ਉਲਟਪਦਾਰਥ ਦੀ ਗਰੈਵੀਟੇਸ਼ਨਲ ਪਰਸਪਰ ਕ੍ਰਿਆ

ਐਂਟੀਮੈਟਰ ਦੀ ਮੈਟਰ ਜਾਂ ਐਂਟੀਮੈਟਰ ਨਾਲ ਹੀ ਗਰੈਵੀਟੇਸ਼ਨਲ ਇੰਟ੍ਰੈਕਸ਼ਨ ਨਿਰਣਾਇਕ ਤੌਰ ਤੇ ਭੌਤਿਕ ਵਿਗਿਆਨੀਆਂ ਵੱਲੋਂ ਪਰਖੀ ਨਹੀਂ ਗਈ ਹੈ। ਜਦੋਂਕਿ ਭੌਤਿਕ ਵਿਗਿਆਨੀਆਂ ਦਰਮਿਆਨ ਇੱਕ ਮਜਬੂਰਨ ਆਮ ਸਹਿਮਤੀ ਇਹ ਹੈ ਕਿ ਐਂਟੀਮੈਟਰ, ਮੈਟਰ ਅਤੇ ਐਂਟੀਮੈਟਰ ਦੋਵਾਂ ਨੂੰ ਹੀ ਉਸੇ ਦਰ ਨਾਲ ਖਿੱਚੇਗਾ ਜਿਸ ਦਰ ਨਾਲ ਮੈਟਰ, ਮੈਟਰ ਨੂੰ ਖਿੱਚਦਾ ਹੈ, ਇਸ ਗੱਲ ਨੂੰ ਪ੍ਰਯੋਗਿਕ ਤੌਰ ਤੇ ਸਾਬਤ ਕਰਨ ਲਈ ਇੱਕ ਸ਼ਕਤੀਸ਼ਾਲੀ ਇੱਛਾ ਜਾਰੀ ਹੈ।

ਐਂਟੀਮੈਟਰ ਦੀ ਦੁਰਲੱਭਤਾ ਅਤੇ ਪਦਾਰਥ ਨਾਲ ਸੰਪਰਕ ਵਿੱਚ ਲਿਆਉਣ ਤੇ ਐਨਹੀਲੇਟ (ਵਿਨਾਸ਼) ਪ੍ਰਤਿ ਇਸਦਾ ਝੁਕਾਓ ਇਸਦੇ ਅਧਿਐਨ ਨੂੰ ਇੱਕ ਤਕੀਨੀਕੀ ਤੌਰ ਤੇ ਮੰਗ ਕੀਤੀ ਜਾਣ ਵਾਲਾ ਟਾਸਕ (ਕੰਮ) ਬਣਾ ਦਿੰਦਾ ਹੈ। ਐਂਟੀਮੈਟਰ (ਖਾਸ ਕਰਕੇ ਐਂਟੀਹਾਈਡ੍ਰੋਜਨ) ਦੀ ਪੈਦਾਵਰ ਲਈ ਜਿਆਦਾਤਰ ਤਰੀਕੇ ਉੱਚ-ਊਰਜਾ ਕਣਾਂ ਅਤੇ ਉੱਚ-ਗਤਿਜ ਊਰਜਾ ਦੀ ਮੰਗ ਕਰਦੇ ਹਨ, ਜੋ ਗਰੈਵਿਟੀ ਨਾਲ ਸਬੰਧਤ ਅਧਿਐਨ ਵਾਸਤੇ ਅਨੁਕੂਲ ਨਹੀਂ ਹਨ। ਤਾਜ਼ਾ ਸਾਲਾਂ ਵਿੱਚ, CERN ਵਿਖੇ ਪਹਿਲਾ ALPHA ਅਤੇ ਫੇਰ ATRAP ਨੇ ਐਂਟੀਹਾਈਡ੍ਰੋਜਨ ਐਟਮਾਂ ਨੂੰ ਜਾਲ ਵਿੱਚ ਫਸਾਇਆ ਹੈ; 2003 ਵਿੱਚ ALPHA ਨੇ ਅਜਿਹੇ ਐਟਮਾਂ ਦੀ ਵਰਤੋਂ ±100% ਦੀ ਇੱਕ ਸਾਪੇਖਿਕ ਨਾਪ ਸ਼ੁੱਧਤਾ ਨਾਲ, ਐਂਟੀਮੈਟਰ ਦੀ ਮੈਟਰ ਨਾਲ ਗਰੈਵੀਟੇਸ਼ਨਲ ਇੰਟ੍ਰੈਕਸ਼ਨ ਉੱਤੇ ਪਹਿਲੇ ਸੁਤੰਤਰ ਗਿਰਾਵਟ ਵਾਲੇ ਢਿੱਲੇ ਬੌਂਡ (ਜੋੜ) ਸੈੱਟ ਕਰਨ ਲਈ ਕੀਤੀ, ਜੋ ਐਂਟੀਮੈਟਰ ਉੱਤੇ ਕ੍ਰਿਆਸ਼ੀਲ ਗਰੈਵਿਟੀ ਦੇ ਚਿੰਨ ਬਾਰੇ ਕਿਸੇ ਸਪੱਸ਼ਟ ਵਿਗਿਆਨਿਕ ਕਥਨ ਲਈ ਕਾਫੀ ਨਹੀਂ ਸੀ। ਭਵਿੱਖ ਦੇ ਪ੍ਰਯੋਗ ਉੱਚ ਸ਼ੁੱਧਤਾ ਨਾਲ ਕਰਨ ਦੀ ਜਰੂਰਤ ਹੈ, ਜੋ ਜਾਂ ਤਾਂ ਐਂਟੀਹਾਈਡ੍ਰੋਜਨ ਦੀਆਂ ਬੀਮਾਂ (AEGIS ਜਾਂ GBAR) ਨਾਲ ਜਾਂ ਫਸਾਏ ਗਏ ਐਂਟੀਹਾਈਡ੍ਰੋਜਨ ਐਟਮਾਂ (ALPHA) ਨਾਲ ਹੋਣ ।

ਤਿੰਨ ਮਿੱਥ ਸੋਧੋ

ਹੁਣ ਤੱਕ, ਇਸ ਗੱਲ ਬਾਰੇ ਤਿੰਨ ਮਿੱਥ ਮੌਜੂਦ ਹਨ ਕਿ ਆਮ ਪਦਾਰਥ ਨਾਲ ਐਂਟੀਮੈਟਰ ਗਰੈਵੀਟੇਸ਼ਨਲ ਤੌਰ ਤੇ ਕਿਵੇਂ ਪਰਸਪਰ ਕ੍ਰਿਆ ਕਰਦਾ ਹੈ।

