ਮੁੱਖ ਮੀਨੂ ਖੋਲ੍ਹੋ
ਸ਼ਬਦ "ਹਿੰਦੀ"
ਦੇਵਨਾਗਰੀ ਲਿਪੀ ਵਿੱਚ ਲਫ਼ਜ਼ "ਹਿੰਦੀ"
ਹਿੰਦੀ ਦਾ ਇਲਾਕਾ
ਇਲਾਕਾ (ਲਾਲ ਰੰਗ ਵਿਚ) ਜਿੱਥੇ ਹਿੰਦੀ ਮੂਲ ਭਾਸ਼ਾ ਹੈ

ਹਿੰਦੀ (हिन्दी) ਇੱਕ ਭਾਸ਼ਾ ਹੈ ਜਿਸਨੂੰ ਸਟੈਂਡਰਡ ਹਿੰਦੀ ਵੀ ਆਖਦੇ ਹਨ। ਇਹ ਭਾਰਤ ਦੇ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਬਿਹਾਰ ਅਤੇ ਝਾਰਖੰਡ ਵਿੱਚ ਇਹ ਜੱਦੀ ਭਾਸ਼ਾ ਹੈ। ਇਹ ਭਾਰਤ ਦੀਆਂ ਸਰਕਾਰੀ ਬੋਲੀਆਂ ਚੋ ਇੱਕ ਹੈ। 2001 ਦੀ ਮਰਦਮਸ਼ੁਮਾਰੀ ਵਿੱਚ ਭਾਰਤ ਦੇ 42 ਕਰੋੜ 20 ਲੱਖ ਵਾਸੀਆਂ ਨੇ ਇਸਨੂੰ ਅਪਣੀ ਜੱਦੀ ਬੋਲੀ ਦੱਸਿਆ।[1] ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿੱਚ 60 ਕਰੋੜ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।[ਸਰੋਤ ਚਾਹੀਦਾ] ਫ਼ਿਜੀ, ਮਾਰੀਸ਼ਸ, ਗਿਆਨਾ, ਸੂਰੀਨਾਮ ਦੀ ਜ਼ਿਆਦਾਤਰ ਅਤੇ ਨੇਪਾਲ ਦੀ ਕੁਝ ਜਨਤਾ ਹਿੰਦੀ ਬੋਲਦੀ ਹੈ।

ਇਸਦੇ ਇਲਾਵਾ ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ 14.1 ਕਰੋੜ (141,000,000) ਲੋਕਾਂ ਦੁਆਰਾ ਬੋਲੀ ਜਾਣ ਵਾਲੀ ਉਰਦੂ, ਜਬਾਨੀ ਰੂਪ ਨਾਲ ਹਿੰਦੀ ਦੇ ਕਾਫੀ ਨੇੜੇ ਹੈ। ਲੋਕਾਂ ਦਾ ਇੱਕ ਵੱਡਾ ਹਿੱਸਾ ਹਿੰਦੀ ਅਤੇ ਉਰਦੂ ਦੋਵਾਂ ਨੂੰ ਹੀ ਸਮਝਦਾ ਹੈ। ਭਾਰਤ 'ਚ ਹਿੰਦੀ, ਵੱਖ-ਵੱਖ ਭਾਰਤੀ ਰਾਜਾਂ ਦੀ 14 ਅਧਿਕਾਰਕ ਭਾਸ਼ਾਵਾਂ ਅਤੇ ਖੇਤਰ ਦੀਆਂ ਬੋਲੀਆਂ ਨੂੰ ਵਰਤਣ ਵਾਲੇ ਲਗਭਗ 1 ਅਰਬ ਲੋਕਾਂ ਚੋਂ ਜ਼ਿਆਦਾਤਰ ਲੋਕਾਂ ਦੀ ਦੂਜੀ ਭਾਸ਼ਾ ਹੈ। ਹਿੰਦੀ ਰਾਸ਼ਟਰ ਭਾਸ਼ਾ, ਰਾਜਭਾਸ਼ਾ, ਸੰਪਰਕ ਭਾਸ਼ਾ, ਜਨਭਾਸ਼ਾ ਦੀ ਪੱਧਰ ਨੂੰ ਪਾਰ ਕਰਕੇ ਵਿਸ਼ਵਭਾਸ਼ਾ ਬਣਨ ਦੇ ਵੱਲ ਮੋਹਰੀ ਹੈ। ਭਾਸ਼ਾ ਵਿਕਾਸ ਖੇਤਰ ਨਾਲ ਜੁੜੇ ਵਿਗਿਆਨੀਆਂ ਦੀ ਭਵਿੱਖਵਾਣੀ ਹਿੰਦੀ ਪ੍ਰੇਮੀਆਂ ਲਈ ਵੱਡੀ ਸੰਤੋਖਜਨਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੈਮਾਨੇ ਉੱਤੇ ਅੰਤਰਰਾਸ਼ਟਰੀ ਮਹੱਤਵ ਦੀਆਂ ਜੋ ਕੁਝ ਭਾਸ਼ਾਵਾਂ ਹੋਣਗੀਆਂ ਉਨ੍ਹਾਂ ਵਿੱਚ ਹਿੰਦੀ ਵੀ ਹੋਵੇਗੀ।

