ਇੱਕ ਕੁੱਤੇ ਦੀ ਜ਼ਿੰਦਗੀ (ਫ਼ਿਲਮ)
ਇੱਕ ਕੁੱਤੇ ਦੀ ਜ਼ਿੰਦਗੀ (ਮੂਲ: A Dog's Life, 1918) ਇੱਕ ਮੂਕ ਫ਼ਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਖੁਦ ਚਾਰਲੀ ਚੈਪਲਿਨ ਸਨ।
ਇੱਕ ਕੁੱਤੇ ਦੀ ਜ਼ਿੰਦਗੀ (ਮੂਲ: A Dog's Life) | |
---|---|
ਨਿਰਦੇਸ਼ਕ | ਚਾਰਲੀ ਚੈਪਲਿਨ |
ਲੇਖਕ | ਚਾਰਲੀ ਚੈਪਲਿਨ |
ਨਿਰਮਾਤਾ | ਚਾਰਲੀ ਚੈਪਲਿਨ |
ਸਿਤਾਰੇ | ਚਾਰਲੀ ਚੈਪਲਿਨ ਐਡਨਾ ਪੁਰਵੀਆਂਸ ਸਿਡ ਚੈਪਲਿਨ ਹੈਨਰੀ ਬਰਗਮੈਨ ਚਾਰਲਸ ਰੀਸਨਰ ਅਲਬੇਅਰ ਆਸਟਿਨ ਟਾਮ ਵਿਲਸਨ |
ਸਿਨੇਮਾਕਾਰ | ਰੋਲਾਂ ਟੋਥਰੋ |
ਸੰਪਾਦਕ | ਚਾਰਲੀ ਚੈਪਲਿਨ (ਬੇਨਾਮ) |
ਸੰਗੀਤਕਾਰ | ਚਾਰਲੀ ਚੈਪਲਿਨ (1957 ਵਿੱਚ ਦ ਚੈਪਲਿਨ ਰੇਵੂ ਦੇ ਇੱਕ ਭਾਗ ਵਜੋਂ) ਰਿਲੀਜ ਹੋਈ |
ਰਿਲੀਜ਼ ਮਿਤੀ | 14 ਅਪਰੈਲ1918 |
ਮਿਆਦ | 33 ਮਿੰਟ |
ਦੇਸ਼ | ਯੂ ਐੱਸ |
ਭਾਸ਼ਾਵਾਂ | ਮੂਕ ਫ਼ਿਲਮ ਅੰਗਰੇਜ਼ੀ (ਮੂਲ ਅੰਤਰਟਾਈਟਲ) |
ਚੈਪਲਿਨ ਨਾਲ "ਸਹਿ-ਸਿਤਾਰਾ" ਇੱਕ ਜਾਨਵਰ ਹੈ। "ਸਕ੍ਰੈਪਸ" (ਕੁੱਤਾ) ਚਾਰਲੀ ਅਤੇ ਐਡਨਾ ਨੂੰ ਬਿਹਤਰ ਜ਼ਿੰਦਗੀ ਜਿਉਂ ਵਿੱਚ ਸਹਾਈ ਹੁੰਦਾ ਹੈ, ਇਸ ਲਈ ਉਹ ਇਸ ਫ਼ਿਲਮ ਦਾ ਨਾਇਕ ਹੈ। ਐਡਨਾ ਪੁਰਵੀਆਂਸ ਇਸ ਫ਼ਿਲਮ ਵਿੱਚ ਬਾਰ ਗਰਲ ਹੈ ਅਤੇ ਚੈਪਲਿਨ ਟ੍ਰੈਂਪ। ਚੈਪਲਿਨ ਦੇ ਭਾਈ ਸਿਡਨੀ ਚੈਪਲਿਨ ਦਾ ਛੋਟਾ ਜਿਹਾ ਰੋਲ ਹੈ। ਪਹਿਲੀ ਵਾਰ ਦੋਨੋਂ ਭਰਾ ਸਕ੍ਰੀਨ ਤੇ ਇਕਠੇ ਆਏ ਸਨ।
