ਨਾਮਜ਼ਦ ਕਰ ਸਕਦਾ ਹੈ, ਜਿਸ ਨੂੰ ‘ਸੈਕਟਰੀ ਆਫ਼ ਸਟੇਟ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਮੰਤਰੀ ਸਬੰਧਤ ਵਿਭਾਗ ਨਾਲ ਜੁੜੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ। ਚੋਣ ਭਾਵੇਂ ਰਾਸ਼ਟਰਪਤੀ, ਗਵਰਨਰ ਜਾਂ ਸੈਨੇਟ ਤੇ ਮੇਅਰ ਦੀ ਹੋਵੇ; ਮਈ/ਜੂਨ ਮਹੀਨੇ ਵਿੱਚ ਉਸ ਪਾਰਟੀ ਦੇ ਮੈਂਬਰ ਆਪਸ ਵਿੱਚ ਚੋਣ ਲੜਦੇ ਹਨ, ਜਿਸ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਇਹ ਚੋਣ ਵੀ ਆਮ ਚੋਣਾਂ ਦੀ ਤਰ੍ਹਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਪ੍ਰਾਇਮਰੀ ਚੋਣ ਵਿੱਚ ਜਿੱਤਣ ਵਾਲੇ ਹੀ ਨਵੰਬਰ ਵਿੱਚ ਹੋਣ ਵਾਲੀ ਚੋਣ ਲੜ ਸਕਦੇ ਹਨ। ਅਮਰੀਕਾ ਵਿੱਚ ਚੋਣ ਮੁੱਦਿਆਂ ’ਤੇ ਅਧਾਰਿਤ ਹੁੰਦੀ ਹੈ। ਵੱਡੇ-ਵੱਡੇ ਇਕੱਠਾਂ ਵਿੱਚ ਵਿਰੋਧੀ ਅਤੇ ਸੱਤਾਧਾਰੀ ਇੱਕ ਸਟੇਜ ’ਤੇ ਬਹਿਸ ਕਰਦੇ ਹਨ। ਮੀਡੀਆ ਤੋਂ ਇਲਾਵਾ ਉੱਥੇ ਹਾਜ਼ਰ ਲੋਕ ਸੁਆਲ ਪੁੱਛਦੇ ਹਨ। ਰਾਸ਼ਟਰਪਤੀ ਦੀ ਚੋਣ ਸਮੇਂ ਉਮੀਦਵਾਰ ਇੱਕੋ ਮੰਚ ’ਤੇ ਖਲੋਅ ਕੇ ਪੱਤਰਕਾਰਾਂ ਦੇ ਜੁਆਬ ਦਿੰਦੇ ਹਨ। ਬਹਿਸ ਉਸਾਰੂ ਹੁੰਦੀ ਹੈ। ਸਾਰਾ ਅਮਰੀਕਾ ਇਨ੍ਹਾਂ ਬਹਿਸਾਂ ਨੂੰ ਸੁਣ ਕੇ ਮਨ ਬਣਾਉਂਦਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਘਟੀਆ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਹੁੰਦੀ।
ਅਮਰੀਕਾ ਵਿੱਚ ਭਾਵੇਂ ਰਾਸ਼ਟਰਪਤੀ ਪਾਸ ਨੈਸ਼ਨਲ ਸਿਕਿਊਰਟੀ ਗਾਰਡ ਹਨ ਪਰ ਅਮਨ-ਕਾਨੂੰਨ ਦੀ ਰੱਖਿਆ ਲਈ ਅਮਰੀਕੀ ਫ਼ੌਜ ਦੀ ਵਰਤੋਂ ਦੀ ਮਨਾਹੀ ਹੈ। ਕੁਝ ਬਹੁਕੌਮੀ ਕੰਪਨੀਆਂ ਅਮਰੀਕਾ ਦੇ ਪ੍ਰਬੰਧ ਨੂੰ ਚਲਾ ਰਹੀਆਂ ਹਨ।
ਰਾਸ਼ਟਰਪਤੀ
ਸੋਧੋਗਵਰਨਰ
