ਉਪ ਅਵਤਾਰ 'ਦਸਮ ਗ੍ੰਥ' ਦੇ ਉਪ ਅਵਤਾਰ ਪ੍ਕਰਣ ਵਿੱਚ ਬ੍ਹਮਾ ਅਤੇ ਰੁਦਰ ਦੇ ਅਵਤਾਰਾ ਦਾ ਵਰਣਨ ਮਿਲਦਾ ਹੈ| ਇਹਨਾਂ ਵਿਚੋਂ ਬ੍ਹਮਾ ਅਵਤਾਰ ਕੁਝ ਕੁ ਛੋਟੀਆਂ ਕਥਾਵਾ ਦਾ ਸਮੂਹ ਹੈ| ਜਿਹਨਾ ਵਿੱਚ ਓਸਦੇ ਸੱਤ ਅਵਤਾਰਾ ਬਾਲਮੀਕੀ,ਕਸ਼ਪ,ਸੁਕ੍,ਬਿ੍ਹਸਪਤੀ,ਵਿਆਸ,ਛੇ ਸਾਸ਼ਤਰ-ਉਧਾਰਕ ਅਤੇ ਕਾਲੀਦਾਸ-ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ| ਪਰ ਬ੍ਹਮਾ ਦੇ ਇਹਨਾਂ ਅਵਤਾਰਾ ਦਾ ਉਲੇਖ ਪੁਰਾਣ-ਸਾਹਿਤ ਵਿੱਚ ਨਹੀਂ ਹੋਇਆ| ਹਾਂ 'ਮਹਾਭਾਰਤ'(ਸ਼ਾਂਤੀਪਰਵ-349) ਵਿੱਚ ਬ੍ਹਮਾ ਨੇ ਨਾਰਾਇਣ ਦੇ ਸਰੀਰਕ ਅੰਗਾਂ ਤੋਂ ਸਭ ਜਨਮ ਅਵੱਸ਼ ਧਾਰਨ ਕੀਤੇ ਸਨ ਅਤੇ ਅੰਤਿਮ ਜਨਮ ਨਾਰਾਇਣ ਦੇ ਨਾਭੀ-ਕਮਲ ਤੋਂ ਹੋਇਆ ਸੀ| ਪਰ ਇਹਨਾਂ ਸੱਤ ਜਨਮਾ ਦਾ ਸਬੰਧ ਵਿਚਾਰਧੀਨ ਪ੍ਰਸੰਗ ਨਾਲ ਨਹੀਂ ਹੈ|

ਵਿਚਾਰਧੀਨ ਰਚਨਾ ਦੇ ਸ਼ੁਰੂ ਵਿੱਚ ਕਵੀ ਨੇ ਸਭ ਤੋਂ ਸ਼੍ਰੇਸ਼ਠ 'ਸੱਤ ਕਰਤਾਰ'(ਕਾਲ ਪੁਰਖ) ਦੀ ਮੰਨ ਕੇ ਬਾਕੀ ਹਰ ਪ੍ਰਕਾਰ ਦੇ ਦੇਵੀ ਦੇਵਤੇ ਓਸਦੇ ਅਧੀਨ ਦਸੇ ਹਨ| ਓਸਦੇ ਦੁਆਰ ਉੱਤੇ ਬੈਠੇ ਪਰਾਥਨਾ ਕਰ ਰਹੇ ਹਨ|
ਕਈ ਇੰਦ੍ ਪਾਨ ਪਹਾਰ| ਕਈ ਬ੍ਹਮ ਵੇਦ ਉਚਾਰ|
ਕਈ ਬੈਠ ਦੁਆਰ ਮਹੇਸ਼| ਕਈ ਮੋਮਨਾਗ ਅਸੇਸ |
ਕਈ ਸੂਰ ਚੰਦ ਸਰੂਪ| ਕਈ ਇੰਦਰ ਕੀ ਸਮ ਭੂਪ|
ਕਈ ਕੋਟ ਕ੍ਰਿਸ਼ਨ ਅਵਤਾਰ| ਕਈ ਰਾਮ ਬਾਰ ਬੁਹਾਰ|
ਕਈ ਮਛ ਕਛ ਅਨੇਕ| ਅਵਲੋਕ ਦੁਆਰ ਬਿਸ਼ੇਖ |
'ਚੌਬੀਸਵਤਾਰ' ਪ੍ਰਸੰਗ ਵਿੱਚ ਬ੍ਹਮਾ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਮੰਨਿਆਂ ਗਿਆ ਹੈ| ਜਿਸ ਦਾ ਮੁਖ ਕਰਤੱਵ ਵੇਦਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ ਹੈ| ਕਥਾ ਅੰਤ ਉੱਤੇ ਲਿਖਿਆ ਹੈ:-
ਦਸਮ ਅਵਤਾਰ ਬਿਸ਼ਨ ਕੋ ਬ੍ਹਮਾ|
ਧਰਯੋ ਜਗਤਿ ਭੀਤਰਿ ਸੁਭ ਭਰਮਾ|
ਬ੍ਹਮ ਬਿਸਨ ਮਹਿ ਭੇਦ ਨ ਲਹੀਐ|
ਸਾਸ਼ਤਰ ਸਿੰਮਿਤ੍ ਭੀਤਰ ਇਸ ਕਹੀਐ|

