ਈਸੜਾ
ਈਸੜਾ ਇਹ ਜ਼ਿਲ੍ਹਾ ਸੰਗਰੂਰ ਅਤੇ ਤਹਿਸੀਲ ਧੂਰੀ ਦਾ ਪ੍ਰਾਚੀਨ ਪਿੰਡ ਹੈ। ਇਹ ਧੂਰੀ ਤੋਂ ਮਾਲੇਰਕੋਟਲਾ ਅਤੇ ਧੂਰੀ ਤੋਂ ਅਮਰਗੜ੍ਹ ਦੇ ਵਿਚਕਾਰ ਗਿਆਰ੍ਹਾਂ ਅਤੇ ਬਾਰ੍ਹਾਂ ਕਿਲੋਮੀਟਰ ਦੇ ਫਾਸਲਿਆਂ ‘ਤੇ ਵੱਸਿਆ ਹੈ।[1]
ਈਸੜਾ | |
—ਪਿੰਡ— | |
ਭਾਰਤ ਵਿੱਚ ਲੋਕੇਸ਼ਨ ਈਸੜਾ | |
ਕੋਆਰਡੀਨੇਟ | 30°26′16"ਉ 75°56′31"ਪੂ / 31.01°ਉ 75.43°ਪੂਕੋਆਰਡੀਨੇਟ: 30°26′16"ਉ 75°56′31"ਪੂ / 31.01°ਉ 75.43°E[permanent dead link] |
ਦੇਸ | ਭਾਰਤ |
ਪੰਜਾਬ | |
ਸਥਾਪਨਾ | |
ਈਸੜਾ | |
ਪਿੰਡ | ਈਸੜਾ |
ਵਸੋਂ |
4025 |
ਐਚ ਡੀ ਆਈ | 0.860(ਬਹੁਤ ਉਚੀ) |
ਸਾਖਰਤਾ ਦਰ | 81.8.% |
ਓਪਚਾਰਕ ਭਾਸ਼ਾਵਾਂ | ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ |
---|---|
ਟਾਈਮ ਜੋਨ | ਈ ਐੱਸ ਟੀ (ਯੂ ਟੀ ਸੀ+05:30) |
ਖੇਤਰਫਲ • ਉੱਚਾਈ |
3 ਵਰਗ ਕਿਲੋਮੀਟਰ |
ਪੈਰ ਟਿੱਪਣੀਆਂ'
| |
ਵੈੱਬਸਾਈਟ |
ਸੱਭਿਅਤਾ ਦਾ ਥੇਹ
ਸੋਧੋਇਸ ਪਿੰਡ ਵਿੱਚ ਉੱਚਾ ਥੇਹ (ਟਿੱਬਾ) ਸਿੰਧ ਘਾਟੀ ਦੀ ਸੱਭਿਅਤਾ ਦੀਆਂ ਨਿਸ਼ਾਨੀਆਂ ਨੂੰ ਖੋਦਦੇ ਸਮੇਂ ਚੇਤੇ ਕਰਵਾਉਂਦਾ ਰਹਿੰਦਾ ਹੈ। ਇਸ ਥੇਹ ਉੱਪਰ ਕਿਸੇ ਸਮੇਂ ਸਾਧਾਂ ਵੱਲੋਂ ਖੇਤੀ ਕੀਤੀ ਜਾਂਦੀ ਸੀ, ਜੋ ਇੱਥੇ ਬਣੀ ਜਮਨਾ ਦਾਸ ਦੀ ਸਮਾਧ ਤੋਂ ਪ੍ਰਤੀਤ ਹੁੰਦਾ ਹੈ। ਇਸ ਪਿੰਡ ਵਿੱਚੋਂ ਹੀ ਜੈਨਪੁਰ, ਖੇੜੀ, ਢਢੋਗਲ ਅਤੇ ਬੁਰਜ ਪਿੰਡ ਵੱਖਰੇ ਆਪਣੀ ਪਛਾਣ ਦੇ ਮਾਲਕ ਹਨ। ਈਸੜਾ ਪਿੰਡ ਵਿੱਚੋਂ ਹੀ ਬਹੁਤੇ ਜ਼ਿਮੀਂਦਾਰ/ਕਿਸਾਨ (ਬਿਲਿੰਗ) ਗੋਤ ਨਾਲ ਸਬੰਧਤ ਹਨ। ਇਨ੍ਹਾਂ ਪਿੰਡਾਂ ਵਿੱਚ ਵੱਸਣ ਵਾਲੇ ‘ਪੰਜ ਪਿੰਡ ਬਿਲੰਗਾ’ ਦੇ ਕਹਾਉਣ ਵਿੱਚ ਫਖ਼ਰ ਮਹਿਸੂਸ ਕਰਦੇ ਹਨ।
ਪਰਜਾ ਮੰਡਲ ਦਾ ਸ਼ਹੀਦ
ਸੋਧੋਭਗਤ ਸਿੰਘ ਢਢੋਗਲ ਪਰਜਾ ਮੰਡਲ ਦਾ ਸ਼ਹੀਦ, ਪਿੰਡਾਂ ਦੇ ਵਾਸੀਆਂ ਨੂੰ ਕੁਰਬਾਨੀ ਅਤੇ ਤਿਆਗ ਦੀ ਯਾਦ ਦਿਵਾਉਂਦਾ ਹੈ। ਸਾਉਣ ਦੇ ਮਹੀਨੇ ਵਿੱਚ ਇਸ ਸ਼ਹੀਦ ਦੀ ਯਾਦ ਵਿੱਚ ਸਭਾ ਲੱਗਦੀ ਹੈ, ਜੋ ਪੰਜਾਬ ਦੇ ਰਾਜਨੀਤੀਵਾਨਾਂ ਲਈ ਖੁੱਲ੍ਹਾ ਮੰਚ ਪ੍ਰਦਾਨ ਕਰਦੀ ਹੈ। ਭਗਤ ਸਿੰਘ ਢਢੋਗਲ ਦਾ ਬੁੱਤ ਧੂਰੀ-ਅਮਰਗੜ੍ਹ ਸੜਕ ਦੇ ਚੌਕ ਵਿੱਚ ਹੈ।
ਨਾਗ ਪੰਚਮੀ ਦਾ ਮੇਲਾ
ਸੋਧੋਈਸੜੇ ਪਿੰਡ ਦਾ ਨਾਗ ਪੰਚਮੀ ਦਾ ਮੇਲਾ, ਜੋ ਭਾਦੋਂ ਮਹੀਨੇ ਦੀ ਚੰਦਰਮਾ ਦੀ ਪੰਚਮੀ ਨੂੰ ਲੱਗਦਾ ਹੈ, ਬਹੁਤ ਹੀ ਨਿਵੇਕਲੀ ਪਛਾਣ ਰੱਖਦਾ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੀ ਸੁਆਣੀ ਨਾਲ ਦੀ ਚੁਗਾਵੀਆਂ ਨਾਲ ਕਪਾਹ ਚੁਗਦੀ ਆਪਣੇ ਪੁੱਤਰ ਨੂੰ ਕੋਲ ਹੀ ਕੱਪੜਾ ਵਿਛਾ ਕੇ ਪਾ ਦਿੰਦੀ ਹੈ। ਬੱਚਾ ਸੌਂ ਜਾਂਦਾ ਹੈ। ਉਸ ਸੁਆਣੀ ਦਾ ਭਰਾ ਖੇਤ ਵਿੱਚ ਆਪਣੀ ਭੈਣ ਕੋਲ ਮਿਲਣ ਲਈ ਆ ਜਾਂਦਾ ਹੈ। ਜਦੋਂ ਉਸ ਨੇ ਬਾਲਕ ਕੋਲ ਨਾਗ ਨੂੰ ਵੇਖਿਆ ਤਾਂ ਉਸ ਨੇ ਉਸ ਨੂੰ ਮਾਰ ਕੇ ਭੈਣ ਨੂੰ ਦੱਸਿਆ ਤਾਂ ਉਸ ਦੀ ਭੈਣ ਨੇ ਕਿਹਾ, ”ਵੀਰ ਜੀ ਤੁਸੀਂ ਇਹ ਨਾਗ ਮਾਰ ਕੇ ਚੰਗਾ ਨਹੀਂ ਕੀਤਾ।” ਇਹ ਤਾਂ ਦੋਵੇਂ ਹੀ ਭਰਾ ਸਨ। ਬਾਲਕ ਦੀ ਮੌਤ ਵੀ ਹੋ ਜਾਂਦੀ ਹੈ। ਉਸ ਥੇਹ ਉੱਪਰ ਬਣੀਆਂ ਸਮਾਧਾਂ ਤੋਂ ਨਾਗ ਪੰਚਮੀ ਮੇਲਾ ਪੰਜੇ ਪਿੰਡਾਂ ਦਾ ਸਾਂਝਾ ਬਣ ਜਾਂਦਾ ਹੈ। ਪੰਜੇ ਪਿੰਡਾਂ ਦੇ ਲੋਕ ਇਨ੍ਹਾਂ ਸ਼ਹੀਦਾਂ ਦੀ ਸਮਾਧ ਉੱਪਰ ਪਤਾਸਿਆਂ, ਪ੍ਰਸ਼ਾਦ ਅਤੇ ਖਿੱਲਾਂ ਦਾ ਚੜ੍ਹਾਵਾ ਕਰਦੇ ਹਨ। ਜਮਨਾ ਦਾਸ ਦੀ ਸਮਾਧ ਉੱਪਰ ਦਾਰੂ ਦੀਆਂ ਬੋਤਲਾਂ ਵੀ ਚੜ੍ਹਾਈਆਂ ਜਾਂਦੀਆਂ ਹਨ।
ਰਸਮ ਮੇਲੇ ਦੀ
ਸੋਧੋਹੁਣ ਤੱਕ ਇਸ ਪਰਿਵਾਰ ਦੇ ਮੈਂਬਰ ਬਲਦਾਂ ਦੀ ਜੋੜੀ ਨੂੰ ਹਲ਼ ਪੰਜਾਲੀ ਵਿੱਚ ਜੋੜ ਕੇ ਸਾਰੇ ਪਿੰਡ ਉੱਪਰ ਫੇਰੀ ਲਾਉਂਦੇ ਹਨ। ਸਭ ਜਾਤਾਂ ਵਿੱਚੋਂ ਇਕ-ਇਕ ਮੈਂਬਰ ਇਸ ਫੇਰੀ ਵਿੱਚ ਜ਼ਰੂਰ ਹੁੰਦਾ ਹੈ। ਭਰਾਈ ਜਾਤੀ ਨਾਲ ਸਬੰਧਤ ਵਿਅਕਤੀ ਢੋਲ ਵਜਾਉਂਦਾ ਹੋਇਆ ਗਿਆਰ੍ਹਾਂ ਤੇ ਬਾਰ੍ਹਾਂ ਵਜੇ ਤੱਕ ਇਸ ਫੇਰੀ ਨੂੰ ਸਪੰਨ ਕਰਦਾ ਹੈ। ਲੱਕੜ ਦੇ ਹਲ਼ ਪਿੱਛੇ ਦੁੱਧ ਦੀ ਧਾਰ ਛਿੱਟਿਆਂ ਦੇ ਰੂਪ ਵਿੱਚ ਚੱਲਦੀ ਰਹਿੰਦੀ ਹੈ। ਸਾਂਝੀਆਂ ਥਾਵਾਂ ‘ਤੇ ਹਾਲ਼ੀ ਦੇ ਸਿਰ ਉੱਪਰ ਦੁੱਧ ਵਾਰਨਾ ਪਿੰਡ ਦੀਆਂ ਸੁਆਣੀਆਂ ਲਈ ਹਾਸੇ ਠੱਠੇ ਦਾ ਸ਼ਗਨ ਹੋ ਜਾਂਦਾ ਹੈ। ਪਹਿਲਾਂ ਚਾਰ ਵਜੇ ਤੱਕ ਆਦਮੀ ਮੱਥਾ ਟੇਕਦੇ ਹਨ। ਚਾਰ ਵਜੇ ਤੋਂ ਸ਼ਾਮ ਤੱਕ ਔਰਤਾਂ ਮੱਥਾ ਟੇਕਣ ਆ ਜਾਂਦੀਆਂ ਹਨ। ਪਿੰਡ ਦੀ ਪੰਚਾਇਤ ਆਦਮੀਆਂ ਨੂੰ ਪਹਿਲਵਾਨਾਂ ਦੇ ਘੋਲ਼ ਵੇਖਣ ਲਈ ਕਹਿ ਦਿੰਦੀ ਹੈ। ਦੂਸਰੇ ਦਿਨ ਲੋਕ ਢੱਡ ਸਾਰੰਗੀ ਉੱਪਰ ‘ਕਲੀਆਂ’ ਪ੍ਰਾਚੀਨ ਥੇਹ ਉੱਪਰ ਬਣੇ ਪ੍ਰਾਇਮਰੀ ਸਕੂਲ ਵਿੱਚ ਅਖਾੜਾ ਰੂਪ ਬਣਾ ਕੇ ਗੁਮੰਤਰੀਆਂ ਦੀਆਂ ਉੱਚੀਆਂ ਹੇਕਾਂ ਦਾ ਆਨੰਦ ਮਾਣਦੇ ਹਨ। ਪਿੰਡ ਦੇ ਲੋਕ ਸਤਿਸੰਗੀ ਅਤੇ ਸਿੱਖ ਧਰਮ ਨਾਲ ਜੁੜੇ ਹੋਏ ਹਨ।
ਸਰਕਾਰੀ ਸਹੂਲਤਾਂ
ਸੋਧੋਸਰਕਾਰਾਂ ਵੱਲੋਂ ਮਿਲੀਆਂ ਸਹੂਲਤਾਂ ਨਾਲ ਕੋ-ਆਪਰੇਟਿਵ ਸੁਸਾਇਟੀ, ਮਿਡਲ ਸਕੂਲ, ਚਾਰ ਧਰਮਸ਼ਾਲਾਵਾਂ ਹਨ। ਪ੍ਰਾਚੀਨ ਮਸੀਤ ਅਤੇ ਜੋਗੀ ਵਾਲਾ ਨਿੰਮ ਬਚੀਆਂ ਨਿਸ਼ਾਨੀਆਂ ਹਨ। ਭਗਵਾਨ ਸਿੰਘ, ਜਗਦੀਪ ਸਿੰਘ ਕਵੀਸ਼ਰ ਨੇ ਮੇਲਿਆਂ ਅਤੇ ਜੋੜ ਮੇਲਿਆਂ ‘ਚ ਲੋਕ ਗਾਥਾਵਾਂ ਅਤੇ ਸਿੱਖ ਇਤਿਹਾਸ ਗਾ ਕੇ ਇਸ ਪਿੰਡ ਦਾ ਇਤਿਹਾਸਕ ਥਾਂ ਬਣਾਇਆ ਹੈ।
ਹਵਾਲੇ
ਸੋਧੋ- ↑ "ਈਸੜਾ ਦੇ ਪੁਰਾਤਨ ਮੇਲੇ ਦੀ ਦਿੱਖ ਅਜੇ ਵੀ ਕਾਇਮ". ਪੰਜਾਬੀ ਟ੍ਰਿਬਿਊਨ. Retrieved 4 ਮਾਰਚ 2016.