ਸੋਧੋਰਾਜ ਪੱਧਰ ’ਤੇ ਸੂਬੇ ਦਾ ਮੁਖੀ ਗਵਰਨਰ ਹੁੰਦਾ ਹੈ, ਜਿਸਦੀ ਅਹੁਦੇ ਦੀ ਮਿਆਦ ਚਾਰ ਸਾਲ ਹੁੰਦੀ ਹੈ। ਉਸ ਦੀ ਚੋਣ ਸਿੱਧੀ ਹੁੰਦੀ ਹੈ। ਕੋਈ ਵੀ ਵਿਅਕਤੀ ਤੀਜੀ ਵਾਰ ਗਵਰਨਰ ਨਹੀਂ ਬਣ ਸਕਦਾ। ਸਿੱਧੀ ਚੋਣ ਹੋਣ ਕਰਕੇ ਗਵਰਨਰ ਨੂੰ ਹਰ ਵੋਟਰ ਪਾਸ ਜਾਣਾ ਪੈਂਦਾ ਹੈ ਅਤੇ ਉਸ ਨੂੰ ਸਾਰੇ ਸੂਬੇ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਲੋਕ ਚਾਹੁਣ ਤਾਂ ਗਵਰਨਰ ਨੂੰ ਵਾਪਸ ਵੀ ਬੁਲਾ ਸਕਦੇ ਹਨ ਪਰ ਇਸ ਲਈ ਵੋਟਰਾਂ ਦੀ ਖ਼ਾਸ ਗਿਣਤੀ ਚਾਹੀਦੀ ਹੈ। ਇੱਥੇ ਵੀ ਦੋ ਹਾਊਸ ਹੁੰਦੇ ਹਨ। ਰਾਸ਼ਟਰਪਤੀ ਵਾਂਗ ਗਵਰਨਰ ਆਪਣੀ ਮਰਜ਼ੀ ਦੇ ਮੰਤਰੀ ਰੱਖਦਾ ਹੈ। ਅਮਰੀਕਾ ਵਿੱਚ ਹਰ ਸੂਬੇ ਦਾ ਆਪਣਾ ਝੰਡਾ, ਪੰਛੀ, ਫੁੱਲ, ਸੈਂਸਰ ਬੋਰਡ ਅਤੇ ਕਾਨੂੰਨ ਆਦਿ ਹਨ। ਹਰ ਸੂਬਾ ਆਜ਼ਾਦ ਹੈ। ਹਰ ਸੂਬੇ ਦੇ ਆਪਣੇ ਟਰੈਫ਼ਿਕ ਨਿਯਮ ਹਨ। ਇੱਥੇ ਸਹੀ ਅਰਥਾਂ ਵਿੱਚ ਪੰਚਾਇਤੀ ਰਾਜ ਹੈ। ਮਿਉਂਸਿਪਲ ਕਮੇਟੀਆਂ ਪੂਰੀ ਤਰ੍ਹਾਂ ਆਜ਼ਾਦ ਹਨ। ਹਰ ਸ਼ਹਿਰ ਦੀ ਆਪਣੀ ਪੁਲੀਸ ਹੈ।
ਸਕੂਲ ਅਤੇ ਹੋਰ ਪ੍ਰਬੰਧ
ਸੋਧੋਇਲਾਕਾ ਨਿਵਾਸੀ ਵੋਟਾਂ ਪਾ ਕੇ ਸਕੂਲ ਕਮੇਟੀ ਚੁਣਦੇ ਹਨ ਜੋ ਸਕੂਲ ਚਲਾਉਂਦੀ ਹੈ। 99 ਫ਼ੀਸਦੀ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਕੋਈ ਫ਼ੀਸ ਨਹੀਂ ਲੱਗਦੀ। ਰਾਜ ਅਤੇ ਸ਼ਹਿਰੀ ਪੱਧਰ ’ਤੇ ਕਈ ਫ਼ੈਸਲੇ ਵੋਟਾਂ ਪਾ ਕੇ ਲਏ ਜਾਂਦੇ ਹਨ। ਅਮਰੀਕਾ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ, ਪੜ੍ਹਨ, ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ। ਦਫ਼ਤਰਾਂ ਵਿੱਚ ਰਿਸ਼ਵਤਖੋਰੀ ਨਹੀਂ ਹੈ ਅਤੇ ਜ਼ਮੀਨੀ ਰਿਕਾਰਡ ਇੰਟਰਨੈੱਟ ’ਤੇ ਉਪਲਬਧ ਹੈ। ਇਹ ਕੰਮ ਨਿੱਜੀ ਕੰਪਨੀਆਂ ਕੋਲ ਹੈ। ਮਕਾਨ ਖ਼ਰੀਦਣ ਜਾਂ ਕਾਰੋਬਾਰ ਕਰਨ ਲਈ ਕਰਜ਼ੇ ਦੀ ਦਰ ਬਹੁਤ ਥੋੜ੍ਹੀ ਹੈ। ਕਰਜ਼ਾ ਆਸਾਨੀ ਨਾਲ ਲੰਮੇ ਸਮੇਂ ਲਈ ਮਿਲ ਜਾਂਦਾ ਹੈ। ਅੰਗਹੀਣਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ। ਇੱਕ ਵੀ ਹਸਪਤਾਲ ਸਰਕਾਰੀ ਨਹੀਂ ਹੈ ਅਤੇ ਸਾਰਾ ਡਾਕਟਰੀ ਇਲਾਜ ਪ੍ਰਾਈਵੇਟ ਹੈ। ਬੀਮੇ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੁੰਦਾ। 