ਦੁਮੇਲ
(ਉਫ਼ਕ ਤੋਂ ਮੋੜਿਆ ਗਿਆ)
ਦੁਮੇਲ (ਅੰਗਰੇਜ਼ੀ:horizon) ਉਸ ਆਭਾਸੀ ਰੇਖਾ ਨੂੰ ਕਹਿੰਦੇ ਹਨ ਜੋ ਬਹੁਤ ਦੂਰ ਜਿਥੇ ਦਿੱਸਣ ਦੀ ਹੱਦ ਹੁੰਦੀ ਹੈ ਉਥੇ ਧਰਤੀ ਅਤੇ ਅਕਾਸ਼ ਨੂੰ ਜੋੜਦੀ ਹੋਈ ਨਜ਼ਰ ਆਉਂਦੀ ਹੈ। ਉਹ ਲਕੀਰ ਜਿਹੜੀ ਸਾਰੀਆਂ ਦਿਸਦੀਆਂ ਦਿਸ਼ਾਵਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਦੀ ਹੈ: ਇੱਕ ਉਹ ਜਿਹੜੀਆਂ ਧਰਤੀ ਦੇ ਧਰਾਤਲ ਨੂੰ ਕੱਟਦੀਆਂ ਹਨ ਅਤੇ ਦੂਜੀਆਂ ਉਹ ਜਿਹੜੀਆਂ ਨਹੀਂ ਕੱਟਦੀਆਂ। ਕਈ ਸਥਾਨਾਂ ਵਿੱਚ, ਰੁੱਖਾਂ, ਇਮਾਰਤਾਂ ਅਤੇ ਪਹਾੜਾਂ ਕਰ ਕੇ ਅਸਲੀ ਦੁਮੇਲ ਧੁੰਦਲਾ ਵਿਖਾਈ ਦਿੰਦਾ ਹੈ ਜਿਸ ਨੂੰ ਦਿਸਦਾ ਦੁਮੇਲ ਕਿਹਾ ਜਾਂਦਾ ਹੈ। ਜੇਕਰ ਸਮੁੰਦਰ ਦੇ ਕੰਢੇ ਤੋਂ ਸਮੁੰਦਰ ਨੂੰ ਦੇਖਿਆ ਜਾਵੇ ਤਾਂ ਦੁਮੇਲ ਦੇ ਸਭ ਤੋਂ ਕਰੀਬ ਸਮੁੰਦਰ ਦਾ ਹਿੱਸੇ ਨੂੰ ਔਫਿੰਗ ਕਿਹਾ ਜਾਂਦਾ ਹੈ।[1]
ਹਵਾਲੇ
ਸੋਧੋ- ↑ "offing", Webster's Third New International Dictionary, Unabridged।