ਇੱਕ ਰੁੱਤ ਨਰਕ ਵਿੱਚ (ਫ਼ਰਾਂਸੀਸੀ: Une Saison en Enfer) ਗਦ ਵਿੱਚ ਲਿਖੀ ਅਤੇ 1873 ਵਿੱਚ ਪ੍ਰਕਾਸ਼ਿਤ ਫ਼ਰਾਂਸੀਸੀ ਕਵੀ ਆਰਥਰ ਰਿੰਬੋ (1854–1891) ਦੀ ਇੱਕ ਵੱਡੀ ਕਵਿਤਾ ਹੈ। ਇਹੀ ਇੱਕੋ ਰਚਨਾ ਹੈ ਜਿਸਨੂੰ ਖੁਦ ਰਿੰਬੋ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਦੀ ਪਬਲੀਕੇਸ਼ਨ ਦਾ ਪੜਯਥਾਰਥਵਾਦ ਦੇ ਵਿਕਾਸ ਤੇ ਬੜਾ ਮਹੱਤਵਪੂਰਨ ਪ੍ਰਭਾਵ ਰਿਹਾ ਹੈ।

ਅਕਤੂਬਰ 1873 ਵਾਲਾ ਪਹਿਲਾ ਅਡੀਸ਼ਨ

ਲਿਖਣਾ ਅਤੇ ਪ੍ਰਕਾਸ਼ਨ ਇਤਿਹਾਸ

ਸੋਧੋ

ਰਿੰਬੋ ਨੇ ਅਪ੍ਰੈਲ 1873 ਵਿੱਚ ਫਰਾਂਸੀਸੀ-ਬੈਲਜੀਅਨ ਦੀ ਸਰਹੱਦ ਤੇ ਸ਼ਾਰਲੇਵਲੇ ਦੇ ਨੇੜੇਚੁਫਲੀ-ਰੋਸ਼ੇ ਰੋਸ਼ੇ ਵਿੱਚ ਆਪਣੇ ਪਰਵਾਰ ਦੇ ਫਾਰਮ ਦੇ ਦੌਰੇ ਦੌਰਾਨ ਇਹ ਕਵਿਤਾ ਲਿਖਣੀ ਸ਼ੁਰੂ ਕੀਤੀ। ਬਰਟਰੈਂਡ ਮੈਥਿਊ ਦੇ ਅਨੁਸਾਰ, ਰਿੰਬੋ ਨੇ ਇਹ ਕੰਮ ਇੱਕ ਖੇਤਾਂ ਵਿੱਚਲੇ ਇੱਕ ਵੀਰਾਨ ਕੋਠੇ ਵਿੱਚ ਲਿਖਿਆ ਸੀ।[1]: p.1  ਅਗਲੇ ਹਫਤਿਆਂ ਵਿੱਚ, ਰਿੰਬੋ ਨੇ ਕਵੀ ਪਾਲ ਵੈਲਨੇਨ ਨਾਲ ਬੈਲਜੀਅਮ ਰਾਹੀਂ ਲੰਡਨ ਲਈ ਸਫ਼ਰ ਕੀਤਾ। ਉਹਨਾਂ ਨੇ ਬਸੰਤ 1872 ਵਿੱਚ ਇੱਕ ਜਟਿਲ ਰਿਸ਼ਤਾ ਸ਼ੁਰੂ ਕੀਤਾ ਸੀ, ਅਤੇ ਉਹ ਅਕਸਰ ਝਗੜਦੇ ਰਹਿੰਦੇ ਸਨ।[2]

ਹਵਾਲੇ

ਸੋਧੋ
  1. Mathieu, Bertrand, "Introduction" in Rimbaud, Arthur, and Mathieu, Bertrand (translator), A Season in Hell & Illuminations (Rochester, New York: BOA Editions, 1991).
  2. Bonnefoy, Yves: Rimbaud par lui-meme, Paris 1961, Éditions du Seuil