65 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਇਲਾਜ ਮੁਫ਼ਤ ਹੈ। ਗ਼ਰੀਬ ਲੋਕਾਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਬੀਮਾ ਕਰਵਾਉਣ ਦੇ ਯਤਨ ਹੋ ਰਹੇ ਹਨ। ਅਮਰੀਕਾ ਵਿੱਚ ਗ਼ਰੀਬਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਹਨ, ਜਿਸ ਨਾਲ ਸੋਹਣਾ ਗੁਜ਼ਾਰਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਨੂੰ ਸਰਕਾਰ ਵੱਲੋਂ ਤਕਰੀਬਨ 1100 ਡਾਲਰ ਹਰ ਮਹੀਨੇ ਗੁਜ਼ਾਰਾ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।
ਰਾਜ
ਸੋਧੋਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:
- ਰਾਜ ਦਾ ਨਾਮ
- ਅੰਗਰੇਜੀ ਵਿੱਚ ਰਾਜ ਦਾ ਨਾਮ
- ਅਮਰੀਕਾ ਦੇ ਡਾਕਖਾਨੇ ਦੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ[24]
- ਰਾਜ ਦਾ ਝੰਡਾ
- ਤਰੀਕ — ਜਦ ਇਹ ਰਾਜ ਅਮਰੀਕਾ ਵਿੱਚ ਆਇਆ
- ੧ ਜੁਲਾਈ 2007 ਦੇ ਸੇਨਸਸ ਦੇ ਹਿਸਾਬ ਨਾਲ ਰਾਜ ਦੀ ਜਨ-ਸੰਖਿਆ[25][26]
- ਰਾਜਧਾਨੀ
- ੧ ਜੁਲਾਈ 2007 ਦੇ ਦੇਨਸਸ ਦੇ ਹਿਸਾਬ ਨਾਲ ਰਾਜ ਦਾ ਸਭ ਤੋਂ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ[27]
ਹੋਰ ਵੇਖੋ
ਸੋਧੋਨੋਟ
ਸੋਧੋ- ↑ 50 ਵਿੱਚੋਂ 30 ਰਾਜ ਸਿਰਫ਼ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੰਦੇ ਹਨ। ਹਵਾਈ ਰਾਜ ਹਵਾਈ ਅਤੇ ਅੰਗਰੇਜ਼ੀ ਦੋਵਾਂ ਨੂੰ ਅਧਿਕਾਰਤ ਭਾਸ਼ਾਵਾਂ ਵਜੋਂ ਮਾਨਤਾ ਦਿੰਦਾ ਹੈ, ਅਲਾਸਕਾ ਰਾਜ ਅੰਗਰੇਜ਼ੀ ਦੇ ਨਾਲ-ਨਾਲ 20 ਅਲਾਸਕਾ ਮੂਲ ਭਾਸ਼ਾਵਾਂ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੰਦਾ ਹੈ, ਅਤੇ [ਸਾਊਥ ਡਕੋਟਾ]] ਓਸੇਤੀ ਸਿਕੋਵਿਨ ਨੂੰ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦਿੰਦਾ ਹੈ।
- ↑ The historical and informal demonym Yankee has been applied to Americans, New Englanders, or northeasterners since the 18th century.
