ਉੱਤਮ ਖੋਬਰਾਗੜੇਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਇੱਕ ਸੇਵਾਮੁਕਤ ਅਧਿਕਾਰੀ ਹੈ ਅਤੇ ਦੇਵਯਾਨੀ ਖੋਬਰਾਗੜੇ ਦਾ ਪਿਤਾ ਹੈ। ਉਹ ਬਹੁਜਨ ਕਰਮਾਚਾਰੀ ਮਹਾਂਸੰਘ, ਇੱਕ ਅਜਿਹੀ ਸੰਸਥਾ ਹੈ ਜੋ ਨੀਵੀਂ ਜਾਤੀ ਵਰਕਰਾਂ ਦੀ ਤਰਫ਼ੋਂ ਵਕਾਲਤ ਕਰਦੀ ਹੈ, ਦਾ ਪ੍ਰਧਾਨ ਹੈ। [1][2] ਉਹ ਨਾਸ਼ਿਕ ਦੇ ਅਧਿਆਪਕਾਂ ਦੀ ਇੱਕ ਸੰਸਥਾ, ਸਮਤਾ ਸਿੱਖਿਆ ਪ੍ਰੀਸ਼ਦ ਦਾ ਸਲਾਹਕਾਰ ਵੀ ਹੈ। [3]

ਉੱਤਮ ਪ੍ਰਾਤੁਜੀ ਖੋਬਰਾਗੜੇ
ਜਨਮ (1951-05-08) 8 ਮਈ 1951 (ਉਮਰ 73)
ਪੇਸ਼ਾਭਾਰਤੀ ਪ੍ਰਸ਼ਾਸਕੀ ਸੇਵਾ Officer
ਸਰਗਰਮੀ ਦੇ ਸਾਲ1984 – 2011
ਜੀਵਨ ਸਾਥੀਮੰਡਾ ਉੱਤਮ ਖੋਬਰਾਗੜੇ
ਬੱਚੇਦੇਵਯਾਨੀ ਖੋਬਰਾਗੜੇ
ਸ਼ਰਮਿਸਥਾ ਖੋਬਰਾਗੜੇ

ਸ਼ੁਰੂ ਦਾ ਜੀਵਨ

ਸੋਧੋ

ਖੋਬਰਾਗੜੇ ਦਾ ਜਨਮ 8 ਮਈ 1951 ਨੂੰ[4] ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਇੱਕ ਪ੍ਰਮੁੱਖ ਦਲਿਤ ਪਰਿਵਾਰ ਵਿੱਚ ਹੋਇਆ। [5][6]

ਉਸ ਨੇ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ,ਫਿਰ ਗੌਰਮਿੰਟ ਲਾਅ ਕਾਲਜ, ਮੁੰਬਈ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। [7]

ਕੈਰੀਅਰ

ਸੋਧੋ

1984 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਬਣਨ ਲਈ ਖੋਬਰਾਗੜੇ ਯੋਗਤਾ ਪਰਾਪਤ ਕੀਤੀ।

1 ਅਗਸਤ 1986 ਤੋਂ 1 ਦਸੰਬਰ 1993 ਤੱਕ ਉਸ ਨੇ ਲੈਂਡ ਰੈਵੇਨਿਊ ਮੈਨੇਜਮੈਂਟ ਅਤੇ ਪੇਂਡੂ ਵਿਕਾਸ ਵਿਭਾਗਾਂ ਵਿੱਚ ਸੇਵਾਵਾਂ ਨਿਭਾਈ। ਇਸ ਤੋਂ ਬਾਅਦ ਉਹ 1 ਜੁਲਾਈ 1996 ਤਕ ਮੁੰਬਈ ਉਪਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਕੁਲੈਕਟਰ ਮੈਜਿਸਟਰੇਟ ਰਹੇ।[8] ਉਸ ਨੇ ਬਾਅਦ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਕਿ ਯੋਜਨਾਬੰਦੀ ਅਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ, ਵਾਤਾਵਰਨ ਅਤੇ ਜੰਗਲਾਤ, ਸਮਾਜਕ ਨਿਆਂ ਅਤੇ ਸ਼ਕਤੀਕਰਣ ਅਤੇ ਪੇਂਡੂ ਵਿਕਾਸ ਆਦਿ ਵਿੱਚ ਕੰਮ ਕੀਤਾ।[9]  1 ਅਕਤੂਬਰ 1998 ਤੋਂ 18 ਅਕਤੂਬਰ 2000 ਤੱਕ ਉਹ ਮਹਾਰਾਸ਼ਟਰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਕਾਰਪੋਰੇਸ਼ਨ (ਐਮਐਫਕੋ) ਦਾ ਮੈਨੇਜਿੰਗ ਡਾਇਰੈਕਟਰ ਸੀ।[ਹਵਾਲਾ ਲੋੜੀਂਦਾ]

ਖੋਬਰਾਗੜੇ 18 ਅਕਤੂਬਰ 2000 ਤੋਂ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਦਾ 1 ਅਗਸਤ 2002 ਤਕ ਸੀ.ਈ.ਓ. ਸੀ ਜਦੋਂ ਉਸ ਨੂੰ ਇਸ ਪਦ ਤੋਂ ਬਦਲ ਦਿੱਤਾ ਗਿਆ ਸੀ।[10] [ਹਵਾਲਾ ਲੋੜੀਂਦਾ]

1 ਅਗਸਤ 2002 ਤੋਂ 16 ਜੁਲਾਈ 2004 ਤੱਕ ਉਹ ਮਹਾਰਾਸ਼ਟਰ ਰਾਜ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰ ਰਿਹਾ।[11][ਹਵਾਲਾ ਲੋੜੀਂਦਾ]

