ਇੰਦਰ ਬੇਗੋ ਲਾਹੌਰ ਵਿੱਚ ਵਾਪਰੀ ਸੱਚੀ ਪ੍ਰੀਤ ਕਹਾਣੀ ਹੈ | ਬੇਗੋ ਲਾਹੌਰ ਦੇ ਇੱਕ ਹਿੰਦੂ ਗੁਜਰ ਕਿਸ਼ਨ ਸਿੰਘ ਧੀ ਸੀ | ਬੇਗੋ ਇੱਕ ਦਿਨ ਲਾਹੌਰ ਸ਼ਹਿਰ ਦੇ ਇੰਦਰ ਬਜਾਜ ਦੀ ਹੱਟੀ ਤੇ ਫੁਲਕਾਰੀ ਕੱਡਣ ਲਈ ਪੱਟ ਦਾ ਕੱਪੜਾ ਲੈਣ ਲਈ ਜਾਂਦੀ ਹੈ। ਬੇਗੋ ਨੂੰ ਦੇਖਦਿਆਂ ਇੰਦਰ ਉਸ ਉੱਪਰ ਮੋਹਿਤ ਹੋ ਜਾਂਦਾ ਹੈ| ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ। ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕੱਪੜਾ ਸੀ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨੂੰਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ ਸੀ, ਟਿੱਚਰਾਂ ਪਿਆ ਕਰਦਾ ਸੀ। ⁠"ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੁਸੀਂ ਥਾਨ ਪਰਖਦੇ ਹੋ, ਬੇਗੋ ਇਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ...!" ਨਫ਼ਾਖੋਰ ਬਾਣੀਆਂ ਸੱਚਮੁਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਸੀ। ⁠ਖੁੱਲ੍ਹੇ ਡੁੱਲ੍ਹੇ ਪੇਂਡੂ ਵਾਤਾਵਰਣ ਵਿਚ ਪਲ਼ੀਆਂ ਅੱਲੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਨ੍ਹਾਂ ਝਦ ਬੇਗੋ ਦੇ ਮੂੰਹੋਂ ਇਹ ਗੱਲ ਵੀ ਅਖਵਾ ਲਈ:

ਸੁਹਣੇ ਜਹੇ ਮੁਖ ਵਿਚੋਂ ਆਖਿਆ ਮਜਾਜ਼ ਨਾਲ਼

ਫੂਕੇ ਭਾਵੇਂ ਰੱਖੇ ਮੈਂ ਕੀ ਏਸ ਨੂੰ ਹਟਾਉਣਾ

ਏਹੋ ਜਿਹਾ ਕਾਹਲਾ ਅੱਗ ਲਾਵੇ ਹੁਣੇ ਖੜੀਆਂ ਤੋਂ

ਆਖ ਕੇ ਤੇ ਮੈਂ ਕਾਹਨੂੰ ਮੁਖੜਾ ਥਕਾਉਣਾ

ਦੇਖਾਂਗੇ ਤਮਾਸ਼ਾ ਜੇ ਤਾਂ ਅੱਗ ਲਾਊ ਹੱਟੀ ਤਾਈਂ

ਇਹੋ ਜਹੇ ਲੁੱਚੇ ਨੇ ਕੀ ਇਸ਼ਕ ਕਮਾਉਣਾ,

ਕਰਦਾ ਮਖ਼ੌਲ ਘੰਟਾ ਹੋ ਗਿਆ ਨਰੈਣ ਸਿੰਘਾ

ਚਲੋ ਭੈਣੋ ਚੱਲੋ ਕਾਹਨੂੰ ਮਗਜ਼ ਖਪਾਉਣਾ, ⁠(ਨਰੈਣ ਸਿੰਘ)[1]

ਬੇਗੋ ਦੇ ਹਾਸੇ ਵਿੱਚ ਕਹਿਣ ਤੇ ਹੀ ਇੰਦਰ ਰਾਵੀ ਦਰਿਆ ਵਿੱਚ ਛਾਲ ਮਾਰ ਦੇਂਦਾ ਹੈ ਅਤੇ ਫਿਰ ਬੇਗੋ ਵੀ ਪਛਤਾਵੇ ਵਿੱਚ ਦਰਿਆ ਵਿੱਚ ਛਾਲ ਮਾਰ ਦੇਂਦੀ ਹੈ।

ਹਵਾਲੇ ਸੋਧੋ

  1. "ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਇੰਦਰ ਬੇਗੋ - ਵਿਕੀਸਰੋਤ". pa.wikisource.org. Retrieved 2024-02-03.