- ↑ 3.0 3.1 At 3,531,900 sq mi (9,147,590 km2), the United States is the third-largest country in the world by land area, behind Russia and China. By total area (land and water), it is the third-largest behind Russia and Canada, if its coastal and territorial water areas are included. However, if only its internal waters are included (bays, sounds, rivers, lakes, and the Great Lakes), the U.S. is the fourth-largest, after Russia, Canada, and China.
Coastal/territorial waters included: 3,796,742 sq mi (9,833,517 km2)[16]
Only internal waters included: 3,696,100 sq mi (9,572,900 km2)[17] - ↑ Excludes Puerto Rico and the other unincorporated islands because they are counted separately in U.S. census statistics.
- ↑ After adjustment for taxes and transfers
- ↑ See Time in the United States for details about laws governing time zones in the United States.
- ↑ See Date and time notation in the United States.
- ↑ A single jurisdiction, the U.S. Virgin Islands, uses left-hand traffic.
- ↑ The United States has a maritime border with the British Virgin Islands, a British territory, since the BVI borders the U.S. Virgin Islands.[18] BVI is a British Overseas Territory but itself is not a part of the United Kingdom.[19] Puerto Rico has a maritime border with the Dominican Republic.[20] American Samoa has a maritime border with the Cook Islands, maintained under the Cook Islands–United States Maritime Boundary Treaty.[21][22] American Samoa also has maritime borders with independent Samoa and Niue.[23]
- ↑ The U.S. Census Bureau provides a continuously updated but unofficial population clock in addition to its decennial census and annual population estimates: [1]
ਹਵਾਲੇ
ਸੋਧੋ- ↑ 36 U.S.C. § 302
- ↑ "An Act To make The Star-Spangled Banner the national anthem of the United States of America". H.R. 14, Act of Error: the
date
oryear
parameters are either empty or in an invalid format, please use a valid year foryear
, and use DMY, MDY, MY, or Y date formats fordate
. 71st United States Congress. - ↑ "2020 Census Illuminates Racial and Ethnic Composition of the Country". United States Census. Retrieved August 13, 2021.
- ↑ "Race and Ethnicity in the United States: 2010 Census and 2020 Census". United States Census. Retrieved August 13, 2021.
- ↑ "A Breakdown of 2020 Census Demographic Data". NPR. August 13, 2021.
- ↑ "About Three-in-Ten U.S. Adults Are Now Religiously Unaffiliated". Measuring Religion in Pew Research Center's American Trends Panel. Pew Research Center. December 14, 2021. Retrieved December 21, 2021.
- ↑ Compton's Pictured Encyclopedia and Fact-index: Ohio. 1963. p. 336.
- ↑ Areas of the 50 states and the District of Columbia but not Puerto Rico nor other island territories per "State Area Measurements and Internal Point Coordinates". Census.gov. August 2010. Retrieved March 31, 2020.
reflect base feature updates made in the MAF/TIGER database through August, 2010.
- ↑ "Surface water and surface water change". Organisation for Economic Co-operation and Development (OECD). 2015. Retrieved October 11, 2020.
- ↑ Bureau, US Census. "Growth in U.S. Population Shows Early Indication of Recovery Amid COVID-19 Pandemic". Census.gov. Retrieved 2022-12-24.
{{cite web}}
:|last=
has generic name (help) - ↑ "Census Bureau's 2020 Population Count". United States Census. Retrieved April 26, 2021. The 2020 census is as of April 1, 2020.
- ↑ 12.0 12.1 12.2 12.3 "World Economic Outlook Database, April 2023". IMF.org. International Monetary Fund. April 10, 2023. Archived from the original on October 11, 2022. Retrieved April 10, 2023.
- ↑ Bureau, US Census. "Income and Poverty in the United States: 2020". Census.gov. p. 48. Retrieved July 26, 2022.
{{cite web}}
:|last=
has generic name (help) - ↑ "Human Development Report 2021/2022" (PDF) (in ਅੰਗਰੇਜ਼ੀ). United Nations Development Programme. September 8, 2022. Retrieved September 8, 2022.
- ↑ "The Difference Between .us vs .com". Cozab. January 3, 2022. Archived from the original on ਅਪ੍ਰੈਲ 16, 2023. Retrieved ਜੁਲਾਈ 30, 2023.
