ਉਸਤਾਦ ਸ਼ਗਿਰਦ ਦੇ ਮਕਬਰੇ
ਉਸਤਾਦ ਸ਼ਗਿਰਦ ਦੇ ਮਕਬਰੇ,ਭਾਰਤ ਦੇ ਪੰਜਾਬ ਰਾਜ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਾਲਾਨੀਆ ਪਿੰਡ ਵਿੱਚ ਮੁਗ਼ਲ ਕਾਲ ਸਮੇਂ ਉਸਾਰੀਆਂ ਗਈਆਂ ਦੋ ਇਤਿਹਾਸਕ ਇਮਾਰਤਾਂ ਹਨ।[1]ਇਹ ਖੇਤਰ ਮੁਗਲ ਕਾਲ ਸਰਹਿੰਦ ਸੂਬੇ ਦਾ ਹਿੱਸਾ ਸੀ।ਇਸ ਕਾਲ ਦੌਰਾਨ ਜਦ ਵਜੀਰ ਖਾਨ ਸਰਹੰਦ ਦਾ ਗਵਰਨਰ ਸੀ ਤਾਂ ਉਸਨੇ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਇਸਲਾਮ ਨਾਂ ਕਬੂਲ ਕਰਨ ਕਰਕੇ ਜੀਂਦੇ ਨੀਹਾਂ ਵਿਚ ਚਿਣਵਾ ਦਿੱਤੇ ਸੀ।ਬਾਅਦ ਵਿਚ ਗੁਰੂ ਗੋਬਿੰਦ ਦੇ ਪੈਰੋਕਾਰ ਅਤੇ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੇ ਇਸਦਾ ਬਦਲਾ ਲੈਣ ਲਈ ਹਮਲਾ ਕਰਕੇ ਸਰਹੰਦ ਸ਼ਹਿਰ ਤਹਿਸ ਨਹਿਸ ਕਰ ਦਿੱਤਾ ਸੀ।ਪ੍ਰੰਤੂ ਫਿਰ ਵੀ ਕੁਝ ਇਮਾਰਤਾਂ ਉਸ ਸਮੇ ਬਚ ਗਈਆਂ ਸਨ ਜਿਹਨਾ ਵਿੱਚ ਇਹ ਮਕਬਰ ਵੀ ਸ਼ਾਮਲ ਹਨ।
ਇਤਿਹਾਸ ਅਤੇ ਜਾਣ ਪਹਿਚਾਣ
ਸੋਧੋਇਹ ਕਿਹਾ ਜਾਂਦਾ ਹੈ ਕਿ ਉਸਤਾਦ ਦਾ ਮਕਬਰਾ ਉਸਤਾਦ ਸਈਅਦ ਖਾਨ ਦੀ ਯਾਦ ਵਿੱਚ ਉਸਾਰਿਆ ਗਿਆ ਸੀ ਜੋ ਇੱਕ ਮਹਾਨ ਮੁਗ਼ਲ ਇਮਾਰਤਸਾਜ਼ ਸੀ ਅਤੇ ਉਸਦਾ ਸ਼ਗਿਰਦ ਖਵਾਜਾ ਖਾਨ ਵੀ ਇੱਕ ਵੱਡਾ ਇਮਾਰਤਸਾਜ਼ ਹੋਇਆ ਹੈ ਜਿਸਦਾ ਸ਼ਗਿਰਦ ਦੇ ਮਕਬਰੇ ਦੇ ਨਾਮ ਨਾਲ ਜਾਣਿਆ ਜਾਂਦਾ ਮਕਬਰਾ ਵੀ ਇਸਤੋਂ ਕੁਝ ਕੁ ਦੂਰੀ ਤੇ ਹੀ ਉਸਾਰਿਆ ਹੋਇਆ ਹੈ। ਇਹ ਦੋਵੇਂ ਯਾਦਗਾਰਾਂ ਰੋਜ਼ਾ ਸ਼ਰੀਫ਼ ਯਾਦਗਾਰ ਤੋਂ ਕਰੀਬ ਢਾਈ ਕਿਲੋਮੀਟਰ ਦੀ ਦੂਰੀ ਤੇ ਹਨ।ਕੁਝ ਸਮੇ ਪਹਿਲਾ ਤੱਕ ਇਹਨਾ ਮਕਬਰਿਆਂ ਵਿਚ ਖੂਬਸੂਰਤ ਕੰਧ ਚਿੱਤਰ ਲਗਾਏ ਹੋਏ ਸਨ ਜੋ ਹੁਣ ਨਹੀ ਹਨ।[2]
ਤਸਵੀਰਾਂ
ਸੋਧੋਉਸਤਾਦ ਸ਼ਗਿਰਦ ਦੇ ਮਕਬਰਿਆਂ ਦੀਆਂ 17 ਸਤੰਬਰ 2016 ਨੂੰ ਲਈਆਂ ਗਈਆਂ ਤਸਵੀਰਾਂ ਦੇ ਦ੍ਰਿਸ਼
-
ਉਸਤਾਦ ਦੇ ਮਕਬਰੇ ਦੇ ਪ੍ਰਵੇਸ਼ ਅਤੇ ਖੱਬੇ ਪਾਸੇ ਦਾ ਦ੍ਰਿਸ਼
-
ਉਸਤਾਦ ਦੇ ਮਕਬਰੇ ਦਾ ਆਲੇ ਦੁਆਲੇ ਦਾ ਭੂ-ਦ੍ਰਿਸ਼-
-
ਸ਼ਗਿਰਦ ਦੇ ਮਕਬਰੇ ਦੇ ਪ੍ਰਵੇਸ਼ ਅਤੇ ਖੱਬੇ ਪਾਸੇ ਦਾ ਦ੍ਰਿਸ਼
-
ਸ਼ਗਿਰਦ ਦੇ ਮਕਬਰਾ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2015-10-05. Retrieved 2016-09-19.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-11-01. Retrieved 2016-09-20.
{{cite web}}
: Unknown parameter|dead-url=
ignored (|url-status=
suggested) (help)