ਹਿੰਦੀ ਸ਼ਬਦ ਦੀ ਉਤਪੱਤੀਸੋਧੋ

ਹਿੰਦੀ ਸ਼ਬਦ ਦਾ ਸੰਬੰਧ ਸੰਸਕ੍ਰਿਤ ਸ਼ਬਦ ਸਿੰਧੂ ਤੋਂ ਮੰਨਿਆ ਜਾਂਦਾ ਹੈ। 'ਸਿੰਧੂ' ਸਿੰਧ ਨਦੀ ਨੂੰ ਕਹਿੰਦੇ ਸਨ ਅਤੇ ਓਸੇ ਅਧਾਰ 'ਤੇ ਉਸਦੇ ਨੇੜੇ ਤੇੜੇ ਦੀ ਭੂਮੀ ਨੂੰ ਸਿੰਧੂ ਕਹਿਣ ਲੱਗੇ। ਇਹ ਸਿੰਧੂ ਸ਼ਬਦ ਈਰਾਨੀ 'ਚ ਜਾ ਕੇ 'ਹਿੰਦੂ', ਹਿੰਦੀ ਅਤੇ ਫਿਰ 'ਭਾਰਤ' ਹੋ ਗਿਆ ਬਾਅਦ 'ਚ ਈਰਾਨੀ ਹੌਲੀ ਹੌਲੀ ਭਾਰਤ ਦੇ ਜਿਆਦਾ ਭਾਗਾਂ ਨਾਲ ਵਾਕਿਫ ਹੁੰਦੇ ਗਏ ਅਤੇ ਇਸ ਸ਼ਬਦ ਦੇ ਅਰਥ 'ਚ ਵਿਸਥਾਰ ਹੁੰਦਾ ਗਿਆ ਅਤੇ ਭਾਰਤ ਸ਼ਬਦ ਪੂਰੇ ਭਾਰਤ ਲਈ ਵਰਤਿਆ ਜਾਣ ਲੱਗਾ। ਏਸੇ ਵਿੱਚ ਈਰਾਨੀ ਦਾ 'ਈਕ' ਧਾਰਣਾ ਲੱਗਣ ਤੋਂ (ਭਾਰਤ ਈਕ)' ਹਿੰਦੀਕ ' ਬਣਿਆ ਜਿਸਦਾ ਅਰਥ ਹੈ 'ਭਾਰਤ ਦਾ'। ਯੂਨਾਨੀ ਸ਼ਬਦ 'ਇੰਦਿਕਾ' ਜਾਂ ਅੰਗਰੇਜ਼ੀ ਸ਼ਬਦ 'ਇੰਡੀਆ' ਆਦਿ ਇਸ 'ਹਿੰਦੀਕ' ਦੇ ਹੀ ਵਿਕਸਿਤ ਰੂਪ ਹਨ। ਹਿੰਦੀ ਭਾਸ਼ਾ ਦੇ ਲਈ ਇਸ ਸ਼ਬਦ ਦਾ ਪ੍ਰਾਚੀਨਤਮ ਵਰਤੋਂ ਸ਼ਰਫੁੱਦੀਨ ਯਜਦੀ ' ਦੇ 'ਜਫਰਨਾਮਾ' (1424) 'ਚ ਮਿਲਦਾ ਹੈ।

ਪ੍ਰੋਫੈਸਰ ਮਹਾਵੀਰ ਸਰਨ ਜੈਨ ਨੇ ਆਪਣੇ "ਹਿੰਦੀ ਅਤੇ ਉਰਦੂ ਕਾ ਫਰਕ" ਸਿਖਰਲੇ ਆਲੇਖ 'ਚ ਹਿੰਦੀ ਦੀ ਵਿਉਂਤਪੱਤੀ 'ਤੇ ਵਿਚਾਰ ਕਰਦੇ ਹੋਏ ਕਿਹਾ ਹੈ ਕਿ ਈਰਾਨ ਦੀ ਪ੍ਰਾਚੀਨ ਭਾਸ਼ਾ 'ਅਵੇਸਤਾ' 'ਚ 'ਸ' ਧੁਨੀ ਨਹੀਂ ਬੋਲੀ ਜਾਂਦੀ ਸੀ। 'ਸ' ਨੂੰ 'ਹ' ਰੂਪ 'ਚ ਬੋਲਿਆ ਜਾਂਦਾ ਸੀ। ਜਿਵੇਂ ਸੰਸਕ੍ਰਿਤ ਦੇ 'ਅਸੁਰ' ਸ਼ਬਦ ਨੂੰ ਉੱਥੇ 'ਅਹੁਰ' ਕਿਹਾ ਜਾਂਦਾ ਸੀ। ਅਫਗਾਨਿਸਤਾਨ ਤੋਂ ਬਾਅਦ ਸਿੰਧ ਨਦੀ ਦੇ ਇਸ ਪਾਰ ਹਿੰਦੁਸਤਾਨ ਦੇ ਪੂਰੇ ਇਲਾਕੇ ਨੂੰ ਪ੍ਰਾਚੀਨ ਫ਼ਾਰਸੀ ਸਾਹਿਤ 'ਚ ਵੀ 'ਭਾਰਤ', 'ਹਿੰਦੁਸ਼' ਦੇ ਨਾਮਾਂ ਨਾਲ ਬੁਲਾਇਆ ਗਿਆ ਹੈ ਅਤੇ ਇੱਥੇ ਦੀ ਕਿਸੀ ਵੀ ਵਸਤੂ, ਭਾਸ਼ਾ, ਵਿਚਾਰ ਨੂੰ ' ਐਡਜੇਕਟਿਵ ' ਦੇ ਰੂਪ 'ਚ 'ਹਿੰਦੀਕ' ਕਿਹਾ ਗਿਆ ਹੈ ਜਿਸਦਾ ਮਤਲਬ ਹੈ 'ਭਾਰਤ ਦਾ'। ਏਹੀ 'ਹਿੰਦੀਕ' ਸ਼ਬਦ ਅਰਬੀ ਤੋਂ ਹੁੰਦਾ ਹੋਇਆ ਗ੍ਰੀਕ 'ਚ 'ਇੰਦੀਕੇ', 'ਇੰਦੀਕਾ', ਲੈਟਿਨ 'ਚ 'ਇੰਦੀਆ' ਅਤੇ ਅੰਗਰੇਜ਼ੀ 'ਚ 'ਇੰਡੀਆ' ਬਣ ਗਿਆ। ਅਰਬੀ ਅਤੇ ਫ਼ਾਰਸੀ ਸਾਹਿਤ 'ਚ ਭਾਰਤ (ਭਾਰਤ)'ਚ ਬੋਲੀ ਜਾਣ ਵਾਲੀ ਭਾਸ਼ਾਵਾਂ ਦੇ ਲਈ 'ਜ਼ਬਾਨ ਏ ਹਿੰਦੀ', ਪਦ ਦੀ ਵਰਤੋਂ ਕੀਤੀ ਗਈ ਹੈ। ਭਾਰਤ ਆਉਣ ਤੋਂ ਬਾਅਦ ਅਰਬੀ, ਫਾਰਸੀ ਬੋਲਣ ਵਾਲਿਆਂ ਨੇ 'ਜ਼ਬਾਨ ਏ ਹਿੰਦੀ', "ਹਿੰਦੀ ਜੁਬਾਨ" ਜਾਂ 'ਹਿੰਦੀ' ਦੀ ਵਰਤੋਂ ਦਿੱਲੀ ਆਗਰਾ ਜ਼ਿਲ੍ਹੇ ਦੇ ਨੇੜੇ-ਤੇੜੇ ਬੋਲੀ ਜਾਣ ਵਾਲੀ ਭਾਸ਼ਾ ਦੇ ਅਰਥ 'ਚ ਕੀਤਾ। ਭਾਰਤ ਦੇ ਗੈਰ ਮੁਸਲਿਮ ਲੋਕ ਤਾਂ ਇਸ ਖੇਤਰ 'ਚ ਬੋਲੇ ਜਾਣ ਵਾਲੇ ਭਾਸ਼ਾ ਰੂਪ ਨੂੰ 'ਭਾਖਾ' ਨਾਮ ਨਾਲ ਬੁਲਾਉਂਦੇ ਸਨ, 'ਹਿੰਦੀ' ਨਾਮ ਨਾਲ ਨਹੀਂ।