{{cite web}}
: Check date values in:|archive-date=
(help) - ↑ "China". CIA World Factbook. Retrieved June 10, 2016.
- ↑ "United States". Encyclopædia Britannica. Archived from the original on December 19, 2013. Retrieved January 31, 2010.
- ↑ "United States Virgin Islands". Encyclopædia Britannica (Online ed.). https://www.britannica.com/place/United-States-Virgin-Islands.. Retrieved July 3, 2020. "[...]which also contains its near neighbor, the British Virgin Islands.".
- ↑ "United Kingdom Overseas Territories – Toponymic Information" (PDF). Present Committee on Geographic Names. Retrieved 2023-01-07. – Hosted on the Government of the United Kingdom website.
- ↑ "Puerto Rico". Encyclopædia Britannica (Online ed.). https://www.britannica.com/place/Puerto-RicoBritannica.com. Retrieved July 3, 2020.
- ↑ Anderson, Ewan W. (2003). International Boundaries: A Geopolitical Atlas. Routledge: New York. ISBN 9781579583750; OCLC 54061586
- ↑ Charney, Jonathan I., David A. Colson, Robert W. Smith. (2005). International Maritime Boundaries, 5 vols. Hotei Publishing: Leiden.
- ↑ "Pacific Maritime Boundaries". pacgeo.org. Archived from the original on July 31, 2020. Retrieved July 3, 2020.
- ↑ "Official USPS Abbreviations" (HTML). United States Postal Service. 1998. Retrieved 2007-02-26.
- ↑ "Table 1: Annual Estimates of the Population for the United States and States, and for Puerto Rico: April 1, 2000 to July 1, 2007" (CSV). 2007 Population Estimates. United States Census Bureau, Population Division. 2007-12-27. Retrieved 2008-02-21.
- ↑ "United States -- States; and Puerto Rico: GCT-T1-R. Population Estimates (geographies ranked by estimate) Data Set: 2007 Population Estimates". 2007 Population Estimates. United States Census Bureau, Population Estimates Program. 2007-07-01. Archived from the original (HTML) on 2008-05-24. Retrieved 2008-05-03.
{{cite web}}
: Unknown parameter|US-9S&-CONTEXT=
ignored (help); Unknown parameter|dead-url=
ignored (|url-status=
suggested) (help) - ↑ "Annual Estimates of the Population for All Incorporated Places: April 1, 2000 to July 1, 2007" (CSV). 2007 Population Estimates. United States Census Bureau, Population Division. 2008-07-09. Retrieved 2008-09-08.
- ↑ ਨਿਊਯਾਰਕ ਸ਼ਹਿਰ ਅਮਰੀਕਾ ਦਾ ਸਭ ਤੋਂ ਜਿਆਦਾ ਜਨ ਸੰਖਿਆ ਵਾਲਾ ਸ਼ਹਿਰ ਹੈ।
ਸਰੋਤ
ਸੋਧੋ- Bianchine, Peter J.; Russo, Thomas A. (1992). "The Role of Epidemic Infectious Diseases in the Discovery of America". Allergy and Asthma Proceedings. 13 (5): 225–232. doi:10.2500/108854192778817040. PMID 1483570.
- "Country Profile: United States of America". BBC News. London. April 22, 2008. Retrieved May 18, 2008.
- Blakeley, Ruth (2009). State Terrorism and Neoliberalism: The North in the South. Routledge. ISBN 978-0-415-68617-4.
- Boyer, Paul S.; Clark Jr., Clifford E.; Kett, Joseph F.; Salisbury, Neal; Sitkoff, Harvard; Woloch, Nancy (2007). The Enduring Vision: A History of the American People. Cengage Learning. p. 588. ISBN 978-0-618-80161-9.
- Cohen, Eliot A. (July–August 2004). "History and the Hyperpower". Foreign Affairs. Washington, DC. Retrieved July 14, 2006.
- Calloway, Colin G. (1998). New Worlds for All: Indians, Europeans, and the Remaking of Early America. JHU Press. p. 229. ISBN 978-0-8018-5959-5.
- Davis, Kenneth C. (1996). Don't know much about the Civil War. New York: William Marrow and Co. p. 518. ISBN 978-0-688-11814-3.
- Daynes, Byron W.; Sussman, Glen (2010). White House Politics and the Environment: Franklin D. Roosevelt to George W. Bush. Texas A&M University Press. p. 320. ISBN 978-1-60344-254-1. OCLC 670419432.
Presidential environmental policies, 1933–2009
- Erlandson, Jon M; Rick, Torben C; Vellanoweth, Rene L (2008). A Canyon Through Time: Archaeology, History, and Ecology of the Tecolote Canyon Area, Santa Barbara County. California: University of Utah Press. ISBN 978-0-87480-879-7.
- Fagan, Brian M. (2016). Ancient Lives: An Introduction to Archaeology and Prehistory. Routledge. ISBN 978-1-317-35027-9.
- Feldstein, Sylvan G.; Fabozzi, Frank J. (2011). The Handbook of Municipal Bonds. John Wiley & Sons. p. 1376. ISBN 978-1-118-04494-0.
- Flannery, Tim (2015). The Eternal Frontier: An Ecological History of North America and Its Peoples. Open Road + Grove/Atlantic. ISBN 978-0-8021-9109-0.
- Fraser, Steve; Gerstle, Gary (1989). The Rise and Fall of the New Deal Order: 1930–1980. American History: Political science. Princeton University Press. p. 311. ISBN 978-0-691-00607-9.
- Gaddis, John Lewis (1972). The United States and the Origins of the Cold War, 1941–1947. Columbia University Press. ISBN 978-0-231-12239-9.
- Gelo, Daniel J. (2018). Indians of the Great Plains. Taylor & Francis. ISBN 978-1-351-71812-7.
- Gerstle, Gary (2022). The Rise and Fall of the Neoliberal Order: America and the World in the Free Market Era. Oxford University Press. ISBN 978-0197519646.
- Gordon, John Steele (2004). An Empire of Wealth: The Epic History of American Economic Power. HarperCollins. ISBN 978-0-06-009362-4.
- Haines, Michael Robert; Haines, Michael R.; Steckel, Richard H. (2000). A Population History of North America. Cambridge University Press. ISBN 978-0-521-49666-7.
- Haviland, William A.; Walrath, Dana; Prins, Harald E.L. (2013). Evolution and Prehistory: The Human Challenge. Cengage Learning. ISBN 978-1-285-06141-2.
- Hoopes, Townsend; Brinkley, Douglas (1997). FDR and the Creation of the U.N. Yale University Press. ISBN 978-0-300-08553-2.
- Johnson, Paul (1997). A History of the American People. HarperCollins. ISBN 978-0-06-195213-5.
- Joseph, Paul (2016). The Sage Encyclopedia of War: Social Science Perspectives. Sage Publications. ISBN 978-1-4833-5988-5.
- Kidder, David S.; Oppenheim, Noah D. (2007). The Intellectual Devotional: American History: Revive Your Mind, Complete Your Education, and Converse Confidently about Our Nation's Past. Rodale. ISBN 978-1-59486-744-6.
- Lockard, Craig (2010). Societies, Networks, and Transitions, Volume B: From 600 to 1750. Cengage Learning. ISBN 978-1-111-79083-7.
- Martinez, Donna; Sage, Grace; Ono, Azusa (2016). Urban American Indians: Reclaiming Native Space: Reclaiming Native Space. ABC-CLIO. ISBN 978-1-4408-3208-6.
- Lien, Arnold Johnson (1913). Studies in History, Economics, and Public Law. Vol. 54. New York: Columbia University. p. 604.
- The New York Times Guide to Essential Knowledge: A Desk Reference for the Curious Mind (2nd ed.). St. Martin's Press. 2007. ISBN 978-0-312-37659-8.
- Mostert, Mary (2005). The Threat of Anarchy Leads to the Constitution of the United States. CTR Publishing, Inc. ISBN 978-0-9753851-4-2.
- Onuf, Peter S. (2010). The Origins of the Federal Republic: Jurisdictional Controversies in the United States, 1775–1787. University of Pennsylvania Press. ISBN 978-0-8122-0038-6.
- Perdue, Theda; Green, Michael D (2005). The Columbia Guide to American Indians of the Southeast. Columbia University Press. ISBN 978-0-231-50602-1.
- Quirk, Joel (2011). The Anti-Slavery Project: From the Slave Trade to Human Trafficking. University of Pennsylvania Press. p. 344. ISBN 978-0-8122-4333-8.
