ਉਸਤਾਦ ਅਬਦੁਲ ਅਜ਼ੀਜ਼ ਖਾਂ

ਉਸਤਾਦ ਅਬਦੁਲ ਅਜ਼ੀਜ਼ ਖਾਂ (1881-1946) ਹਿੰਦੁਸਤਾਨੀ ਸੰਗੀਤ ਵਿੱਚ ਵਿਚਿਤਰ ਵੀਣਾ ਦੀ ਕਾਢ ਦਾ ਸਿਹਰਾ ਅਬਦੁਲ ਅਜ਼ੀਜ਼ ਖਾਨ ਦਿੱਤਾ ਜਾਂਦਾ ਹੈ, ਜੋ ਅਸਲ ਵਿੱਚ ਪਟਿਆਲਾ ਘਰਾਣੇ ਦਾ ਇੱਕ ਸਾਰੰਗੀ ਵਾਦਕ ਸੀ। ਇਸ ਬਿਨ ਪਰਦਾ ਸਾਜ਼ ਨੂੰ ਬੱਟਾ ਬੀਨ ਵੀ ਕਿਹਾ ਜਾਂਦਾ ਹੈ। ਬੱਟੇ ਦਾ ਮਤਲਬ ਪੱਥਰ ਦਾ ਬੱਟਾ ਨਹੀਂ ਸਗੋਂ ਗੋਲ ਕੱਚ ਦੇ ਟੁਕੜਾ ਹੈ ਜੋ ਖੱਬੇ ਹੱਥ ਨਾਲ ਤਾਰਾਂ ਨੂੰ ਦਬਾਉਣ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਸੱਜਾ ਹੱਥ ਤਾਰਾਂ ਨੂੰ ਮਿਜਰਾਬ ਨਾਲ਼ ਛੇੜਦਾ ਹੈ।[1]

ਅਬਦੁਲ ਅਜ਼ੀਜ਼ ਖਾਂ ਦਾ ਜਨਮ ਉਸਤਾਦ ਅੱਲਾ ਦੀਆਂ ਖਾਂ ਬ੍ਰਿਟੂ ਵਾਲੇ ਪ੍ਰਸਿੱਧ ਸਾਰੰਗੀ ਵਾਦਕ ਦੇ ਘਰ ਰਿਆਸਤ ਜੀਂਦ ਦੇ ਕਸਬੇ ਸਫੈਦੋਂ ਵਿਖੇ 1881 ਵਿਚ ਹੋਇਆ।

ਹਵਾਲੇ ਸੋਧੋ