  • ਨੌਰਮਲ ਗਰੈਵਿਟੀ: ਮਿਆਰੀ ਧਾਰਨਾ ਇਹ ਹੈ ਕਿ ਮੈਟਰ ਅਤੇ ਐਂਟੀਮੈਟਰ ਦੀਆਂ ਗਰੈਵੀਟੇਸ਼ਨਲ ਪਰਸਪਰ ਕ੍ਰਿਆਵਾਂ ਇੱਕੋ ਜਿਹੀਆਂ ਹੁੰਦੀਆਂ ਹਨ।
  • ਐਂਟੀਗ੍ਰੈਵਿਟੀ: ਕੁੱਝ ਵਿਦਵਾਨ ਤਰਕ ਰੱਖਦੇ ਹਨ ਕਿ ਐਂਟੀਮੈਟਰ ਮੈਟਰ ਨੂੰ ਓਸੇ ਮਾਤਰਾ ਨਾਲ ਧੱਕਦਾ ਹੈ ਜਿਵੇਂ ਮੈਟਰ ਅਪਣੇ ਆਪ ਨੂੰ ਧੱਕਦਾ ਹੈ। (ਥੱਲੇ ਦੇਖੋ)
  • ਗ੍ਰੈਵੀਵੈਕਟਰ ਅਤੇ ਗ੍ਰੈਵੀਸਕੇਲਰ: ਕੁਆਂਟਮ ਗਰੈਵਿਟੀ ਥਿਊਰੀਆਂ ਰਚਣ ਵਿੱਚ ਬਾਦ ਦੀਆਂ ਕਠਿਨਾਈਆਂ ਨੇ ਇਸ ਵਿਚਾਰ ਨੂੰ ਜਨਮ ਦਿੱਤਾ ਹੈ ਕਿ ਐਂਟੀਮੈਟਰ ਇੱਕ ਜਰਾ ਵੱਖਰੀ ਮਾਤਰਾ ਨਾਲ ਕ੍ਰਿਆ ਕਰਦਾ ਹੋ ਸਕਦਾ ਹੈ।

ਪ੍ਰਯੋਗ ਸੋਧੋ

ਸੁਪਰਨੋਵਾ 1987A ਸੋਧੋ

ਨੌਰਮਲ ਗਰੈਵਿਟੀ ਦੇ ਪੱਖ ਵਿੱਚ ਪ੍ਰਯੋਗਿਕ ਗਵਾਹੀ ਦਾ ਇੱਕ ਸੋਮਾ ਸੁਪਰਨੋਵਾ 1987A ਤੋਂ ਨਿਊਟ੍ਰੀਨੋਆਂ ਦਾ ਨਿਰੀਖਣ ਸੀ। 1987 ਵਿੱਚ, ਸੰਸਾਰ ਦੁਆਲੇ ਫਿੱਟ ਕੀਤੇ ਤਿੰਨ ਨਿਊਟ੍ਰੋ ਪਛਾਣ-ਯੰਤਰਾਂ ਨੇ ਵਿਸ਼ਾਲ ਮੈਗਲੈਨਿਕ ਬੱਦਲ ਵਿੱਚ ਇੱਕ ਸੁਪਰਨੋਵਾ ਤੋਂ ਪੈਦਾ ਹੋ ਰਹੇ ਨਿਊਟ੍ਰੀਨੋਆਂ ਦਾ ਇੱਕ ਫੁਹਾਰਾ ਦੇਖਿਆ । ਭਾਵੇਂ ਸੁਪਰਨੋਵਾ ਤਕਰੀਬਨ 164,000 ਪ੍ਰਕਾਸ਼ ਸਾਲ ਦੂਰ ਵਾਪਰਿਆ ਸੀ, ਨਿਊਟ੍ਰੀਨੋ ਅਤੇ ਐਂਟੀਨਿਊਟ੍ਰੀਨੋ, ਦੋਵੇਂ ਹੀ, ਇਕੱਠੇ ਬਣਾਵਟੀ ਤਰੀਕੇ ਨਾਲ ਪਛਾਣੇ ਜਾ ਸਕਦੇ ਰਹੇ ਹੋਣਗੇ । ਜੇਕਰ ਦੋਵੇਂ ਸੱਚਮੁੱਚ ਪਰਖੇ ਗਏ ਹੁੰਦੇ, ਤਾਂ ਗਰੈਵੀਟੇਸ਼ਨਲ ਇੰਟ੍ਰੈਕਸ਼ਨ ਵਿੱਚ ਕੋਈ ਵੀ ਫਰਕ ਬਹੁਤ ਛੋਟਾ ਰਿਹਾ ਹੋਵੇਗਾ । ਫੇਰ ਵੀ, ਨਿਊਟ੍ਰੀਨੋ ਡਿਟੈਕਟਰ ਪੂਰੀ ਤਰਾਂ ਨਿਊਟ੍ਰੀਨੋਆਂ ਅਤੇ ਐਂਟੀਨਿਊਟ੍ਰੀਨੋਆਂ ਦਰਮਿਆਨ ਫਰਕ ਨਹੀਂ ਕਰ ਸਕਦੇ; ਦਰਅਸਲ, ਦੋਵੇਂ ਇੱਕੋ ਜਿਹੇ ਹੋ ਸਕਦੇ ਹਨ। ਕੁੱਝ ਭੌਤਿਕ ਵਿਗਿਆਨੀਆਂ ਸੁਰੱਖਿਅਤਾ ਨਾਲ ਅਨੁਮਾਨ ਲਗਾਉਂਦੇ ਹਨ ਕਿ 10% ਤੋਂ ਵੀ ਘੱਟ ਮੌਕੇ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ਕੋਈ ਵੀ ਨਿਯਮਿਤ ਨਿਊਟ੍ਰੀਨੋ ਉੱਕਾ ਹੀ ਦੇਖਿਆ ਨਹੀਂ ਜਾ ਸਕਦਾ । ਹੋਰ ਭੌਤਿਕ ਵਿਗਿਆਨੀ ਹੋਰ ਵੀ ਜਿਆਦਾ ਘੱਟ ਸੰਭਾਵਨਾਵਾਂ ਦਾ ਅਨੁਮਾਨ ਲਗਾਉਂਦੇ ਹਨ, ਕੁੱਝ ਤਾਂ 1% ਤੱਕ ਦਾ ਅਨੁਮਾਨ ਦਿੰਦੇ ਹਨ। ਬਦਕਿਸਮਤੀ ਨਾਲ, ਇਹ ਸ਼ੁੱਧਤਾ ਕਿਸੇ ਜਲਦੀ ਵਕਤ ਵਿੱਚ ਪ੍ਰਯੋਗ ਦੀ ਨਕਲ ਬਣਾ ਕੇ ਵੀ ਸੁਧਰਨ ਦੀ ਸੰਭਾਵਨਾ ਘੱਟ ਹੈ। ਸੁਪਰਨੋਵਾ 1987A ਤੋਂ ਪਹਿਲਾਂ ਦਾ ਆਖਰੀ ਗਿਆਤ ਸੁਪਰਨੋਵਾ ਜੋ ਅਜਿਹੇ ਨਜ਼ਦੀਕ ਰੇਂਜ ਉੱਤੇ ਵਾਪਰਿਆ ਹੋਵੇ, 1867 ਦੇ ਆਸਪਾਸ ਵਾਪਰਿਆ ਸੀ।

ਫੇਅਰਬੈਂਕ ਦੇ ਪ੍ਰਯੋਗ ਸੋਧੋ

ਭੌਤਿਕ ਵਿਗਿਆਨੀ ਵਿਲੀਅਨ ਫੇਅਰਬੈਂਕ ਨੇ ਇਲੈਕਟ੍ਰੋਨਾਂ ਅਤੇ ਪੌਜ਼ੀਟ੍ਰੌਨਾਂ ਦੋਵਾਂ ਦੇ ਗਰੈਵੀਟੇਸ਼ਨਲ ਐਕਸਲਰੇਸ਼ਨ ਨੂੰ ਸਿੱਧਾ ਨਾਪਣ ਲਈ ਇੱਕ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਦੀ ਕੋਸ਼ਿਸ਼ ਕੀਤੀ । ਬੇਸ਼ੱਕ, ਉਹਨਾਂ ਦੀ ਚਾਰਜ ਤੋਂ ਪੁੰਜ ਵਾਲੀ ਰੇਸ਼ੋ (ਅਨੁਪਾਤ) ਇੰਨੀ ਜਿਆਦਾ ਹੁੰਦੀ ਹੈ ਕਿ ਇਲੈਕਟ੍ਰੋਮੈਗਨੈਟਿਕ ਪ੍ਰਭਾਵਾਂ ਨੇ ਪ੍ਰਯੋਗ ਨੂੰ ਹਿਲਾ ਦਿੱਤਾ ।

ਕਣ ਪੱਧਰ ਉੱਤੇ ਗਰੈਵੀਟੇਸ਼ਨਲ ਬਲਾਂ ਨੂੰ ਸਿੱਧਾ ਪਰਖਣਾ ਕਠਿਨ ਹੈ। ਚਾਰਜ ਕੀਤੇ ਹੋਏ ਕਣਾਂ ਵਾਸਤੇ, ਇਲੈਕਟ੍ਰੋਮੈਗਨੈਟਿਕ ਫੋਰਸ (ਬਲ) ਬਹੁਤ ਜਿਆਦਾ ਕਮਜੋਰ ਗਰੈਵੀਟੇਸ਼ਨਲ ਇੰਟ੍ਰੈਕਸ਼ਨ ਨੂੰ ਹਿਲਾ ਦਿੰਦਾ ਹੈ। ਇੱਥੋਂ ਤੱਕ ਕਿ ਨਿਊਟ੍ਰਲ ਐਂਟੀਮੈਟਰ ਵਿੱਚ ਐਂਟੀਕਣ, ਜਿਵੇਂ ਐਂਟੀਹਾਈਡ੍ਰੋਜਨ, ਓਸ ਪਦਾਰਥ ਵਿੱਚ ਉਸਦੇ ਵਿਰੋਧੀ ਸਾਥੀ ਤੋਂ ਜਰੂਰ ਹੀ ਵੱਖਰੇ ਰੱਖੇ ਜਾਣੇ ਚਾਹੀਦੇ ਹਨ ਜਿਸ ਪਦਾਰਥ ਤੋਂ ਪ੍ਰਯੋਗਿਕ ਔਜ਼ਾਰ ਬਣੇ ਹੁੰਦੇ ਹਨ, ਜਿਸ ਲਈ ਸ਼ਕਤੀਸਾਲੀ ਇਲੈਟ੍ਰੋਮੈਗਨੈਟਿਕ ਫੀਲਡਾਂ ਦੀ ਲੋੜ ਪੈਂਦੀ ਹੈ। ਇਹ ਫੀਲਡਾਂ, ਉਦਾਹਰਨ ਦੇ ਤੌਰ ਤੇ, ਪ੍ਰਮਾਣੂ ਜਾਲ ਦੇ ਰੂਪ ਵਿੱਚ, ਇਹਨਾਂ ਐਂਟੀਪਾਰਟੀਕਲਾਂ ਉੱਤੇ ਬਲ ਪਾਉਂਦੀਆਂ ਹਨ ਜੋ ਧਰਤੀ ਅਤੇ ਨਜ਼ਦੀਕੀ ਪਰਖ ਪੁੰਜਾਂ ਦੇ ਗਰੈਵੀਟੇਸ਼ਨਲ ਬਲ ਨੂੰ ਅਸਾਨੀ ਨਾਲ ਹਿਲਾ ਦਿੰਦੇ ਹਨ। ਕਿਉਂਕਿ ਐਂਟੀਪਾਰਟੀਕਲਾਂ ਲਈ ਸਾਰੇ ਪੈਦਾਵਰ ਤਰੀਕੇ ਉੱਚ-ਊਰਜਾ ਐਂਟੀਮੈਟਰ ਕਣਾਂ ਦੀ ਮੰਗ ਕਰਦੇ ਹਨ, ਇਸਲਈ ਕਿਸੇ ਪ੍ਰਯੋਗਸ਼ਾਲਾ ਦੇ ਵਾਤਾਵਰਨ ਵਿੱਚ ਗਰੈਵੀਟੇਸ਼ਨਲ ਪ੍ਰਭਾਵਾਂ ਦੀ ਪਰਖ ਲਈ ਲਾਜ਼ਮੀ ਠੰਡਕ ਬਹੁਤ ਹੀ ਮੇਹਨਤੀ ਪ੍ਰਯੋਗਿਕ ਤਕਨੀਕਾਂ ਮੰਗਦੀ ਹੈ ਅਤੇ ਜਾਲ ਬਣਾਉਣ ਵਾਲੀਆਂ ਫੀਲਡਾਂ ਦਾ ਬਹੁਤ ਸਾਵਧਾਨੀ ਭਰਿਆ ਕੰਟਰੋਲ ਮੰਗਦੀਆਂ ਹਨ।


ਠੰਢੀ ਨਿਊਟ੍ਰਲ ਐਂਟੀਹਾਈਡ੍ਰੋਜਨ ਪ੍ਰਯੋਗ ਸੋਧੋ

2010 ਤੋਂ CERN ਵਿਖੇ ATHENA, ATRAP ਅਤੇ ALPHA ਪ੍ਰਯੋਗਾਂ ਵਿੱਚ ਠੰਢੀ ਐਂਟੀਹਾਈਡ੍ਰੋਜਨ ਦੀ ਪੈਦਾਵਰ ਸੰਭਵ ਹੋ ਗਈ ਹੈ। ਐਂਟੀਹਾਈਡ੍ਰੋਜਨ, ਜੋ ਬਿਜਲਈ ਤੌਰ ਤੇ ਨਿਊਟ੍ਰਲ ਹੁੰਦੀ ਹੈ, ਮੈਟਰ ਧਰਤੀ ਪ੍ਰਤਿ ਐਂਟੀਮੈਟਰ ਕਣਾਂ ਦੀ ਗਰੈਵੀਟੇਸ਼ਨਲ ਖਿੱਚ ਨੂੰ ਸਿੱਧਾ ਨਾਪਣਾ ਸੰਭਵ ਬਣਾ ਸਕਦੀ ਹੋਣੀ ਚਾਹੀਦੀ ਹੈ। 2013 ਵਿੱਚ, ALPHA ਜਾਲ ਤੋਂ ਛੱਡੇ ਹੋਏ ਐਂਟੀਹਾਈਡ੍ਰੋਜਨ ਐਟਮਾਂ ਉੱਤੇ ਪ੍ਰਯੋਗਾਂ ਨੇ ਐਂਟੀਮੈਟਰ ਗਰੈਵਿਟੀ ਉੱਤੇ ਸਿੱਧੀਆਂ, ਯਾਨਿ ਕਿ ਸੁਤੰਤਰ ਗਿਰਾਵਟ ਵਾਲੀਆਂ, ਬੇਢਬੀਆਂ ਹੱਦਾਂ ਸੈੱਟ ਕੀਤੀਆਂ । ਇਹ ਹੱਦਾਂ ਬੇਢਬੀਆਂ ਸਨ।, ਜਿਹਨਾਂ ਵਿੱਚ ± 100% ਦੀ ਤੁਲਨਾਤਮਿਕ ਸ਼ੁੱਧਤਾ ਸੀ, ਜਿਸ ਕਾਰਨ ਐਂਟੀਮੈਟਰ ਉੱਤੇ ਕ੍ਰਿਆਸ਼ੀਲ ਗਰੈਵਿਟੀ ਦੇ ਚਿੰਨ ਤੱਕ ਲਈ ਵੀ ਜਿਆਦਾ ਸਪੱਸ਼ਟ ਕਥਨ ਤੋਂ ਦੂਰ ਸਨ। CERN ਵਿਖੇ ਐਂਟੀਹਾਈਡ੍ਰੋਜਨ ਦੀਆਂ ਬੀਮਾਂ, ਜਿਵੇਂ AEGIS ਅਤੇ GBAR, ਜਾਂ ALPHA ਵਰਗੀ ਜਾਲ ਵਿੱਚ ਫਸਾਈ ਐਂਟੀਹਾਈਡ੍ਰੋਜਨ, ਨਾਲ ਭਵਿੱਖ ਦੇ ਪ੍ਰਯੋਗਾਂ ਨੂੰ ਐਂਟੀਮੈਟਰ ਉੱਤੇ ਗਰੈਵਿਟੀ ਬਾਰੇ ਇੱਕ ਸਪੱਸ਼ਟ ਵਿਗਿਆਨਿਕ ਕਥਨ ਬਣਾਉਣ ਪ੍ਰਤਿ ਸਵੇੰਦਨਸ਼ੀਲਤਾ ਵਿੱਚ ਸ਼ੋਧ ਕਰਨੀ ਪਵੇਗੀ ।


ਮੈਟਰ ਅਤੇ ਐਂਟੀਮੈਟਰ ਦੇ ਗਰੈਵੀਟੇਸ਼ਨਲ ਅਪਕਰਸ਼ਣ (ਧੱਕੇ) ਵਿਰੁੱਧ ਬਹਿਸਾਂ ਸੋਧੋ

ਜਦੋਂ ਐਂਟੀਮੈਟਰ ਪਹਿਲੀ ਵਾਰ 1932 ਵਿੱਚ ਖੋਜਿਆ ਗਿਆ ਸੀ, ਤਾਂ ਭੌਤਿਕ ਵਿਗਿਆਨੀ ਇਸ ਬਾਰੇ ਹੈਰਾਨ ਹੋਏ ਕਿ ਇਹ ਗਰੈਵਿਟੀ ਪ੍ਰਤਿ ਕਿਵੇਂ ਪ੍ਰਤੀਕ੍ਰਿਆ ਕਰਦਾ ਹੋ ਸਕਦਾ ਹੋਵੇਗਾ । ਸ਼ੁਰੂਆਤੀ ਵਿਸ਼ਲੇਸ਼ਣ ਇਸ ਗੱਲ ਤੇ ਕੇਂਦ੍ਰਿਤ ਕੀਤੇ ਗਏ ਸਨ ਕਿ ਕੀ ਐਂਟੀਮੈਟਰ ਮੈਟਰ ਦੀ ਤਰਾਂ ਹੀ ਪ੍ਰਤੀਕ੍ਰਿਆ ਕਰਦਾ ਹੋਣਾ ਚਾਹੀਦਾ ਹੈ ਜਾਂ ਉਲਟ ਤਰੀਕੇ ਨਾਲ । ਕਈ ਸਿਧਾਂਤਕ ਬਹਿਸਾਂ ਪੈਦਾ ਹੋਈਆਂ ਜਿਹਨਾਂ ਨੇ ਭੌਤਿਕ ਵਿਗਿਆਨੀਆਂ ਨੂੰ ਵਿਸ਼ਵਾਸ ਦਵਾਇਆ ਕਿ ਐਂਟੀਮੈਟਰ ਸਧਾਰਣ ਮੈਟਰ ਦੀ ਤਰਾਂ ਹੀ ਪ੍ਰਤੀਕ੍ਰਿਆ ਕਰਦਾ ਹੋਣਾ ਚਾਹੀਦਾ ਹੈ। ਉਹਨਾਂ ਨੇ ਅਨੁਮਾਨ ਲਗਾਇਆ ਕਿ ਮੈਟਰ ਅਤੇ ਐਂਟੀਮੈਟਰ ਦਰਮਿਆਨ ਇੱਕ ਗਰੈਵੀਟੇਸ਼ਨਲ ਧੱਕਾ ਅਵਿਸ਼ਵਾਸਯੋਗ ਸੀ ਕਿਉਂਕਿ ਇਹ CPT ਇਨਵੇਰੀਅੰਸ, ਊਰਜਾ ਦੀ ਸੁਰੱਖਿਅਤਾ ਦੀ ਉਲੰਘਣਾ ਕਰਦਾ ਹੋਵੇਗਾ ਅਤੇ, ਵੈਕੱਮ ਅਸਥਿਰਤਾ ਵਿੱਚ ਨਤੀਜਾ, ਅਤੇ CP ਉਲੰਘਣਾ ਵਿੱਚ ਨਤੀਜਾ ਦੇਵੇਗਾ । ਇਹ ਵੀ ਸਿਧਾਂਤਬੱਧ ਕੀਤਾ ਗਿਆ ਕਿ ਇਹ ਕਮਜੋਰ ਬਰਾਬਰਤਾ ਸਿਧਾਂਤ ਦੀ ਇਓਵਸ ਜਾਂਚ ਦੇ ਨਤੀਜਿਆਂ ਨਾਲ ਬੇਮੇਲ ਹੋ ਸਕਦਾ ਹੈ। ਇਹਨਾਂ ਸ਼ੁਰੂਆਤੀ ਸਿਧਾਂਤਕ ਇਤਰਾਜ਼ਾਂ ਵਿੱਚੋਂ ਬਹੁਤ ਸਾਰੇ ਇਤਰਾਜ਼ ਬਾਦ ਵਿੱਚ ਪਲਟ ਗਏ ।