16 ਜੁਲਾਈ 2004 ਨੂੰ ਉਹ ਉਪ ਪ੍ਰਧਾਨ ਅਤੇ ਸੀਈਓ ਦੇ ਤੌਰ 'ਤੇ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਕੋਲ ਵਾਪਸ ਪਰਤ ਆਇਆ।[12]

25 ਮਈ 2005 ਨੂੰ ਉਸ ਨੂੰ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਉਪ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ। [ਹਵਾਲਾ ਲੋੜੀਂਦਾ]

2006 ਵਿਚ, ਉਸ ਨੇ ਮਹਾਰਾਸ਼ਟਰ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਪ੍ਰਿੰਸੀਪਲ ਸਕੱਤਰ ਦੇ ਤੌਰ 'ਤੇ ਕੰਮ ਕੀਤਾ।[13]

28 ਜੂਨ 2006 ਤੋਂ[14] 2 ਜੂਨ 2010 ਤੱਕ ਉਹ ਬਿਰਹਾਨਮੁੰਬਈ ਬਿਜਲੀ ਸਪਲਾਈ ਅਤੇ ਟਰਾਂਸਪੋਰਟ (ਬੈਸਟ) ਦਾ ਜਨਰਲ ਮੈਨੇਜਰ ਰਿਹਾ।[15][16]

2 ਜੂਨ 2010 ਤੋਂ 31 ਮਈ 2011 ਤੱਕ ਉਹ ਪ੍ਰਿੰਸੀਪਲ ਸਕੱਤਰ, ਕਬਾਇਲੀ ਕਲਿਆਣ ਵਿਭਾਗ ਰਿਹਾ।[17]

ਖੋਬਰਾਗੜੇ ਫਿਲਹਾਲ ਯੂ ਐੱਮ ਟਰੇਡ ਪ੍ਰਾਈਵੇਟ ਲਿਮਟਿਡ, ਨਾਗਪੁਰ [18] ਅਤੇ ਉੱਤਮ ਵੈਕਸੀਨ ਪ੍ਰੋਡਕਟ ਪ੍ਰਾਈਵੇਟ ਲਿਮਟਿਡ, ਮੁੰਬਈ ਵਿਖੇ ਡਾਇਰੈਕਟਰ ਹੈ।[19][20]

ਹਵਾਲੇ

ਸੋਧੋ
  1. Thirani Bagri, Neha (14 January 2014). "A Feverish Welcome for Indian Diplomat in Hometown of Mumbai". Retrieved 14 January 2014.
  2. "United for a Cause". 9 May 2005. Retrieved 14 January 2014.
  3. Sarkar, Sumita (29 November 2013). "Teachers, students felicitated on Phule's death anniv". Retrieved 14 January 2014.
  4. "Executive Record Sheet (Retired IAS Officers) Shri Uttam P Khobragade". Ministry of Personnel, Government of India. Retrieved 13 March 2014.
  5. Gowen, Annie (20 December 2013). "Who is Devyani Khobragade, the Indian diplomat at the center of the firestorm?". Retrieved 7 January 2014.
  6. Khobragade, Uttam (13 January 2014). "My daughter's return". Retrieved 13 January 2014.
  7. "Uttam Khobragade". Facebook. Retrieved 2017-07-13.
  8. "About Us | IIEIM At a Glance". IIEIM. Retrieved 2017-07-13.
  9. http://expressindia.indianexpress.com/ie/daily/19990423/ige23020.html
  10. "MLAs rap Mhada officials for corruption". 11 Aug 2002. Archived from the original on 2 ਫ਼ਰਵਰੀ 2014. Retrieved 14 January 2014. {{cite news}}: Unknown parameter |dead-url= ignored (|url-status= suggested) (help)
  11. "Khobragade is appointed FDA chief". 28 Aug 2002. Archived from the original on 2 ਫ਼ਰਵਰੀ 2014. Retrieved 14 January 2014. {{cite news}}: Unknown parameter |dead-url= ignored (|url-status= suggested) (help)
  12. "Khobragade is new MHADA chief". 17 July 2004. Archived from the original on 12 ਜੁਲਾਈ 2013. Retrieved 14 January 2014. {{cite news}}: Check |url= value (help); Unknown parameter |dead-url= ignored (|url-status= suggested) (help)
  13. Bhupta, Malini (1 May 2006). "Bird flu scare: Poultry business sees plummeting sales, huge losses, suicides". Retrieved 14 January 2014.
  14. "Maharashtra transfers 16 IAS officers in reshuffle". Press Trust of India. 26 June 2006. Archived from the original on 25 ਫ਼ਰਵਰੀ 2014. Retrieved 14 January 2014. {{cite news}}: Unknown parameter |dead-url= ignored (|url-status= suggested) (help)
  15. Seshan, Govindkrishna (25 August 2007). "Rediff News Now running TV ads in Mumbai's BEST buses". Retrieved 14 January 2014.
  16. Khapre, Shubhangi (6 Dec 2006). "These IAS officers live Ambedkar's dream". Retrieved 14 January 2014.
  17. "State seeks inquiry against uttam khobragade". 25 Jun 2011. Retrieved 14 January 2014.
  18. "U M Trade Private Limited information". Corporatedir.com. Retrieved 2017-07-13.
  19. "Uttam Vaccine Product Private Limited information". Corporatedir.com. 2013-07-04. Retrieved 2017-07-13.
  20. "Uttam Patruji Khobragade - Director information and companies associated with | Zauba Corp". Zauba.com. Retrieved 2017-07-13.