ਉਧੋਵਾਲੀ, ਗੁਜਰਾਂਵਾਲ਼ਾ
ਉਧੋਵਾਲੀ (ادھووالی) ਤਹਿਸੀਲ ਨੌਸ਼ਹਿਰਾ ਵਿਰਕਾਂ, ਜ਼ਿਲ੍ਹਾ ਗੁਜਰਾਂਵਾਲਾ, [1] ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਹੈ। ਇਹ ਨੋਖਰ-ਅਲੀਪੁਰ ਰੋਡ, ਗੁਜਰਾਂਵਾਲਾ ਤੋਂ 36 ਕਿਲੋਮੀਟਰ ਪੱਛਮ ਵੱਲ ਹੌ। ਇਹ ਨੌਸ਼ਹਿਰਾ ਵਿਰਕਾਂ ਦੀ ਇੱਕ ਯੂਨੀਅਨ ਕੌਂਸਲ ਹੈ।[ਹਵਾਲਾ ਲੋੜੀਂਦਾ]
ਇਤਿਹਾਸ
ਸੋਧੋਉਧੋਵਾਲੀ ਬਦੋਕੀ ਸੈਖਵਾਂ ਵਾਂਗ ਇਤਿਹਾਸਕ ਪਿੰਡ ਹੈ। ਇੱਥੇ ਬਹੁਤ ਸਾਰੀਆਂ ਆਧੁਨਿਕ ਇਮਾਰਤਾਂ ਦੇ ਨਾਲ-ਨਾਲ ਮੁਗਲ ਸਾਮਰਾਜ ਵੇਲ਼ੇ ਦੀਆਂ ਇਮਾਰਤਾਂ ਮਿਲ਼ਦੀਆਂ ਹਨ। ਭਾਰਤ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਮੁਸਲਮਾਨਾਂ ਅਤੇ ਸਿੱਖਾਂ ਦਾ ਸਾਂਝਾ ਪਿੰਡ ਸੀ। ਹੁਣ ਇੱਥੇ ਰਹਿਣ ਵਾਲੇ ਲੋਕਾਂ ਦੀ ਮੁੱਖ ਜਾਤੀ ਗੁੱਜਰ ਹੈ। [2]
ਸਿੱਖਿਆ
ਸੋਧੋਪਿੰਡ ਵਿੱਚ ਇੱਕ ਕਾਲਜ, ਹਾਈ ਸਕੂਲ, ਪ੍ਰਾਇਮਰੀ ਸਕੂਲ ਅਤੇ ਹੋਰ ਨਿੱਜੀ ਖੇਤਰ ਦੇ ਅਦਾਰੇ ਹਨ। ਪਿੰਡ ਵਿੱਚ ਕੁਝ ਮਦਰੱਸੇ ਵੀ ਹਨ, ਜੋ ਇਸਲਾਮੀ ਸਿੱਖਿਆ ਦੇਣ ਲਈ ਕੰਮ ਕਰਦੇ ਹਨ।[ਹਵਾਲਾ ਲੋੜੀਂਦਾ]
ਇਹ ਵੀ ਵੇਖੋ
ਸੋਧੋ- ਨੌਸ਼ਹਿਰਾ ਵਿਰਕਾਂ
- ਬਦੋਕੀ ਸੈਖਵਾਂ
- ਗੁਜਰਾਂਵਾਲਾ
ਹਵਾਲੇ
ਸੋਧੋ- ↑ GUJRANWALA. (1893). Customary Law in the Gujranwala District. (Code of tribal customs.) By Dalip Singh ... Revised edition. OCLC 558954100.
- ↑ Ian., Talbot (2014). The partition of India. Cambridge University Press. ISBN 978-0-521-85661-4. OCLC 898250949.