ਬਰਾਬਰਤਾ ਸਿਧਾਂਤ ਸੋਧੋ

ਇਕੁਈਵੇਲੈਂਸ ਪ੍ਰਿੰਸੀਪਲ ਅਨੁਮਾਨ ਲਗਾਉਂਦਾ ਹੈ ਕਿ ਐਂਟੀਮੈਟਰ ਦਾ ਗਰੈਵੀਟੇਸ਼ਨਲ ਐਕਸਲਰੇਸ਼ਨ ਸਧਾਰਣ ਮੈਟਰ ਦੇ ਗਰੈਵੀਟੇਸ਼ਨਲ ਐਕਸਲਰੇਸ਼ਨ ਵਰਗਾ ਹੀ ਹੁੰਦਾ ਹੈ। ਇੱਕ ਮੈਟਰ-ਐਂਟੀਮੈਟਰ ਗਰੈਵੀਟੇਸ਼ਨਲ ਅਪਕਰਸ਼ਨ (ਧੱਕਾ) ਇਸਤਰਾਂ ਇਸ ਦ੍ਰਿਸ਼ਟੀਕੋਣ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ, ਫੋਟੌਨ, ਜੋ ਸਟੈਂਡਰਡ ਮਾਡਲ ਦੇ ਢਾਂਚੇ ਵਿੱਚ ਅਪਣੇ ਖੁਦ ਦੇ ਹੀ ਐਂਟੀਮੈਟਰ ਹੁੰਦੇ ਹਨ, ਜਨਰਲ ਰਿਲੇਟੀਵਿਟੀ ਦੀ ਥਿਊਰੀ ਰਾਹੀਂ ਇੰਨਬਿੰਨ ਅਨੁਮਾਨਿਤ ਸਧਾਰਣ ਪਦਾਰਥ ਦੀ ਗਰੈਵੀਟੇਸ਼ਨਲ ਫੀਲਡ ਨਾਲ ਪਰਸਪਰ ਪ੍ਰਤਿਕ੍ਰਿਆ ਕਰਦੇ ਪਰਖੇ ਗਏ ਹਨ। ਇਹ ਉਹ ਲੱਛਣ ਹੈ ਜਿਸਨੂੰ ਕਿਸੇ ਅਜਿਹੀ ਥਿਊਰੀ ਰਾਹੀਂ ਸਮਝਾਉਣਾ ਪਵੇਗਾ ਜੋ ਮੈਟਰ ਅਤੇ ਐਂਟੀਮੈਟਰ ਧੱਕੇ ਨੂੰ ਅਨੁਮਾਨਿਤ ਕਰਦੀ ਹੋਵੇ (ਜੋ ਅਨੁਮਾਨਿਤ ਕਰਦੀ ਹੋਵੇ ਕਿ ਪਦਾਰਥ ਅਤੇ ਉਲਟ ਪਦਾਰਥ ਇੱਕ ਦੂਜੇ ਨੂੰ ਧੱਕਦੇ ਹਨ) ।

CPT ਥਿਊਰਮ ਸੋਧੋ

CPT ਥਿਊਰਮ ਤੋਂ ਭਾਵ ਹੈ ਕਿ ਕਿਸੇ ਪਦਾਰਥਕ ਕਣ ਅਤੇ ਉਸਦੇ ਐਂਟੀਮੈਟਰ ਵਿਰੋਧੀ-ਸਾਥੀ ਦੀਆਂ ਵਿਸ਼ੇਸ਼ਤਾਵਾਂ ਦਰਮਿਆਨ ਫਰਕ ਪੂਰੀ ਤਰਾਂ C-ਇਨਵਰਸ਼ਨ ਦੁਆਰਾ ਦਰਸਾਇਆ ਜਾਂਦਾ ਹੈ। ਕਿਉਂਕਿ ਇਹ C-ਇਨਵਰਸ਼ਨ (ਉਲਟਾਓ) ਗਰੈਵੀਟੇਸ਼ਨਲ ਪੁੰਜ ਨੂੰ ਪ੍ਰਭਾਵਿਤ ਨਹੀਂ ਕਰਦਾ, ਇਸਲਈ CPT ਥਿਊਰਨ ਅਨੁਮਾਨ ਲਗਾਉਂਦੀ ਹੈ ਕਿ ਐਂਟੀਮੈਟਰ ਦਾ ਗਰੈਵੀਟੇਸ਼ਨਲ ਪੁੰਜ ਸਧਾਰਣ ਪਦਾਰਥ ਦੇ ਗਰੈਵੀਟੇਸ਼ਨਲ ਪੁੰਜ ਵਰਗਾ ਹੀ ਹੁੰਦਾ ਹੈ। ਫੇਰ ਇੱਕ ਅਪਕਰਸ਼ਣ ਵਾਲੀ ਗਰੈਵਿਟੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਸਤੋਂ ਭਾਵ ਹੋਵੇਗਾ ਕਿ ਮੈਟਰ ਅਤੇ ਐਂਟੀਮੈਟਰ ਦੇ ਨਿਰੀਖਣਯੋਗ ਗਰੈਵੀਟੇਸ਼ਨਲ ਪੁੰਜ ਦਰਮਿਆਨ ਚਿੰਨ ਵਿੱਚ ਫਰਕ ਹੈ।

