ਈਸ਼ਵਰ ਚਿੱਤਰਕਾਰ
ਪੰਜਾਬੀ ਲੇਖਕ
(ਈਸ਼ਵਰ ਸਿੰਘ ਚਿਤਰਕਾਰ ਤੋਂ ਮੋੜਿਆ ਗਿਆ)
ਈਸ਼ਵਰ ਚਿੱਤਰਕਾਰ (11 ਦਸੰਬਰ 1910 - 02 ਦਸੰਬਰ 1968[1]) ਪੰਜਾਬੀ ਦੇ ਇੱਕ ਉਘੇ ਚਿੱਤਰਕਾਰ, ਕਵੀ ਤੇ ਲੇਖਕ ਹੋਏ ਹਨ।
ਈਸ਼ਵਰ ਚਿੱਤਰਕਾਰ |
---|
ਜੀਵਨ
ਸੋਧੋਈਸ਼ਵਰ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਪੋਸੀ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਤਾ ਹਰਬੰਸ ਕੌਰ ਅਤੇ ਪਿਤਾ ਭਗਵਾਨ ਸਿੰਘ ਬੇਦੀ ਦੇ ਘਰ ਹੋਇਆ। ਉਹਨਾਂ ਨੇ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। 1933 ਵਿੱਚ ਮੇਉ ਸਕੂਲ ਆਫ ਆਰਟਸ,ਲਾਹੌਰ ਤੋਂ ਡਰਾਇੰਗ ਟੀਚਰ ਦਾ ਕੋਰਸ ਪਾਸ ਕੀਤਾ ਅਤੇ ਕਈ ਵਰ੍ਹੇ ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਵੀ ਕੀਤੀ ਅਤੇ ਬਾਅਦ ਵਿੱਚ ਪੇਂਟਿੰਗ ਕਰਨ ਲਗੇ। ਉਹ ਕਵੀ ਵੀ ਸਨ ਅਤੇ ਆਪਣੇ ਕਾਵਿਕ ਖਿਆਲਾਂ ਤੇ ਭਾਵਾਂ ਨੂੰ ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਦੁਆਰਾ ਚਿੱਤਰਾਂ ਵਿੱਚ ਢਾਲਣ ਦੇ ਮਾਹਿਰ ਸਨ। ਉਹ ਅਮੂਰਤ ਕਲਾ, ਘਣਵਾਦ, ਪੜਯਥਾਰਥਵਾਦ ਅਤੇ ਪ੍ਰਭਾਵਵਾਦ ਆਦਿ ਕਲਾ ਸੈਲੀਆਂ ਦੇ ਚੰਗੇ ਪਾਰਖੂ ਸਨ। ਸਾਲ 1961 ਦੌਰਾਨ ਉਹ ਇੰਗਲੈਂਡ ਚਲੇ ਗਏ।[2]
ਰਚਨਾਵਾਂ
ਸੋਧੋਕਵਿਤਾ
ਸੋਧੋ- ਸੂਲ ਸਰਾਹੀ
- ਭਖਦੀਆਂ ਲਹਿਰਾਂ (ਦੂਜਾ ਅਡੀਸ਼ਨ, 1972)
ਵਾਰਤਕ
ਸੋਧੋ- ਕਲਮ ਦੀ ਆਵਾਜ਼ (1943, ਦੂਜਾ ਅਡੀਸ਼ਨ, 1972)
- ਗੱਲਬਾਤ (1955)[3]
ਹੋਰ
ਸੋਧੋ- ਈਸ਼ਵਰ ਦੇ ਖਤ
- ਤ੍ਰਿਬੈਣੀ (1941)
ਈਸ਼ਵਰ ਚਿਤਰਕਾਰ ਬਾਰੇ ਪੁਸਤਕਾਂ
ਸੋਧੋ- ਵਾਰਤਕਕਾਰ ਈਸ਼ਵਰ ਚਿਤਰਕਾਰ, ਕੰਵਲ ਦੀਪ ਕੌਰ
- ਈਸ਼ਵਰ ਚਿਤਰਕਾਰ: ਜੀਵਨ ਤੇ ਰਚਨਾ, ਹਰਭਜਨ ਸਿੰਘ ਬਟਾਲਵੀ
- ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ, ਸੰਪਾਦਕ, ਪੁਰਦਮਨ ਸਿੰਘ ਬੇਦੀ
ਹਵਾਲੇ
ਸੋਧੋ- ↑ ਪੰਜਾਬੀ ਪੀਡੀਆ ਅਨੁਸਾਰ ਜਨਮ ਸਾਲ 1911, ਪੰਜਾਬੀ ਵਿਸ਼ਵ ਕੋਸ਼ ਅਨੁਸਾਰ 1928 ਲਿਖਿਆ ਹੈ।
- ↑ N.S. Tasneem. "Remembering a renowned painter-poet".
- ↑ [1]