ਇੱਕ ਦਿਨ ਦਾ ਇੰਤਜ਼ਾਰ (ਨਿੱਕੀ ਕਹਾਣੀ)
"ਇੱਕ ਦਿਨ ਦਾ ਇੰਤਜ਼ਾਰ" (A Day's Wait) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੀ ਨੌਂ ਸਾਲ ਦੇ ਬੀਮਾਰ ਮੁੰਡੇ ਬਾਰੇ ਇੱਕ ਨਿੱਕੀ ਕਹਾਣੀ ਹੈ। ਉਸ ਦੇ 1933 ਵਾਲੇ ਕਹਾਣੀ ਸੰਗ੍ਰਹਿ ਵਿੰਨਰ ਟੇਕ ਨਥਿੰਗ ਵਿੱਚ ਸ਼ਾਮਲ ਸੀ। ਇਹ ਕਹਾਣੀ ਉਸ ਲੜਕੇ ਅਤੇ ਉਸ ਦੇ ਪਿਤਾ ਬਾਰੇ ਹੈ ਜੋ ਉਸ ਨੂੰ ਸ਼ਾਤਜ਼ (ਜਰਮਨ ਸ਼ਬਦ ਦਾ ਅਰਥ ਡਾਰਲਿੰਗ ਹੈ) ਕਹਿੰਦਾ ਹੈ। ਜਦੋਂ ਮੁੰਡੇ ਨੂੰ ਫਲੂ ਹੋ ਜਾਂਦਾ ਹੈ ਤਾਂ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਅਤੇ ਉਹ ਤਿੰਨ ਵੱਖ-ਵੱਖ ਦਵਾਈਆਂ ਦੀ ਸਿਫ਼ਾਰਸ਼ ਕਰਦਾ ਹੈ ਅਤੇ ਮੁੰਡੇ ਦੇ ਪਿਤਾ ਨੂੰ ਦੱਸਿਆ ਜਾਂਦਾ ਹੈ ਕਿ ਉਸਦਾ ਤਾਪਮਾਨ 102 ਡਿਗਰੀ ਫਾਰਨਹੀਟ (39 ਡਿਗਰੀ ਸੈਲਸੀਅਸ) ਹੈ। ਉਹ ਬਹੁਤ ਸ਼ਾਂਤ ਅਤੇ ਉਦਾਸ ਹੁੰਦਾ ਹੈ, ਅੰਤ ਵਿੱਚ ਇਹ ਪੁੱਛਦਾ ਹੈ ਕਿ ਉਹ ਕਦੋਂ ਮਰ ਜਾਵੇਗਾ; ਉਸ ਨੇ ਸੋਚਿਆ ਸੀ ਕਿ 102 ਡਿਗਰੀ ਦਾ ਤਾਪਮਾਨ ਮਾਰੂ ਸੀ ਕਿਉਂਕਿ ਉਸ ਨੇ ਫਰਾਂਸ (ਜਿੱਥੇ ਸੈਲਸੀਅਸ ਵਰਤਿਆ ਗਿਆ ਸੀ) ਵਿੱਚ ਸੁਣਿਆ ਸੀ ਕਿ 44 ਡਿਗਰੀ ਤੋਂ ਜ਼ਿਆਦਾ ਤਾਪਮਾਨ ਤੇ ਬੰਦਾ ਜ਼ਿੰਦਾ ਨਹੀਂ ਰਹਿ ਸਕਦਾ। ਜਦੋਂ ਪਿਤਾ ਨੇ ਉਸ ਨੂੰ ਸਕੇਲਾਂ ਵਿੱਚ ਅੰਤਰ ਸਮਝਾਇਆ, ਤਾਂ ਮੁੰਡਾ ਹੌਲੀ ਹੌਲੀ ਰਿਲੈਕਸ ਹੋ ਜਾਂਦਾ ਹੈ, ਅਤੇ ਅਗਲੇ ਦਿਨ, "ਉਹ ਬਹੁਤ ਅਸਾਨੀ ਨਾਲ ਉਹਨਾਂ ਨਿੱਕੀਆਂ ਗੱਲਾਂ ਤੇ ਚੀਕਦਾ ਸੀ ਜਿਹਨਾਂ ਦਾ ਕੋਈ ਮਹੱਤਵ ਨਹੀਂ ਸੀ।"
"ਇੱਕ ਦਿਨ ਦਾ ਇੰਤਜ਼ਾਰ" | |
---|---|
ਲੇਖਕ ਅਰਨੈਸਟ ਹੈਮਿੰਗਵੇ | |
ਮੂਲ ਸਿਰਲੇਖ | A Day's Wait |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ | ਦ ਸਨੋਜ ਆਫ਼ ਕਲਿਮਿਨਜਾਰੋ |
ਮੀਡੀਆ ਕਿਸਮ | ਪ੍ਰਿੰਟ |
ਪ੍ਰਕਾਸ਼ਨ ਮਿਤੀ | 1933 |
ਕਹਾਣੀ ਦਾ ਵਿਸ਼ਾ ਲੜਕੇ ਦੀ ਗ਼ਲਤਫ਼ਹਿਮੀ ਹੈ, ਜਿਸ ਕਰਕੇ ਮੌਤ ਦਾ ਡਰ ਉਸ ਨੂੰ ਦਬੋਚ ਰਿਹਾ ਹੈ ਅਤੇ ਉਸ ਦੇ ਪਿਤਾ ਨੂੰ ਇਸ ਦਾ ਅਹਿਸਾਸ ਨਹੀਂ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |