ਬਾਲਮੀਕੀ ਇੱਕ ਹਿੰਦੂ ਸੰਪਰਦਾ ਹੈ ਜੋ ਬਾਲਮੀਕੀ ਰਿਸ਼ੀ (ਜਿਸ ਨੂੰ ਬਾਲਾ ਸ਼ਾਹ ਜਾਂ ਲਾਲ ਬੇਗ ਵੀ ਕਿਹਾ ਜਾਂਦਾ ਹੈ) ਨੂੰ ਆਪਣੇ ਪੂਰਵਜ ਵਜੋਂ, ਸਰਪ੍ਰਸਤ ਸੰਤ ਵਜੋਂ ਸਤਿਕਾਰਦੀ ਹੈ।[1] ਪੈਰੋਕਾਰਾਂ ਦਾ ਮੰਨਣਾ ਹੈ ਕਿ ਬਾਲਮੀਕੀ ਭਗਵਾਨ ਦਾ ਅਵਤਾਰ ਸੀ, ਅਤੇ ਉਹ ਉਸ ਦੀਆਂ ਰਚਨਾਵਾਂ, ਰਾਮਾਇਣ ਅਤੇ ਯੋਗ ਵਸਿਸ਼ਠ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਹਨ।[1] ਬਾਲਮੀਕੀ ਨੂੰ ਅਕਸਰ ਲਾਲ ਕਪੜੇ ਪਹਿਨਣ ਵਾਲ਼ੇ ਦਰਸਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਲਾਲ ਭੇਖ (ਜਾਂ ਲਾਲ ਬੇਗ) ਵਜੋਂ ਜਾਣਿਆ ਜਾਂਦਾ ਹੈ।[2]

ਸਾਊਥਾਲ, ਯੂਕੇ ਵਿੱਚ ਇੱਕ ਬਾਲਮੀਕੀ ਆਸ਼ਰਮ ।

ਬਾਲਮੀਕੀ ਮੰਦਰ ਸਭਨਾਂ ਲਈ ਖੁੱਲ੍ਹੇ ਹਨ ਅਤੇ ਬਾਲਮੀਕੀ ਹਿੰਦੂਆਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਬਾਲਮੀਕੀ ਜਯੰਤੀ ਹੈ, ਜੋ ਬਾਲਮੀਕੀ ਦਾ ਜਨਮ ਦਿਨ ਹੈ।[3]

ਬਾਲਮੀਕੀ ਹਿੰਦੂ ਮੰਦਰਾਂ ਦੇ ਬਹੁਤ ਸਾਰੇ ਅਨੁਯਾਈ ਦਲਿਤ ਹਨ, ਖਾਸ ਤੌਰ 'ਤੇ ਚੂਹੜਾ ਭਾਈਚਾਰੇ ਨਾਲ ਸੰਬੰਧਤ ਹਨ, ਹਾਲਾਂਕਿ ਦੂਜੀਆਂ ਜਾਤਾਂ ਦੇ ਅਨੁਯਾਈ ਵੀ ਉੱਥੇ ਪ੍ਰਾਰਥਨਾ ਕਰਦੇ ਹਨ ਅਤੇ ਬਾਲਮੀਕੀ ਮੰਦਰਾਂ ਦੇ ਸਰਪ੍ਰਸਤ ਵੱਖ-ਵੱਖ ਜਾਤਾਂ ਦੇ ਹਨ।[4][5]

ਇਹ ਵੀ ਵੇਖੋ

ਸੋਧੋ
  • ਵਾਲਮੀਕਿ ਜਾਤੀ
  • ਅਰਦਾਸ
  • ਪ੍ਰਗਟ ਦਿਵਸ

ਹਵਾਲੇ

ਸੋਧੋ
  1. 1.0 1.1 Kananaikil, Jose (1983). Scheduled Castes and the Struggle Against Inequality: Strategies to Empower the Marginalised (in ਅੰਗਰੇਜ਼ੀ). Indian Social Institute. p. 17.
  2. Leslie, Julia (22 November 2017). Authority and Meaning in Indian Religions: Hinduism and the Case of Valmiki (in ਅੰਗਰੇਜ਼ੀ). Routledge. p. 51. ISBN 978-1-351-77299-0.
  3. Dalal, Roshen (18 April 2014). Hinduism: An Alphabetical Guide (in ਅੰਗਰੇਜ਼ੀ). Penguin UK. ISBN 978-81-8475-277-9.
  4. Berti, Daniela; Jaoul, Nicolas; Kanungo, Pralay (29 November 2020). Cultural Entrenchment of Hindutva: Local Mediations and Forms of Convergence (in ਅੰਗਰੇਜ਼ੀ). Taylor & Francis. ISBN 978-1-000-08368-2.
  5. "Finally, Bhagwan Valmiki's idol reaches temple". The Tribune (in ਅੰਗਰੇਜ਼ੀ). 29 November 2016. Retrieved 20 November 2020.