ਚਾਰਲਸ ਲੈਪਵਰਥ, ਇੱਕ ਸਾਬਕਾ ਅਖਬਾਰ ਐਡੀਟਰ ਹੈ ਜਿਸਨੇ ਇੱਕ ਵਾਰ ਚੈਪਲਿਨ ਦੀ ਇੰਟਰਵਿਊ ਲਈ ਸੀ। ਉਸਨੇ ਸਲਾਹਕਾਰ ਵਜੋਂ ਯੋਗਦਾਨ ਪਾਇਆ।[1]
ਹੋਰ ਫ਼ਿਲਮਾਂ ਜਿਨ੍ਹਾਂ ਵਿੱਚ ਚੈਪਲਿਨ ਨੇ ਕੁੱਤਿਆਂ ਨਾਲ ਭੂਮਿਕਾ ਨਿਭਾਈ ਇਹ ਹਨ: ਦ ਚੈੰਪੀਅਨ) (1915), ਦ ਗੋਲਡ ਰਸ਼ (1925), ਸਿਟੀ ਲਾਈਟਸ (1931) ਅਤੇ ਮਾਡਰਨ ਟਾਈਮਜ (1936)।
ਕਾਸਟ
ਸੋਧੋ- ਚਾਰਲੀ ਚੈਪਲਿਨ - ਟ੍ਰੈਂਪ
- ਐਡਨਾ ਪੁਰਵੀਆਂਸ - ਬਾਰ ਗਰਲ
- ਮੁਟ - ਸਕ੍ਰੈਪਸ (ਚੰਗਾ ਪਲਿਆ ਇੱਕ ਕੁੱਤਾ)
- ਸਿਡ ਚੈਪਲਿਨ - ਲੰਚ ਵੈਗਨ ਵਾਲਾ
- ਹੈਨਰੀ ਬਰਗਮੈਨ - ਮੋਟਾ ਬੇਰੁਜ਼ਗਾਰ ਬੰਦਾ/ਡਾਂਸ ਹਾਲ ਮਾਲਕਣ
- ਚਾਰਲਸ ਰੀਸਨਰ - ਰੁਜ਼ਗਾਰ ਏਜੰਸੀ ਕਲਰਕ
- ਅਲਬੇਅਰ ਆਸਟਿਨ - ਰੁਜ਼ਗਾਰ ਏਜੰਸੀ ਕਲਰਕ / ਚੋਰ
- ਬਡ ਜੇਮੀਸਨ - ਚੋਰ
- ਟਾਮ ਵਿਲਸਨ - ਪੁਲਸੀਆ
- ਐਮ ਜੇ ਮੈਕਾਰਥੀ - ਬੇਰੁਜ਼ਗਾਰ ਬੰਦਾ
- ਮੇੱਲ ਬਰਾਊਨ - ਬੇਰੁਜ਼ਗਾਰ ਬੰਦਾ
- ਚਾਰਲਸ ਫੋਰਸ - ਬੇਰੁਜ਼ਗਾਰ ਬੰਦਾ
- ਬੇਰਟ ਐਪਲਿੰਗ - ਬੇਰੁਜ਼ਗਾਰ ਬੰਦਾ
- ਥਾਮਸ ਰਿਲੇ (ਐਕਟਰ)- ਬੇਰੁਜ਼ਗਾਰ ਬੰਦਾ
- ਸਲੀਮ ਕੋਲ - ਬੇਰੁਜ਼ਗਾਰ ਬੰਦਾ
- ਟੈਡ ਐਡਵਰਡ - ਬੇਰੁਜ਼ਗਾਰ ਬੰਦਾ
- ਲੂਈ ਫਿਜਰੋ - ਬੇਰੁਜ਼ਗਾਰ ਬੰਦਾ
ਹਵਾਲੇ
ਸੋਧੋ- ↑ Tom Stempel, Framework: a history of screenwriting in the American film, p.33