- Remini, Robert V. (2007). The House: The History of the House of Representatives. HarperCollins. ISBN 978-0-06-134111-3.
- Ripper, Jason (2008). American Stories: To 1877. M.E. Sharpe. p. 299. ISBN 978-0-7656-2903-6.
- Rodriguez, Junius (2015). Encyclopedia of Emancipation and Abolition in the Transatlantic World (Illustrated ed.). Routledge (Taylor & Francis). ISBN 9781317471806.
- Safire, William (2003). No Uncertain Terms: More Writing from the Popular "On Language" Column in The New York Times Magazine. Simon and Schuster. p. 199. ISBN 978-0-7432-4955-3.
- Savage, Candace (2011). Prairie: A Natural History. Greystone Books. ISBN 978-1-55365-899-3.
- Schultz, David Andrew (2009). Encyclopedia of the United States Constitution. Infobase Publishing. p. 904. ISBN 978-1-4381-2677-7.
- Soss, Joe (2010). Hacker, Jacob S.; Mettler, Suzanne (eds.). Remaking America: Democracy and Public Policy in an Age of Inequality. Russell Sage Foundation. ISBN 978-1-61044-694-5.
- Stannard, David E. (1993). American Holocaust: The Conquest of the New World. New York: Oxford University Press. ISBN 978-0-19-508557-0.
- Thornton, Russell (1987). American Indian Holocaust and Survival: A Population History Since 1492. Civilization of the American Indian. Vol. 186. University of Oklahoma Press. p. 49. ISBN 978-0-8061-2220-5.
- Thornton, Russell (1998). Studying Native America: Problems and Prospects. Univ of Wisconsin Press. ISBN 978-0-299-16064-7.
- Walker Howe, Daniel (2007). What Hath God Wrought: The Transformation of America, 1815–1848. Oxford University Press. ISBN 9780199726578.
- Walton, Gary M.; Rockoff, Hugh (2009). History of the American Economy. Cengage Learning. ISBN 978-0-324-78662-0.
- Waters, M.R.; Stafford, T W. (2007). "Redefining the Age of Clovis: Implications for the Peopling of the Americas". Science. 315 (5815): 1122–1126. Bibcode:2007Sci...315.1122W. doi:10.1126/science.1137166. ISSN 0036-8075. PMID 17322060. S2CID 23205379.
- Winchester, Simon (2013). The men who United the States. Harper Collins. pp. 198, 216, 251, 253. ISBN 978-0-06-207960-2.
- Wright, Gavin (2022). "Slavery and the Rise of the Nineteenth-Century American Economy". Journal of Economic Perspectives. 36 (2): 123–148. doi:10.1257/jep.36.2.123. S2CID 248716718.
- Zinn, Howard (2005). A People's History of the United States. Harper Perennial Modern Classics. ISBN 978-0-06-083865-2.
ਬਾਹਰੀ ਲਿੰਕ
ਸੋਧੋ- "United States". The World Factbook. Central Intelligence Agency.
- Key Development Forecasts for the United States from International Futures
ਸਰਕਾਰ
- Official U.S. Government web portal. Gateway to government sites.
- House. Official site of the United States House of Representatives.
- Senate. Official site of the United States Senate.
- White House. Official site of the President of the United States.
- [[[:ਫਰਮਾ:SCOTUS URL]] Supreme Court]. Official site of the Supreme Court of the United States.
ਇਤਿਹਾਸ
- "Historical Documents". National Center for Public Policy Research.
- "U.S. National Mottos: History and Constitutionality". Religious Tolerance. Archived November 19, 2022, at the Wayback Machine.. Analysis by the Ontario Consultants on Religious Tolerance.
- "Historical Statistics". Collected links to United States historical data.
ਨਕਸ਼ੇ
- "National Atlas of the United States". Official maps from the U.S. Department of the Interior.
- ਵਿਕੀਮੀਡੀਆ ਨਕਸ਼ਾ the United States
- ਓਪਨ ਸਟ੍ਰੀਟ ਮੈਪ ਵਿਖੇ ਸੰਯੁਕਤ ਰਾਜ ਨਾਲ਼ ਸਬੰਧਤ ਭੂਗੋਲਕ ਸਮੱਗਰੀ
- "Measure of America". A variety of mapped information relating to health, education, income, and demographics in the United States.