ਪਾਰਸਨਾਥ ਅਵਤਾਰ ਵੀ ਪੁਰਾਣ ਸਾਹਿਤ ਅਨੁਸਾਰ ਰੁਦਰ ਦਾ ਮਾਨਯ ਅਵਤਾਰ ਨਹੀਂ ਹੈ, ਨਾ ਹੀ ਇਸ ਦੀ ਵਸਤੂ ਦਾ ਸਰੋਤ ਪੁਰਾਣ ਸਾਹਿਤ ਵਿੱਚ ਉਪਲਬੱਧ ਹੈ| ਸਭੰਵ ਹੈ ਇਹ ਨਾਥ ਸਪ੍ਰ੍ਦਾਇ ਦੇ ਕਿਸੇ ਆਖਿਆਨ ਅਥਵਾ ਜੈਨ-ਮੱਤ ਦੀ ਕਿਸੇ ਘਟਨਾ ਨਾਲ ਕੁਝ ਸਾਮਨਤਾ ਰੱਖਦੀ ਹੋਵੇ, ਪਰ ਇਸਦਾ ਅਧਿਕਾਸ਼ ਵਿਵਰਣ ਕਾਲਪਿਨਕ ਪ੍ਤੀਤ ਹੁੰਦਾ ਹੈ|

ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ 'ਦਸਮ-ਗਰੰਥ' ਵਿੱਚ ਵਰਣਿਤ ਅਵਤਾਰ ਕਥਾਵਾ ਵਿੱਚ ਅਵਤਾਰਵਾਦ ਦਾ ਸਿਧਾਂਤ ਸਵੀਕਾਰ ਅਵੱਸ਼ ਕੀਤਾ ਗਿਆ ਹੈ ਪਰ ਪੁਰਾਣਿਕ ਸੋਚ ਤੋਂ ਸੁਤੰਤਰਤਾ ਲਈ ਗਈ ਹੈ|ਬ੍ਹਮਾ ਅਤੇ ਰੁਦਰ ਨੂੰ ਸੁਤੰਤਰ ਦੇਵ-ਮੱਤਾ ਨ ਮੰਨ ਕੇ ਵਿਸ਼ਨੂੰ ਦੇ ਅਧੀਨ ਰੱਖਿਆ ਗਿਆ ਹੈ, ਪਰ ਇਹਨਾਂ ਅਵਤਾਰ ਕਥਾਵਾਂ ਵਿੱਚ ਕੋਈ ਵੀ ਅਵਤਾਰ ਖੁਦ ਜਨਮ ਨਹੀਂ ਲੈਂਦਾ, ਕਾਲਪੁਰਖ ਦੀ ਆਗਿਆ ਦਾ ਪਲਾਨ ਕਰਦੇ ਹੋਇਆਂ ਅਵਤਰਿਤ ਹੋਇਆ ਜਾਂਦਾ ਹੈ| ਪੁਨਰ-ਅਵਤਾਰ ਲੈਣ ਦਾ ਗਰਵ ਤੋੜਨ ਲਈ ਮੀਰ ਮਹਿੰਦੀ ਦੇ ਪ੍ਗਟ ਹੋਣ ਦੀ ਕਲਪਨਾ ਕੀਤੀ ਗਈ ਹੈ| ਇਹ ਅਵਤਾਰਵਾਦ ਵਿੱਚ ਸਗੁਣ ਭਗਤੀ ਦੀ ਆਤਮਾ ਨੂੰ ਵਿਕਸਤ ਕਰਨ ਦਾ ਕਵੀ ਦਾ ਕੋਈ ਉਦੇਸ਼ ਪ੍ਰਤੀਤ ਨਹੀਂ ਹੁੰਦਾ|

[1]

ਹਵਾਲੇ

ਸੋਧੋ
  1. ਪੰਜਾਬੀ ਸਾਹਿਤ ਦਾ ਸੋ੍ਤ ਮੂਲਕ ਇਤਿਹਾਸ, ਰਤਨ ਸਿੰਘ ਜੱਗੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ 1999, ਪੰਨਾ ਨੰ.149,150,151.