ਉਸਤਾਦ ਬੜੇ ਇਨਾਇਤ ਹੁਸੈਨ ਖ਼ਾਨ

ਉਸਤਾਦ ਬੜੇ ਇਨਾਇਤ ਹੁਸੈਨ ਖਾਨ (1837–1923) ਇੱਕ ਸ਼ਾਸਤਰੀ ਭਾਰਤੀ ਗਾਇਕ ਸੀ ਜੋ ਮਸ਼ਹੂਰ ਗਵਾਲੀਅਰ ਘਰਾਨੇ ਨਾਲ ਸਬੰਧਤ ਸੀ। ਉਹ ਹੱਦੁ ਖ਼ਾਨ[1][2][3] ਦਾ ਪੁੱਤਰ ਸੀ ਜੋ ਗਵਾਲੀਅਰ ਘਰਾਨੇ ਦੇ ਸੰਸਥਾਪਕ ਨਾਥਨ ਪੀਰ ਬਖਸ਼ ਦੇ ਪੋਤੇ ਸਨ।[4][5] ਖਿਆਲ ਗਾਇਕੀ ਵਿੱਚ ਬੋਲ ਬੰਤ ਨੂੰ ਪੇਸ਼ ਕਰਨ ਵਾਲੇ ਉਹ ਪਹਿਲੇ ਸ਼ਖ਼ਸ ਸਨ। ਉਹਨਾਂ ਦੀ ਖ਼ਯਾਲ ਗਾਇਕੀ ਸਾਰੇ ਘਰਾਣਿਆਂ ਵਿਚ ਵਰਤੀ ਜਾਂਦੀ ਹੈ। ਹੱਦੁ ਖ਼ਾਨ ਦਾ ਪੁੱਤਰ ਬੜੇ ਇਨਾਇਤ ਹੁਸੈਨ ਖ਼ਾਨ (1852–1922) ਇੱਕ ਗਾਇਕ ਸੀ ਜਿਸਨੇ ਗਵਾਲੀਅਰ ਸ਼ੈਲੀ ਦਾ ਵਿਧੀਗਤ ਰੂਪ ਤੋਂ ਭਾਵਾਤਮਕ ਸ਼ੈਲੀ ਤੱਕ ਵਿਸਤਾਰ ਕੀਤਾ ਜਿਸਨੂੰ ਉਸਨੇ ਤਰਜੀਹ ਦਿੱਤੀ।

ਪਰੰਪਰਾ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀਆਂ 18ਵੀਂ ਸਦੀ ਦੇ ਅਖੀਰ ਵਿੱਚ ਭਾਰਤੀ ਰਾਸ਼ਟਰਵਾਦ ਦੇ ਚੰਦਰ ਗੁਪਤਾ ਦੌਰ ਦੌਰਾਨ, ਨਾਥਨ ਖਾਨ ਪੀਰ ਬਖਸ਼ ਦੇ ਲਖਨਊ ਤੋਂ ਗਵਾਲੀਅਰ ਤੱਕ ਪਰਵਾਸ ਤੋਂ ਬਾਅਦ ਆਈਆਂ। ਉਸ ਦੇ ਪੋਤੇ, ਹੱਦੁ ਖ਼ਾਨ ਅਤੇ ਹੱਸੂ ਖ਼ਾਨ ਨੇ ਖ਼ਯਾਲ ਦੀ ਵਿਧਾ ਨੂੰ ਇਸਦੀ ਮੌਜੂਦਾ ਬਣਤਰ ਵਿੱਚ ਵਿਕਸਤ ਕੀਤਾ ਅਤੇ ਇਸਨੂੰ ਪ੍ਰਸਿੱਧ ਕੀਤਾ।ਹੱਦੁ ਖ਼ਾਨ ਦੇ ਪੁੱਤਰ, ਇਨਾਇਤ ਹੁਸੈਨ ਖ਼ਾਨ ਨੇ ਸਭ ਤੋਂ ਪਹਿਲਾਂ ਬੋਲ ਬੰਤ ਨੂੰ ਖ਼ਯਾਲ ਗਾਇਕੀ ਵਿੱਚ ਪੇਸ਼ ਕੀਤਾ ਸੀ।

ਇਹ ਬਹੁਤ ਆਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤੀ ਸ਼ਾਸਤਰੀ ਸੰਗੀਤ ਦਾ ਗਵਾਲੀਅਰ ਘਰਾਨਾ ਖ਼ਿਆਲ ਘਰਾਣਿਆਂ ਦਾ ਮੋਹਰੀ ਹੈ।[5]

ਉਹਨਾਂ ਦੇ ਪੁੱਤਰ ਉਸਤਾਦ ਕੁਰਬਾਨ ਹੁਸੈਨ ਖਾਨ ਨੇ ਆਪਣੀ ਵਿਰਾਸਤ ਨੂੰ ਜਾਰੀ ਰੱਖਿਆ ਅਤੇ ਰਾਜ ਗਾਇਕ ਦੀ ਉਪਾਧੀ ਪ੍ਰਾਪਤ ਕੀਤੀ।[6]

ਹਵਾਲੇ

ਸੋਧੋ
  1. "Haddu Khan". Oxfordreference.com. Retrieved 2017-03-23.
  2. "KNOW YOUR GHARANAS: The Gwalior Gharana | Hard News". Hardnewsmedia.com. Archived from the original on 2017-09-16. Retrieved 2017-03-23.
  3. "Haddu Khan". Swarganga.org. Retrieved 2017-03-23.
  4. "Meeta Pandit - Hindustani Vocal Music Virtuoso". Archived from the original on 2015-12-31. Retrieved 2015-09-24.
  5. 5.0 5.1 "Gwalior Gharana of Classical Music". Important India. 2013-08-05. Archived from the original on 2017-05-30. Retrieved 2017-03-23.
  6. "Special place for qawwali in Hyderabad - ANDHRA PRADESH". The Hindu. 2012-04-02. Retrieved 2017-03-23.