ਰਾਜ ਭਾਸ਼ਾ ਹਿੰਦੀਸੋਧੋ

ਬ੍ਰਿਟਿਸ਼ ਰਾਜ ਸਮੇਂ ਅੰਗਰੇਜ਼ੀ ਰਾਜ ਭਾਸ਼ਾ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਆਜ਼ਾਦੀ ਪ੍ਰਾਪਤੀ ਦੀ ਲਹਿਰ ਉਭਰਨ ਮੌਕੇ ਵੱਖ ਵੱਖ ਭਾਸ਼ਾਈ ਸਮੂਹਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਨ ਲਈ ‘ਹਿੰਦੋਸਤਾਨੀ’ ਨੂੰ ਸਾਂਝੀ ਭਾਸ਼ਾ ਬਣਾਉਣ ਦੇ ਯਤਨ ਸ਼ੁਰੂ ਹੋਏ। 1918 ਵਿੱਚ ਮਹਾਤਮਾ ਗਾਂਧੀ ਨੇ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਸਥਾਪਤ ਕੀਤੀ। 1925 ਵਿੱਚ ਕਾਂਗਰਸ ਨੇ ਆਪਣੇ ਕੰਮਕਾਜ ਦੀ ਭਾਸ਼ਾ ਨੂੰ ਹਿੰਦੀ ਤੋਂ ਬਦਲ ਕੇ ਹਿੰਦੋਸਤਾਨੀ ਕੀਤਾ। ਕਾਂਗਰਸ ਸਾਰੇ ਭਾਰਤ ਵਿੱਚ ਹਿੰਦੀ ਲਾਗੂ ਕਰਨ ਲਈ ਕਾਹਲੀ ਸੀ। 1937 ਵਿੱਚ ਮਦਰਾਸ ਪ੍ਰੈਜ਼ੀਡੈਂਸੀ ’ਚ ਸੀ. ਰਾਜਾਗੋਪਾਲਾਚਾਰੀ ਦੀ ਅਗਵਾਈ ਵਿੱਚ ਪਹਿਲੀ ਕਾਂਗਰਸ ਸਰਕਾਰ ਬਣੀ ਤਾਂ 14 ਜੁਲਾਈ 1937 ਤੋਂ ਸਕੂਲਾਂ ਵਿੱਚ ਹਿੰਦੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦੇ ਹੁਕਮ ਜਾਰੀ ਕੀਤੇ ਗਏ। ਤਾਮਿਲ ਨਾਡੂ ਵਿੱਚ ਇਸ ਹੁਕਮ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਬੁੱਧੀਜੀਵੀਆਂ, ਵਿਦਿਆਰਥੀਆਂ, ਔਰਤਾਂ ਅਤੇ ਤਾਮਿਲ ਬੋਲਦੇ ਮੁਸਲਮਾਨਾਂ ਆਦਿ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਗ੍ਰਿਫ਼ਤਾਰੀਆਂ ਹੋਈਆਂ। ਨੇਤਾਵਾਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਹੋਏ। ਕਾਂਗਰਸ ਸਰਕਾਰ ਨੂੰ ਗੱਦੀ ਛੱਡਣੀ ਪਈ। ਗਵਰਨਰ ਨੂੰ ਹੁਕਮ ਵਾਪਸ ਲੈਣਾ ਪਿਆ।[2]

ਹਵਾਲੇਸੋਧੋ

  1. "ABSTRACT OF SPEAKERS' STRENGTH OF LANGUAGES AND MOTHER TONGUES - 2001". CensusIndia.gov.in. Retrieved ਨਵੰਬਰ ੧੪, ੨੦੧੨.  Check date values in: |access-date= (help); External link in |publisher= (help)
  2. "ਪੰਜਾਬ ਦੇ ਪ੍ਰਸ਼ਾਸਨਿਕ ਦਫ਼ਤਰਾਂ 'ਚ ਹੁੰਦਾ ਕੰਮਕਾਜ ਤੇ ਪੰਜਾਬੀ". ਪੰਜਾਬੀ ਟ੍ਰਿਬਿਊਨ. 2018-08-04. Retrieved 2018-08-05. 

34