ਮੌਰੀਸਨ ਦਾ ਤਰਕ ਸੋਧੋ

1958 ਵਿੱਚ, ਫਿਲਿਪ ਮੌਰੀਸਨ ਨੇ ਤਰਕ ਕੀਤਾ ਕਿ ਐਂਟੀਗ੍ਰੈਵਿਟੀ ਊਰਜਾ ਦੀ ਸੁਰੱਖਿਆ ਦੀ ਉਲੰਘਣਾ ਕਰ ਸਕਦੀ ਹੋ ਸਕਦੀ ਹੈ। ਜੇਕਰ ਮੈਟਰ ਅਤੇ ਐਂਟੀਮੈਟਰ ਕਿਸੇ ਗਰੈਵੀਟੇਸ਼ਨਲ ਫੀਲਡ ਪ੍ਰਤਿ ਉਲਟ ਪ੍ਰਤਿਕ੍ਰਿਆ ਦੇਣਗੇ, ਤਾਂ ਕਿਸੇ ਕਣ-ਉਲਟਕਣ ਜੋੜੇ ਦੀ ਉੱਚਾਈ ਤਬਦੀਲ ਕਰਨ ਲਈ ਊਰਜਾ ਨਹੀਂ ਲੱਗਣੀ ਚਾਹੀਦੀ । ਫੇਰ ਵੀ, ਜਦੋਂ ਪ੍ਰਕਾਸ਼ ਨੂੰ ਕਿਸੇ ਗਰੈਵੀਟੇਸ਼ਨਲ ਪੁਟੈਂਸ਼ਲ ਰਾਹੀਂ ਗੁਜ਼ਾਰਿਆ ਜਾਂਦਾ ਹੈ, ਤਾਂ ਪ੍ਰਕਾਸ਼ ਦੀ ਊਰਜਾ ਅਤੇ ਫਰੀਕੁਐਂਸੀ ਹਿੱਲਦੀ ਹੈ। ਮੌਰੀਸਨ ਨੇ ਤਰਕ ਕੀਤਾ ਕਿ ਊਰਜਾ ਦੀ ਪੈਦਾਵਰ ਇੱਕ ਉੱਚਾਈ ਉੱਤੇ ਮੈਟਰ ਅਤੇ ਐਂਟੀਮੈਟਰ ਪੈਦਾ ਕਰਕੇ ਅਤੇ ਫੇਰ ਹੋਰ ਉੱਚਾਈ ਵਿੱਚ ਐਨਹੀਲੇਟ (ਵਿਨਾਸ਼) ਕਰਕੇ ਹੁੰਦੀ ਹੋ ਸਕਦੀ ਹੈ, ਕਿਉਂਕਿ ਪੈਦਾਵਰ ਲਈ ਵਰਤੇ ਜਾਂਦੇ ਫੋਟੌਨ, ਵਿਨਾਸ਼/ਐਨਹੀਲੇਸ਼ਨ ਤੋਂ ਪੈਦਾ ਹੋਣ ਵਾਲੇ ਫੋਟੌਨਾਂ ਤੋਂ ਘੱਟ ਉਰਜਾ ਰੱਖਣ ਵਾਲੇ ਹੋ ਸਕਦੇ ਹਨ। ਫੇਰ ਵੀ, ਬਾਦ ਵਿੱਚ ਇਹ ਖੋਜਿਆ ਗਿਆ ਕਿ ਐਂਟੀਗ੍ਰੈਵਿਟੀ ਅਜੇ ਵੀ ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਦੀ ਉਲੰਘਣਾ ਨਹੀਂ ਕਰ ਸਕਦੀ ।

ਸ਼ਿੱਫ ਦਾ ਤਰਕ ਸੋਧੋ

ਬਾਦ ਵਿੱਚ 1958 ਵਿੱਚ, ਐੱਲ. ਸ਼ਿੱਫ ਨੇ ਕੁਆਂਟਮ ਫੀਲਡ ਥਿਊਰੀ ਵਰਤਦੇ ਹੋਏ ਇਹ ਤਰਕ ਕੀਤਾ ਕਿ ਐਂਟੀਗ੍ਰੈਵਿਟੀ ਇਓਟਵਸ ਪ੍ਰਯੋਗ ਦੇ ਨਤੀਜਿਆਂ ਨਾਲ ਬੇਮੇਲ ਹੋ ਸਕਦੀ ਹੈ। ਫੇਰ ਵੀ, ਸ਼ਿੱਫ ਦੇ ਵਿਸ਼ਲੇਸ਼ਨ ਵਿੱਚ ਵਰਤੀ ਗਈ ਪੁਨਰ-ਮਾਨਕੀਕਰਨ ਤਕਨੀਕ ਦੀ ਭਾਰੀ ਮਾਤਰਾ ਵਿੱਚ ਅਲੋਚਨਾ ਹੋਈ, ਅਤੇ ਉਸਦੇ ਕੰਮ ਨੂੰ ਅਧੂਰੇ ਕੰਮ ਦੇ ਤੌਰ ਤੇ ਦੇਖਿਆ ਗਿਆ ਹੈ। 2014 ਵਿੱਚ, ਕੈੱਬੋਲੈੱਟ ਦੁਆਰਾ ਪੁਨਰ ਤਰਕ ਕੀਤਾ ਗਿਆ, ਜਿਸਨੇ ਕੁੱਝ ਨਾ ਕੁੱਝ ਇਹ ਨਤੀਜਾ ਕੱਢਿਆ ਕਿ ਇਸ ਸਿਰਫ ਸਟੈਂਡਰਡ ਮਾਡਲ ਅਤੇ ਗਰੈਵੀਟੇਸ਼ਨਲ ਅਪਕਰਸ਼ਨ ਦੀ ਬੇਮੇਲਤਾ ਸਾਬਤ ਕਰਦਾ ਹੈ।

