ਈਰਾਨੀ ਭਾਸ਼ਾਵਾਂ ਹਿੰਦ-ਈਰਾਨੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਧਿਆਨ ਰਹੇ ਕਿ ਹਿੰਦ-ਈਰਾਨੀ ਭਾਸ਼ਾਵਾਂ ਆਪ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਆਧੁਨਿਕ ਯੁੱਗ ਵਿੱਚ ਸੰਸਾਰ ਵਿੱਚ ਲਗਭਗ 15-20 ਕਰੋੜ ਲੋਕ ਕਿਸੇ ਨਾ ਕਿਸੇ ਈਰਾਨੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ ਅਤੇ ਏਥਨਾਲਾਗ ਭਾਸ਼ਾਕੋਸ਼ ਵਿੱਚ 2011 ਤੱਕ 87 ਈਰਾਨੀ ਭਾਸ਼ਾਵਾਂ ਦਰਜ ਸਨ। ਇਹਨਾਂ ਵਿਚੋਂ ਫਾਰਸੀ ਦੇ 7.5 ਕਰੋੜ, ਪਸ਼ਤੋ ਦੇ 5-6 ਕਰੋੜ, ਕੁਰਦੀ ਭਾਸ਼ਾ ਦੇ 3.2 ਕਰੋੜ, ਬਲੋਚੀ ਭਾਸ਼ਾ ਦੇ 2.5 ਕਰੋੜ ਅਤੇ ਲੂਰੀ ਭਾਸ਼ਾ ਦੇ 23 ਲੱਖ ਬੋਲਣ ਵਾਲੇ ਸਨ। ਈਰਾਨੀ ਭਾਸ਼ਾਵਾਂ ਈਰਾਨ, ਅਫਗਾਨਿਸਤਾਨ, ਤਾਜਿਕਿਸਤਾਨ, ਪਾਕਿਸਤਾਨ (ਬਲੋਚਿਸਤਾਨ ਅਤੇ ਖੈਬਰ-ਪਖਤੂਨਖਵਾ ਪ੍ਰਾਂਤ), ਤੁਰਕੀ (ਪੂਰਬ ਵਿੱਚ ਕੁਰਦੀ ਇਲਾਕ਼ੇ) ਅਤੇ ਇਰਾਕ (ਉੱਤਰ ਵਿੱਚ ਕੁਰਦੀ ਇਲਾਕ਼ੇ) ਵਿੱਚ ਬੋਲੀਆਂ ਜਾਂਦੀਆਂ ਹਨ। ਪਾਰਸੀ ਧਰਮ ਦੀ ਧਾਰਮਿਕ ਭਾਸ਼ਾ, ਜਿਸ ਨੂੰ ਅਵੇਸਤਾ ਕਹਿੰਦੇ ਹਨ, ਵੀ ਇੱਕ ਪ੍ਰਾਚੀਨ ਈਰਾਨੀ ਭਾਸ਼ਾ ਹੈ।

ਈਰਾਨੀ ਭਾਸ਼ਾਵਾਂ
ਨਸਲੀਅਤਈਰਾਨੀ ਲੋਕ
ਭੂਗੋਲਿਕ
ਵੰਡ
ਦੱਖਣ-ਪੱਛਮੀ ਏਸ਼ੀਆ, ਕਾਕੇਸ਼ਸ, ਮੱਧ ਏਸ਼ੀਆ, ਪੱਛਮੀ ਦੱਖਣੀ ਏਸ਼ੀਆ
ਭਾਸ਼ਾਈ ਵਰਗੀਕਰਨਭਾਰੋਪੀ
ਪਰੋਟੋ-ਭਾਸ਼ਾਪ੍ਰੋਟੋ-ਈਰਾਨੀ
Subdivisions
ਆਈ.ਐਸ.ਓ 639-5ira
Linguasphere58= (phylozone)
Glottologiran1269

ਦੇਸ਼ ਅਤੇ ਖੇਤਰ, ਜਿੱਥੇ ਈਰਾਨੀ ਭਾਸ਼ਾ ਅਧਿਕਾਰੀ ਸਥਿਤੀ ਚ ਹੈ ਜਾਂ ਬਹੁਗਿਣਤੀ ਲੋਕਾਂ ਦੀ ਬੋਲੀ ਹੈ

ਹਵਾਲੇ

ਸੋਧੋ