ਉਸ ਪਾਰ ਕਹਾਣੀ ਸੰਗ੍ਰਹਿ ਰਘੁਵੀਰ ਢੰਡ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ 1975 ਈ ਵਿਚ ਪ੍ਰਕਾਸ਼ਿਤ ਹੋਇਆ। ਢੱਡ ਨੇ ਇਸ ਕਹਾਣੀ ਸੰਗ੍ਰਹਿ ਵਿਚ ਕੁੱਲ ਬਾਰਾਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਸੰਗ੍ਰਹਿ ਵਿੱਚਲੀਆਂ ਲਗਭਗ ਸਾਰੀਆਂ ਕਹਾਣੀਆਂ ਵਿਦੇਸ਼ਾਂ ਵਿਚ ਗਏ ਭਾਰਤੀ ਲੋਕਾਂ ਦੇ ਸੰਘਰਸ਼ਮਈ ਜੀਵਨ ਨੂੰ ਬਿਆਨ ਕਰਦੀਆਂ ਹਨ।[1]

ਸਨਮਾਨ

ਸੋਧੋ

ਇਸ ਕਹਾਣੀ ਸੰਗ੍ਰਹਿ ਵਿਚ ਭਾਰਤੀ ਜਾਂ ਪੰਜਾਬੀ ਲੋਕਾਂ ਦੇ ਸੰਘਰਸ਼ ਦੇ ਨਾਲ ਨਾਲ ਉਨ੍ਹਾਂ ਉੱਪਰ ਹੁੰਦੇ ਨਸਲੀ ਵਿਤਕਰੇ ਨੂੰ ਵੀ ਪੇਸ਼ ਕੀਤਾ ਗਿਆ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਰਚਨਾਂ ਨੂੰ 1975 ਵਿਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2]

ਕਹਾਣੀਆਂ

ਸੋਧੋ
  1. ਉਸ ਪਾਰ
  2. ਮੋਰ ਮਨੀ ਮੋਰ ਫਰੀਡਮ
  3. ਤੀਜੀ ਅੱਖ
  4. ਲਾਲ ਲਕੀਰ
  5. ਨਿਪੁੱਤੀ ਦੀ ਚੀਕ
  6. ਡਰਟੀ ਕਲਰ
  7. ਮਹਾਂਕਾਵਿ ਦੀ ਮੌਤ
  8. ਹੂੰ !
  9. ਤੁਸੀਂ ਲੋਕ ਨਵੀਂ ਕਿਸਮ ਦਾ ਨਾਗ
  10. ਅਟੁੱਟ ਮਿਲਾਪ
  11. ਬਦਬੂ ਤੋਂ ਖੁਸ਼ਬੂ ਤੱਕ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.
  2. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.