ਗੁੱਡ ਦਾ ਤਰਕ ਸੋਧੋ

1961 ਵਿੱਚ, ਮਾਇਰਨ ਐੱਲ.ਗੁੱਡ ਨੇ ਤਰਕ ਕੀਤਾ ਕਿ ਐਂਟੀਗ੍ਰੈਵਿਟੀ, ਕਾਔਨਾਂ ਦੀ ਨਿਯਮ-ਵਿਰੁੱਧ ਪੁਨਰ-ਪੈਦਾਵਰ ਵਿੱਚ ਇੱਕ ਸਵੀਕਾਰ ਨਾ ਕਰਨਯੋਗ CP ਉਲੰਘਣਾ ਦੀ ਉੱਚ ਮਾਤਰਾ ਦੇ ਨਿਰੀਖਣ ਵਾਲਾ ਨਤੀਜਾ ਦੇ ਸਕਦੀ ਹੈ। ਉਸ ਵਕਤ, CP ਉਲੰਘਣਾ ਅਜੇ ਨਿਰੀਖਤ ਨਹੀਂ ਕੀਤੀ ਗਈ ਸੀ। ਫੇਰ ਵੀ, ਗੁੱਡ ਦੇ ਤਰਕ ਦੀ ਸ਼ੁੱਧ ਪੁਟੈਂਸ਼ਲਾਂ ਦੀ ਭਾਸ਼ਾ ਵਿੱਚ ਲਿਖਿਆ ਜਾਣ ਕਾਰਨ ਅਲੋਚਨਾ ਹੋਈ । ਸਾਪੇਖਿਕ ਪੁਟੈਂਸ਼ਲਾਂ ਦੀ ਭਾਸ਼ਾ ਵਿੱਚ ਤਰਕ ਨੂੰ ਪੁਨਰ ਬਿਆਨ ਕਰਦੇ ਹੋਏ, ਗੈਬ੍ਰੀਅਲ ਚਾਰਡਨ ਨੇ ਖੋਜਿਆ ਕਿ ਇਹ ਕਾਔਨ ਪੁਨਰ-ਪੈਦਾਵਰ ਦੀ ਇੱਕ ਅਜਿਹੀ ਮਾਤਰਾ ਦਿੰਦਾ ਹੈ ਜੋ ਨਿਰੀਖਣ ਨਾਲ ਸਹਮਿਤ ਹੁੰਦੀ ਹੈ। ਉਸਨੇ ਤਰਕ ਕੀਤਾ ਕਿ ਐਂਟੀਗ੍ਰੈਵਿਟੀ ਅਸਲ ਵਿੱਚ K ਮੈਸੌਨਾਂ ਉੱਤੇ ਉਸਦੇ ਮਾਡਲਾਂ ਉੱਤੇ ਅਧਾਰਿਤ CP ਉਲੰਘਣਾ ਵਾਸਤੇ ਇੱਕ ਸ਼ਕਤੀਸ਼ਾਲੀ ਵਿਆਖਿਆ ਹੈ। ਉਸਦੇ ਨਤੀਜੇ 1992 ਵੱਲ ਲਿਜਾਂਦੇ ਹਨ। ਉਦੋਂ ਤੋਂ, ਫੇਰ ਵੀ, B ਮੈਸੌਨ ਸਿਸਟਮਾਂ ਵਿੱਚ CP ਉਲੰਘਣਾ ਮਕੈਨਿਜ਼ਮਾਂ ਉੱਤੇ ਅਧਿਐਨ ਮੁਢਲੇ ਤੌਰ ਤੇ ਇਹਨਾਂ ਵਿਆਖਿਆਵਾਂ ਨੂੰ ਅਪ੍ਰਮਾਣਿਤ ਕਰਦੇ ਹਨ।

ਟੀ ਹੂਫਟ ਦਾ ਤਰਕ ਸੋਧੋ

ਗੇਰਾਡ ਟੀ ਹੂਫਟ ਮੁਤਾਬਕ, ਹਰੇਕ ਭੌਤਿਕ ਵਿਗਿਆਨੀ ਤੁਰੰਤ ਹੀ ਪਛਾਣ ਲੈਂਦਾ ਹੈ ਕਿ ਗਰੈਵੀਟੇਸ਼ਨਲ ਅਪਕਰਸ਼ਨ ਦੇ ਵਿਚਾਰ ਨਾਲ ਕੀ ਗਲਤ ਹੈ: ਜੇਕਰ ਅਸੀਂ ਹਵਾ ਵਿੱਚ ਇੱਕ ਗੇਂਦ ਉੱਚੀ ਸੁੱਟੀਏ ਤਾਂ ਜੋ ਇਹ ਵਾਪਸ ਡਿੱਗੇ, ਤਾਂ ਇਸਦੀ ਗਤੀ ਟਾਈਮ-ਰਿਵਰਸਲ (ਸਮਾਂ-ਉਲਟਾਓ) ਅਧੀਨ ਸਮਰੂਪ ਹੁੰਦੀ ਹੈ; ਅਤੇ ਇਸ ਕਾਰਨ, ਗੇਂਦ ਉਲਟੇ ਸਮੇਂ ਦੀ ਦਿਸ਼ਾ ਵਿੱਚ ਵੀ ਥੱਲੇ ਡਿੱਗਦੀ ਹੈ। ਕਿਉਂਕਿ ਕੋਈ ਪਦਾਰਥਕ ਕਣ ਉਲਟੇ ਸਮੇਂ ਦੀ ਦਿਸ਼ਾ ਵਿੱਚ ਇੱਕ ਐਂਟੀਪਾਰਟੀਕਲ ਹੁੰਦਾ ਹੈ, ਇਸਲਈ ਇਹ ਟੀ ਹੂਫਟ ਅਨੁਸਾਰ ਇਹ ਸਾਬਤ ਕਰਦਾ ਹੈ ਕਿ ਐਂਟੀਮੈਟਰ ਧਰਤੀ ਉੱਤੇ ਸਧਾਰਣ ਪਦਾਰਥ ਦੀ ਤਰਾਂ ਹੀ ਡਿੱਗਦਾ ਹੈ। ਫੇਰ ਵੀ, ਕੈੱਬਲੈੱਟ ਨੇ ਜਵਾਬ ਦਿੱਤਾ ਕਿ ਟੀ ਹੂਫਟ ਦਾ ਤਰਕ ਝੂਠ ਹੈ, ਅਤੇ ਇਹ ਸਿਰਫ ਇੰਨਾ ਹੀ ਸਾਬਤ ਕਰਦਾ ਹੈ ਕਿ ਕਿਸੇ ਐਂਟੀ-ਧਰਤੀ ਉੱਤੇ ਇੱਕ ਐਂਟੀ-ਗੇਂਦ ਥੱਲੇ ਡਿੱਗਦੀ ਹੈ- ਜਿਸਦਾ ਝਗੜਾ ਨਹੀਂ ਹੈ।

ਗਰੈਵੀਟੇਸ਼ਨਲ ਅਪਕਰਸ਼ਨ ਦੀਆਂ ਥਿਊਰੀਆਂ ਸੋਧੋ

  • ਕਿਸੇ ਮੈਟਰ-ਐਂਟੀਮੈਟਰ ਗਰੈਵੀਟੇਸ਼ਨਲ ਅਪਕਰਸ਼ਨ (ਰਿਪਲਸ਼ਨ/ਧੱਕਾ) ਪਿੱਛੇ ਛੁਪੇ ਪਹਿਲੇ ਗੈਰ-ਕਲਾਸੀਕਲ ਭੌਤਿਕੀ ਸਿਧਾਂਤ ਕੈੱਬਲੈੱਟ ਦੁਆਰਾ ਛਾਪੇ ਗਏ ਹਨ। ਉਹ ਮੁਢਲੀ ਪ੍ਰਕ੍ਰਿਆ ਥਿਊਰੀ ਨਾਲ ਜਾਣ ਪਛਾਣ ਕਰਵਾਉਂਦਾ ਹੈ, ਜੋ ਭੌਤਿਕ ਵਿਗਿਆਨ ਲਈ ਇੱਕ ਨਵੀਂ ਭਾਸ਼ਾ ਵਰਤਦੀ ਹੈ, ਯਾਨਿ ਕਿ, ਇੱਕ ਨਵਾਂ ਗਣਿਤਿਕ ਫਾਰਮੂਲਾ ਸੂਤਰੀਕਰਨ ਅਤੇ ਨਵੇਂ ਭੌਤਿਕੀ ਸੰਕਲਪ , ਅਤੇ ਜੋ ਕੁਆਂਟਮ ਮਕੈਨਿਕਸ ਅਤੇ ਜਨਰਲ ਰਿਲੇਟੀਵਿਟੀ ਦੋਹਾਂ ਨਾਲ ਬੇਮੇਲ (ਗੈਰ-ਅਨੁਕੂਲ) ਹੈ। ਮੂਲ ਵਿਚਾਰ ਇਹ ਹੈ ਕਿ ਗੈਰ-ਜ਼ੀਰੋ ਰੈਸਟ ਪੁੰਜ ਕਣ ਜਿਵੇਂ ਇਲੈਕਟ੍ਰੌਨ, ਪ੍ਰੋਟੌਨ, ਨਿਊਟ੍ਰੌਨ ਅਤੇ ਇਹਨਾਂ ਦੇ ਐਂਟੀਮੈਟਰ ਵਿਰੋਧੀ-ਸਾਥੀ, ਕਿਸੇ ਕਣ ਵਰਗੀ ਰੈਸਟ ਅਵਸਥਾ ਅਤੇ ਤਰੰਗ ਵਰਗੀ ਗਤੀ ਅਵਸਥਾ ਦਰਮਿਆਨ ਅਦਲ ਬਦਲ ਕਰਦੇ ਵਕਤ ਚਰਣਬੱਧ (ਲੜੀਵਾਰ ਕਦਮ) ਗਤੀ ਦਿਖਾਉਂਦੇ ਹਨ। ਗਰੈਵੀਟੇਸ਼ਨ ਫੇਰ ਇੱਕ ਤਰੰਗ ਵਰਗੀ ਅਵਸਥਾ ਵਿੱਚ ਵਾਪਰਦੀ ਹੈ, ਅਤੇ ਥਿਊਰੀ ਆਗਿਆ ਦਿੰਦੀ ਹੈ ਕਿ , ਜਿਵੇਂ ਉਦਾਹਰਨ ਦੇ ਤੌਰ ਤੇ, ਕਿ ਪ੍ਰੋਟੌਨਾਂ ਅਤੇ ਐਂਟੌਪ੍ਰੋਟੌਨਾਂ ਦੀਆਂ ਤਰੰਗ ਵਰਗੀਆਂ ਅਵਸਥਾਵਾਂ ਧਰਤੀ ਦੀ ਗਰੈਵੀਟੇਸ਼ਨਲ ਫੀਲਡ ਨਾਲ ਵੱਖਰੇ ਤਰੀਕੇ ਨਾਲ ਪਰਸਪਰ ਕ੍ਰਿਆ ਕਰਦੀਆਂ ਹਨ।
  • ਇਸਦੇ ਨਾਲ ਹੀ, ਵਿੱਲਾਟਾ ਨੇ ਤਰਕ ਕੀਤਾ ਕਿ ਐਂਟੀਮੈਟਰ ਦੀ ਐਂਟੀਗ੍ਰੈਵਿਟੀ ਜਨਰਲ ਰਿਲੇਟੀਵਿਟੀ ਦਾ ਇੱਕ ਅਨੁਮਾਨ ਬਣ ਜਾਂਦੀ ਹੈ ਜਦੋਂ CPT ਥਿਊਰਮ ਰਾਹੀਂ ਜਨਰਲ ਰਿਲੇਟੀਵਿਟੀ ਨੂੰ ਵਧਾਇਆ ਜਾਂਦਾ ਹੈ। ਵਿੱਲਾਟਾ ਦੀ ਥਿਊਰੀ ਦਾ ਮੂਲ ਇਹ ਹੈ ਕਿ C, P, ਅਤੇ T-ਓਪਰੇਟਰਾਂ ਨੂੰ, ਸਧਾਰਣ ਪਦਾਰਥ ਦੀ ਗਰੈਵੀਟੇਸ਼ਨਲ ਫੀਲਡ ਅੰਦਰ ਐਂਟੀਮੈਟਰ ਦੇ ਵਰਤਾਓ ਵਾਸਤੇ ਇੱਕ ਨਵੀਂ ਸਮੀਕਰਨ ਬਣਾਉਣ ਲਈ, ਕਿਸੇ ਗਰੈਵੀਟੇਸ਼ਨਲ ਫੀਲਡ ਵਿੱਚ ਕਣ ਵਾਸਤੇ ਜਨਰਲ ਰਿਲੇਟੀਵਿਟੀ ਦੀ ਗਤੀ ਦੀ ਸਮੀਕਰਨ ਉੱਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਨਵੀਂ ਸਮੀਕਰਨ ਫੇਰ ਮੈਟਰ ਅਤੇ ਐਂਟੀਮੈਟਰ ਦੇ ਇੱਕ ਅਪਕਰਸ਼ਨ ਦਾ ਅਨੁਮਾਨ ਲਗਾਉਂਦੀ ਹੈ। ਫੇਰ ਵੀ, ਪੱਦਤੀ ਅਤੇ ਸੱਤਾਮੂਲਨ ਅਧਾਰਾਂ ਉੱਤੇ ਇਹ ਤਰਕ ਕੀਤਾ ਜਾਂਦਾ ਹੈ ਕਿ ਵਿੱਲਾਟਾ ਦੀ ਥਿਊਰੀ ਦੇ ਉਪਯੋਗ ਦਾ ਖੇਤਰ ਸੂਖਮ-ਬ੍ਰਹਿਮੰਡ ਨੂੰ ਸ਼ਾਮਲ ਕਰਨ ਤੱਤ ਨਹੀਂ ਵਧਾਇਆ ਜਾ ਸਕਦਾ । ਇਹਨਾਂ ਇਤਰਾਜ਼ਾਂ ਨੂੰ ਬਾਦ ਵਿੱਚ ਵਿੱਲਾਟਾ ਨੇ ਰੱਦ ਕਰ ਦਿੱਤਾ ।


ਇਸਤੋਂ ਬਾਦ ਵਾਲੇ ਵਿਦਵਾਨਾਂ ਨੇ ਮੈਟਰ-ਐਂਟੀਮੈਟਰ ਗਰੈਵੀਟੇਸ਼ਨਲ ਅਪਕਰਸ਼ਨ ਨੂੰ ਬ੍ਰਹਿਮੰਡੀ ਨਿਰੀਖਣਾਂ ਦੀ ਵਿਆਖਿਆ ਲਈ ਵਰਤਿਆ ਹੈ, ਪਰ ਇਹ ਪਬਲੀਕੇਸ਼ਨਾਂ ਗਰੈਵੀਟੇਸ਼ਨਲ ਅਪਕਰਸ਼ਨ ਦੇ ਭੌਤਿਕੀ ਸਿਧਾਂਤਾਂ ਨੂੰ ਸੰਬੋਧਿਤ ਨਹੀਂ ਕਰਦੀਆਂ ।

ਇਹ ਵੀ ਪੜੋ ਸੋਧੋ